ਲੁਧਿਆਣਾ, 14 ਅਗਸਤ 2024 (ਨਿਊਜ਼ ਟੀਮ): ਸੋਨੀ ਇੰਡੀਆ ਨੇ ਅੱਜ ਬ੍ਰਾਵੀਆ 8 ਸੀਰੀਜ਼ ਦਾ ਐਲਾਨ ਕੀਤਾ ਜੋ ਹੋਮ ਐਂਟਰਟੇਨਮੈਂਟ ਸਿਸਟਮ ਦੀ ਕਾਫੀ ਪਸੰਦ ਕੀਤੀ ਜਾਣ ਵਾਲੀ ਉਤਪਾਦ ਲਾਈਨ ਦੀ ਨਵੀਂ ਪੇਸ਼ਕਸ਼ ਹੈ। ਇਸ ਨਵੀਂ ਸੀਰੀਜ਼ ਵਿੱਚ ਬੇਜੋੜ ਪਿੱਕਚਰ ਕੁਆਲਟੀ ਅਤੇ ਸ਼ਾਨਦਾਰ ਆਡੀਓ ਪ੍ਰਦਾਨ ਕਰਨ ਲਈ ਅਤਿਆਧੁਨਿਕ ਓ.ਐੱਲ.ਈ.ਡੀ ਤਕਨੀਕ ਅਤੇ ਐਡਵਾਂਸਡ ਏ.ਆਈ ਪ੍ਰੋਸੈਸਰ ਐਕਸ.ਆਰ ਦਾ ਉਪਯੋਗ ਕੀਤਾ ਗਿਆ ਹੈ। ਅੱਜ ਦੇ ਦੌਰ ਦੇ ਦਰਸ਼ਕਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤੀ ਗਈ ਬ੍ਰਾਵੀਆ 8 ਸੀਰੀਜ਼ ਪਰਫੈਕਟ ਬਲੈਕ ਪ੍ਰੋਸਾਈਜ ਸ਼ੈੱਡੋ ਡਿਟੇਲ ਅਤੇ ਡਾਇਨੇਮਿਕ ਕੰਟਰਾਸਟ ਪ੍ਰਦਾਨ ਕਰਦੀ ਹੈ ਨਾਲ ਹੀ ਅਕੂਸਿਟਕ ਸਰਫੇਸ ਆਡੀਓ+ ਅਤੇ ਡੌਲਬੀ ਵਿਜ਼ਨ ਏਟਮਾਸ ਅਤੇ ਮੋਹਰੀ ਸਟਰੀਮਿੰਗ ਸੇਵਾਵਾਂ ਦੇ ਸਹਿਯੋਗ ਨਾਲ ਵਿਕਸਿਤ ਵੱਖ-ਵੱਖ ਸਟੁਡੀਓ ਕੈਲੀਬ੍ਰੇਟੇਡ ਮੋੜ ਦੇ ਨਾਲ ਸਾਉਂਡ ਨੂੰ ਬਿਹਤਰ ਬਣਾਉਂਦੀ ਹੈ।
ਬ੍ਰਾਵੀਆ 8 ਸੀਰੀਜ਼ ਸਟੁਡੀਓ ਕੈਲੀਬ੍ਰੇਟੇਡ ਮੋਡ ਨਾਲ ਲੈਸ ਹੈ ਜੋ ਘਰ ਦੇ ਮਹੌਲ ਵਿੱਚ ਫਿਲਮ ਕੰਟੈਂਟ ਕਰੀਏਟਰ ਦੇ ਲਈ ਉਨ੍ਹਾਂ ਦੀ ਪਸੰਦੀਦਾ ਇਮੇਜ਼ ਕੁਆਲਟੀ ਰਿਪ੍ਰੋਡੀਊਸ ਕਰਦਾ ਹੈ। ਮੌਜੂਦਾ ਸਥਾਪਿਤ ਨੈਟਫਿਲਕਸ ਅਡੇਪੀਟਵ ਕੈਲੀਬ੍ਰੇਟੇਡ ਮੋਡ ਅਤੇ ਸੋਨੀ ਪਿੱਕਚਰਜ਼ ਕੋਰ (ਪਹਿਲੇ ਬ੍ਰਾਵੀਆ ਕੋਰ) ਕੈਲੀਬ੍ਰੇਟੇਡ ਮੋਡ ਦੇ ਇਲਾਵਾ ਪ੍ਰਾਈਮ ਵੀਡੀਓ ਕੈਲੀਬ੍ਰੇਟੇਡ ਮੋਡ ਇੱਕ ਨਵਾਂ ਮੋਡ ਹੈ ਜਿਸ ਨੂੰ ਗਾਹਕਾਂ ਨੂੰ ਨਿਰਮਾਤਾ ਦੇ ਲੈਂਸ ਦੁਆਰਾ ਪ੍ਰੀਮੀਅਮ ਮਨੋਰੰਜਨ ਦਾ ਅਨੁਭਵ ਕਰਨ ਦੇ ਹੋਰ ਵੀ ਤਰੀਕੇ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
ਨਵੀਂ ਬ੍ਰਾਵੀਆ 8 ਸੀਰੀਜ਼ 164 ਸੇਮੀ (65) ਅਤੇ 139 ਸੇਮੀ (55) ਸਕਰੀਨ ਸਾਈਜ਼ ਵਿੱਚ ਉਪਲਬੱਧ ਹੋਵੇਗੀ। ਬ੍ਰਾਵੀਆ 8 ਸੀਰੀਜ਼ ਵਿੱਚ ਐਡਵਾਂਸਡ ਏ.ਆਈ ਪ੍ਰੋਸੈਸਰ ਐਕਸ.ਆਰ ਦਿ੍ਰਸ਼ਟੀ ਅਤੇ ਧੁਨੀ ਦੀ ਮਨੁੱਖੀ ਧਾਰਣਾ ਨੂੰ ਸਮਝਣ ਦੀ ਆਪਣੀ ਸਮੱਰਥਾ ਦੇ ਨਾਲ ਦੇਖਣ ਦੇ ਅਨੁਭਵ ਵਿੱਚ ਬੁਨਿਆਦੀ ਤਬਦੀਲੀ ਲਿਆਉਂਦੀ ਹੈ। ਕਿਸੇ ਇਨਸਾਨ ਦੀ ਤਰ੍ਹਾਂ ਡਾਟਾ ਦਾ ਵਿਸ਼ਲੇਸ਼ਣ ਅਤੇ ਪ੍ਰੋਸੈਸਿੰਗ ਕਰਕੇ ਇਹ ਜ਼ਿਆਦਾ ਕੁਦਰਤੀ ਅਤੇ ਸਜੀਵ ਚਿੱਤਰ ਅਤੇ ਧੁਨੀ ਪ੍ਰਦਾਨ ਕਰਦੀ ਹੈ। ਬ੍ਰਾਵੀਆ 8 ਸੀਰੀਜ਼ ਵਿੱਚ ਓ.ਐੱਲ.ਈ.ਡੀ ਤਕਨੀਕ ਪਰਫੈਕਟ ਬਲੈਕ ਸਟੀਕ ਸ਼ੈਡੋ ਵੇਰਵਾ ਅਤੇ ਬਿਹਤਰ ਕੰਟਰਾਸਟ ਦੇ ਨਾਲ ਬੇਜੋੜ ਪਿੱਕਚਰ ਕੁਆਲਟੀ ਪ੍ਰਦਾਨ ਕਰਦੀ ਹੈ। ਬ੍ਰਾਵੀਆ 8 ਸੀਰੀਜ਼ ਵਿੱਚ ਐਕਸ.ਆਰ 4 ਦੇ ਅੱਪਸਕੇਲਿੰਗ ਤਕਨੀਕ ਸ਼ਾਮਿਲ ਹੈ ਜੋ ਸਾਡੇ ਕਾਗਨਿਟਿਵ ਪ੍ਰੋਸੈਸਰ ਐਕਸ.ਆਰ ਨਾਲ ਚੱਲਦਾ ਹੈ। ਇਹ ਟੈਲੀਵੀਜ਼ਨ ਅਵਿਸ਼ਵਾਸਯੋਗ ਰੂਪ ਨਾਲ ਵਾਸਤਵਿਕ ਵਿਸਤਿ੍ਰਤ ਅਤੇ ਇਮਰਸਿਵ ਵਿਊਇੰਗ ਦੇ ਲਈ 2 ਦੇ ਸਿਗਨਲ ਨੂੰ ਵਾਸਤਵਿਕ 4 ਦੇ ਕੁਆਲਟੀ ਦੇ ਕਰੀਬ ਲੈ ਜਾਂਦਾ ਹੈ। ਇਸਦੇ ਇਲਾਵਾ ਐਕਸ.ਆਰ ਓ.ਐਲ.ਈ.ਡੀ ਮੋਸ਼ਨ ਤਕਨਾਲੋਜੀ ਵੀ ਹੈ ਜੋ ਤੇਜ ਗਤੀ ਨਾਲ ਚੱਲਣ ਵਾਲੇ ਦਿ੍ਰਸ਼ਾਂ ਨੂੰ ਸਹਿਜ ਰੱਖਦੀ ਹੈ ਅਤੇ ਧੁੰਧਲਾ ਨਹੀਂ ਹੋਣ ਦਿੰਦੀ ਹੈ।
ਬ੍ਰਾਵੀਆ 8 ਸੀਰੀਜ਼ ਡੌਲਬੀ ਵਿਜ਼ਨ ਅਤੇ ਡੌਲਵੀ ਐਟਮਸ ਵਰਗੀ ਉੱਨਤ ਆਡੀਓ ਅਤੇ ਵਿਜੁਅਲ ਤਕਨਾਲੋਜੀ ਦਾ ਸਮਰੱਥਨ ਕਰਦੀ ਹੈ। ਡੌਲਬੀ ਵਿਜ਼ਨ ਅਸਾਧਾਰਨ ਕੰਟਰਾਸਟ ਦੇ ਨਾਲ ਜੀਵੰਤ ਦਿ੍ਰਸ਼ ਪ੍ਰਦਾਨ ਕਰਦਾ ਹੈ ਜਦੋਂ ਕਿ ਡੌਲਬੀ ਐਟਮਸ ਬਹੁ-ਆਯਾਮੀ ਸਾਉਂਡ ਪ੍ਰਦਾਨ ਕਰਦਾ ਹੈ ਜਿਸ ਨਾਲ ਤੁਹਾਨੂੰ ਐਕਸ਼ਨ ਦਾ ਹਿੱਸਾ ਹੋਣ ਦਾ ਅਹਿਸਾਸ ਹੰੁਦਾ ਹੈ।
ਬ੍ਰਾਵੀਆ 8 ਸੀਰੀਜ਼ ਵਿੱਚ ਸੋਨੀ ਪਿੱਕਚਰਜ਼ ਕੋਰ ਦਾ ਫੀਚਰ ਹੈ ਜੋ ਇੱਕ ਅਨੋਖਾ ਪਲੇਟਫਾਰਮ ਹੈ ਅਤੇ ਸੋਨੀ ਪਿਕਚਰਜ਼ ਦੀ ਫਿਲਮਾਂ ਦੀ ਵਿਸ਼ਾਲ ਲਾਈਬ੍ਰੇਰੀ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਇਸ ਪਲੇਟਫਾਰਮ ਵਿੱਚ 4 ਦੇ ਐਚ.ਡੀ.ਆਰ ਅਤੇ ਆਈ.ਮੈਕਸ ਐਨਹਾਂਸਡ ਮੁਵੀਜ਼ ਵੀ ਸ਼ਾਮਿਲ ਹਨ ਜੋ ਬਿਹਤਰੀਨ ਪਿੱਕਚਰ ਅਤੇ ਸਾਉਂਡ ਕੁਆਲਟੀ ਦੇ ਨਾਲ ਬਿਹਤਰੀਨ ਫਿਲਮ ਦੇਖਣ ਦਾ ਅਨੁਭਵ ਪ੍ਰਦਾਨ ਕਰਦੀਆਂ ਹਨ। 24 ਮਹੀਨਿਆਂ ਦੇ ਲਈ ਆਪਣੇ ਹੋਮ ਐਂਟਰਟੇਨਮੈਂਟ ਅਨੁਭਵ ਨੂੰ ਵਧਾਉਣ ਅਤੇ ਆਪਣੇ ਲੀਵਿੰਗ ਰੂਮ ਵਿੱਚ ਵੱਡੇ ਸਕਰੀਨ ਦਾ ਅਨੁਭਵ ਪ੍ਰਦਾਨ ਕਰਨ ਲਈ ਆਈਮੈਕਸ ਐਨਹਾਂਸਡ ਵਿਜੁਅਲ ਦੇ ਨਾਲ 4 ਦੇ ਬਲੂ-ਰੇ ਕੁਆਲਟੀ ਵਿੱਚ ਮੂਵੀ ਸਟਰੀਮ ਕਰਨ ਲਈ 10 ਮੁਫਤ ਕ੍ਰੈਡਿਟ ਪ੍ਰਾਪਤ ਕਰੋ।
ਬ੍ਰਾਵੀਆ 8 ਸੀਰੀਜ਼ ਗੇਮਿੰਗ ਦੇ ਅਨੁਕੂਲ ਹੈ ਅਤੇ ਪਲੇਅਸਟੇਸ਼ਨ 5 ਦੇ ਲਈ ਇੱਕਦਮ ਸਹੀ ਹੈ। ਇਸ ਵਿੱਚ ਆਟੋ ਐਚ.ਡੀ.ਆਰ ਟੋਨ ਮੈਪਿੰਗ ਦੀ ਸੁਵਿਧਾ ਹੈ ਜੋ ਬਿਹਤਰੀਨ ਪਿੱਕਚਰ ਕੁਆਲਟੀ ਦੇ ਲਈ ਐਚ.ਡੀ.ਆਰ ਸੈਟਿੰਗਜ਼ ਨੂੰ ਆਪਣੇ ਆਪ ਐਡਜਸਟ ਕਰ ਲੈਂਦੀ ਹੈ। 4 ਦੇ/120 ਐਫ.ਪੀ.ਐਸ ਵੈਰੀਏਬਲ ਰੀਫ੍ਰੈਸ਼ ਰੇਟ (ਵੀ.ਆਰ.ਆਰ) ਅਤੇ ਆਟੋ ਲੋ ਲੇਟੈਂਸੀ ਮੋਡ (ਏ.ਐਲ.ਐਲ.ਐਮ) ਦੇ ਨਾਲ ਸਾਡੇ ਟੀਵੀ ਤੁਹਾਨੂੰ ਰਿਸਪੌਂਸਿਵ ਗੇਮਪਲੇ ਦੇ ਲਈ ਸਮੂਥ ਅਤੇ ਕਲੀਅਰ ਮੂਵਮੈਂਟ ਦਿੰਦੇ ਹਨ। ਬ੍ਰਾਵੀਆ 8 ਸੀਰੀਜ਼ ਗੁਗਲ ਟੀਵੀ ਦੁਆਰਾ ਸੰਚਾਲਿਤ ਸਮਾਰਟ ਯੂਜਰ ਐਕਸਪੀਰੀਐਂਸ ਪ੍ਰਦਾਨ ਕਰਦੀ ਹੈ ਜੋ 400000 ਮੂਵੀ ਅਤੇ ਟੀਵੀ ਐਪੀਸੋਡ ਨਾਲ ਹੀ 10000 ਐਪ ਅਤੇ ਗੇਮ ਤੱਕ ਪਹੁੰਚ ਪ੍ਰਦਾਨ ਕਰਦੀ ਹੈ। ਗੁਗਲ ਟੀਵੀ ਤੁਹਾਡੀਆਂ ਸਾਰੀਆਂ ਪਸੰਦੀਦਾ ਸਮੱਗਰੀਆਂ ਨੂੰ ਇੱਕ ਥਾਂ ’ਤੇ ਹੀ ਆਯੋਜਿਤ ਕਰਦਾ ਹੈ ਜਿਸ ਨਾਲ ਤੁਹਾਨੂੰ ਤੁਹਾਡੀ ਪਸੰਦੀਦਾ ਸਮੱਗਰੀ ਲੱਭਣਾ ਅਤੇ ਦੇਖਣਾ ਸੌਖਾ ਹੋ ਜਾਂਦਾ ਹੈ। ਵਾਇਸ ਸਰਚ ਕਾਰਜਕੁਸ਼ਲਤਾ ਹੈਂਡਸ-ਫ੍ਰੀ ਕੰਟਰੋਲ ਵਿੱਚ ਮਦਦ ਕਰਦੀ ਹੈ ਅਤੇ ਐਪਲ ਏਅਰਪਲੇ 2 ਅਤੇ ਹੋਮਕਿਟ ਦੇ ਨਾਲ ਇੰਟੀਗ੍ਰੇਸ਼ਨ ਤੁਹਾਡੇ ਐਪਲ ਡਿਵਾਈਸ ਦੇ ਨਾਲ ਸਹਿਜ ਕੁਨੇਕਿਟਵਿਟੀ ਨੂੰ ਯਕੀਨੀ ਬਣਾਉਂਦਾ ਹੈ।