Home >> ਐਸ.ਯੂ.ਵੀ >> ਥਾਰ >> ਪੰਜਾਬ >> ਮਹਿੰਦਰਾ >> ਰੌਕਸ >> ਲੁਧਿਆਣਾ >> ਵਪਾਰ >> ਮਹਿੰਦਰਾ ਨੇ ਆਪਣੀ ਨਵੀਂ ਅਤੇ ਸ਼ਾਨਦਾਰ ‘ਦ’ਐਸ.ਯੂ.ਵੀ: ਥਾਰ ਰੌਕਸ ਲਾਂਚ ਕੀਤੀ

ਮਹਿੰਦਰਾ ਨੇ ਆਪਣੀ ਨਵੀਂ ਅਤੇ ਸ਼ਾਨਦਾਰ ‘ਦ’ਐਸ.ਯੂ.ਵੀ: ਥਾਰ ਰੌਕਸ ਲਾਂਚ ਕੀਤੀ

ਲੁਧਿਆਣਾ, 20 ਅਗਸਤ 2024 (ਨਿਊਜ਼ ਟੀਮ): ਮਹਿੰਦਰਾ ਐਂਡ ਮਹਿੰਦਰਾ ਲਿਮਿਟੇਡ ਨੇ ਥਾਰ ਰੌਕਸ ਲਾਂਚ ਕੀਤੀ ਹੈ ਜੋ ਆਪਣੀ ਬੋਲਡ ਡਿਜ਼ਾਈਨ ਅਤੇ ਦਮਦਾਰ ਪਰਫਾਰਮੈਂਸ ਨਾਲ ਬਜ਼ਾਰ ਵਿੱਚ ਹਲਚਲ ਮਚਾਉਣ ਲਈ ਡਿਜ਼ਾਈਨ ਕੀਤੀ ਗਈ ਨਵੀਂ ਐਸ.ਯੂ.ਵੀ ਹੈ। 12.99 ਲੱਖ ਤੋਂ ਸ਼ੁਰੂ ਹੋਣ ਵਾਲੀ ਕੀਮਤ ਵਾਲੀ ਥਾਰ ਰੌਕਸ ਨੂੰ ਆਲ-ਨਿਊ ਐਮ-ਗਲਾਈਡ 745 ਪਲੇਟਫਾਰਮ ’ਤੇ ਬਣਾਇਆ ਗਿਆ ਹੈ ਜੋ ਇੱਕ ਸਹਿਜ ਸਵਾਰੀ ਅਤੇ ਸਟੀਕ ਹੈਂਡਲਿੰਗ ਪ੍ਰਦਾਨ ਕਰਦੀ ਹੈ। ਵੱਖ-ਵੱਖ ਇਲਾਕਿਆਂ ਦੇ ਲਈ ਭਰੋਸੇਯੋਗਤਾ ਅਤੇ ਮਜ਼ਬੂਤੀ ਨੂੰ ਯਕੀਨੀ ਬਣਾਉਣ ਲਈ ਇਸਨੂੰ ਮੁਸ਼ਕਿਲ ਘੜੀਆਂ ਵਿੱਚ ਕਠੋਰ ਰੂਪ ਨਾਲ ਪਰਖਿਆ ਗਿਆ ਹੈ। ਥਾਰ ਰੌਕਸ ਦੀ ਬੁਕਿੰਗ 03 ਅਕਤੂਬਰ 2024 ਤੋਂ ਆਨਲਾਈਨ ਅਤੇ ਮਹਿੰਦਰਾ ਡੀਲਰਸ਼ਿੱਪ ’ਤੇ ਸ਼ੁਰੂ ਹੋਵੇਗੀ ਅਤੇ ਇਸਦੀ ਟੈਸਟ ਡਰਾਈਵ 14 ਸਤੰਬਰ 2024 ਤੋਂ ਸ਼ੁਰੂ ਹੋਵੇਗੀ। ਨਵੀਂ ਥਾਰ ਰੌਕਸ ਦੀ ਡਿਲੀਵਰੀ ਇਸ ਸਾਲ ਦਸ਼ਹਿਰਾ ਤੋਂ ਸ਼ੁਰੂ ਹੋਵੇਗੀ ਤਾਂਕਿ ਗਾਹਕ ਜਲਦੀ ਤੋਂ ਜਲਦੀ ਆਪਣੀ ਨਵੀਂ ਮਹਿੰਦਰਾ ਐਸ.ਯੂ.ਵੀ ਦਾ ਆਨੰਦ ਲੈ ਸਕਣ।

ਥਾਰ ਰੌਕਸ ਵਿੱਚ ਐਡਵਾਂਸਡ ਸੁਰੱਖਿਆ ਅਤੇ ਪਰਫਾਰਮੈਂਸ ਤਕਨੀਕਾਂ ਸ਼ਾਮਿਲ ਹਨ ਜਿਨ੍ਹਾਂ ਵਿੱਚ ਜੀ20 ਟੀ.ਜੀ.ਡੀ.ਆਈ ਐਮਸਟਾਲੀਅਨ ਅਤੇ ਡੀ23 ਐਮਹਾੱਕ ਸ਼ਾਮਿਲ ਹਨ ਜੋ ਮਜ਼ਬੂਤ ਵਿਸ਼ਵਾਸਯੋਗ ਪ੍ਰਦਰਸ਼ਨ ਦੇ ਲਈ ਕ੍ਰਮਵਾਰ: 380 ਐਨ.ਐਮ ਅਤੇ 370 ਐਨ.ਐਮ ਦਾ ਵਾਧੁ ਟਾਰਕ ਪੈਦਾ ਕਰਦੇ ਹਨ। ਇਸਦਾ ਬਹੁਮੁਖੀ ਅਤੇ ਸ਼ਕਤੀਸ਼ਾਲੀ ਟ੍ਰਾਂਸਮਿਸ਼ਨ ਵਿਕਲਪਾਂ ਵਿੱਚ 6-ਸਪੀਡ ਮੈਨੁਅਲ ਅਤੇ 6-ਸਪੀਡ ਏ.ਆਈ.ਐਸ.ਆਈ.ਐਨ ਟਾਰਕ ਕਨਵਰਟਰ ਆਟੋਮੈਟਿਕ ਟ੍ਰਾਂਸਮਿਸ਼ਨ ਸ਼ਾਮਿਲ ਹਨ ਜੋ ਬਿਨਾਂ ਕਿਸੇ ਦਿੱਕਤ ਦੇ ਸ਼ਿਫਟਸ ਅਤੇ ਪ੍ਰਭਾਵਸ਼ਾਲੀ ਐਕਸੀਲਰੇਸ਼ਨ ਨੂੰ ਯਕੀਨੀ ਬਣਾਉਂਦੇ ਹਨ। ਸ਼ਾਨਦਾਰ ਸੁਵੀਧਾਵਾਂ ਦੀ ਇੱਕ ਬੈਸਟ ਇਨ ਕਲਾਸ ਸੀਰੀਜ਼ ਅਤੇ ਯਾਤਰੀ ਅਰਾਮ ਵਿੱਚ ਵਾਧੇ ਲਈ ਦੂਜੀ ਲਾਈਨ ਵਿੱਚ ਇੱਕ ਫਲੈਟ ਫਲੋਰ ਡਿਜ਼ਾਈਨ ਆਕਰਸ਼ਣ ਨੂੰ ਵਧਾਉਂਦਾ ਹੈ। ਸੁਰੱਖਿਆ ਸਰਵਉੱਚ ਹੈ ਕਿਉਂਕਿ ਥਾਰ ਰੌਕਸ ਨੂੰ ਉੱਚਤਮ ਬੀ-ਐਨ.ਸੀ.ਏ.ਪੀ ਸੁਰੱਖਿਆ ਰੇਟਿੰਗ ਪ੍ਰਾਪਤ ਕਰਨ ਲਈ ਇੰਜੀਨੀਅਰਡ ਕੀਤਾ ਗਿਆ ਹੈ ਅਤੇ ਇਹ ਕੈਟੇਗਿਰੀ ਵਿੱਚ ਬੈਸਟ ਇਨ ਕਲਾਸ ਕ੍ਰੈਸ਼ ਪਰਫਾਰਮੈਂਸ ਪ੍ਰਦਾਨ ਕਰਦਾ ਹੈ।

ਨਵੀਂ ਥਾਰ ਰੌਕਸ ਵਿੱਚ 6 ਏਅਰਬੈਗ 3-ਪੁਆਇੰਟ ਸੀਟ ਬੈਲਟ ਅਤੇ ਸਾਰੀਆਂ ਸੀਟਾਂ ਦੇ ਲਈ ਸੀਟ-ਬੈਲਟ ਰਿਮਾਇੰਡਰ ਦੇ ਨਾਲ-ਨਾਲ ਬੱਚਿਆਂ ਦੀ ਸੁਰੱਖਿਆ ਲਈ ਪੈਸੇਂਜਰ ਏਅਰਬੈਗ ਆਨ/ਆਫ ਟਾਪ-ਟੇਥਰ ਦੇ ਨਾਲ ਆਈ.ਐਸ.ਓ-ਫਿਕਸ ਚਾਈਲਡ ਸੀਟਸ ਦੇ ਨਾਂਲ ਸਟੈਂਡਰਡ ਰੂਪ ਨਾਲ ਆਉਂਦਾ ਹੈ ਜੋ ਸਾਰੇ ਰਹਿਣ ਵਾਲਿਆਂ ਦੇ ਲਈ ਵਿਆਪਕ ਸੁਰੱਖਿਆ ਪ੍ਰਦਾਨ ਕਰਦਾ ਹੈ। ਥਾਰ ਰੌਕਸ ਇਲੈਕਟ੍ਰਾਨਿਕ ਸਟੇਬਿਲੀਟੀ ਪ੍ਰੋਗਰਾਮ (ਈ.ਐਸ.ਪੀ) 9.3 ਸਿਸਟਮ ਦੇ ਨਾਲ ਬੀ.ਐਲ.ਡੀ (ਬ੍ਰੇਕ ਲਾਕਿੰਗ ਡਿਫਰੇਂਸ਼ੀਅਲ) ਨਾਲ ਲੈਸ ਹੈ।
ਮੁੰਬਈ ਵਿੱਚ ਮਹਿੰਦਰਾ ਇੰਡੀਆ ਡਿਜ਼ਾਈਨ ਸਟੂਡਿਓ (ਐਮ.ਆਈ.ਡੀ.ਐਸ) ਵਿੱਚ ਡਿਜ਼ਾਈਨ ਕੀਤੀ ਗਈ ਚੇਨਈ ਕੋਲ ਮਹਿੰਦਰਾ ਰਿਸਰਚ ਵੈਲੀ (ਐਮ.ਆਰ.ਵੀ) ਵਿੱਚ ਇੰਜੀਨੀਅਰ ਕੀਤੀ ਗਈ ਅਤੇ ਮਹਿੰਦਰਾ ਐਸ.ਯੂ.ਵੀ ਪ੍ਰੋਵਿੰਗ ਟ੍ਰੈਕ (ਐਮ.ਐਸ.ਪੀ.ਟੀ) ਵਿੱਚ ਵਿਕਸਿਤ ਅਤੇ ਟੈਸਟ ਕੀਤੀ ਗਈ ਥਾਰ ਰੌਕਸ ਨੂੰ ਨਾਸਿਕ ਵਿੱਚ ਮਹਿੰਦਰਾ ਦੀ ਐਡਵਾਂਸਡ ਸੁਵਿਧਾ ਵਿੱਚ ਬਣਾਇਆ ਗਿਆ ਹੈ। ਇਹ ਐਸ.ਯੂ.ਵੀ ਮਹਿੰਦਰਾ ਦੀ ਗਲੋਬਲ ਡਿਜ਼ਾਈਨ ਅਤੇ ਇੰਜੀਨੀਅਰਿੰਗ ਟੀਮਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਇਨੋਵੇਸ਼ਨ ਦਾ ਪ੍ਰਤੀਕ ਹੈ। ਇਹ ਇਲੈਕਟ੍ਰਾਨਿਕ ਲੌਕਿੰਗ ਡਿਫਰੈਂਸ਼ੀਅਲ ਦੁਆਰਾ ਬਿਹਤਰ ਟੈ੍ਰਕਸ਼ਨ ਦੇ ਲਈ 4 ਐਕਸਲੋਰ ਸਿਸਟਮ ਵੀ ਪ੍ਰਦਾਨ ਕਰਦੀ ਹੈ। ਇਸ ਨਾਲ ਚੁਨੌਤੀਪੂਰਣ ਇਲਾਕੇ ਸਹਿਜ ਮਹਿਸੂਸ ਹੁੰਦੇ ਹਨ। ਆਪਣੀ ਕੈਟੇਗਿਰੀ ਵਿੱਚ ਬੈਸਟ ਐਪ੍ਰੋਚ ਡਿਪਾਰਚਰ ਅਤੇ ਰੈਂਪ-ਓਵਰ ਐਂਗਲ ਦੇ ਨਾਲ-ਨਾਲ 650 ਮਿਮੀ ਪਾਣੀ ਵਿੱਚ ਉਤਰਣ ਦੀ ਗਹਿਰਾਈ ਦੇ ਨਾਲ ਥਾਰ ਰੌਕਸ ਕਿਸੇ ਵੀ ਬਹਾਦਰੀ ਵਾਲੇ ਕੰਮ ਲਈ ਤਿਆਰ ਹੈ।