ਚੰਡੀਗੜ੍ਹ / ਲੁਧਿਆਣਾ, 25 ਸਤੰਬਰ, 2024 (ਨਿਊਜ਼ ਟੀਮ):: ਸੋਨੀ ਇੰਡੀਆ ਨੇ ਬੜੇ ਹੀ ਮਾਣ ਦੇ ਨਾਲ ਬ੍ਰਾਵੀਆ ਥੀਏਟਰ ਯੂ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ, ਇਹ ਇੱਕ ਅਤਿ-ਆਧੁਨਿਕ ਹੋਮ ਐਂਟਰਟੇਨਮੈਂਟ ਸਮਾਧਾਨ , ਜਿਸਨੂੰ ਤੁਹਾਡੇ ਲਿਵਿੰਗ ਰੂਮ ਦੇ ਕੰਫਰਟ ਵਿੱਚ ਇੱਕ ਇਮਰਸਿਵ ਸਿਨੇਮਾਈ ਅਨੁਭਵ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ । ਨਵਾਂ ਵਾਇਰਲੈੱਸ ਨੇਕਬੈਂਡ ਸਪੀਕਰ ਤੁਹਾਡੇ ਕੰਨਾਂ ਦੇ ਦੁਆਲੇ ਇਮਰਸਿਵ ਸਾਊਂਡ ਪ੍ਰਦਾਨ ਕਰਦਾ ਹੈ, ਜੋ ਖੁੱਲੀ ਹਵਾ ਵਿੱਚ ਵੀ ਵਿਅਕਤੀਗਤ ਸੁਣਨ ਦਾ ਤਜ਼ੁਰਬਾ ਪ੍ਰਦਾਨ ਕਰਦੇ ਹਨ।
ਬ੍ਰਾਵੀਆ ਥੀਏਟਰ ਯੂ ਆਸ ਪਾਸ ਦੇ ਮਾਹੌਲ ਦੀ ਚਿੰਤਾ ਕੀਤੇ ਬਿਨਾਂ ਉੱਚ ਵਾਲੀਅਮ ਇੱਕ ਇਮਰਸਿਵ ਸਿਨੇਮਾਈ ਅਨੁਭਵ ਪ੍ਰਦਾਨ ਕਰਦਾ ਹੈ। ਬ੍ਰਾਵੀਆ ਥੀਏਟਰ ਯੂ ਨੂੰ ਕੰਪੇਟਿਬਲ ਬ੍ਰਾਵੀਆ ਨਾਲ ਜੋੜ ਕੇ ਇੱਕ ਰੋਮਾਂਚਕ ਡੌਲਬੀ ਐਟਮੋਸ® ਅਨੁਭਵ ਦਾ ਆਨੰਦ ਮਾਣੋ ਫਿਲਮਾਂ ਨੂੰ ਅਵਿਸ਼ਵਾਸ਼ਯੋਗ ਤੌਰ 'ਤੇ ਇਮਰਸਿਵ ਬਣਾਓ। 360 ਸਪੇਟਿਅਲ ਸਾਊਂਡ, ਸੋਨੀ ਦੇ ਅਨੁਕੂਲ ਬ੍ਰਾਵੀਆ ਟੀਵੀ ਨਾਲ ਜੋੜਦੇ ਹੀ ਪੂਰਾ ਵਾਤਾਵਰਣ ਤੁਹਾਡਾ ਖਾਸ ਸਾਊਂਡ ਸਪੇਸ ਬਣ ਜਾਂਦਾ ਹੈ।
ਐਕਸ-ਬੈਲੈਂਸਡ ਸਪੀਕਰ ਯੂਨਿਟ ਸਿਨੇਮਾ-ਗੁਣਵੱਤਾ ਵਾਲੇ ਆਡੀਓ ਨਾਲ ਫਿਲਮਾਂ ਅਤੇ ਨਾਟਕਾਂ ਨੂੰ ਬਿਹਤਰ ਬਣਾਉਂਦਾ ਹੈ, ਇਸ ਲਈ ਅਦਾਕਾਰਾਂ ਦੁਆਰਾ ਬੋਲਿਆ ਗਿਆ ਹਰ ਸ਼ਬਦ ਸਪਸ਼ਟ ਅਤੇ ਸਟੀਕ ਹੁੰਦਾ ਹੈ। ਸਪੀਕਰ ਐਡ ਫੰਕਸ਼ਨ ਦੀ ਵਰਤੋਂ ਕਰਕੇ ਦੋ ਬ੍ਰਾਵੀਆ ਥੀਏਟਰ ਯੂ ਸਪੀਕਰ ਨੂੰ ਸਿੰਗਲ ਟੀਵੀ ਜਾਨ ਕਿਸੇ ਹੋਰ ਡਿਵਾਈਸ ਨਾਲ ਕੁਨੈਕਟ ਕਰੋ। ਬ੍ਰਾਵੀਆ ਥੀਏਟਰ ਯੂ ਨੂੰ ਲੰਬੇਂ ਸਮੇਂ ਤੱਕ ਮੂਵੀ ਦੇਖਣ ਲਈ ਬੇਮਿਸਾਲ ਆਰਾਮ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।
ਸੁਰੱਖਿਅਤ ਫਿੱਟ ਦੇ ਨਾਲ ਲਾਈਟ ਵੇਟ ਡਿਜ਼ਾਇਨ ਇਹ ਸੁਨਿਸ਼ਚਿਤ ਕਰਦਾ ਹੈ ਕਿ ਤੁਹਾਡੀ ਗਰਦਨ ਅਤੇ ਮੋਢਿਆਂ ਨੂੰ ਆਰਾਮ ਮਿਲੇ, ਭਾਵੇਂ ਤੁਸੀਂ ਕਿੰਨੀ ਵੀ ਦੇਰ ਤੋਂ ਦੇਖ ਰਹੇ ਹੋ, ਖੇਡ ਰਹੇ ਹੋ ਜਾਂ ਕੰਮ ਕਰ ਰਹੇ ਹੋ । ਗੱਦੀਦਾਰ ਸਮੱਗਰੀ ਇੱਕ ਅਰਾਮਦਾਇਕ ਅਨੁਭਵ ਪ੍ਰਦਾਨ ਕਰਦੀ ਹੈ, ਜਦੋਂ ਕਿ ਅਡਜਸਟੇਬਲ ਫ਼ੀਚਰ ਇਸਨੂੰ ਵੱਖ-ਵੱਖ ਅਕਾਰ ਦੇ ਸਿਰਾਂ ਦੇ ਅਨੁਕੂਲ ਬਣਾਉਂਦੀ ਹੈ , ਐਰਗੋਨੋਮਿਕ ਬਿਲਡ ਇੱਕ ਆਰਾਮਦਾਇਕ ਫਿੱਟ ਨੂੰ ਯਕੀਨੀ ਬਣਾਉਂਦੀ ਹੈ, ਜਿਸ ਨਾਲ ਉਪਭੋਗਤਾ ਬਿਨਾਂ ਕਿਸੇ ਬੇਅਰਾਮੀ ਦੇ ਘੰਟਿਆਂ ਤੱਕ ਆਪਣੀਆਂ ਮਨਪਸੰਦ ਫਿਲਮਾਂ ਦਾ ਆਨੰਦ ਮਾਣ ਸਕਦੇ ਹਨ ।
ਬ੍ਰਾਵੀਆ ਥੀਏਟਰ ਯੂ ਨੂੰ ਬ੍ਰਾਵੀਆ ਟੀਵੀ ਦੇ ਜੋੜੀਦਾਰ ਦੇ ਰੂਪ ਵਿਚ ਤਿਆਰ ਕੀਤਾ ਗਿਆ ਹੈ, ਜੋ ਇੱਕ ਬੇਮਿਸਾਲ ਘਰੇਲੂ ਮਨੋਰੰਜਨ ਅਨੁਭਵ ਦੀ ਪੇਸ਼ਕਸ਼ ਕਰਦਾ ਹੈ। ਜਦੋਂ ਬ੍ਰਾਵੀਆ ਟੀਵੀ ਦੇ ਨਾਲ ਪੇਅਰ ਕੀਤਾ ਜਾਂਦਾ ਹੈ, ਤਾਂ ਇਹ ਵਿਜ਼ੂਅਲ ਅਤੇ ਆਡੀਓ ਸਿਨਰਜੀ ਨੂੰ ਵਧਾਉਂਦਾ ਹੈ, ਜੋ ਜੀਵੰਤ 4ਕੇ ਐਚਡੀਆਰ ਇਮੇਜਰੀ ਅਤੇ ਇਮਰਸਿਵ ਸਾਊਂਡ ਪ੍ਰਦਾਨ ਕਰਦਾ ਹੈ। ਇਹ 12 ਘੰਟੇ ਦੀ ਬੇਮਿਸਾਲ ਬੈਟਰੀ ਲਾਈਫ ਪ੍ਰਦਾਨ ਕਰਦਾ ਹੈ, ਜੋ ਲੰਬੇਂ ਮੂਵੀ ਮੈਰਾਥਨ ਜਾਂ ਗੇਮਿੰਗ ਸੈਸ਼ਨਾਂ ਦੌਰਾਨ ਨਿਰਵਿਘਨ ਮਨੋਰੰਜਨ ਨੂੰ ਯਕੀਨੀ ਬਣਾਉਂਦਾ ਹੈ । ਇਸ ਤੋਂ ਇਲਾਵਾ, ਕੁਇਕ ਚਾਰਜ ਵਿਸ਼ੇਸ਼ਤਾ ਸਿਰਫ 10 ਮਿੰਟ ਦੇ ਚਾਰਜ ਦੇ ਨਾਲ ਇੱਕ ਵਾਧੂ ਘੰਟੇ ਦਾ ਪਲੇਅਟਾਈਮ ਦਿੰਦੀ ਹੈ। ਸਟੀਕ ਵੌਇਸ ਪਿਕਅੱਪ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਇੱਕ ਏਆਈ-ਅਧਾਰਤ ਸ਼ੋਰ ਘਟਾਉਣ ਵਾਲਾ ਐਲਗੋਰਿਦਮ ਵੱਖ-ਵੱਖ ਵਾਤਾਵਰਣਾਂ ਵਿੱਚ ਸ਼ਾਨਦਾਰ ਕਾਲ ਸਪਸ਼ਟਤਾ ਪ੍ਰਦਾਨ ਕਰਦਾ ਹੈ।
ਬ੍ਰਾਵੀਆ ਥੀਏਟਰ ਯੂ ਵਿੱਚ ਮਲਟੀਪੁਆਇੰਟ ਕੁਨੈਕਸ਼ਨ ਉਪਭੋਗਤਾਵਾਂ ਨੂੰ ਇੱਕੋ ਸਮੇਂ ਦੋ ਉਪਕਰਣਾਂ ਨੂੰ ਜੋੜਨ ਅਤੇ ਸਵਿੱਚ ਕਰਨ ਦੀ ਆਗਿਆ ਦਿੰਦਾ ਹੈ , ਜੋ ਓਹਨਾ ਉਪਭੋਗਤਾਵਾਂ ਲਈ ਬਿਲਕੁਲ ਢੁਕਵੇਂ ਹਨ , ਜੋ ਆਪਣੇ ਘਰੇਲੂ ਮਨੋਰੰਜਨ ਸੈੱਟਅੱਪ ਵਿੱਚ ਲਚਕਤਾ ਅਤੇ ਕੁਸ਼ਲਤਾ ਦੀ ਮੰਗ ਕਰਦੇ ਹਨ । ਬ੍ਰਾਵੀਆ ਥੀਏਟਰ ਯੂ ਦਾ ਆਈਪੀਐਕਸ 4 ਵਾਟਰ ਰਜਿਸਟੈਂਸ ਇਸ ਨੂੰ ਰੋਜ਼ਾਨਾ ਵਰਤੋਂ ਲਈ ਆਦਰਸ਼ ਬਣਾਉਂਦਾ ਹੈ, ਜੋ ਅਚਾਨਕ ਪਏ ਛਿਟਿਆਂ ਦੇ ਵਿਰੁੱਧ ਸਥਿਰਤਾ ਨੂੰ ਯਕੀਨੀ ਬਣਾਉਂਦਾ ਹੈ। ਇਹ ਵਿਸ਼ੇਸ਼ਤਾ ਇਸ ਦੀ ਕਾਰਜਸ਼ੀਲਤਾ ਨੂੰ ਵਧਾਉਂਦੀ ਹੈ, ਜਿਸ ਨਾਲ ਉਪਭੋਗਤਾ ਰੋਜ਼ਾਨਾ ਦੀਆਂ ਘਟਨਾਵਾਂ ਤੋਂ ਸੰਭਾਵਿਤ ਨੁਕਸਾਨ ਦੀ ਚਿੰਤਾ ਕੀਤੇ ਬਿਨਾਂ ਆਪਣੇ ਮਨੋਰੰਜਨ ਦਾ ਅਨੰਦ ਲੈ ਸਕਦੇ ਹਨ।
ਕੀਮਤ ਅਤੇ ਉਪਲੱਬਧਤਾ
ਬ੍ਰਾਵੀਆ ਥੀਏਟਰ ਯੂ 23 ਸਤੰਬਰ 2024 ਤੋਂ ਭਾਰਤ ਭਰ ਦੇ ਸਾਰੇ ਸੋਨੀ ਸੈਂਟਰਾਂ, ਸੋਨੀ ਅਧਿਕਾਰਤ ਡੀਲਰਾਂ, ਈ-ਕਾਮਰਸ ਵੈੱਬਸਾਈਟਾਂ (ਐਮਾਜ਼ਾਨ ਅਤੇ ਫਲਿੱਪਕਾਰਟ) ਅਤੇ ਪ੍ਰਮੁੱਖ ਇਲੈਕਟ੍ਰੌਨਿਕ ਸਟੋਰਾਂ 'ਤੇ ਉਪਲਬਧ ਹੋਵੇਗਾ।
Model |
Best Buy |
Availability Date |
BRAVIA Theatre U (HT-AN7) |
Rs.24,990/- |
23rd September 2024 onwards |