ਲੁਧਿਆਣਾ, 20 ਸਤੰਬਰ 2024 (ਨਿਊਜ਼ ਟੀਮ): ਭਾਰਤੀ ਅਰਥਵਿਵਸਥਾ ਦੀ ਰੀੜ ਦੀ ਹੱਡੀ-ਤੇਜ਼ੀ ਨਾਲ ਵੱਧ ਰਹੇ ਐਮਐਸਐਮਈ ਸੈਕਟਰ ਨੂੰ ਸਸ਼ਕਤ ਬਣਾਉਣ ਦੇ ਦ੍ਰਿਸ਼ਟੀਕੋਣ ਦੇ ਨਾਲ; ਟੈਲੀ ਸਲਿਊਸ਼ਨਜ਼ ਨੇ ਅੱਜ ਆਪਣੇ ਕਨੈਕਟਡ ਸਰਵਿਸਿਜ਼ ਨੂੰ ਬਿਹਤਰ ਬਣਾਉਂਦੇ ਹੋਏ ਆਲ ਨਿਊ ਟੈਲੀਪ੍ਰਾਈਮ 5.0 ਦੀ ਗਲੋਬਲ ਲਾਂਚਿੰਗ ਦਾ ਐਲਾਨ ਕੀਤਾ । ਬਿਜ਼ਨੇਸ ਮੈਨੇਜਮੈਂਟ ਸਾਫਟਵੇਅਰ ਪ੍ਰਦਾਨ ਕਰਨ ਵਾਲੀ ਇੱਕ ਪ੍ਰਮੁੱਖ ਟੈਕਨੋਲੋਜੀ ਕੰਪਨੀ, ਟੈਲੀ ਨੇ ਏਪੀਆਈ-ਸੰਚਾਲਿਤ ਟੈਕਸ ਫਾਈਲਿੰਗ ਨਾਲ ਸਬੰਧਤ ਸੇਵਾਵਾਂ ਨੂੰ ਇੱਕ ਨਵਾਂ ਰੂਪ ਦਿੱਤਾ ਹੈ । ਭਾਰਤ ਅਤੇ ਵਿਸ਼ਵ ਪੱਧਰ 'ਤੇ ਮਿਡ -ਮਾਸ ਸੈਗਮੇਂਟ ਦੇ ਵਪਾਰਕ ਸੰਚਾਲਨ ਨੂੰ ਸੁਗਮ ਬਣਾਉਣ ਲਈ ਕੰਪਨੀ ਨੇ ਇਹ ਲਾਂਚ ਕੀਤਾ ਹੈ।
ਪੰਜਾਬ ਵਿੱਚ ਲਗਭਗ 1.6 ਲੱਖ ਐਮਐਸਐਮਈ ਦੀ ਇੱਕ ਮਜ਼ਬੂਤ ਨੀਂਹ ਹੈ, ਜਿਸਦੀ ਰਾਜ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਹੈ ਅਤੇ 29 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਜਾਂਦਾ ਹੈ । ਰਾਜ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ, ਲੁਧਿਆਣਾ ਉੱਤਰੀ ਭਾਰਤ ਵਿੱਚ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਵਜੋਂ ਉਭਰਿਆ ਹੈ। ਪ੍ਰਮੁੱਖ ਤੌਰ 'ਤੇ ਲੁਧਿਆਣਾ ਸਾਈਕਲ, ਟੈਕਸਟਾਈਲ ਅਤੇ ਹੌਜ਼ਰੀ ਨਿਰਮਾਣ ਲਈ ਜਾਣਿਆ ਜਾਂਦਾ ਹੈ, ਅਤੇ ਰਾਜ ਦੇ ਜ਼ਿਆਦਾਤਰ ਐਮਐਸਐਮਈ ਦਾ ਘਰ ਹੈ, ਜੋ ਕਿ 1,71,047 ਕਰੋੜ ਰੁਪਏ ਦੇ ਆਉਟਪੁੱਟ ਮੁੱਲ ਵਿੱਚ ਯੋਗਦਾਨ ਪਾਉਂਦੇ ਹਨ । ਲੁਧਿਆਣਾ ਨੂੰ ਹਾਲ ਹੀ ਵਿੱਚ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਹੈ , ਜੋ ਉਤਪਾਦਨ, ਨਿਰਯਾਤ ਅਤੇ ਰੁਜ਼ਗਾਰ ਸਿਰਜਣ ਵਿੱਚ ਮਹੱਤਵਪੂਰਨ ਵਿਕਾਸ ਲਈ ਪੜਾਅ ਤੈਅ ਕਰਦਾ ਹੈ। ਟੈਲੀ ਸਲਿਊਸ਼ਨਜ਼ ਪੰਜਾਬ ਦੇ ਐਮਐਸਐਮਈ ਨੂੰ ਡਿਜੀਟਲ ਅਪਣਾਉਣ ਅਤੇ ਨਵਾਚਰ ਲਿਆਉਣ ਲਈ ਟੂਲ ਅਤੇ ਸਹਾਇਤਾ ਪ੍ਰਦਾਨ ਕਰਕੇ ਸਰਗਰਮੀ ਨਾਲ ਸਪੋਰਟ ਕਰ ਰਿਹਾ ਹੈ। ਸੰਚਾਲਨ ਕੁਸ਼ਲਤਾ ਨੂੰ ਹੁਲਾਰਾ ਦੇਣ ਵਾਲੇ ਹੱਲਾਂ ਰਾਹੀਂ, ਟੈਲੀ ਕਾਰੋਬਾਰਾਂ ਨੂੰ ਮੁਕਾਬਲੇ ਵਾਲੇ ਬਾਜ਼ਾਰ ਵਿੱਚ ਵਧਣ-ਫੁੱਲਣ ਵਿੱਚ ਮਦਦ ਕਰਦੀ ਹੈ।
'ਕਨੈਕਟਡ ਜੀਐਸਟੀ ' ਨਾਲ ਨਵੀਨਤਮ ਸੰਸਕਰਣ , ਸਾਰੇ ਆਨਲਾਈਨ ਜੀਐਸਟੀ ਸੰਚਾਲਨ ਲਈ ਇੱਕ ਕੰਸੋਲੀਡੇਟਡ ਇੰਟਰਫੇਸ ਵਜੋਂ ਕੰਮ ਕਰਦਾ ਹੈ, ਜਿਸਦੇ ਲਈ ਜੀਐਸਟੀ ਪੋਰਟਲ 'ਤੇ ਜਾਣ ਦੀ ਜਰੂਰਤ ਨਹੀਂ ਹੋਵੇਗੀ । ਇਹ ਲਾਂਚ ਟੈਲੀ ਦੇ ਨਾਲ ਜੁੜੇ ਅਨੁਭਵ ਨੂੰ ਹੋਰ ਮਜ਼ਬੂਤ ਬਣਾਏਗਾ , ਜਿਸ ਵਿੱਚ ਈ-ਇਨਵੋਇਸਿੰਗ ਅਤੇ ਈ- ਵੇ ਬਿਲ ਜਨਰੇਸ਼ਨ ਸਮਰੱਥਾ, ਵਟਸਐਪ ਇੰਟੀਗ੍ਰੇਸ਼ਨ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ, ਮੱਧ ਪੂਰਬ ਅਤੇ ਬੰਗਲਾਦੇਸ਼ ਵਿੱਚ ਵੱਧ ਰਹੀ ਮੰਗ ਨੂੰ ਸੰਬੋਧਿਤ ਕਰਦੇ ਹੋਏ, ਟੈਲੀਪ੍ਰਾਈਮ 5.0 ਉੱਨਤ ਮਲਟੀ- ਲਿੰਗੁਅਲ ਸਮਰੱਥਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਫੋਨੇਟਿਕ ਸਹਾਇਤਾ ਦੇ ਨਾਲ ਅਰਬੀ ਅਤੇ ਬੰਗਲਾ ਭਾਸ਼ਾ ਦੇ ਇੰਟਰਫੇਸ ਵੀ ਪ੍ਰਦਾਨ ਕਰੇਗਾ ।
ਨਵੇਂ ਵਰਜ਼ਨ ਵਿਚ ਕਈ ਵਿਲੱਖਣ ਵਿਸ਼ੇਸ਼ਤਾਵਾਂ ਸ਼ਾਮਲ ਹਨ, ਜਿਵੇਂ ਕਿ ਜੀਐਸਟੀ ਪੋਰਟਲ ਨਾਲ ਡਾਇਰੈਕਟ ਕੁਨੈਕਟ ਜੋ ਤੇਜ਼ੀ ਨਾਲ ਡਾਟਾ ਅਪਲੋਡ/ਡਾਊਨਲੋਡ ਨੂੰ ਸੁਨਿਸ਼ਚਿਤ ਕਰਦਾ ਹੈ , ਜੀਐਸਟੀਆਰ 1 ਰਿਟਰਨ ਫਾਈਲਿੰਗ, ਅਤੇ ਨਿਊ ਰੇਕੋਨ ਫਲੈਕਸਿਬਿਲਿਟੀ ਜਿਹੇ ਟੈਲੀ ਦੇ ਵਿਲੱਖਣ ਜੀਐਸਟੀਆਰ 1ਰੇਕੋਨ, ਅਤੇ ਜੀਐਸਟੀਆਰ-3 ਰੇਕੋਨ ਫ਼ੀਚਰ ਜੋਖਿਮ ਦੀ ਪਛਾਣ 'ਤੇ ਇਨਪੁਟ ਟੈਕਸ ਕ੍ਰੈਡਿਟ (ITC) ਅਤੇ ਲੇਜ਼ਰ ਬਣਾਉਣਾ ਆਦਿ । ਇਹ ਸਾਰੇ ਫੀਚਰਜ਼ 'ਬੁੱਕਕੀਪਿੰਗ ਤੋਂ ਲੈ ਕੇ ਰਿਟਰਨ ਫਾਈਲਿੰਗ' ਤੱਕ ਹਰ ਜਰੂਰੀ ਸਹਿਯੋਗ ਦਿੰਦੇ ਹੋਏ ਇੰਟੀਗ੍ਰੇਟਡ ਅਨੁਭਵ ਪ੍ਰਦਾਨ ਕਰਦੇ ਹਨ ।
ਇਸ ਨਵੇਂ ਲਾਂਚ ਦੇ ਨਾਲ ਅਤੇ ਹੋਰ ਉਤਪਾਦ ਯੋਜਨਾਵਾਂ ਦੇ ਨਾਲ, ਟੈਲੀ ਅਗਲੇ 3 ਸਾਲਾਂ ਵਿੱਚ ਆਪਣੇ ਮੌਜੂਦਾ ਉਪਭੋਗਤਾ ਅਧਾਰ ਨੂੰ 50% ਤੱਕ ਵਧਾਉਣ ਅਤੇ 30-40% ਦੀ ਦਰ ਦੇ ਨਾਲ ਸੀਏਜੀਆਰ ਵਿਕਾਸ ਦਾ ਟੀਚਾ ਰੱਖ ਰਹੀ ਹੈ, ਧਿਆਨ ਯੋਗ ਹੈ ਕਿ ਟੈਲੀ ਦਾ ਮੌਜੂਦਾ ਉਪਭੋਗਤਾ ਅਧਾਰ 2.5 ਮਿਲੀਅਨ ਦਾ ਹੈ । ਟੈਲੀ ਸਲਿਊਸ਼ਨਜ਼ ਦੇ ਜਨਰਲ ਮੈਨੇਜਰ - ਨੋਰਥ, ਸ਼੍ਰੀ ਬਾਲਾਜੀ ਐਸ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, "ਅਸੀਂ ਐਮਐਸਐਮਈ ਲਈ ਵਪਾਰਕ ਕਾਰਜਾਂ ਨੂੰ ਸਰਲ ਬਣਾਉਣ ਵਿੱਚ ਮਦਦ ਕਰਨ ਲਈ ਆਪਣੀ ਟੈਕਨੋਲੋਜੀ ਵਿੱਚ ਨਿਰੰਤਰ ਨਵੀਨਤਾ ਲਿਆ ਰਹੇ ਹਾਂ । ਸਾਡੀ ਇਹ ਨਵੀਂ ਰਿਲੀਜ਼ ਭਾਰਤੀ ਕਾਰੋਬਾਰਾਂ ਲਈ ਜੀਐਸਟੀ ਫਾਈਲਿੰਗ ਨੂੰ ਅਸਾਨ ਅਤੇ ਪ੍ਰੇਸ਼ਾਨੀ -ਮੁਕਤ ਬਣਾਉਣ ਲਈ ਤਿਆਰ ਕੀਤੀ ਗਈ ਹੈ । ਵਰਤਮਾਨ ਵਿੱਚ, ਬਹੁਤ ਥੋੜੇ ਕਾਰੋਬਾਰ ਅਜਿਹੇ ਹਨ ਜੋ ਏਪੀਆਈ-ਅਧਾਰਤ ਫਾਈਲਿੰਗ ਦੀ ਵਰਤੋਂ ਕਰਦੇ ਹਨ , ਪਰ ਅਸੀਂ ਇਸ ਨੂੰ ਸਤਿਥੀ ਨੂੰ ਬਦਲਣ ਦਾ ਟੀਚਾ ਰੱਖ ਰਹੇ ਹਾਂ । ਇਸ ਨਵੀਨਤਮ ਲਾਂਚ ਦੇ ਨਾਲ, ਸਾਡਾ ਧਿਆਨ ਐਮਐਸਐਮਈ ਦੀ ਅੰਤ ਤੋਂ ਅੰਤ ਤੱਕ ਜੀਐਸਟੀ ਫਾਈਲਿੰਗ ਯਾਤਰਾ ਨੂੰ ਮਜ਼ਬੂਤ ਕਰਨ 'ਤੇ ਹੈ, ਜਿਸ ਨਾਲ ਉਹ ਆਪਣਾ 60%-70% ਸਮਾਂ ਬਚਾ ਸਕਣ । ਇਹ ਰਿਲੀਜ਼ ਉਨ੍ਹਾਂ ਦੇ ਸਪਲਾਇਰਾਂ ਦੇ ਜੀਐਸਟੀ ਦਾ ਰੀਅਲ-ਟਾਈਮ ਸਟੇਟਸ ਪ੍ਰਦਾਨ ਕਰੇਗੀ , ਜਿਸ ਨਾਲ ਉਨ੍ਹਾਂ ਦੇ ਆਈਟੀਸੀ ਦੀ ਸੁਰੱਖਿਆ ਹੋਵੇਗੀ। ਇਸ ਲਾਂਚ ਤੋਂ ਕਾਰੋਬਾਰ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਨੂੰ ਸੁਨਿਸ਼ਚਿਤ ਕਰਨ ਲਈ ਅਸੀਂ ਰਾਜ ਲਈ ਇੱਕ ਮਜ਼ਬੂਤ ਗੋ-ਟੂ-ਮਾਰਕੀਟ ਪਹੁੰਚ ਦੀ ਯੋਜਨਾ ਬਣਾਈ ਹੈ । ਸਾਡੀਆਂ ਟੀਮਾਂ ਅਤੇ ਭਾਈਵਾਲ ਸਰਗਰਮੀ ਨਾਲ ਉੱਦਮੀਆਂ, ਚਾਰਟਰਡ ਅਕਾਊਂਟੈਂਟਾਂ ਅਤੇ ਟੈਕਸ ਪੇਸ਼ੇਵਰਾਂ ਨਾਲ ਜੁੜ ਰਹੇ ਹਨ , ਤਾਂ ਜੋ ਉਹਨਾਂ ਨੂੰ ਉਤਪਾਦ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਉਹਨਾਂ ਦੇ ਸਵਾਲਾਂ ਨੂੰ ਹੱਲ ਕੀਤਾ ਜਾ ਸਕੇ ।"
ਐਮਐਸਐਮਈ ਨੂੰ ਆਪਣੇ ਕੰਮਕਾਜ ਲਈ ਪ੍ਰਭਾਵਸ਼ਾਲੀ ਤਕਨੀਕੀ ਹੱਲਾਂ ਦੀ ਜਰੂਰਤ ਹੁੰਦੀ ਹੈ , ਅਤੇ ਟੈਲੀਪ੍ਰਾਈਮ 5.0 ਇੱਕ ਸਧਾਰਨ, ਸੁਰੱਖਿਅਤ ਅਤੇ ਭਰੋਸੇਯੋਗ ਹੱਲ ਪ੍ਰਦਾਨ ਕਰਦਾ ਹੈ। ਇਹ ਨਵੀਆਂ ਵਿਸ਼ੇਸ਼ਤਾਵਾਂ ਜਿਵੇਂ ਕਿ ਈ-ਇਨਵੌਇਸ ਜਨਰੇਸ਼ਨ, ਉਪਭੋਗਤਾ-ਅਨੁਕੂਲ ਡੈਸ਼ਬੋਰਡ, ਵਟਸਐਪ ਏਕੀਕਰਣ ਅਤੇ ਐਕਸਲ ਆਯਾਤ ਆਦਿ ਨਾਲ ਕਾਰੋਬਾਰ ਪ੍ਰਬੰਧਨ ਨੂੰ ਆਸਾਨ ਅਤੇ ਬਿਹਤਰ ਬਣਾਉਂਦਾ ਹੈ। ਇਹ ਨਵੀਂ ਸ਼ੁਰੂਆਤ ਕਾਰੋਬਾਰਾਂ ਨੂੰ ਉਨ੍ਹਾਂ ਦੇ ਈਕੋਸਿਸਟਮ ਨਾਲ ਕਨੈਕਟ ਕਰਨ ਅਤੇ ਉਪਭੋਗਤਾ ਅਨੁਭਵ ਨੂੰ ਬਿਹਤਰ ਬਣਾਉਣ ਲਈ ਟੈਲੀ ਦੇ ਮਿਸ਼ਨ ਦੇ ਅਨੁਸਾਰ ਹੈ। ਨਵੀਨਤਮ ਰੀਲੀਜ਼ ਸਾਰੇ ਐਕਟਿਵ ਟੀਐਸਐਸ ਸਬਸਕ੍ਰਾਈਬਸ ਲਈ ਮੁਫ਼ਤ ਉਪਲਬਧ ਹੈ।
*ਟੈਲੀਪ੍ਰਾਈਮ 5.0 ਜੀਐਸਟੀਆਰ 1, ਜੀਐਸਟੀਆਰ 2 ਏ, ਜੀਐਸਟੀਆਰ 2 ਬੀ, ਜੀਐਸਟੀਆਰ 3 ਬੀ ਅਤੇ ਸੀਐਮਪੀ-08 ਲਈ ਔਨਲਾਈਨ ਸੰਚਾਲਨ ਦੀ ਸਮਰਥਾ ਪ੍ਰਦਾਨ ਕਰੇਗਾ ।