Home >> ਓਟੀਟੀ >> ਸੁਤੰਤਰਤਾ ਦਿਵਸ >> ਡਾਟਾ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਆਪਣੇ ਪ੍ਰੀਪੇਡ ਗਾਹਕਾਂ ਦੇ ਲਈ ਲੈ ਕੇ ਆਏ ਵਾਧੁ ਡਾਟਾ ਅਤੇ ਓ.ਟੀ.ਟੀ ਫਾਇਦਿਆਂ ਨਾਲ ਸੁਤੰਤਰਤਾ ਦਿਵਸ ਦੇ ਆਫਰ

ਵੀ ਆਪਣੇ ਪ੍ਰੀਪੇਡ ਗਾਹਕਾਂ ਦੇ ਲਈ ਲੈ ਕੇ ਆਏ ਵਾਧੁ ਡਾਟਾ ਅਤੇ ਓ.ਟੀ.ਟੀ ਫਾਇਦਿਆਂ ਨਾਲ ਸੁਤੰਤਰਤਾ ਦਿਵਸ ਦੇ ਆਫਰ

ਵੀ ਆਪਣੇ ਪ੍ਰੀਪੇਡ ਗਾਹਕਾਂ ਦੇ ਲਈ ਲੈ ਕੇ ਆਏ ਵਾਧੁ ਡਾਟਾ ਅਤੇ ਓ.ਟੀ.ਟੀ ਫਾਇਦਿਆਂ ਨਾਲ ਸੁਤੰਤਰਤਾ ਦਿਵਸ ਦੇ ਆਫਰ

ਲੁਧਿਆਣਾ, 15 ਅਗਸਤ 2024 (ਨਿਊਜ਼ ਟੀਮ):
ਭਾਰਤ ਦੇ 78ਵੇਂ ਸੁਤੰਤਰਤਾ ਦਿਵਸ ਦੇ ਜਸ਼ਨ ਵਿੱਚ ਮੰਨੇ-ਪ੍ਰਮੰਨੇ ਦੁਰਸੰਚਾਰ ਸੇਵਾ ਪ੍ਰਦਾਤਾ ਵੀ ਨੇ ਅੱਜ ਆਪਣੇ ਪ੍ਰੀਪੇਡ ਗਾਹਕਾਂ ਦੇ ਲਈ ਵਾਧੁ ਡਾਟਾ ਅਤੇ ਓ.ਟੀ.ਟੀ ਫਾਇਦਿਆਂ ਦੇ ਨਾਲ ਸੀਮਤ ਮਿਆਦ ਦੇ ਆਫਰਜ਼ ਦਾ ਐਲਾਨ ਕੀਤਾ ਹੈ। 13 ਤੋਂ 28 ਅਗਸਤ 2024 ਤੱਕ ਉਪਲਬੱਧ ਇਹ ਆਫਰ ਛੇ ਮਹੀਨੇ ਜਾਂ ਸਾਲ ਦੇ ਪੈਕ ਦੇ ਨਾਲ ਰੀਚਾਰਜ ਕਰਨ ਵਾਲੇ ਗਾਹਕਾਂ ਨੂੰ ਵਿਸ਼ੇਸ਼ ਫਾਇਦੇ ਪ੍ਰਦਾਨ ਕਰਨਗੇ।

ਰੋਜ਼ਾਨਾ ਦੀ ਡਾਟਾ ਸੀਮਾ ਦੇ ਇਲਾਵਾ 30ਜੀ.ਬੀ ਤੋਂ ਲੈ 50ਜੀ.ਬੀ ਤੱਕ ਫ੍ਰੀ ਹਾਈ-ਸਪੀਡ ਡਾਟਾ ਇਨ੍ਹਾਂ ਆਫਰਜ਼ ਦਾ ਮੁੱਖ ਆਕਰਸ਼ਣ ਹੈ। ਛੇ ਮਹੀਨੇ ਦੇ ਪੈਕ ’ਤੇ ਵਾਧੁ ਡਾਟਾ 45 ਦਿਨਾਂ ਦੇ ਲਈ ਵੈਧ ਹੋਵੇਗਾ ਇਸੇ ਤਰ੍ਹਾਂ ਸਲਾਨਾ ਪੈਕ ’ਤੇ ਵਾਧੁ ਡਾਟਾ 90 ਦਿਨਾਂ ਦੇ ਲਈ ਵੈਧ ਹੋਵੇਗਾ। ਗਾਹਕ ਆਪਣੇ ਪੈਕ ਦੇ ਡੇਲੀ ਡਾਟਾ ਕੋਟਾ ਦੇ ਇਲਾਵਾ ਇਸ ਵਾਧੁ ਡਾਟਾ ਦਾ ਲਾਭ ਲੈ ਸਕਣਗੇ। ਇਹ ਆਫਰ 28 ਅਗਸਤ 2024 ਤੱਕ ਉਪਲਬੱਧ ਹੈ।

ਇਸਤੋਂ ਇਲਾਵਾ ਵੀ ਨੇ ਆਪਣੇ ਸਲਾਨਾ ਪੈਕ ’ਤੇ ਬਿਨਾਂ ਕਿਸੇ ਵਾਧੁ ਲਾਗਤ ਦੇ ਓ.ਟੀ.ਟੀ ਪਲੇਟਫਾਰਮਜ਼ ਜਿਵੇਂ ਡਿਜ਼ਨੀ ਪਲੱਸ ਹੋਟਸਟਾਰ ਅਤੇ ਅਮੇਜ਼ਨ ਪ੍ਰਾਈਮ ਵੀਡੀਓ ਦਾ ਇੱਕ ਸਾਲ ਦਾ ਸਬਸਕਿ੍ਰਪਸ਼ਨ ਵੀ ਸ਼ਾਮਿਲ ਕੀਤਾ ਹੈ।

ਵੀ ਐਪ ਦੁਆਰਾ ਰੀਚਾਰਜ ਕਰਨ ਵਾਲੇ ਗਾਹਕ ਸਾਲ ਦੇ ਰੀਚਾਰਜ ਪੈਕ ਦੀ ਲਾਗਤ ’ਤੇ ਵਾਧੁ ਛੂਟ ਦਾ ਲਾਭ ਵੀ ਲੈ ਸਕਦੇ ਹਨ। 3499 ਰੁਪਏ 3699 ਰੁਪਏ ਅਤੇ 3799 ਦੇ ਨਾਲ ਰੀਚਾਰਜ ਕਰਨ ਵਾਲੇ ਗਾਹਕ ਕ੍ਰਮਵਾਰ 50 ਰੁਪਏ 75 ਰੁਪਏ ਅਤੇ 100 ਰੁਪਏ ਦਾ ਡਿਸਕਾਉਂਟ ਪਾ ਸਕਦੇ ਹਨ।