Home >> ਸਨੀਕਰ >> ਸੋਨਮ ਬਾਜਵਾ >> ਕੈਂਪਸ >> ਕੈਂਪੇਨ >> ਪੰਜਾਬ >> ਬ੍ਰਾਂਡ >> ਯੂ ਗੋ ਗਰਲ >> ਲੁਧਿਆਣਾ >> ਵਪਾਰ >> ਕੈਂਪਸ ਨੇ ਨਵੀਂ ਬ੍ਰਾਂਡ ਕੈਂਪੇਨ 'ਯੂ ਗੋ ਗਰਲ' ਦੀ ਕੀਤੀ ਲਾਂਚ ; ਸੋਨਮ ਬਾਜਵਾ ਨਾਲ ਮਿਲ ਕੇ ਮਹਿਲਾਵਾਂ ਦੇ ਲਈ ਸਨੀਕਰ ਕਲੈਕਸ਼ਨ ਕੀਤੀ ਪੇਸ਼

ਕੈਂਪਸ ਨੇ ਨਵੀਂ ਬ੍ਰਾਂਡ ਕੈਂਪੇਨ 'ਯੂ ਗੋ ਗਰਲ' ਦੀ ਕੀਤੀ ਲਾਂਚ ; ਸੋਨਮ ਬਾਜਵਾ ਨਾਲ ਮਿਲ ਕੇ ਮਹਿਲਾਵਾਂ ਦੇ ਲਈ ਸਨੀਕਰ ਕਲੈਕਸ਼ਨ ਕੀਤੀ ਪੇਸ਼

ਕੈਂਪਸ ਨੇ ਨਵੀਂ ਬ੍ਰਾਂਡ ਕੈਂਪੇਨ 'ਯੂ ਗੋ ਗਰਲ' ਦੀ ਕੀਤੀ ਲਾਂਚ ; ਸੋਨਮ ਬਾਜਵਾ ਨਾਲ ਮਿਲ ਕੇ ਮਹਿਲਾਵਾਂ ਦੇ ਲਈ ਸਨੀਕਰ ਕਲੈਕਸ਼ਨ ਕੀਤੀ ਪੇਸ਼

ਲੁਧਿਆਣਾ, 02 ਅਗਸਤ, 2024 (ਨਿਊਜ਼ ਟੀਮ):
ਇੱਕ ਅਜਿਹੇ ਦੌਰ ਵਿੱਚ ਜਿੱਥੇ ਫੈਸ਼ਨ ਪ੍ਰਤੀ ਚੇਤੰਨ ਲੋਕਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਆਪਣੇ ਸਟਾਈਲ ਵਿਕਲਪਾਂ ਲਈ ਪਰੱਖਿਆ ਜਾਂਦਾ ਹੈ ਅਤੇ ਓਹਨਾ ਨੂੰ ਟਰੋਲਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਕੈਂਪਸ ਐਕਟਿਵਵੀਅਰ ਨੇ ਸੋਨਮ ਬਾਜਵਾ ਨੂੰ ਮੁੱਖ ਭੂਮਿਕਾ ਵਿਚ ਲੈਂਦੇ ਹੋਏ ਆਪਣੀ ਨਵੀਨਤਮ ਬ੍ਰਾਂਡ ਕੈਂਪੇਨ ' 'ਯੂ ਗੋ ਗਰਲ ' ਲਾਂਚ ਕੀਤੀ ਹੈ। ਵੰਡਰਲੈਬ ਦੁਆਰਾ ਸੰਕਲਪਿਤ, ਇਸ ਕੈਂਪੇਨ ਦਾ ਉਦੇਸ਼ ਫੈਸ਼ਨ ਬਿਰਤਾਂਤਾਂ ਨੂੰ ਨਵੀਂ ਪਰਿਭਾਸ਼ਾ ਦੇਣਾ ਅਤੇ ਮਹਿਲਾਵਾਂ ਨੂੰ ਆਪਣੇ ਨਿਜੀ ਬੋਲਡ ਸਟਾਈਲ ਨੂੰ ਆਤਮਵਿਸ਼ਵਾਸ ਨਾਲ ਅਪਣਾਉਣ ਅਤੇ ਆਪਣੀ ਫੈਸ਼ਨ ਦੀ ਯਾਤਰਾ ਨੂੰ ਆਪਣੇ ਹਿਸਾਬ ਨਾਲ ਚਲਾਉਣ ਲਈ ਉਤਸਾਹਿਤ ਕਰਨਾ ਹੈ ।

ਇੱਕ ਭਾਵਨਾਤਮਕ ਸੰਦੇਸ਼ "ਲੋਗ ਤੋ ਕਹਿਤੇ ਰਹਿਂਗੇ , ਲੋਗੋਂ ਕਾ ਕਾਮ ਹੈਂ ਕਹਿਣਾ, ਦੁਨੀਆ ਲਈ ਨਾ ਰੁਕੋ, ਆਪਣਾ ਕੰਮ ਕਰੋ... ਡੋਂਟ ਸਟਾਪ ਫ਼ਾਰ ਦ ਵਰਲਡ, ਡੁ ਯੂਅਰ ਥਿੰਗ ... 'ਯੂ ਗੋ ਗਰਲ' ( ਕੁੜੀਓ ਤੁਸੀਂ ਅੱਗੇ ਵਧੋ ) ਦੇ ਨਾਲ ਆਰੰਭ ਕਰਦੇ ਹੋਏ ਕੈਂਪਸ ਪਰੰਪਰਾਗਤ ਫੁੱਟਵੀਅਰ ਵਿਕਲਪਾਂ ਨਾਲ ਜੁੜੀਆਂ ਪੁਰਾਣੀਆਂ ਧਾਰਨਾਵਾਂ ਨੂੰ ਤੋੜ ਕੇ ਔਰਤਾਂ ਦੀ ਵਿਲੱਖਣ ਫੈਸ਼ਨ ਸਟੇਟਮੈਂਟ ਨੂੰ ਸਵੀਕਾਰਦੇ ਹੋਏ ਓਹਨਾ ਲਈ ਫੈਸ਼ਨ ਸੱਭਿਆਚਾਰ ਵਿੱਚ ਕ੍ਰਾਂਤੀ ਲਿਆਉਣ ਦਾ ਸੁਨੇਹਾ ਦੇ ਰਿਹਾ ਹੈ । ਇਸ ਲਈ, ਕੈਂਪਸ ਐਕਟਿਵਵੀਅਰ ਦੀ 'ਯੂ ਗੋ ਗਰਲ' ਕੈਂਪੇਨ ਦਾ ਉਦੇਸ਼ ਭਾਰਤੀ ਔਰਤਾਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣਾ ਹੈ ਅਤੇ ਉਨ੍ਹਾਂ ਨੂੰ ਇਸ ਨਵੀਂ ਵੂਮਨਜ਼ ਸਨੀਕਰ ਕਲੈਕਸ਼ਨ ਨਾਲ ਆਪਣਾ ਸਟਾਈਲ ਆਪ ਤਿਆਰ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਤੋਂ ਇਲਾਵਾ, ਬ੍ਰਾਂਡ ਦਾ ਮੰਨਣਾ ਹੈ ਕਿ ਇੱਕ ਆਦਰਸ਼ ਫੁੱਟਵੀਅਰ ਵਿਚ ਅਰਾਮ ਅਤੇ ਸਟਾਈਲ ਦਾ ਸਹਿਜ ਸੁਮੇਲ ਹੋਣਾ ਚਾਹੀਦਾ ਹੈ, ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਪਹਿਨਣ ਵਾਲੇ ਨੂੰ ਕੋਈ ਬੇਅਰਾਮੀ ਨਾ ਹੋਵੇ।

ਬ੍ਰਾਂਡ ਕੈਂਪੇਨ ਫਿਲਮ-- https://youtu.be/ysqXRdiViMw?si=acvqWPW4jk_k8jJu

ਕੈਂਪੇਨ ਬਾਰੇ ਗੱਲ ਕਰਦਿਆਂ, ਕੈਂਪਸ ਐਕਟਿਵਵੀਅਰ ਲਿਮਟਿਡ ਦੀ ਸੀਐਮਓ , ਪ੍ਰੇਰਣਾ ਅਗਰਵਾਲ ਨੇ ਕਿਹਾ, "ਕੈਂਪਸ ਭਾਰਤ ਵਿੱਚ ਔਰਤਾਂ ਦੇ ਫੁਟਵੀਅਰ ਨੂੰ ਦੇਖਣ ਦੇ ਤਰੀਕੇ ਨੂੰ ਬਦਲਣ ਦੇ ਮਿਸ਼ਨ 'ਤੇ ਹੈ। ਸੋਨਮ ਬਾਜਵਾ ਦੀ ਜੀਵੰਤ ਸ਼ਖਸੀਅਤ ਨੂੰ ਸਾਡੀ ਵੂਮਨ ਸਨਿਕਰ ਕਲੈਕਸ਼ਨ ਨਾਲ ਜੋੜਨ ਦੇ ਪਿੱਛੇ ਸਾਡਾ ਉਦੇਸ਼ ਮਹਿਲਾਵਾਂ ਨੂੰ ਸਸ਼ਕਤ ਬਣਾਉਣਾ ਹੈ , ਤਾਂ ਕਿ ਉਹ ਆਪਣੀ ਸ਼ਖਸੀਅਤ ਦਾ ਪ੍ਰਗਟਾਵਾ ਆਪਣੇ ਅੰਦਾਜ਼ ਨਾਲ ਕਰਨ ਅਤੇ ਸਟਾਈਲਿਸ਼ ਪਰ ਆਰਾਮਦਾਇਕ ਫੁੱਟਵੀਅਰ ਵਿਚ ਆਤਮਵਿਸ਼ਵਾਸ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕਰਨਾ ਹਸਾ । 'ਯੂ ਗੋ ਗਰਲ' ਕੈਂਪੇਨ ਦਾ ਸਾਰ ਮਹਿਲਾਵਾਂ ਨੂੰ ਫਾਲਤੂ ਦੀਆਂ ਚਿੰਤਾਵਾਂ ਨੂੰ ਛੱਡਣ ਲਈ ਪ੍ਰੇਰਿਤ ਕਰਨਾ ਹੈ ਅਤੇ ਤਾਂ ਕਿ ਉਹ ਆਪਣੇ ਚੁੱਕੇ ਗਏ ਹਰ ਕਦਮ ਵਿੱਚ ਆਤਮਵਿਸ਼ਵਾਸ ਅਤੇ ਸਸ਼ਕਤ ਮਹਿਸੂਸ ਕਰਨ 'ਤੇ ਧਿਆਨ ਕੇਂਦਰਿਤ ਕਰਨ । ਇਹ ਪਹਿਲ ਫੈਸ਼ਨ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਸੱਭਿਆਚਾਰਕ ਤਬਦੀਲੀ ਨੂੰ ਦਰਸਾਉਂਦੀ ਹੈ, ਜੋ ਇਸ ਨੂੰ ਦੇਸ਼ ਭਰ ਦੀਆਂ ਔਰਤਾਂ ਲਈ ਵਧੇਰੇ ਸਮਾਵੇਸ਼ੀ, ਪਹੁੰਚਯੋਗ ਅਤੇ ਅਨੰਦਮਈ ਬਣਾਉਂਦੀ ਹੈ।

ਇਸ ਤੋਂ ਇਲਾਵਾ, ਹਾਲ ਹੀ ਦੀਆਂ ਉਦਯੋਗ ਰਿਪੋਰਟਾਂ ਦੇ ਅਨੁਸਾਰ ਉਮੀਦ ਕੀਤੀ ਜਾਂਦੀ ਹੈ ਕਿ ਭਾਰਤ ਵਿੱਚ ਸਾਲ 2027 ਤੱਕ ਵੂਮਨ ਫੁੱਟਵੀਅਰ ਸੈਗਮੇਂਟ ਵਿਚ 20% ਦੀ ਸੀਏਜੀਆਰ ਨਾਲ ਵਾਧਾ ਹੋਵੇਗਾ । ਖਾਸ ਤੌਰ 'ਤੇ, ਮਿਲੇਨੀਅਲਸ ਅਤੇ ਜੇਨ ਜ਼ੇੱਡ ਬਹੁਤ ਹੀ ਅਰਾਮਦਾਇਕ ਫੁੱਟਵੀਅਰ ਨੂੰ ਪਹਿਨਣਾ ਪਸੰਦ ਕਰਦੇ ਹਨ, ਅਤੇ ਲਗਭਗ ਹਰ ਆਉਟਫਿੱਟ ਦੇ ਨਾਲ ਸਨਿਕਰ ਪਹਿਨਣ ਦਾ ਰੁਝਾਨ ਕਾਫੀ ਵੱਧ ਗਿਆ ਹੈ । ਇਸ ਲਈ, ਵੂਮਨ ਸਨਿਕਰ ਕਲੈਕਸ਼ਨ ਵਿਚ ਵੱਖ-ਵੱਖ ਮੌਕਿਆਂ ਲਈ ਢੁਕਵੇਂ ਬਹੁਪੱਖੀ ਡਿਜ਼ਾਈਨ ਪੇਸ਼ ਕੀਤੇ ਗਏ ਹਨ , ਜਿਸ ਨਾਲ ਗਾਹਕ ਆਪਣੀ ਖੁਦ ਦੀ ਫੈਸ਼ਨ ਸਟੇਟਮੈਂਟ ਤਿਆਰ ਕਰ ਸਕਦੇ ਹਨ। ਕੈਂਪਸ ਦੀਆਂ ਗਤੀਵਿਧੀਆਂ ਤੋਂ ਲੈ ਕੇ ਦਫਤਰ ਜਾਣ ਅਤੇ ਸੋਸ਼ਲ ਸਮਾਰੋਹ ਤੱਕ ਇਹ ਸਨਿਕਰ ਕਲੈਕਸ਼ਨ ਫੈਸ਼ਨ ਦੀਆਂ ਧਾਰਨਾਵਾਂ ਨੂੰ ਨਵਾਂ ਰੂਪ ਪ੍ਰਦਾਨ ਕਰੇਗੀ ।

ਇਸ ਐਸੋਸੀਏਸ਼ਨ ਅਤੇ ਕੈਂਪੇਨ ਬਾਰੇ ਬੋਲਦਿਆਂ ਸੋਨਮ ਬਾਜਵਾ ਨੇ ਕਿਹਾ, " ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਮਹਿਲਾਵਾਂ ਦੇ ਫੁੱਟਵੀਅਰ ਰਵਾਇਤੀ ਕਲੈਕਸ਼ਨ ਤੱਕ ਹੀ ਸੀਮਤ ਸਨ। ਅੱਜ, ਫੁੱਟਵੀਅਰ ਵਿਚ ਸਨਿਕਰ ਹਰ ਔਰਤ ਦੇ ਲਈ ਇੱਕ ਜ਼ਰੂਰੀ ਐਕਸੇਸਰੀ ਬਣ ਗਏ ਹਨ, ਜੋ ਕਿਸੇ ਵੀ ਥੀਮ ਅਤੇ ਕਿਸੇ ਵੀ ਮੌਕੇ ਲਈ ਢੁਕਵੇਂ ਹਨ। 'ਯੂ ਗੋ ਗਰਲ' ਮੁਹਿੰਮ ਦਾ ਉਦੇਸ਼ ਤੇਜ਼ੀ ਨਾਲ ਬਦਲ ਰਹੇ ਫੈਸ਼ਨ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨਾ ਅਤੇ ਔਰਤਾਂ ਨੂੰ ਆਪਣੇ ਫੈਸ਼ਨ ਦੀ ਆਪਣੇ ਤਰੀਕੇ ਨਾਲ ਚੋਣ ਕਰਨ ਲਈ ਪ੍ਰੇਰਿਤ ਕਰਨਾ ਹੈ। ਮੈਨੂੰ ਇਸ ਮੁਹਿੰਮ ਦਾ ਹਿੱਸਾ ਬਣ ਕੇ ਬਹੁਤ ਖੁਸ਼ੀ ਹੋ ਰਹੀ ਹੈ, ਜਿਸ ਨਾਲ ਮਹਿਲਾਵਾਂ ਨੂੰ ਆਪਣੀ ਬੋਲਡ ਫੈਸ਼ਨ ਸਟੇਟਮੈਂਟ ਨੂੰ ਅਪਣਾਉਣ ਦਾ ਅਧਿਕਾਰ ਮਿਲਿਆ ਹੈ। ਆਪਣੀ ਪਸੰਦ ਅਨੁਸਾਰ ਕੀਤਾ ਫੈਸ਼ਨ ਤੁਹਾਨੂੰ ਪਰਿਭਾਸ਼ਿਤ ਕਰਦਾ ਹੈ; ਸਟਾਈਲ ਜੋ ਤੁਹਾਡੀ ਪ੍ਰਮਾਣਿਕਤਾ ਅਤੇ ਵਿਲੱਖਣ- ਸਖਸ਼ੀਅਤ ਦਾ ਪ੍ਰਗਟਾਵਾ ਕਰਦਾ ਹੈ।

ਵੱਖ-ਵੱਖ ਮੌਕਿਆਂ ਅਤੇ ਸੈਟਿੰਗ ਲਈ ਉਪਯੁਕਤ ਸਨੀਕਰ ਕਲੈਕਸ਼ਨ ਵਿੱਚ ਚੰਕੀ ਸੋਲ ਦੇ ਨਾਲ ਲਾਈਫਸਟਾਈਲ ਸ਼ੂਜ਼ , ਕਲਾਸਿਕ ਕੋਰਟ ਸਨਿਕਰਸ ਅਤੇ ਨਾਈਟਰੋਫਲਾਈ ਸੋਲ ਦੇ ਨਾਲ ਪ੍ਰਦਰਸ਼ਨ ਐਥਲੇਜ਼ਰ ਸ਼ੂਜ਼ ਸ਼ਾਮਲ ਹਨ। ਯਾਸਮੀਨ, ਓਜੀਐਲ -06, ਸੇਵੀ ਅਤੇ ਹੋਰ ਸਟਾਈਲ ਫ਼ੀਚਰਸ ਦੇ ਨਾਲ ਇਹ ਵੂਮਨਜ਼ ਸਨਿਕਰ ਕਲੈਕਸ਼ਨ , ਹੁਣ ਕੈਂਪਸ ਐਕਸਕਲੂਸਿਵ ਬ੍ਰਾਂਡ ਆਊਟਲੈਟਸ (ਈਬੀਓ ) ਮਲਟੀ-ਬ੍ਰਾਂਡ ਆਊਟਲੈਟਸ (ਐਮਬੀਓ ) ਅਤੇ ਵਿਸ਼ੇਸ਼ ਤੌਰ 'ਤੇ ਮਿੰਤਰਾ ' ਤੇ ਉਪਲਬਧ ਹੈ, ਅਤੇ ਕੀਮਤ 799 ਰੁਪਏ ਤੋਂ ਸ਼ੁਰੂ ਹੁੰਦੀਆਂ ਹਨ।