Home >> ਸਿੱਖਿਆ >> ਟੈਕਬੁੱਕ >> ਪੰਜਾਬ >> ਲੀਡ ਗਰੁੱਪ >> ਲੁਧਿਆਣਾ >> ਲੀਡ ਗਰੁੱਪ ਦੀ ਟੈਕਬੁੱਕ ਭਾਰਤ ਵਿੱਚ ਵਿਦਿਆਰਥੀਆਂ ਦੀ ਪੜਾਈ ਵਿੱਚ ਬਦਲਾਵ ਲਿਆਉਣ ਲਈ ਤਿਆਰ

ਲੀਡ ਗਰੁੱਪ ਦੀ ਟੈਕਬੁੱਕ ਭਾਰਤ ਵਿੱਚ ਵਿਦਿਆਰਥੀਆਂ ਦੀ ਪੜਾਈ ਵਿੱਚ ਬਦਲਾਵ ਲਿਆਉਣ ਲਈ ਤਿਆਰ

ਲੀਡ ਗਰੁੱਪ ਦੀ ਟੈਕਬੁੱਕ ਭਾਰਤ ਵਿੱਚ ਵਿਦਿਆਰਥੀਆਂ ਦੀ ਪੜਾਈ ਵਿੱਚ ਬਦਲਾਵ ਲਿਆਉਣ ਲਈ ਤਿਆਰ

ਲੁਧਿਆਣਾ, 17 ਸਤੰਬਰ, 2024 (ਨਿਊਜ਼ ਟੀਮ)
: ਭਾਰਤ ਦੀ ਸਭ ਤੋਂ ਵੱਡੀ ਸਕੂਲ ਐਡਟੈਕ ਕੰਪਨੀ, ਲੀਡ ਗਰੁੱਪ ਨੇ ਅੱਜ ਟੈਕਬੁਕ ਲਾਂਚ ਕਰਨ ਦਾ ਐਲਾਨ ਕੀਤਾ ਹੈ , ਜੋ ਰਵਾਇਤੀ ਪਾਠ ਪੁਸਤਕ-ਅਧਾਰਿਤ ਸਿੱਖਿਆ ਵਿਚ ਬਦਲਾਵ ਲਿਆਉਣ ਲਈ ਤਿਆਰ ਕੀਤੀ ਗਈ ਇੱਕ ਇੰਟੈਲੀਜੈਂਟ ਬੁੱਕ ਹੈ । ਟੈਕਬੁੱਕ ਅੱਜ ਸਕੂਲੀ ਵਿਦਿਆਰਥੀਆਂ ਵਿੱਚ ਸਿੱਖਿਆ ਨਾਲ ਸਬੰਧਿਤ ਪ੍ਰਮੁੱਖ ਚੁਣੌਤੀਆਂ ਦਾ ਹੱਲ ਕਰਨ ਲਈ ਤਿੰਨ ਅਤਿ-ਆਧੁਨਿਕ ਟੈਕਨੋਲੋਜੀਆਂ ਅਤੇ ਐਨਸੀਐਫ ਨਾਲ ਜੁੜੇ ਪਾਠਕ੍ਰਮ ਲੈ ਕੇ ਆਈ ਹੈ ।

ਲੀਡ ਗਰੁੱਪ ਦੇ ਸਹਿ-ਸੰਸਥਾਪਕ ਅਤੇ ਸੀਈਓ, ਸੁਮਿਤ ਮਹਿਤਾ ਨੇ ਕਿਹਾ, "ਸਦੀਆਂ ਤੋਂ, ਪਾਠ ਪੁਸਤਕਾਂ ਕਲਾਸਰੂਮ ਵਿੱਚ ਸਿੱਖਿਆ ਦਾ ਇੱਕ ਮਹੱਤਵਪੂਰਨ ਅਤੇ ਪ੍ਰਾਇਮਰੀ ਸਾਧਨ ਰਹੀਆਂ ਹਨ , ਜਦੋਂ ਕਿ ਏਆਈ ਅਤੇ ਏਆਰ /ਵੀਆਰ ਨੇ ਦੁਨੀਆ ਭਰ ਦੇ ਉਦਯੋਗਾਂ ਵਿੱਚ ਵਿਅਕਤੀਗਤ ਜਰੂਰਤ ਦੇ ਅਨੁਸਾਰ ਮਲਟੀ-ਮਾਡਲ ਅਤੇ ਗੇਮੀਫਾਈਡ ਤਜ਼ਰਬਿਆਂ ਵੱਲ ਵਧਣ ਵਿਚ ਮਦਦ ਕੀਤੀ ਹੈ। ਅਸੀਂ ਆਪਣੇ ਰਾਸ਼ਟਰ ਦੇ ਭਵਿੱਖ ਲਈ ਕੁਝ ਅਗਾਂਹਵਧੂ ਲੈ ਕੇ ਆਏ ਹਾਂ। ਟੈਕਬੁੱਕ ਟੈਕਨੋਲੋਜੀ, ਸਿੱਖਿਆ ਸ਼ਾਸਤਰ ਅਤੇ ਪਾਠਕ੍ਰਮ ਵਿੱਚ ਸਾਲਾਂ ਦੀ ਖੋਜ ਦਾ ਇੱਕ ਕ੍ਰਾਂਤੀਕਾਰੀ ਨਤੀਜਾ ਹੈ ਅਤੇ ਇਸ ਨਾਲ ਵਿਦਿਆਰਥੀਆਂ ਦੇ ਸਿੱਖਣ ਦੇ ਢੰਗ ਨੂੰ ਹਮੇਸ਼ਾ ਲਈ ਬਦਲ ਜਾਣਗੇ । ਅਸੀਂ ਉਮੀਦ ਕਰਦੇ ਹਾਂ ਕਿ ਸਾਲ 2028 ਤੱਕ ਭਾਰਤ ਦੇ ਚੋਟੀ ਦੇ 5000 ਸਕੂਲ ਟੈਕਬੁੱਕ ਨੂੰ ਅਪਣਾ ਲੈਣਗੇ , ਜਿਸ ਨਾਲ ਦੇਸ਼ ਭਰ ਭਰ ਦੀਆਂ ਕਲਾਸਾਂ ਵਿੱਚ ਵਿਅਕਤੀਗਤ ਲੋੜਾਂ ਦੇ ਅਨੁਸਾਰ ਇੰਟਰਐਕਟਿਵ ਸਿੱਖਿਆ ਨੂੰ ਆਦਰਸ਼ ਬਣਾਇਆ ਜਾ ਸਕੇਗਾ।

ਟੈਕਬੁੱਕ ਵਿਅਕਤੀਗਤ ਤੌਰ 'ਤੇ ਅਤੇ ਇੰਟਰਐਕਟਿਵ ਸਿੱਖਿਆ ਦੇ ਅਨੁਭਵ ਨੂੰ ਪੇਸ਼ ਕਰਕੇ ਰਵਾਇਤੀ ਪਾਠ ਪੁਸਤਕਾਂ ਦੀਆਂ ਸੀਮਾਵਾਂ ਨੂੰ ਤੋੜਦੀ ਹੈ। ਵੱਖ-ਵੱਖ ਸਮਝ ਦੇ ਪੱਧਰਾਂ ਵਾਲਿਆਂ ਕਲਾਸਾਂ ਵਿੱਚ, ਟੈਕਬੁੱਕ ਹਰੇਕ ਵਿਦਿਆਰਥੀ ਲਈ ਨਿਰਦੇਸ਼ ਨੂੰ ਵਿਅਕਤੀਗਤ ਜਰੂਰਤ ਦੇ ਅਨੁਸਾਰ ਢਾਲਣ ਵਿਚ ਸਮਰੱਥ ਹੈ । ਇਸਦੀਆਂ ਤਿੰਨ ਮਹੱਤਵਪੂਰਨ ਵਿਸ਼ੇਸ਼ਤਾਵਾਂ ਹਨ :

ਔਗਮੈਂਟਿਡ ਰਿਆਲਟੀ : ਰਵਾਇਤੀ 2ਡੀ ਪਾਠ ਪੁਸਤਕਾਂ ਵਿਦਿਆਰਥੀਆਂ ਦੀ ਗੁੰਝਲਦਾਰ ਧਾਰਨਾਵਾਂ ਨੂੰ ਸਮਝਣ ਦੀ ਯੋਗਤਾ ਨੂੰ ਸੀਮਤ ਕਰਦੀਆਂ ਹਨ , ਜਦੋਂ ਕਿ ਇਹਨਾਂ ਧਾਰਨਾਵਾਂ ਦੀ ਪ੍ਰਕ੍ਰਿਤੀ 3ਡੀ ਹੁੰਦੀ ਹੈ । ਟੈਕਬੁੱਕ ਵਿਗਿਆਨ ਅਤੇ ਗਣਿਤ ਵਰਗੇ ਵਿਸ਼ਿਆਂ ਨੂੰ ਏਆਰਆਈ (ਔਗਮੈਂਟਿਡ ਰਿਆਲਟੀ ਇੰਸਟ੍ਰਕਟਰ) ਨਾਲ ਜੀਵੰਤ ਬਣਾਉਂਦੀ ਹੈ, ਜਿਸ ਨਾਲ ਵਿਦਿਆਰਥੀ 3ਡੀ ਵਿੱਚ ਵਿਸ਼ਿਆਂ ਨੂੰ ਸਮਝਣ ਦੇ ਯੋਗ ਹੁੰਦੇ ਹਨ ।

ਵਿਅਕਤੀਗਤ ਰੀਡਿੰਗ ਫਲੂਐਂਸੀ: ਭਾਸ਼ਾ ਸਿੱਖਣ ਲਈ, ਟੈਕਬੁੱਕ ਦਾ ਆਈਆਰਏ (ਇੰਡੀਪੈਂਡੈਂਟ ਰੀਡਿੰਗ ਅਸਿਸਟੈਂਟ) ਇੱਕ ਨਿੱਜੀ ਟਿਊਟਰ ਵਜੋਂ ਕੰਮ ਕਰਦਾ ਹੈ, ਵਿਦਿਆਰਥੀਆਂ ਨੂੰ ਉੱਚੀ ਆਵਾਜ਼ ਵਿੱਚ ਕਿਤਾਬਾਂ ਪੜ ਕੇ ਸੁਣਾਉਂਦਾ ਹੈ, ਅਤੇ ਜਦੋਂ ਵਿਦਿਆਰਥੀ ਪੜਦੇ ਹਨ ਤਾਂ ਇਹ ਉਨ੍ਹਾਂ ਦੇ ਪੜਨ ਦੇ ਪ੍ਰਵਾਹ ਅਤੇ ਉਚਾਰਨ ਬਾਰੇ ਰੀਅਲ-ਟਾਈਮ ਫੀਡਬੈਕ ਪ੍ਰਦਾਨ ਕਰਦਾ ਹੈ।

ਵਿਅਕਤੀਗਤ ਅਭਿਆਸ: ਪੀਆਈਈ (ਪ੍ਰਸਨਲਾਈਜ਼ਡ ਇੰਟਰਐਕਟਿਵ ਐਕਸਰਸਾਈਜ਼ ) ਨਾਲ ਵਿਦਿਆਰਥੀਆਂ ਨੂੰ ਬੇਅੰਤ ਐਕਸਰਸਾਈਜ਼ ਮਿਲਦੇ ਹਨ , ਜਿਨ੍ਹਾਂ ਨੂੰ ਆਪਣੀ ਲੋੜ ਅਨੁਸਾਰ ਢਾਲਿਆ ਜਾ ਸਕਦਾ ਹੈ । ਇਸ ਲਈ ਵਿਦਿਆਰਥੀ ਆਪਣੀ ਰਫਤਾਰ ਨਾਲ ਵਿਸ਼ਿਆਂ ਵਿੱਚ ਮੁਹਾਰਤ ਹਾਸਲ ਕਰ ਸਕਦੇ ਹਨ, ਅਤੇ ਉਹ ਮਜ਼ੇਦਾਰ ਤਰੀਕੇ ਨਾਲ ਨਿਰੰਤਰ ਸਿੱਖ ਸਕਦੇ ਹਨ।

ਸੁਮਿਤ ਨੇ ਅੱਗੇ ਦੱਸਿਆ ਕਿ , "ਪਹਿਲੇ ਸਾਲ ਵਿੱਚ, ਟੈਕਬੁੱਕ ਦੇਸ਼ ਦੇ ਚੋਟੀ ਦੇ 400 ਇਨੋਵੇਟਰ ਸਕੂਲਾਂ ਲਈ 'ਸਿਰਫ਼ ਇਨਵਾਈਟ ' 'ਤੇ ਉਪਲਬੱਧ ਹੋਣਗੇ । ਅਸੀਂ ਸਿੱਖਿਆ ਦੇ ਲਈ ਇੱਕ ਨਵਾਂ ਮਿਆਰ ਸਥਾਪਿਤ ਕਰਨਾ ਚਾਹੁੰਦੇ ਹਾਂ ਅਤੇ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਭਾਰਤ ਸਕੂਲਾਂ ਵਿੱਚ ਏਆਈ ਅਤੇ ਟੈਕਨੋਲੋਜੀ ਨੂੰ ਇਸ ਤਰੀਕੇ ਨਾਲ ਸ਼ਾਮਲ ਕਰਨ ਦੇ ਮਾਮਲੇ ਵਿੱਚ ਅੱਗੇ ਹੈ, ਜਿਥੇ ਵਿਦਿਆਰਥੀਆਂ ਨੂੰ ਕੇਂਦਰ ਵਿਚ ਰੱਖਿਆ ਜਾਂਦਾ ਹੈ ਅਤੇ ਇਹ ਅਧਿਆਪਕਾਂ ਲਈ ਵੀ ਸਹਾਇਕ ਹੈ।

ਲੀਡ ਗਰੁੱਪ ਦੀ ਸਹਿ-ਸੰਸਥਾਪਕ ਅਤੇ ਸਹਿ-ਸੀਈਓ, ਸਮਿਤਾ ਦੇਵਰਾਹ ਨੇ ਟਿੱਪਣੀ ਕੀਤੀ, " ਪਾਠ -ਪੁਸਤਕ ਨੂੰ ਹੱਥ ਵਿਚ ਫੜ ਕੇ ਛੂਹਣ ਦੇ ਅਨੁਭਵ ਨੂੰ ਟੈਕਨੋਲੋਜੀ ਦੀ ਸ਼ਕਤੀ ਅਤੇ ਡੂੰਘੀ ਖੋਜ ਵਾਲੀ ਵਿਦਿਅਕ ਸਮੱਗਰੀ ਦੇ ਨਾਲ ਜੋੜ ਕੇ ਅਸੀਂ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ ਹਰੇਕ ਵਿਦਿਆਰਥੀ ਨੂੰ ਉੱਚ-ਗੁਣਵੱਤਾ ਵਾਲੀ ਵਿਅਕਤੀਗਤ ਸਿੱਖਿਆ ਤੱਕ ਪਹੁੰਚ ਪ੍ਰਾਪਤ ਹੋਵੇ ਜੋ ਵਾਸਤਵ ਵਿਚ ਉਨ੍ਹਾਂ ਦੀ ਅਕਾਦਮਿਕ ਯਾਤਰਾ ਨੂੰ ਅੱਗੇ ਵਧਾਏਗੀ । ਟੈਕਬੁੱਕ ਦੇ ਨਾਲ, ਅਸੀਂ ਇੱਕ ਅਜਿਹਾ ਵਾਤਾਵਰਣ ਤਿਆਰ ਕਰ ਰਹੇ ਹਾਂ ਜਿੱਥੇ ਸਿੱਖਿਆ ਸਿਰਫ ਵਿਸ਼ਿਆਂ ਨੂੰ ਰਟਨ ਬਾਰੇ ਨਹੀਂ ਹੈ, ਬਲਕਿ ਖੋਜ, ਰਚਨਾਤਮਕਤਾ ਅਤੇ ਮੁਹਾਰਤ ਹਾਸਲ ਕਰਨ ਬਾਰੇ ਹੈ।

ਮਹਿਤਾ ਨੇ ਅੱਗੇ ਕਿਹਾ, "ਸਿੱਖਿਆ ਸਾਡੇ ਦੇਸ਼ ਦੀ ਪ੍ਰਗਤੀ ਦੀ ਨੀਂਹ ਹੈ, ਅਤੇ ਸਕੂਲ ਇਸ ਬਦਲਾਅ ਦੇ ਕੇਂਦਰ ਵਿੱਚ ਹਨ। ਟੈਕਬੁੱਕ ਦੇ ਨਾਲ, ਅਸੀਂ ਸਿੱਖਣ ਦੇ ਹੱਲਾਂ ਦੀ ਇੱਕ ਨਵੀਂ ਸ਼੍ਰੇਣੀ ਪੇਸ਼ ਕਰ ਰਹੇ ਹਾਂ, ਜੋ ਕਲਾਸਰੂਮ ਵਿੱਚ ਵਿਅਕਤੀਗਤ ਸਿੱਖਿਆ ਨੂੰ ਅਤੇ ਸਕੂਲੀ ਵਿਦਿਆਰਥੀਆਂ ਦੇ ਪਾਠ ਪੁਸਤਕਾਂ ਨਾਲ ਜੁੜਾਵ ਨੂੰ ਨਵੀਂ ਪਰਿਭਾਸ਼ਾ ਦੇਣਗੇ । ਇਹ ਪੜਾਈ ਦਾ ਭਵਿੱਖ ਹੈ।

ਪਿਛਲੇ ਇੱਕ ਸਾਲ ਵਿੱਚ ਲੀਡ ਗਰੁੱਪ ਨੇ ਭਾਰਤ ਵਿਚ ਉੱਚ ਫੀਸ ਵਾਲੇ ਸਕੂਲਾਂ ਤੋਂ ਲੈ ਕੇ ਕਿਫਾਇਤੀ ਸਕੂਲਾਂ ਤੱਕ , ਹਰ ਤਰਾਂ ਦੇ ਸਕੂਲਾਂ ਦੀ ਸੇਵਾ ਕਰਨ ਲਈ ਆਪਣੀਆਂ ਸਮਰੱਥਾਵਾਂ ਦਾ ਵਿਸਤਾਰ ਕੀਤਾ ਹੈ। ਇਹ ਗਰੁੱਪ ਉੱਚ-ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਅਤੇ ਅਕਾਦਮਿਕ ਉੱਤਮਤਾ ਪ੍ਰਾਪਤ ਕਰਨ ਵਿੱਚ ਦੇਸ਼ ਭਰ ਦੇ ਸਕੂਲਾਂ ਦੀ ਸਹਾਇਤਾ ਕਰਨ ਲਈ ਆਪਣੀਆਂ ਪੇਸ਼ਕਸ਼ਾਂ ਨੂੰ ਵਧਾਉਣ 'ਤੇ ਕੇਂਦ੍ਰਤ ਹੈ। ਲੀਡ ਗਰੁੱਪ 2028 ਤੱਕ ਦੇਸ਼ ਭਰ ਦੇ 60,000 ਤੋਂ ਵੱਧ ਸਕੂਲਾਂ ਨੂੰ ਉੱਚ-ਗੁਣਵੱਤਾ ਵਾਲੇ ਸਕੂਲ ਐਡਟੈਕ ਹੱਲ ਪ੍ਰਦਾਨ ਕਰਨ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਯਤਨਸ਼ੀਲ ਹੈ।