Home >> ਈਅਰਬਡਸ >> ਸੋਨੀ >> ਚੰਡੀਗੜ੍ਹ >> ਡਬਲਿਊਐਫ -ਸੀ 510 >> ਪੰਜਾਬ >> ਯੂਟੀ >> ਲੁਧਿਆਣਾ >> ਵਪਾਰ >> ਸੋਨੀ ਇੰਡੀਆ ਨੇ ਡਬਲਿਊਐਫ -ਸੀ 510 ਟਰੂਲੀ ਵਾਇਰਲੈੱਸ ਈਅਰਬਡਸ ਕੀਤੇ ਲਾਂਚ

ਸੋਨੀ ਇੰਡੀਆ ਨੇ ਡਬਲਿਊਐਫ -ਸੀ 510 ਟਰੂਲੀ ਵਾਇਰਲੈੱਸ ਈਅਰਬਡਸ ਕੀਤੇ ਲਾਂਚ

ਸੋਨੀ ਇੰਡੀਆ ਨੇ ਡਬਲਿਊਐਫ -ਸੀ 510 ਟਰੂਲੀ ਵਾਇਰਲੈੱਸ ਈਅਰਬਡਸ ਕੀਤੇ ਲਾਂਚ

ਚੰਡੀਗੜ੍ਹ / ਲੁਧਿਆਣਾ, 26 ਸਤੰਬਰ 2024 (ਨਿਊਜ਼ ਟੀਮ):
ਸੋਨੀ ਇੰਡੀਆ ਨੇ ਅੱਜ ਕੰਪੇਕਟ ਡਿਜ਼ਾਈਨ ਵਿੱਚ ਸੋਨੀ ਦੇ ਮਸ਼ਹੂਰ ਕੁਆਲਿਟੀ ਸਾਊਂਡ ਪ੍ਰਦਾਨ ਕਰਨ ਵਾਲੇ ਡਬਲਿਊਐਫ -ਸੀ 510 ਟਰੂਲੀ ਵਾਇਰਲੈੱਸ ਈਅਰਬਡਸ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ । ਇਹ ਈਅਰਬਡਸ ਦਮਦਾਰ ਬੈਟਰੀ ਲਾਈਫ ਅਤੇ ਆਰਾਮਦਾਇਕ ਡਿਜ਼ਾਈਨ ਦੇ ਨਾਲ ਕਿਫਾਇਤੀ ਕੀਮਤ 'ਤੇ ਵਿਸਤ੍ਰਿਤ ਵਿਸ਼ੇਸ਼ਤਾਵਾਂ ਦੇ ਨਾਲ ਲੈਸ ਹਨ, ਅਤੇ ਪੂਰੇ ਦਿਨ ਸੁਣਨ ਦੇ ਲਈ ਬਿਲਕੁਲ ਢੁਕਵੇਂ ਹਨ । ਨੀਲੇ, ਪੀਲੇ, ਕਾਲੇ ਜਾਂ ਚਿੱਟੇ ਰੰਗ ਦੇ ਵਿਕਲਪਾਂ ਵਿਚੋਂ ਤੁਸੀਂ ਆਪਣੇ ਸਭ ਤੋਂ ਵਧੀਆ ਪਸੰਦੀਦਾ ਦੀ ਚੋਣ ਕਰ ਸਕਦੇ ਹੋ ।

ਪਿਛਲੇ ਉਤਪਾਦਾਂ ਦੀ ਤੁਲਨਾ ਵਿਚ ਛੋਟੇ ਅਤੇ ਵਧੇਰੇ ਕੰਪੇਕਟ ਡਿਜ਼ਾਈਨ ਵਾਲੇ , ਡਬਲਿਊਐਫ -ਸੀ 510 ਬਹੁਤ ਆਰਾਮਦਾਇਕ ਹਨ । ਡਬਲਿਊਐਫ -ਸੀ 510 ਸੋਨੀ ਦੇ ਹੁਣ ਤੱਕ ਦੇ ਸਭ ਤੋਂ ਛੋਟੇ ਕਲੋਜਡ ਟਾਈਪ ਈਅਰਬਡ ਹਨ, ਇਸਲਈ ਛੋਟੇ ਕੰਨਾਂ ਵਾਲੇ ਲੋਕ ਵੀ ਵਧੇਰੇ ਸਟੇਬਲ ਫਿਟ ਪ੍ਰਾਪਤ ਕਰ ਸਕਦੇ ਹਨ। ਡਬਲਿਊਐਫ -ਸੀ 510 ਈਅਰਬਡਸ ਦਾ ਆਕਾਰ ਮਨੁੱਖੀ ਕੰਨਾਂ ਦੇ ਨਾਲ ਪੂਰੀ ਤਰਾਂ ਮੇਲ ਖਾਂਦਾ ਹੈ , ਜੋ ਤੁਲਨਾਤਮਕ ਵਧੇਰੇ ਸਟੇਬਲ ਫਿੱਟ ਲਈ ਇੱਕ ਐਰਗੋਨੋਮਿਕ ਸਰਫੇਸ ਡਿਜ਼ਾਈਨ ਹੈ। ਈਅਰਬਡਸ ਵਿੱਚ ਵਾਧੂ ਆਰਾਮ ਲਈ ਇੱਕ ਗੋਲ ਡਿਜ਼ਾਈਨ ਅਤੇ ਮੈਟ ਫਿਨਿਸ਼ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਸਹਿਜਤਾ ਨਾਲ ਚਲਾਉਣ ਦੇ ਲਈ ਇੱਕ ਫਲੈਟ ਅਤੇ ਚੌੜੀ ਸਤਹ ਵਾਲਾ ਬਟਨ ਸ਼ਾਮਲ ਕੀਤਾ ਗਿਆ ਹੈ, ਜਿਸਦਾ ਮਤਲਬ ਕਿ ਤੁਸੀਂ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਸੰਗੀਤ ਨੂੰ ਸੁਣ ਸਕਦੇ ਹੋ।

ਛੋਟੇ ਈਅਰਬਡਸ ਦੇ ਨਾਲ ਇੱਕ ਛੋਟਾ ਚਾਰਜਿੰਗ ਕੇਸ ਆਉਂਦਾ ਹੈ। ਕੰਪੇਕਟ ਸਿਲੰਡਰ ਚਾਰਜਿੰਗ ਕੇਸ ਦਾ ਪਿਛਲੇ ਮਾਡਲ ਦੀ ਤੁਲਨਾ ਵਿੱਚ ਪਤਲਾ ਡਿਜ਼ਾਈਨ ਹੈ ਜੋ ਇਸਨੂੰ ਜੇਬ ਜਾਂ ਬੈਗ ਵਿੱਚ ਰੱਖਣ ਲਈ ਹੋਰ ਵੀ ਸੁਵਿਧਾਜਨਕ ਬਣਾਉਂਦਾ ਹੈ, ਜਿਸ ਨਾਲ ਤੁਸੀਂ ਜਿੱਥੇ ਵੀ ਜਾਂਦੇ ਹੋ ਈਅਰਬਡਸ ਆਪਣੇ ਨਾਲ ਲੈ ਜਾ ਸਕਦੇ ਹੋ। 11 ਘੰਟਿਆਂ ਤੱਕ ਚੱਲਣ ਵਾਲੀ ਬੈਟਰੀ ਲਾਈਫ ਦੇ ਨਾਲ ਅਤੇ ਕੇਸ ਦੇ ਵਿਚ ਹੋਰ 11 ਘੰਟਿਆਂ ਦੇ ਫ਼ੀਚਰ ਦੇ ਨਾਲ , ਤੁਸੀਂ ਘੰਟਿਆਂਬੱਧੀ ਬਿਨਾਂ ਕਿਸੇ ਰੁਕਾਵਟ ਦੇ ਪਲੇ ਟਾਈਮ ਦਾ ਦਾ ਆਨੰਦ ਲੈ ਸਕਦੇ ਹੋ, ਅਤੇ 5 ਮਿੰਟ ਦੀ ਕੁਇਕ ਚਾਰਜਿੰਗ ਤੁਹਾਨੂੰ 60 ਮਿੰਟ ਤੱਕ ਸੁਣਨ ਦੀ ਸੁਵਿਧਾ ਪ੍ਰਦਾਨ ਕਰਦੀ ਹੈ ਜਿਸ ਨਾਲ ਤੁਸੀਂ ਆਪਣੇ ਸੰਗੀਤ ਦਾ ਆਨੰਦ ਪੂਰੇ ਦਿਨ ਮਾਣ ਸਕਦੇ ਹੋ।

ਡਬਲਿਊਐਫ -ਸੀ 510 ਸੋਨੀ ਦੇ ਮਲਟੀਪੁਆਇੰਟ ਕਨੈਕਸ਼ਨ ਦੇ ਨਾਲ ਕੰਪੇਟਿਬਲ ਹੈ ਜੋ ਤੁਹਾਨੂੰ ਦੋ ਬਲੂਟੁੱਥ® ਡਿਵਾਈਸਾਂ ਨਾਲ ਇੱਕੋ ਸਮੇਂ ਕਨੈਕਟ ਕਰਨ ਵਿਚ ਮਦਦ ਕਰਦਾ ਹੈ। ਇੱਕ ਆਈਪੀਐਕਸ4 ਵਾਟਰ ਰੈਜਿਸਟੈਂਸ ਰੇਟਿੰਗ ਦੇ ਨਾਲ, ਈਅਰਬਡ ਪਾਣੀ ਦੇ ਛਿੱਟੇ ਅਤੇ ਪਸੀਨੇ ਨੂੰ ਵੀ ਝੇਲ ਸਕਦੇ ਹਨ ,ਅਤੇ ਵੱਖ-ਵੱਖ ਸਥਿਤੀਆਂ ਵਿੱਚ ਸਥਿਰਤਾ ਨਾਲ ਚਲ ਸਕਦੇ ਹਨ । 'ਕੁਇਕ ਐਕਸੈਸ ' ਦੇ ਨਾਲ ਤੁਸੀਂ ਆਸਾਨੀ ਨਾਲ ਸਪੋਟੀਫਾਈ ਟੈਪ ਨੂੰ ਆਸਾਨੀ ਨਾਲ ਚਲਾ ਸਕਦੇ ਹੋ, ਜਿਸ ਨਾਲ ਤੁਸੀਂ ਬਸ ਇਸ 'ਤੇ ਟੈਪ ਕਰਕੇ ਆਪਣੇ ਗਾਣੇ ਚਲਾ ਸਕਦੇ ਹੋ। ਡਬਲਿਊਐਫ -ਸੀ 510 ਨੂੰ ਤੁਹਾਡੀ ਡਿਵਾਈਸ ਨਾਲ ਫਾਸਟ ਪੇਅਰ ਅਤੇ ਸਵਿਫਟ ਪੇਅਰ ਨਾਲ ਆਸਾਨੀ ਨਾਲ ਜੋੜਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਤੁਸੀਂ ਚਾਰਜਿੰਗ ਕੇਸ ਤੋਂ ਹਟਾਉਣ ਤੋਂ ਬਾਅਦ ਖੱਬੇ ਜਾਂ ਸੱਜੇ ਈਅਰਬਡ ਨੂੰ ਸੁਤੰਤਰ ਤੌਰ 'ਤੇ ਵਰਤ ਸਕਦੇ ਹੋ, ਜਿਸ ਨਾਲ ਨੂੰ ਮਲਟੀਟਾਸਕਿੰਗ ਵਿਚ ਮਦਦ ਮਿਲਦੀ ਹੈ ।

ਈਅਰਬਡਸ ਵਿੱਚ ਐਂਬੀਐਂਟ ਸਾਊਂਡ ਮੋਡ ਦੀ ਵਿਸ਼ੇਸ਼ਤਾ ਹੈ, ਜਿਸ ਨਾਲ ਤੁਹਾਨੂੰ ਸੰਗੀਤ ਸੁਣਦੇ ਸਮੇਂ ਆਪਣੇ ਆਲੇ-ਦੁਆਲੇ ਦੀ ਆਵਾਜ਼ ਸੁਣਨ ਵਿਚ ਮਦਦ ਮਿਲਦੀ ਹੈ। ਭਾਵੇਂ ਤੁਸੀਂ ਪੈਦਲ ਚਲ ਰਹੇ ਹੋ , ਯਾਤਰਾ ਕਰ ਰਹੇ ਹੋ , ਜਾਂ ਕਸਰਤ ਕਰ ਰਹੇ ਹੋ, ਐਂਬੀਐਂਟ ਸਾਊਂਡ ਮੋਡ ਇਹ ਯਕੀਨੀ ਬਣਾਉਂਦਾ ਹੈ ਕਿ ਤੁਸੀਂ ਆਪਣੇ ਸੰਗੀਤ ਅਨੁਭਵ ਨੂੰ ਰੋਕੇ ਬਿਨਾਂ ਆਪਣੇ ਆਲੇ-ਦੁਆਲੇ ਦੀ ਦੁਨੀਆ ਨਾਲ ਜੁੜੇ ਰਹੋ। ਇਸ ਤੋਂ ਇਲਾਵਾ, "ਵੌਇਸ ਫੋਕਸ" ਫੰਕਸ਼ਨ ਨੂੰ ਚਾਲੂ ਕਰਕੇ, ਡਬਲਿਊਐਫ -ਸੀ 510 ਸ਼ੋਰ ਨੂੰ ਦਬਾਉਂਦੇ ਹੋਏ ਮਨੁੱਖੀ ਆਵਾਜ਼ਾਂ ਨੂੰ ਕੈਪਚਰ ਕਰਦਾ ਹੈ। ਤੁਸੀਂ ਸੋਨੀ ਹੈਡਫੋਨਸ ਕੰਨੇਕਟ ਐਪ ਵਿਚ ਜਾ ਕੇ ਸਾਊਂਡ ਸੈਟਿੰਗਾਂ ਨੂੰ ਆਪਣੇ ਅਨੁਕੂਲ ਬਣਾ ਸਕਦੇ ਹੋ।

ਆਪਣੇ ਛੋਟੇ ਆਕਾਰ ਦੇ ਬਾਵਜੂਦ, ਡਬਲਿਊਐਫ -ਸੀ 510 ਈਅਰਬਡ ਵਿਚ ਆਵਾਜ਼ ਦੀ ਗੁਣਵੱਤਾ ਕਾਇਮ ਰਹਿੰਦੀ ਹੈ । ਡੀਐਸਈਈ (ਡਿਜੀਟਲ ਸਾਊਂਡ ਇਨਹਾਂਸਮੈਂਟ ਇੰਜਣ) ਦੀ ਬਦੌਲਤ , ਉਹ ਉੱਚ-ਗੁਣਵੱਤਾ ਆਡੀਓ ਪ੍ਰਦਾਨ ਕਰਦੇ ਹਨ, ਇੱਕ ਸ਼ਾਨਦਾਰ ​​ਸੁਣਨ ਦਾ ਅਨੁਭਵ ਪ੍ਰਦਾਨ ਕਰਦੇ ਹਨ। ਘੱਟ ਤੋਂ ਉੱਚੀ ਫ੍ਰੀਕੁਐਂਸੀ ਵਿੱਚ ਚੰਗੀ-ਸੰਤੁਲਿਤ ਧੁਨੀ ਟਿਊਨਿੰਗ ਦੇ ਨਾਲ, ਵੋਕਲ ਕੁਦਰਤੀ ਅਤੇ ਸਪਸ਼ਟ ਹਨ। ਇਸ ਤੋਂ ਇਲਾਵਾ, ਤੁਸੀਂ ਸੁਣਨ ਦੇ ਅਨੁਭਵ ਲਈ ਇਮਰਸਿਵ 360 ਰਿਐਲਿਟੀ ਆਡੀਓ ਦਾ ਆਨੰਦ ਲੈ ਸਕਦੇ ਹੋ।

ਉਤਪਾਦ ਦੀ ਉਪਲਬੱਧਤਾ , ਕੀਮਤ, ਰੰਗ ਅਤੇ ਲਾਂਚ ਆਫਰ

ਡਬਲਿਊਐਫ -ਸੀ 510 ਭਾਰਤ ਵਿੱਚ 26 ਸਤੰਬਰ 2024 ਤੋਂ ਬਾਅਦ ਸੋਨੀ ਰਿਟੇਲ ਸਟੋਰਾਂ (ਸੋਨੀ ਸੈਂਟਰ ਅਤੇ ਸੋਨੀ ਐਕਸਕਲਿਊਸਿਵ, www.ShopatSC.com ਪੋਰਟਲ, ਪ੍ਰਮੁੱਖ ਇਲੈਕਟ੍ਰਾਨਿਕ ਸਟੋਰਾਂ ਅਤੇ ਹੋਰ ਈ-ਕਾਮਰਸ ਵੈੱਬਸਾਈਟ 'ਤੇ ਉਪਲਬਧ ਹੋਵੇਗਾ।

ਲਾਂਚ ਦੇ ਮੌਕੇ 'ਤੇ ਇੱਕ ਵਿਸ਼ੇਸ਼ ਪੇਸ਼ਕਸ਼ ਵਜੋਂ, ਸੋਨੀ 1,000/-ਰੁਪਏ ਦੀ ਵਾਧੂ ਕੈਸ਼ਬੈਕ ਆਫਰ ਪੇਸ਼ ਕਰ ਰਿਹਾ ਹੈ, ਜਿਸਨੂੰ 31 ਅਕਤੂਬਰ 2024 ਤੱਕ ਔਨਲਾਈਨ ਅਤੇ ਆਫ਼ਲਾਈਨ ਚੈਨਲਾਂ ਵਿੱਚ ਚੋਣਵੇਂ ਕ੍ਰੈਡਿਟ ਕਾਰਡਾਂ ਰਾਹੀਂ ਪ੍ਰਾਪਤ ਕੀਤੇ ਜਾ ਸਕਦਾ ਹੈ ।

ਉਤਪਾਦ ਵਿੱਚ ਦਿਲਚਸਪੀ ਰੱਖਣ ਵਾਲੇ ਗਾਹਕਾਂ ਲਈ, ਉਹ ShopatSC.com 'ਤੇ ਨੋਟੀਫਾਈ ਮੀ 'ਤੇ ਕਲਿੱਕ ਕਰਕੇ ਇਹਨਾਂ ਸ਼ਾਨਦਾਰ ਈਅਰਬਡਸ ਬਾਰੇ ਨਵੀਨਤਮ ਅਪਡੇਟਸ ਪ੍ਰਾਪਤ ਕਰ ਸਕਦੇ ਹਨ।
 

Best Buy Price

Special Launch offer (Inclusive of cashback)

Availability

Color

INR 4,990/-

INR 3,990/-

26th Sep 2024 onwards

Blue, Yellow,

Black &White