Home >> ਟੈਲੀਕੋਮ >> ਡਾਟਾ ਸਪੀਡ >> ਨੈੱਟਵਰਕ ਕਵਰੇਜ >> ਪੰਜਾਬ >> ਲੁਧਿਆਣਾ >> ਵੀ >> ਵੀ ਨੇ ਪੰਜਾਬ ਦੇ ਉਪਭੋਗਤਾਵਾਂ ਨੂੰ ਬਿਹਤਰ ਨੈੱਟਵਰਕ ਕਵਰੇਜ ਅਤੇ ਡਾਟਾ ਸਪੀਡ ਦਾ ਅਨੁਭਵ ਪ੍ਰਦਾਨ ਕਰਨ ਦੇ ਲਈ ਕੀਤਾ ਨਿਵੇਸ਼

ਵੀ ਨੇ ਪੰਜਾਬ ਦੇ ਉਪਭੋਗਤਾਵਾਂ ਨੂੰ ਬਿਹਤਰ ਨੈੱਟਵਰਕ ਕਵਰੇਜ ਅਤੇ ਡਾਟਾ ਸਪੀਡ ਦਾ ਅਨੁਭਵ ਪ੍ਰਦਾਨ ਕਰਨ ਦੇ ਲਈ ਕੀਤਾ ਨਿਵੇਸ਼

ਵੀ

ਲੁਧਿਆਣਾ, 16 ਅਕਤੂਬਰ 2024 (ਨਿਊਜ਼ ਟੀਮ)
: ਭਾਰਤ ਦੇ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਨੇ ਇਨਡੋਰ ਕਵਰੇਜ ਅਤੇ ਕਾਲ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਪੰਜਾਬ ਦੇ 320 ਤੋਂ ਵੱਧ ਕਸਬਿਆਂ ਵਿੱਚ 570 ਤੋਂ ਵੱਧ ਸਾਈਟਾਂ 'ਤੇ ਸਭ ਤੋਂ ਪ੍ਰਭਾਵਸ਼ਾਲੀ 900 ਮੈਗਾਹਰਟਜ਼ ਸਪੈਕਟ੍ਰਮ ਤਾਇਨਾਤ ਕੀਤਾ ਹੈ। ਇਸ ਤੋਂ ਇਲਾਵਾ, ਵੀ ਨੇ ਰਾਜ ਦੇ 520 ਤੋਂ ਵੱਧ ਕਸਬਿਆਂ ਵਿੱਚ 600 ਤੋਂ ਵੱਧ ਸਾਈਟਾਂ 'ਤੇ 2100 ਮੈਗਾਹਰਟਜ਼ ਬੈਂਡ ਤੋਂ 10 ਮੈਗਾਹਰਟਜ਼ ਆਪਣੀ ਸਪੈਕਟ੍ਰਮ ਸਮਰੱਥਾ ਨੂੰ ਦੁੱਗਣਾ ਕਰ ਦਿੱਤਾ ਹੈ। ਵੀ ਨੇ 140 ਤੋਂ ਵੱਧ ਕਸਬਿਆਂ ਵਿੱਚ 640 ਤੋਂ ਵੱਧ ਸਾਈਟਾਂ 'ਤੇ 2500 ਮੈਗਾਹਰਟਜ਼ ਬੈਂਡ ਤੋਂ 20 ਮੈਗਾਹਰਟਜ਼ ਵਿੱਚ ਆਪਣੀ ਸਪੈਕਟ੍ਰਮ ਸਮਰੱਥਾ ਨੂੰ ਦੁੱਗਣਾ ਕਰ ਦਿੱਤਾ ਹੈ। ਲਗਭਗ 1400 ਕਸਬਿਆਂ ਵਿੱਚ 1900 ਤੋਂ ਵੱਧ ਸਾਈਟਾਂ 'ਤੇ L2100 ਬੈਂਡ ਵਿੱਚ 10MHz ਦੀ ਵਾਧੂ ਤਾਇਨਾਤੀ ਕੀਤੀ ਗਈ ਹੈ। ਇਸ ਅਪਗ੍ਰੇਡ ਨਾਲ ਫਿਰੋਜ਼ਪੁਰ, ਮੋਗਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਰੂਪਨਗਰ, ਫਰੀਦਕੋਟ ਅਤੇ ਨੰਗਲ, ਮੋਰਿੰਡਾ, ਆਨੰਦਪੁਰ ਸਾਹਿਬ, ਬਾਘਾ ਪੁਰਾਣਾ ਵਰਗੇ ਸ਼ਹਿਰਾਂ ਵਿੱਚ ਵੀ ਦੇ ਗਾਹਕ ਬਿਹਤਰ ਇਨਡੋਰ ਕਨੈਕਟੀਵਿਟੀ ਦੇ ਨਾਲ-ਨਾਲ ਵੀ ਗੀਗਨੇਟ 'ਤੇ ਤੇਜ਼ ਡਾਟਾ ਸਪੀਡ ਦਾ ਅਨੁਭਵ ਪ੍ਰਾਪਤ ਕਰ ਸਕਣਗੇ ।

ਦੀਪਕ ਰਾਓ, ਕਲੱਸਟਰ ਬਿਜ਼ਨਸ ਹੈੱਡ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ, ਵੋਡਾਫੋਨ ਆਈਡੀਆ ਨੇ ਕਿਹਾ, "ਸਾਡੇ ਨੈੱਟਵਰਕ ਨੂੰ L900, L2100, L2500 ਅਤੇ L1800 ਨਾਲ ਅਪਗ੍ਰੇਡ ਕਰਨਾ ਗਾਹਕ ਅਨੁਭਵ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿਚ ਇੱਕ ਮਹੱਤਵਪੂਰਨ ਕਦਮ ਹਨ। ਇਹ ਸੁਨਿਸ਼ਚਿਤ ਕਰੇਗਾ ਕਿ ਸਾਡੇ ਗਾਹਕ ਆਪਣੇ ਘਰਾਂ ਦੇ ਨਾਲ-ਨਾਲ ਦਫਤਰਾਂ ਜਾਂ ਜਨਤਕ ਥਾਵਾਂ ਦੇ ਅੰਦਰ ਨਿਰਵਿਘਨ ਕਨੈਕਟੀਵਿਟੀ ਅਤੇ ਤੇਜ਼ ਡਾਟਾ ਸਪੀਡ ਦਾ ਅਨੰਦ ਲੈ ਸਕਦੇ ਹਨ। ਸਾਡਾ ਟੀਚਾ ਸਭ ਤੋਂ ਵਧੀਆ ਗਾਹਕ ਅਨੁਭਵ ਪ੍ਰਦਾਨ ਕਰਨਾ ਹੈ, ਅਤੇ ਇਹ ਅਪਗ੍ਰੇਡ ਪੰਜਾਬ ਵਿੱਚ ਆਪਣੇ ਗਾਹਕਾਂ ਨੂੰ ਉੱਤਮ ਸੇਵਾਵਾਂ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ਦਾ ਪ੍ਰਮਾਣ ਹੈ। ਆਉਣ ਵਾਲੇ ਮਹੀਨਿਆਂ ਵਿੱਚ, ਸਾਡਾ ਧਿਆਨ ਆਪਣੇ ਨੈੱਟਵਰਕ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ ਦੇ ਨਾਲ-ਨਾਲ ਆਪਣੇ ਗਾਹਕਾਂ ਨੂੰ ਇੱਕ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ ਨਵੀਆਂ ਪੇਸ਼ਕਸ਼ਾਂ ਲਿਆਉਣ 'ਤੇ ਰਹੇਗਾ।

ਵੀ ਆਪਣੀਆਂ ਪੇਸ਼ਕਸ਼ਾਂ ਨਾਲ ਗਾਹਕਾਂ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਨਿਰੰਤਰ ਨਵਾਚਾਰ ਲਿਆਉਂਦਾ ਰਹਿੰਦਾ ਹੈ , ਜਿਵੇਂ ਕਿ ਵੀ ਹੀਰੋ ਅਨਲਿਮਟਿਡ ਪਲਾਨ ਜੋ ਅਨਲਿਮਿਟਡ ਨਾਈਟ ਪਲਾਨ (ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ) ਡੇਟਾ, ਅਨਲਿਮਿਟਡ ਕਾਲਿੰਗ, ਡੇਟਾ ਰੋਲਓਵਰ ਅਤੇ ਮੁਫਤ ਓਟੀਟੀ ਸਬਸਕ੍ਰਿਪਸ਼ਨ ਦੇ ਨਾਲ ਸਟ੍ਰੀਮਿੰਗ ਲਾਭ ਪ੍ਰਦਾਨ ਕਰਦਾ ਹੈ। ਕੰਪਨੀ ਨੇ ਆਪਣੇ ਪੋਸਟਪੇਡ ਗਾਹਕਾਂ ਲਈ 'ਚੂਜ਼ ਯੂਅਰ ਬੇਨੇਫਿਟਸ ਯਾਨੀ ਆਪਣੇ ਲਾਭ ਚੁਣੋ' ਫੀਚਰ ਵੀ ਪੇਸ਼ ਕੀਤਾ ਹੈ, ਜਿਸ ਨਾਲ ਉਪਭੋਗਤਾ ਆਪਣੀਆਂ ਜ਼ਰੂਰਤਾਂ ਦੇ ਅਨੁਸਾਰ ਆਪਣੇ ਲਈ ਵਧੇਰੇ ਲਾਭਕਾਰੀ ਯੋਜਨਾਵਾਂ ਦਾ ਵਿਕਲਪ ਚੁਣ ਸਕਦੇ ਹਨ।

ਹਾਲ ਹੀ ਵਿਚ ਪੇਸ਼ ਕੀਤੀਆਂ ਗਈਆਂ ਕੁਝ ਆਫਰਜ਼ ਵਿੱਚ ਸ਼ਾਮਲ ਹਨ:
  • ਵੀ ਗਰੰਟੀ ਪ੍ਰੋਗਰਾਮ: ਵੀ ਗਾਹਕਾਂ ਨੂੰ ਇੱਕ ਸਾਲ ਦੇ ਲਈ 130 ਜੀਬੀ ਗਾਰੰਟੀਸ਼ੁਦਾ ਵਾਧੂ ਡਾਟਾ ਮਿਲੇਗਾ, ਜਿਸ ਵਿੱਚ ਵੀ ਐਪ ਰਾਹੀਂ ਚੋਣ ਕਰਨ ਤੋਂ ਬਾਅਦ ਲਗਾਤਾਰ 13 ਬਾਰ ਰੀਚਾਰਜ ਕਰਨ 'ਤੇ ਹਰ 28 ਵੇਂ ਦਿਨ ਓਹਨਾ ਦੇ ਅਕਾਉਂਟ ਵਿੱਚ 10 ਜੀਬੀ ਡਾਟਾ ਆਪਣੇ ਆਪ ਕ੍ਰੈਡਿਟ ਹੋ ਜਾਵੇਗਾ। ਇਹ ਪੇਸ਼ਕਸ਼ 5ਜੀ ਸਮਾਰਟਫੋਨ ਵਾਲੇ ਵੀ ਗਾਹਕਾਂ ਲਈ ਵੈਧ ਹੈ ਅਤੇ ਜਿਨ੍ਹਾਂ ਨੇ ਹਾਲ ਹੀ ਵਿੱਚ 299 ਰੁਪਏ ਜਾਂ ਇਸ ਤੋਂ ਵੱਧ ਦੇ ਡੈਲੀ ਡਾਟਾ ਅਨਲਿਮਿਟਡ ਪੈਕ ਦੇ ਨਾਲ ਨਵੇਂ 4ਜੀ ਸਮਾਰਟਫੋਨ ਵਿੱਚ ਅਪਗ੍ਰੇਡ ਕੀਤਾ ਹੈ।
  • ਨਵਾਂ REDX ਪੋਸਟਪੇਡ ਪਲਾਨ ਨਾਨ-ਸਟਾਪ ਸਰਫਿੰਗ , ਸਟ੍ਰਿਮਿੰਗ ਅਤੇ ਕੁਨੈਕਟਿਵਿਟੀ ਦੇ ਲਈ ਅਨਲਿਮਿਟਡ ਡੇਟਾ ਪ੍ਰਦਾਨ ਕਰਦਾ ਹੈ। ਇਹ ਉਪਭੋਗਤਾਵਾਂ ਨੂੰ ਕੰਪਲੀਮੈਂਟਰੀ ਲਾਭ ਜਿਵੇਂ ਨੈੱਟਫਲਿਕਸ ਬੇਸਿਕ, ਛੇ ਮਹੀਨਿਆਂ ਦੀ ਸਵਿਗੀ ਵਨ ਮੈਂਬਰਸ਼ਿਪ, ਸੱਤ ਦਿਨਾਂ ਦਾ ਅੰਤਰਰਾਸ਼ਟਰੀ ਰੋਮਿੰਗ ਪੈਕ ਅਤੇ ਸਾਰੇ ਵੀ ਟੱਚ ਪੋਆਇੰਟਸ 'ਤੇ ਪਰਿਓਰਿਟੀ ਕਸਟਮਰ ਸਰਵਿਸ ਅਤੇ ਨਾਲ ਕਈ ਹੋਰ ਜੀਵਨ ਸ਼ੈਲੀ ਲਾਭ ਪ੍ਰਦਾਨ ਕਰਦਾ ਹੈ।
  • ਵੀ ਹੁਣ ਦੋ ਸਬਸਕ੍ਰਿਪਸ਼ਨ ਪਲਾਨ ਦੇ ਨਾਲ ਨੈੱਟਫਲਿਕਸ ਤੱਕ ਪਹੁੰਚ ਦੀ ਪੇਸ਼ਕਸ਼ ਕਰਦਾ ਹੈ, 70 ਦਿਨਾਂ ਲਈ 1198 ਰੁਪਏ ਅਤੇ 84 ਦਿਨਾਂ ਲਈ 1599 ਰੁਪਏ ਵਿਚ । ਇਹ ਪੈਕ ਉਪਭੋਗਤਾਵਾਂ ਨੂੰ ਐਕਸਕਲੂਸਿਵ ਹੀਰੋ ਅਨਲਿਮਟਿਡ ਦੇ ਵਿਸ਼ੇਸ਼ ਲਾਭ ਪ੍ਰਦਾਨ ਕਰਦੇ ਹਨ ਜਿਵੇਂ ਕਿ ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਅਸੀਮਤ ਡੇਟਾ, ਵੀਕੈਂਡ ਡੇਟਾ ਰੋਲਓਵਰ ਅਤੇ ਡੇਟਾ ਡੀਲਾਈਟ ।
  • ਆਪਣੇ ਉਪਭੋਗਤਾਵਾਂ ਲਈ ਕਿਫਾਇਤੀ ਕੀਮਤ 'ਤੇ ਜਿਆਦਾ ਮਨੋਰੰਜਨ ਦੀ ਵਧਦੀ ਡਿਮਾਂਡ ਦੇ ਨਾਲ, ਵੀ ਮੂਵੀਜ਼ ਐਂਡ ਟੀਵੀ ਐਪ ਇੱਕ ਸਿੰਗਲ ਸਬਸਕ੍ਰਿਪਸ਼ਨ ਦੇ ਨਾਲ 17 ਓਟੀਟੀ ਪਲੇਟਫਾਰਮਾਂ ਅਤੇ 350 ਲਾਈਵ ਟੀਵੀ ਚੈਨਲਾਂ ਤੱਕ ਐਕਸੈਸ ਪ੍ਰਦਾਨ ਕਰਦਾ ਹੈ। ਕੰਪਨੀ ਨੇ ਹਾਲ ਹੀ ਵਿੱਚ ਤਿੰਨ ਨਵੇਂ ਸਬਸਕ੍ਰਿਪਸ਼ਨ ਪਲਾਨ ਲਾਂਚ ਕੀਤੇ ਹਨ-ਵੀ ਮੂਵੀਜ਼ ਐਂਡ ਟੀਵੀ ਪਲੱਸ 248 ਰੁਪਏ ਪ੍ਰਤੀ ਮਹੀਨਾ, ਵੀ ਮੂਵੀਜ਼ ਐਂਡ ਟੀਵੀ ਸੁਪਰ 175 ਰੁਪਏ ਪ੍ਰਤੀ ਮਹੀਨਾ ਅਤੇ ਵੀ ਮੂਵੀਜ਼ ਐਂਡ ਟੀਵੀ ਲਾਈਟ 154 ਰੁਪਏ ਪ੍ਰਤੀ ਮਹੀਨਾ
  • ਓਟੀਟੀ ਪਲੇਟਫਾਰਮਾਂ ਦੀ ਵੱਧ ਰਹੀ ਪ੍ਰਸਿੱਧੀ ਦੇ ਮੱਦੇਨਜ਼ਰ, ਵੀ ਆਪਣੇ ਬੰਡਲਡ ਪਲਾਨਸ ਦਾ ਵਿਸਤਾਰ ਕਰ ਰਿਹਾ ਹੈ। ਵਰਤਮਾਨ ਵਿੱਚ, ਇਹ ਐਮਾਜ਼ਾਨ ਪ੍ਰਾਈਮ, ਨੈੱਟਫਲਿਕਸ, ਡਿਜ਼ਨੀ + ਹੌਟਸਟਾਰ, ਸੋਨੀ ਲਿਵ, ਸਨਨੇਕਸਟ ਦੇ ਨਾਲ ਹੋਰ ਓਟੀਟੀ ਦੇ ਲਾਭਾਂ ਦੀ ਪੇਸ਼ਕਸ਼ ਕਰਦਾ ਹੈ ਅਤੇ ਹੋਰ ਜਲਦੀ ਹੀ ਅਜਿਹੀਆਂ ਹੋਰ ਭਾਈਵਾਲੀਆਂ ਦੀ ਯੋਜਨਾ ਵੀ ਹੈ ।