ਲੁਧਿਆਣਾ , 11 ਅਕਤੂਬਰ 2024 (ਨਿਊਜ਼ ਟੀਮ): ਮਸ਼ਹੂਰ ਦੂਰਸੰਚਾਰ ਸੇਵਾ ਪ੍ਰਦਾਤਾ ਵੋਡਾਫੋਨ ਆਈਡੀਆ ਦੀ ਐਂਟਰਪ੍ਰਾਈਸ ਸ਼ਾਖਾ ਵੀ ਬਿਜ਼ਨਸ ਨੇ ਅੱਜ ਦੱਸਿਆ ਕਿ ਇਹ ਭਾਰਤੀ ਕਾਰੋਬਾਰਾਂ ਨੂੰ ਆਧੁਨਿਕ ਕਲਾਉਡ ਅਤੇ ਟੈਲੀਕਾਮ ਹੱਲਾਂ ਦੇ ਨਾਲ ਸਮਰੱਥ ਬਣਾਉਣ ਲਈ ਏ.ਆਈ-ਪਾਵਰਡ ਐਕਸਪੀਰੀਅੰਸ ਆਰਕਸਟ੍ਰੇਸ਼ਨ ਵਿੱਚ ਗਲੋਬਲ ਕਲਾਉਡ ਲੀਡਰ ਜੈਨੇਸਿਸ Genesys® ਦੇ ਨਾਲ ਪਾਰਟਨਰ ਐਗਰੀਮੈਂਟ ਦਾ ਉਪਯੋਗ ਕਰੇਗੀ ਜਿਸ ਦੁਆਰਾ ਉਨ੍ਹਾਂ ਦੇ ਕੰਟੈਕਟ ਸੈਂਟਰ ਆਪਰੇਸ਼ੰਸ ਵਿੱਚ ਤਬਦੀਲੀ ਲਿਆਂਦੀ ਜਾਵੇਗੀ ਅਤੇ ਕਸਟਮਰ ਅੰਗੇਜਮੈਂਟ ਅਤੇ ਸਰਵਿਸਜ ਨੂੰ ਮਜ਼ਬੂਤ ਬਣਾਇਆ ਜਾਵੇਗਾ। ਇਸ ਸਾਂਝੇਦਾਰੀ ਦੇ ਨਾਲ ਵੀ ਨੇ ਗਾਹਕਾਂ ਨੂੰ ਯੂਨੀਫਾਈਡ ਓਮਨੀਚੈਨਲ ਅਨੁਭਵ ਨੈਕਸਟ-ਜੈਨ ਕਲਾਉਡ ਅਤੇ ਟੈਲੀਕਾਮ ਹੱਲ ਉਪਲਬੱਧ ਕਰਵਾਉਣ ਲਈ ਕੰਟੈਕਟ ਸੈਂਟਰ ਏਜ਼ ਅ ਸਰਵਿਸ ਸੈਕਟਰ ਵਿੱਚ ਪ੍ਰਵੇਸ਼ ਕੀਤਾ ਹੈ। ਇਸ ਨਾਲ ਭਾਰਤੀ ਉੱਦਮ ਆਧੁਨਿਕ ਤਕਨਾਲੋਜੀ ਦਾ ਉਪਯੋਗ ਕਰਕੇ ਗਾਹਕਾਂ ਦੀਆਂ ਲੋੜਾਂ ਅਨੁਸਾਰ ਆਪਣੇ ਸੰਚਾਲਨ ਦਾ ਵਿਸਥਾਰ ਕਰ ਸਕਣਗੇ ਅਤੇ ਜ਼ਿਆਦਾ ਪੁੰਜੀ ਨਿਵੇਸ਼ ਕੀਤੇ ਬਿਨਾਂ ਹੀ ਉਨ੍ਹਾਂ ਦੀਆਂ ਉਮੀਦਾਂ ’ਤੇ ਖਰੇ ਉੱਤਰ ਸਕਣਗੇ ਜਦਕਿ ਆਮਤੌਰ ’ਤੇ ਕੰਟੈਕਸ ਸੈਂਟਰ ਸਥਾਪਿਤ ਕਰਨ ਲਈ ਪੁੰਜੀ ਦੀ ਜ਼ਰੂਰਤ ਹੁੰਦੀ ਹੈ।
ਡਿਜੀਟਲੀਕਰਣ ਦੇ ਚੱਲਦੇ ਵੱਖ-ਵੱਖ ਉਦਯੋਗਾਂ ਵਿੱਚ ਗਾਹਕਾਂ ਦੀਆਂ ਉਮੀਦਾਂ ਪੂਰੀਤ ਤਰ੍ਹਾਂ ਬਦਲ ਗਈਆਂ ਹਨ। ਵੀ ਬਿਜ਼ਨਸ ਅਤੇ ਜੈਨੇਸਿਸ ਵਿਚਕਾਰ ਸਾਂਝੇਦਾਰੀ ਅਜਿਹੇ ਸਮੇਂ ਵਿੱਚ ਕੀਤੀ ਗਈ ਹੈ ਜੋ ਭਾਰਤੀ ਉੱਦਮਾਂ ਦੇ ਲਈ ਮਹੱਤਵਪੂਰਨ ਹੈ। ਜਿੱਥੇ ਤਕਨਾਲੋਜੀ ਦੇ ਬਦਲਾਵ ਵੱਖ-ਵੱਖ ਉਦਯੋਗਾਂ ਵਿੱਚ ਗਾਹਕਾਂ ਦੇ ਅਨੁਭਵ ਨੂੰ ਨਵਾਂ ਆਯਾਮ ਦੇ ਰਹੇ ਹਨ। ਮਾਰਕੀਟ ਵਿੱਚ ਹੋਣ ਵਾਲੀਆਂ ਤਬਦੀਲੀਆਂ ਵਿੱਚ ਬ੍ਰਾਂਡਸ ਨੂੰ ਪਰਸਨਲਾਈਜ਼ਡ ਅੰਗੇਜਮੈਂਟ ਅਤੇ ਸਮਰੱਥਾਵਾਂ ਨੂੰ ਸਹੁਲਤ ਦੀ ਲੋੜ ਹੋਵੇਗੀ। ਅਜਿਹਾ ਕਰਕੇ ਹੀ ਗਾਹਕਾਂ ਦੀਆਂ ਵੱਖ-ਵੱਖ ਲੋੜਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਸਾਂਝੇਦਾਰੀ ਦੁਆਰਾ ਵੀ ਬਿਜ਼ਨਸ ਸਰਵੋਤਮ ਕਲਾਉਡ ਹੱਲਾਂ ਦਾ ਉਪਯੋਗ ਕਰਕੇ ਆਪਣੇ ਐਂਟਰਪ੍ਰਾਈਜ਼ ਗਾਹਕਾਂ ਨੂੰ ਮੁਕਾਬਲਾ ਦੀ ਅਗਵਾਈ ਕਰਨ ਦੀ ਸਥਿਤੀ ’ਤੇ ਬਣੇ ਰਹਿਣ ਵਿੱਚ ਮਦਦ ਕਰੇਗਾ।
ਇਸ ਸਾਂਝੇਦਾਰੀ ’ਤੇ ਗੱਲ ਕਰਦੇ ਹੋਏ ਅਰਵਿੰਦ ਨੇਵਾਤਿਆ ਚੀਫ਼ ਐਂਟਰਪ੍ਰਾਈਜ਼ ਬਿਜ਼ਨਸ ਅਫਸਰ ਵੋਡਾਫੋਨ ਆਡੀਈਆ ਨੇ ਕਿਹਾ ‘‘ਜੈਨੇਸਿਸ ਦੇ ਨਾਲ ਇਸ ਸਾਂਝੇਦਾਰੀ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਬਹੁਤ ਉਤਸ਼ਾਹਿਤ ਹਾਂ। ਇਹ ਸਾਂਝੇਦਾਰੀ ਵੀ ਬਿਜ਼ਨਸ ਦੇ ਲਈ ਬਹੁਤ ਮਹੱਤਵਪੂਰਨ ਕਦਮ ਹੈ ਜੋ ਕਾਰੋਬਾਰਾਂ ਨੂੰ ਆਧੁਨਿਕ ਹੱਲ ਉਪਲਬੱਧ ਕਰਵਾਕੇ ਉਨ੍ਹਾਂ ਦੇ ਸੰਚਾਲਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਦਵੇਗੀ ਵੇ.ਏ.ਆਈ ਅਤੇ ਕਲਾਉਡ ਤਕਨਾਲੋਜੀ ਦਾ ਉਪਯੋਗ ਜ਼ਿਆਦਾ ਕੁਸ਼ਲਤਾ ਅਤੇ ਪ੍ਰਭਾਵ ਨਾਲ ਕਰ ਸਕਣਗੇ। ਅਸੀਂ ਇਕੱਠੇ ਮਿਲਕੇ ਡਿਜੀਟਲ ਰੂਪਾਂਤਰਣ ਦੇ ਅਜਿਹੇ ਭਵਿੱਖ ਦਾ ਨਿਰਮਾਣ ਕਰਨਾ ਚਾਹੰੁਦੇ ਹਾਂ ਜਿੱਥੇ ਉਦਯੋਗ ਤੇਜ਼ੀ ਨਾਲ ਬਦਲਦੇ ਤਕਨੀਕੀ ਪਰਿਵੇਸ਼ ਵਿੱਚ ਮੋਹਰੀ ਸਥਿਤੀ ’ਤੇ ਰਹਿ ਸਕਣ।"
ਉਦਯੋਗ ਦੇ ਦੋ ਲੀਡਰਸ ਵੀ ਬਿਜ਼ਨਸ ਅਤੇ ਜੈਨੇਸਿਸ ਸਾਂਝਾ ਦਿ੍ਰਸ਼ਟੀਕੋਣ ਦੇ ਨਾਲ ਕਾਰੋਬਾਰਾਂ ਨੂੰ ਅੱਜ ਦੀ ਡਿਜੀਟਲ ਦੁਨੀਆਂ ਵਿੱਚ ਨੈਕਸਟ-ਜਨਰੇਸ਼ਨ ਤਕਨਾਲੋਜੀ ਦੇ ਇਸਤੇਮਾਲ ਵਿੱਚ ਸਮਰੱਥ ਬਣਾਉਣਗੇ। ਵੀ ਬਿਜ਼ਨਸ ਦੇ ਸ਼ਕਤੀਸ਼ਾਲੀ ਨੈੱਟਵਰਕ ਇੰਫ੍ਰਾਸਟਰਕਚਰ ਅਤੇ ਜੈਨੇਸਿਸ ਦੇ ਏ.ਆਈ-ਪਾਵਰਡ ਆਰਕਸਟ੍ਰੇਸ਼ਨ ਦੇ ਸੁਮੇਲ ਦੁਆਰਾ ਇਹ ਸਾਂਝੇਦਾਰੀ ਕਾਰੋਬਾਰਾਂ ਨੂੰ ਕਲਾਉਡ ਅਧਾਰਿਤ ਸੀ.ਸੀ.ਏ.ਐੱਸ ਹੱਲ ਉਪਲਬੱਧ ਕਰਵਾਏਗੀ ਜਿਸ ਨਾਲ ਉਹ ਆਪਣੇ ਕਾਰੋਬਾਰ ਦਾ ਵਧੀਆ ਪ੍ਰਬੰਧਨ ਕਰ ਸਕਣਗੇ ਆਪਣੇ ਗਾਹਕਾਂ ਨੂੰ ਆਧੁਨਿਕ ਅਤੇ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਸਕਣਗੇ।
ਗਿਵਲਿਮ ਫਨੇਲ ਸੀਨੀਅਰ ਵਾਈਸ ਪ੍ਰੈਸੀਡੈਂਟ ਏਸ਼ੀਆ ਪੇਸਿਫਿਕ ਜੈਨੇਸਿਸ ਨੇ ਕਿਹਾ ਕਿ "‘ਗਾਹਕਾਂ ਅਤੇ ਕਰਮਚਾਰੀਆਂ ਲਈ ਐਕਸਪੀਰੀਅੰਸ ਹੱਲਾਂ ਦੇ ਗਲੋਬਲ ਕਲਾਉਡ ਲੀਡਰ ਦੇ ਰੂਪ ਵਿੱਚ ਜੈਨੇਸਿਸ ਪਹਿਲਾ ਗਲੋਬਲ ਸੀ.ਸੀ.ਏ.ਐਸ ਪਲੇਟਫਾਰਮ ਪੇਸ਼ ਕਰਦਾ ਹੈ ਜੋ ਕਲਾਉਡ ਡਿਪਲਾਏਮੈਂਟ ਦੇ ਨਾਲ ਭਾਰਤੀ ਕਾਰੋਬਾਰਾਂ ਨੂੰ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਵੀ ਬਿਜ਼ਨਸ ਵੱਖ-ਵੱਖ ਚੈਨਲਾਂ ਦੁਆਰਾ ਆਪਣੇ ਗਾਹਕਾਂ ਦੇ ਲਈ ਇੰਟਰੈਕਸ਼ਨ ਨੂੰ ਸੌਖਾ ਬਣਾਉਂਦਾ ਹੈ ਉਨ੍ਹਾਂ ਦੀਆਂ ਬਦ ਰਹੀਆਂ ਜਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ। ਵੀ ਬਿਜ਼ਨਸ ਦੇ ਮਜ਼ਬੂਤ ਨੈੱਟਵਰਕ ਅਤੇ ਜੈਨੇਸਿਸ ਦੀ ਏ.ਆਈ-ਪਾਵਰਡ ਤਕਨਾਲੋਜੀ ਦਾ ਉਪਯੋਗ ਕਰਕੇ ਅਸੀਂ ਕਾਰੋਬਾਰਾਂ ਨੂੰ ਅਜਿਹੇ ਸਮਾਟ ਹੱਲ ਉਪਲਬੱਧ ਕਰਵਾਉਣਾ ਚਾਹੁੰਦੇ ਹਾਂ ਤਾਂਕਿ ਉਹ ਗਾਹਕਾਂ ਦੇ ਨਾਲ ਆਪਣੇ ਇੰਟਰੈਕਸ਼ਨ ਨੂੰ ਵਧੀਆ ਬਣਾ ਸਕਣ ਕੰਜ਼ਪਸ਼ਨ ਅਧਾਰਿਤ ਮਾਡਲਸ ਦੁਆਰਾ ਉਨ੍ਹਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰ ਸਕਣ।"
ਜੈਨੇਸਿਸ ਭਾਰਤੀ ਉੱਦਮਾਂ ਲਈ ਮੁੱਖ ਸੀ.ਐਕਸ ਹੱਲਾਂ ਦੀ ਉਪਲਬੱਧਤਾ ਨੂੰ ਵਧਾਉਂਦਾ ਹੈ ਵੀ ਬਿਜ਼ਨਸ ਨੂੰ ਗਾਹਕਾਂ ਦੀਆਂ ਜ਼ਰੂਰਤਾਂ ਅਨੁਸਾਰ ਤਬਦੀਲੀ ਲਿਆਉਣ ਅਤੇ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਣ ਵਿੱਚ ਸਮਰੱਥ ਬਣਾਉਂਦਾ ਹੈ। ਇਸ ਤਰ੍ਹਾਂ ਦੇ ਓਮਨੀਚੈਨਲ ਹੱਲ ਵੀ ਬਿਜ਼ਨਸ ਦੇ ਗਾਹਕਾਂ ਦੀਆਂ ਪਰਸਨਲਾਈਜ਼ਡ ਸੀ.ਐਕਸ ਲੋੜਾਂ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਨੂੰ ਸ਼ਾਨਦਾਰ ਅਨੁਭਵ ਪ੍ਰਦਾਨ ਕਰਦੇ ਹਨ।