ਲੁਧਿਆਣਾ 17 ਅਕਤੂਬਰ 2024 (ਨਿਊਜ਼ ਟੀਮ): ਭਾਰਤ ਵਿੱਚ ਪ੍ਰਮੁੱਖ ਜਨਤਕ ਖੇਤਰ ਦੇ ਬੈਂਕਾਂ ਵਿੱਚੋਂ ਇੱਕ ਬੈਂਕ ਆਫ ਬੜੌਦਾ (BoB) ਨੇ ਲੁਧਿਆਣਾ ਵਿੱਚ ਆਪਣੇ ਨਵੇਂ ਬਣੇ ਜ਼ੋਨਲ ਆਫਿਸ ਦੇ ਉਦਘਾਟਨ ਦਾ ਐਲਾਨ ਕੀਤਾ | ਇਹ ਇੱਕ ਹੋਰ ਮੀਲ ਦਾ ਪੱਥਰ ਹੈ ਜੋ ਇਸ ਖੇਤਰ ਵਿੱਚ ਆਪਣੇ ਨੈੱਟਵਰਕ ਦਾ ਵਿਸਥਾਰ ਕਰਨ ਬੈਂਕਿੰਗ ਸੇਵਾਵਾਂ ਤੱਕ ਵਧੀਆ ਪਹੁੰਚ ਪ੍ਰਦਾਨ ਕਰਨ ਅਤੇ ਵਿੱਤੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਬੈਂਕ ਦੀ ਵਚਨਬੱਧਤਾ 'ਤੇ ਜ਼ੋਰ ਦਿੰਦਾ ਹੈ | ਬੈਂਕ ਆਫ ਬੜੌਦਾ ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਦੇਵਦੱਤ ਚਾਂਦ ਨੇ ਸੀਨੀਅਰ ਅਧਿਕਾਰੀਆਂ ਕਰਮਚਾਰੀਆਂ ਅਤੇ ਸਨਮਾਨਿਤ ਗਾਹਕਾਂ ਦੀ ਮੌਜੂਦਗੀ ਵਿੱਚ ਨਵੇਂ ਜ਼ੋਨਲ ਆਫਿਸ ਭਵਨ ਦਾ ਉਦਘਾਟਨ ਕੀਤਾ |
ਉਦਘਾਟਨ 'ਤੇ ਬੈਂਕ ਆਫ ਬੜੌਦਾ ਦੇ ਪ੍ਰਬੰਧ ਨਿਦੇਸ਼ਕ ਅਤੇ ਸੀਈਓ ਸ਼੍ਰੀ ਦੇਵਦੱਤ ਚਾਂਦ ਨੇ ਕਿਹਾ ''ਬੈਂਕ ਆਫ ਬੜੌਦਾ ਵਿੱਚ ਸਾਡੀ ਰਣਨੀਤੀ ਸਾਡੇ ਦੇਸ਼ ਦੇ ਉੱਚ ਸਮਰੱਥਾ ਵਾਲੇ ਉਭਰ ਰਹੇ ਭੁਗੋਲਿਕ ਖੇਤਰਾਂ ਵਿੱਚ ਬੈਂਕਿੰਗ ਸੇਵਾਵਾਂ ਦਾ ਵਿਸਥਾਰ ਕਰਨਾ ਹੈ ਅਤੇ ਬੈਂਕ ਦੇ ਲੁਧਿਆਣਾ ਜ਼ੋਨ ਦਾ ਉਦਘਾਟਨ ਵਿਸਥਾਰ ਅਤੇ ਪਹੁੰਚ 'ਤੇ ਧਿਆਨ ਕੇਂਦਰਿਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ | ਇਹ ਨਵਾਂ ਜ਼ੋਨਲ ਆਫਿਸ ਪੰਜਾਬ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੀ ਅਬਾਦੀ ਦੇ ਲਈ ਸਾਡੀਆਂ ਸੇਵਾਵਾਂ ਨੂੰ ਵਧੇਰੇ ਕੁਸ਼ਲਤਾ ਦੇ ਨਾਲ ਵਧਾਉਣ ਲਈ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰੇਗਾ | ਇਹ ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਦੁਰ-ਦੁਰਾਡੇ ਦੇ ਖੇਤਰਾਂ ਵਿੱਚ ਸਾਡੇ ਉਤਪਾਦਾਂ ਅਤੇ ਸੇਵਾਵਾਂ ਦੀ ਡਿਲੀਵਰੀ ਵਿੱਚ ਤੇਜੀ ਲਿਆਵੇਗਾ | ਸਾਡੇ ਕੋਲ ਇਸ ਸਾਲ ਅਤੇ ਅਗਲੇ ਸਾਲ ਕੁੱਝ ਹੋਰ ਸ਼ਾਖਾਵਾਂ ਖੋਲਣ ਦੀ ਯੋਜਨਾ ਹੈ ਕਿਉਂਕਿ ਅਸੀਂ ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਅੱਗੇ ਵਧਣਾ ਜਾਰੀ ਰੱਖਦੇ ਹਾਂ |"
ਨਵਾਂ ਦਫ਼ਤਰ ਅੱਗੇ ਦੇ ਵਾਧੇ ਨੂੰ ਉਤਸ਼ਾਹਿਤ ਕਰਨ ਲਈ ਚੰਗੀ ਸਥਿਤੀ ਵਿੱਚ ਹੈ ਖਾਸ ਕਰਕੇ ਖੁਦਰਾ ਬੈਂਕਿੰਗ ਐੱਮ.ਐੱਸ.ਐੱਮ.ਈ ਖੇਤਰ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਜੋ ਸਥਾਨਕ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਅਨਿੱਖੜਵਾਂ ਅੰਗ ਹੈ | ਇਹ ਪੰਜਾਬ ਵਿੱਚ ਮਹੱਤਵਪੂਰਨ ਐੱਨ.ਆਰ.ਆਈ ਭਾਈਚਾਰੇ ਦੇ ਨਾਲ ਉਨ੍ਹਾਂ ਦੀ ਖਾਸ ਵਿੱਤੀ ਜ਼ਰੂਰਤਾਂ ਦੇ ਅਨੁਰੂਪ ਸਮਰਪਿੱਤ ਗਾਹਕ ਆਉਟਰੀਚ ਪ੍ਰੋਗਰਾਮਾਂ ਦੁਆਰਾ ਸਰਗਰਮੀ ਰੂਪ ਨਾਲ ਜੁੜੇਗਾ | ਇਸ ਮੌਕੇ ਨੂੰ ਮਨਾਉਣ ਲਈ ਕਈ ਕਾਰਪੋਰੇਟ ਸਮਾਜਿਕ ਜਿੰਮੇਵਾਰੀ (ਸੀ.ਐੱਸ.ਆਰ) ਗਤੀਵਿਧੀਆਂ ਆਯੋਜਿਤ ਕੀਤੀ ਗਈ ਜਿਸ ਵਿੱਚ ਬੀ.ਓ.ਬੀ ਅਰਥ ਦੇ ਤਹਿਤ ਕੀਤੀਆਂ ਗਈਆਂ ਹਰੀਆਂ ਪਹਿਲਕਦਮੀਆਂ ਦੇ ਹਿੱਸੇ ਦੇ ਰੂਪ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਸ਼ਾਮਿਲ ਹੈ | ਇਹ ਯਤਨ ਭਾਈਚਾਰਕ ਵਿਕਾਸ ਦੇ ਪ੍ਰਤੀ ਸਥਿਰਤਾ ਅਤੇ ਜਿੰਮੇਵਾਰੀ ਦੇ ਲਈ ਬੈਂਕ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੇ ਹਨ |
ਬੈਂਕ ਦਾ ਲੁਧਿਆਣਾ ਜੋਨ ਪੰਜਾਬ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਜੰਮੂ-ਕਸ਼ਮੀਰ ਅਤੇ ਲੱਦਾਖ) ਨੂੰ ਕਵਰ ਕਰਦਾ ਹੈ ਜਿਸਦੇ ਤਹਿਤ ਬੈਂਕ ਦੇ ਤਿੰਨ ਰੇਗੀਓਨਾਲ ਆਫਿਸ ਅੰਮਿ੍ਤਸਰ ਜਲੰਧਰ ਅਤੇ ਲੁਧਿਆਣਾ ਵਿੱਚ ਸਥਿਤ ਹਨ ਜਿਨ੍ਹਾਂ ਦੀਆਂ ਕੁੱਲ 188 ਸ਼ਾਖਾਵਾਂ ਹਨ ਜੋ ਪੰਜਾਬ ਦੇ 23 ਜਿਲਿਆਂ ਜੰਮੂ-ਕਸ਼ਮੀਰ ਦੇ 6 ਜਿਲਿਆਂ ਅਤੇ ਲੱਦਾਖ ਦੇ 1 ਜਿਲ੍ਹੇ ਨੂੰ ਸੇਵਾ ਪ੍ਰਦਾਨ ਕਰਦੀਆਂ ਹਨ |