ਲੁਧਿਆਣਾ, 13 ਸਤੰਬਰ, 2024 (ਨਿਊਜ਼ ਟੀਮ): ਮੰਨੇ-ਪ੍ਰਮੰਨੇ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਨੇ ਅੱਜ ਆਪਣੇ ਰੀਟੇਲ ਸਟੋਰਜ਼ ਅਤੇ ਪੇਮੈਂਟ ਚੈਨਲਾਂ ਦੇ ਲਈ ਪੇਮੈਂਟ ਕਾਰਡ ਇੰਡਸਟਰੀ-ਡਾਟਾ ਸਕਿਓਰਟੀ ਸਟੈਂਡਰਡ ਵਰਜ਼ਨ 4.0 (ਪੀ.ਸੀ.ਆਈ. ਡੀ.ਐਸ.ਐਸ 4.0) ਸਰਟੀਫਿਕੇਸ਼ਨ ਹਾਸਿਲ ਕਰ ਕਮਾਲ ਦੀ ਉਪਲਬੱਧੀ ਹਾਸਿਲ ਕਰ ਲਈ ਹੈ। ਵੀ ਇਸ ਵੱਕਾਰੀ ਸਰਟੀਫਿਕੇਸ਼ਨ ਨੂੰ ਹਾਸਿਲ ਕਰਨ ਵਾਲਾ ਭਾਰਤ ਦਾ ਪਹਿਲਾ ਟੈਲੀਕਾਮ ਅਪਰੇਟਰ ਹੈ ਜੋ ਸੰਸਾਰ ਪੱਧਰ ਸੁਰੱਖਿਆ ਦੇ ਉੱਚ ਮਿਆਰਾਂ ਦਾ ਅਨੁਪਾਲਨ ਕਰਦੇ ਹੋਏ ਗਾਹਕਾਂ ਦੀ ਭੁਗਤਾਨ ਸੰਬੰਧੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਦੀ ਬ੍ਰਾਂਡ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।
ਪੇਮੈਂਟ ਕਾਰਡ ਇੰਡਸਟਰੀ ਸਕਿਓਰਟੀ ਸਟੈਂਡਰਡਜ਼ ਕਾਉਂਸਲ (ਪੀ.ਸੀ.ਆਈ ਐਸ.ਐਸ.ਸੀ) ਦੁਆਰਾ ਸਥਾਪਿਤ ਪੀ.ਸੀ.ਆਈ ਡੀ.ਐਸ.ਐਸ 4.0 ਸਭ ਤੋਂ ਸਖ਼ਤ ਅਤੇ ਅੱਪ-ਟੂ-ਡੇਟ ਸਕਿਓਰਟੀ ਪ੍ਰੋਟੋਕਾਲ ਹੈ ਜੋ ਕ੍ਰੇਡਿਟ ਅਤੇ ਡੇਬਿਟ ਕਰਡ ਲੈਣ ਦੇਣ ਹੈਂਡਲ ਕਰਨ ਵਾਲੇ ਸੰਗਠਨਾਂ ਨੂੰ ਡਾਟਾ ਦੀ ਉਲੰਘਣਾ ਅਤੇ ਧੋਖਾਧੜੀ ਤੋਂ ਸੁਰੱਖਿਅਤ ਰੱਖਦਾ ਹੈ।
ਭਾਰਤ ਵਿੱਚ ਪਹਿਲਾਂ ਤੋਂ ਬੈਂਕਿੰਗ ਅਤੇ ਫਾਈਨੈਂਸ਼ੀਅਲ ਸੰਸਥਾਨਾਂ ਲਈ ਆਰ.ਬੀ.ਆਈ ਦੁਆਰਾ ਪੀ.ਸੀ.ਆਈ ਡੀ.ਐਸ.ਐਸ. 4.0 ਸਰਟੀਫਿਕੇਸ਼ਨ ਨੂੰ ਲਾਜ਼ਮੀ ਕੀਤਾ ਗਿਆ ਹੈ। ਵੀ ਇਸ ਸਰਟੀਫਿਕੇਸ਼ਨ ਨੂੰ ਹਾਸਿਲ ਕਰਨ ਵਾਲਾ ਪਹਿਲਾ ਟੈਲੀਕਾਮ ਪਲੇਅਰ ਹੈ ਬ੍ਰਾਂਡ ਦੀ ਇਹ ਉਪਲਬੱਧੀ ਟੈਲੀਕਾਮ ਸੈਕਟਰ ਦੇ ਲਈ ਮਹੱਤਵਪੂਰਨ ਟਰਨਿੰਗ ਪੁਆਇੰਟ ਹੈ। ਇਹ ਸਰਟੀਫਿਕੇਸ਼ਨ ਨਾ ਸਿਰਫ ਗਾਹਕਾਂ ਦਾ ਭਰੋਸਾ ਵਧਾਏਗਾ ਬਲਕਿ ਉਨ੍ਹਾਂ ਦੇ ਵਿਸ਼ਵਾਸ ਅਤੇ ਵਫਾਦਾਰੀ ਨੂੰ ਬਣਾਈ ਰੱਖਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਦੇਵੇਗਾ।
ਇਸ ਮੌਕੇ ’ਤੇ ਜਗਬੀਰ ਸਿੰਘ ਸੀ.ਟੀ.ਓ ਵੀ ਨੇ ਕਿਹਾ ‘‘ਵੀ ਵਿੱਚ ਗਾਹਕਾਂ ਦੇ ਡਾਟਾ ਦੀ ਸੁਰੱਖਿਆ ਨਾ ਸਿਰਫ ਪਹਿਲਕਦਮੀ ਬਲਕਿ ਵਚਨਬੱਧਤਾ ਵੀ ਹੈ। ਪੀ.ਸੀ.ਆਈ ਡੀ.ਐਸ.ਐਸ 4.0 ਸਰਟੀਫਿਕੇਸ਼ਨ ਸਰਵ-ਉੱਚ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਸਾਨੂੰ ਖੁਸ਼ੀ ਹੈ ਕਿ ਅਸੀਂ ਭਾਰਤ ਵਿੱਚ ਇਸ ਸਰਟੀਫਿਕੇਟ ਨੂੰ ਹਾਸਿਲ ਕਰਨ ਵਾਲੇ ਪਹਿਲੇ ਟੈਲੀਕਾਮ ਅਪਰੇਟਰ ਹਾਂ ਅਤੇ ਅਸੀਂ ਆਧੁਨਿਕ ਸੁਰੱਖਿਆ ਤਕਨੀਕਾਂ ਵਿੱਚ ਨਿਵੇਸ਼ ਦੁਆਰਾ ਉਦਯੋਗ ਜਗਤ ਵਿੱਚ ਸਰਵ-ਉੱਚ ਮਿਆਰ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਹਾਂ।
ਵੀ ਨੇ ਇਸ ਸਰਟੀਫਿਕੇਸ਼ਨ ਨੂੰ ਪ੍ਰਾਪਤ ਕਰਨ ਲਈ ਉੱਘੇ ਸਕਿਓਰਟੀ ਕੰਸਲਟਿੰਗ ਫਰਮ ਵਿਸਤਾ ਇਨਫੋਸੇਕ ਦੇ ਨਾਲ ਕੰਮ ਕੀਤਾ ਹੈ। ਨਰਿੰਦਰ ਸਾਹੂ ਸੰਸਥਾਪਕ ਅਤੇ ਨਿਦੇਸ਼ਕ ਵਿਸਤਾ ਇਨਫੋਸੇਕ ਨੇ ਕਿਹਾ ‘‘ਪੀ.ਸੀ.ਆਈ ਡੀ.ਐਸ.ਐਸ. 4.0 ਸਰਟੀਫਿਕੇਟ ਦੇ ਲਈ ਵੀ ਦੇ ਨਾਲ ਕੰਮ ਕਰਨਾ ਮਹੱਤਵਪੂਰਨ ਅਨੁਭਵ ਰਿਹਾ। ਉਦਯੋਗ ਜਗਤ ਵਿੱਚ ਸਭ ਤੋਂ ਪਹਿਲਾ ਇਹ ਉਪਲਬੱਧੀ ਹਾਸਿਲ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਮਜ਼ਬੂਤ ਪ੍ਰਬੰਧਨ ਸਮਰਪਿਤ ਟੀਮ ਗਾਹਕਾਂ ਦੇ ਲਈ ਭੁਗਤਾਨ ਨੂੰ ਸੁਰੱਖਿਅਤ ਬਣਾਉਣ ਦੇ ਉਨ੍ਹਾਂ ਦੇ ਫੋਕਸ ਨੂੰ ਦਰਸ਼ਾਉਂਦੀ ਹੈ।”
ਡਾਟਾ ਸੁਰੱਖਿਆ ਦੇ ਲਈ ਵੀ ਦੀ ਵਚਨਬੱਧਤਾ ਇਸ ਸਾਲ ਪਹਿਲਾ ਮਿਲੇ ਇੱਕ ਹੋਰ ਸਨਮਾਨ ਤੋਂ ਸਪੱਸ਼ਟ ਹੁੰਦੀ ਹੈ ਜਦੋਂ ਵੀ ਐਸ.ਓ.ਸੀ 2 ਟਾਈਪ 2 ਅਟੇਸਟੈਸ਼ਨ ਪਾਉਣ ਵਾਲਾ ਭਾਰਤ ਦਾ ਪਹਿਲਾ ਟੈਲੀਕਾਮ ਅਪਰੇਟਰ ਬਣ ਗਿਆ ਸੀ। ਪੀ.ਸੀ.ਆਈ ਡੀ.ਐਸ.ਐਸ 4.0 ਸਰਟੀਫਿਕੇਸ਼ਨ ਪ੍ਰਾਪਤ ਕਰਨ ਦੇ ਨਾਲ ਵੀ ਦੁਰਸੰਚਾਰ ਉਦਯੋਗ ਵਿੱਚ ਆਪਣੀ ਮੋਹਰੀ ਸਥਿਤੀ ਨੂੰ ਮਜ਼ਬੂਤੀ ਨਾਲ ਬਣਾਈ ਰੱਖਦੇ ਹੋਏ ਹਨ ਅਤੇ ਗਾਹਕਾਂ ਦੇ ਡਾਟਾ ਨੂੰ ਸੁਰੱਖਿਅਤ ਰੱਖਦੇ ਹੋਏ ਉਦਯੋਗ ਜਗਤ ਵਿੱਚ ਸੁਰੱਖਿਆ ਦੇ ਨਵੇਂ ਅਤੇ ਸਰਵ-ਉੱਚ ਮਿਆਰਾਂ ’ਤੇ ਆਪਣਾ ਫੋਕਸ ਬਣਾਇਆ ਹੋਇਆ ਹੈ।