ਲੁਧਿਆਣਾ, 20 ਜੂਨ, 2024 (ਨਿਊਜ਼ ਟੀਮ): ਸਕੌਡਾ ਆਟੋ ਇੰਡੀਆ ਨੇ ਬ੍ਰਾਂਡ ਨੂੰ ਹੋਰ ਪਹੁੰਚਯੋਗ ਬਣਾਉਣ ਦੀਆਂ ਆਪਣੀਆਂ ਪਹਿਲਕਦਮੀਆਂ ਨੂੰ ਜਾਰੀ ਰੱਖਦੇ ਹੋਏ, ਵਧੇਰੇ ਮੁੱਲ ਦੇ ਨਾਲ ਕੁਸ਼ਾਕ ਅਤੇ ਸਲਾਵੀਆ ਦੀ ਘੋਸ਼ਣਾ ਕੀਤੀ, ਜਿਸ ਨਾਲ ਬਾਲਗਾਂ ਅਤੇ ਬੱਚਿਆਂ, ਦੋਵਾਂ ਲਈ 5-ਸਟਾਰ ਦਰਜਾ ਪ੍ਰਾਪਤ ਕਾਰਾਂ ਦੀ ਲਾਈਨ-ਅੱਪ ਤੱਕ ਪਹੁੰਚਯੋਗਤਾ ਨੂੰ ਵਧਾਇਆ ਗਿਆ।
ਇਸ ਵਿਸਥਾਰ 'ਤੇ ਬੋਲਦੇ ਹੋਏ, ਸਕੌਡਾ ਆਟੋ ਇੰਡੀਆ ਦੇ ਬ੍ਰਾਂਡ ਨਿਰਦੇਸ਼ਕ, ਪੇਟਰ ਜਨੇਬਾ ਨੇ ਕਿਹਾ: “ਅਸੀਂ ਭਾਰਤ ਵਿੱਚ ਲਗਭਗ ਇੱਕ ਚੌਥਾਈ ਸਦੀ ਤੋਂ ਮੌਜੂਦ ਹਾਂ, ਅਤੇ ਇਸ ਮਾਰਕੀਟ ਲਈ ਸਾਡੀ ਵਚਨਬੱਧਤਾ ਪੂਰੀ ਤਰ੍ਹਾਂ ਦ੍ਰਿੜ ਹੈ। ਅਸੀਂ ਹਮੇਸ਼ਾ ਉਤਪਾਦ ਅਤੇ ਸੰਬੰਧਿਤ ਕਾਰਵਾਈਆਂ ਵਿੱਚ ਹੋਰ ਪੇਸ਼ਕਸ਼ਾਂ ਨੂੰ ਦੇਖਦੇ ਆ ਰਹੇ ਹਾਂ। 2025 ਲਈ ਯੋਜਨਾਬੱਧ ਸਾਡੀ ਨਵੀਂ ਕੰਪੈਕਟ ਐੱਸ.ਯੂ.ਵੀ ਦੀ ਘੋਸ਼ਣਾ ਤੋਂ ਬਾਅਦ, ਅਸੀਂ ਇਸ ਗੱਲ ਨੂੰ ਕਾਇਮ ਰੱਖਿਆ ਹੈ ਕਿ ਇਸ ਨਵੀਂ ਕਾਰ ਦੇ ਨਾਲ, ਅਸੀਂ ਨਵੇਂ ਬਾਜ਼ਾਰਾਂ, ਛੋਟੇ ਗਾਹਕਾਂ ਅਤੇ ਬ੍ਰਾਂਡ ਲਈ ਵਧੇਰੇ ਪਹੁੰਚਯੋਗਤਾ ਨੂੰ ਨਿਸ਼ਾਨਾ ਬਣਾ ਰਹੇ ਹਾਂ। ਨਵੀਂ ਕੰਪੈਕਟ ਐੱਸ.ਯੂ.ਵੀ ਸਾਡੇ ਲਈ ਨਵੇਂ ਬਾਜ਼ਾਰ ਖੋਲ੍ਹੇਗੀ, ਅਤੇ ਅਸੀਂ ਕੁਸ਼ਾਕ ਅਤੇ ਸਲਾਵੀਆ ਵਿੱਚ ਕੁਝ ਕੁਸ਼ਲਤਾਵਾਂ ਪ੍ਰਾਪਤ ਕੀਤੀਆਂ ਹਨ, ਜਿਸ ਨਾਲ ਅਸੀਂ ਆਪਣੀਆਂ ਪੇਸ਼ਕਸ਼ਾਂ ਵਿੱਚ ਮੁੱਲ ਨੂੰ ਵਧਾਉਣ ਅਤੇ ਆਪਣੇ ਗਾਹਕਾਂ ਅਤੇ ਪ੍ਰਸ਼ੰਸਕਾਂ ਨੂੰ ਲਾਭ ਪਹੁੰਚਾਉਣ ਦੇ ਯੋਗ ਹੋ ਗਏ ਹਾਂ।”
ਵੇਰੀਅੰਟ
ਕੁਸ਼ਾਕ ਅਤੇ ਸਲਾਵੀਆ, ਜੋ ਪਹਿਲਾਂ ਐਕਟਿਵ, ਅੰਬੀਸ਼ਸ ਅਤੇ ਸਟਾਇਲ ਦੇ ਤੌਰ 'ਤੇ ਉਪਲਬਧ ਸੀ, ਨੂੰ ਹੁਣ ਕਲਾਸਿਕ, ਸਿਗਨੇਚਰ ਅਤੇ ਪ੍ਰੈਸਟੀਜ ਦੇ ਰੂਪ ਵਿੱਚ ਦੁਬਾਰਾ ਨਾਮ ਦਿੱਤਾ ਗਿਆ ਹੈ। ਕੁਸ਼ਾਕ ਨੂੰ ਇਹਨਾਂ ਤਿੰਨਾਂ ਵੇਰੀਐਂਟਸ ਤੋਂ ਇਲਾਵਾ ਵੈਲਿਊ ਏਂਡ ਵਿੱਚ ਓਨਿਕਸ ਅਤੇ ਲਾਈਨ-ਅੱਪ ਦੇ ਪ੍ਰੀਮੀਅਮ ਏਂਡ ਵਿੱਚ ਮੌਂਟੀ ਕਾਰਲੋ ਵੇਰੀਅੰਟ ਵੀ ਦਿੱਤਾ ਗਿਆ ਹੈ। ਨਵੀਂ ਕੀਮਤ ਕੁਸ਼ਾਕ ਦੇ ਸਾਰੇ ਇੰਜਣ ਅਤੇ ਟ੍ਰਾਂਸਮਿਸ਼ਨ ਵਿਕਲਪਾਂ ਅਤੇ ਸਲਾਵੀਆ 'ਤੇ ਚੋਣਵੇਂ ਰੂਪਾਂ 'ਤੇ ਲਾਗੂ ਹੋਵੇਗੀ। ਦੋਵੇਂ ਕਾਰਾਂ ਛੇ-ਸਪੀਡ ਮੈਨੂਅਲ ਅਤੇ ਆਟੋਮੈਟਿਕ ਦੇ ਨਾਲ 1.0 ਟੀ.ਐੱਸ.ਆਈ ਪੈਟਰੋਲ ਅਤੇ ਛੇ-ਸਪੀਡ ਮੈਨੂਅਲ ਅਤੇ ਸੱਤ-ਸਪੀਡ ਡੀ.ਐੱਸ.ਜੀ ਨਾਲ 1.5 ਟੀ.ਐੱਸ.ਆਈ ਪੈਟਰੋਲ ਇੰਜਣ ਦੁਆਰਾ ਸੰਚਾਲਿਤ ਹਨ। ਕੁਸ਼ਾਕ ਅਤੇ ਸਲਾਵੀਆ ਦੋਵੇਂ ਹੀ ਰੇਂਜ ਵਿੱਚ ਸਟੈਂਡਰਡ ਦੇ ਤੌਰ 'ਤੇ ਛੇ ਏਅਰਬੈਗਸ ਦੇ ਨਾਲ ਉਪਲਬਧ ਹਨ, ਅਤੇ ਇਹਨਾਂ ਨੇ ਗਲੋਬਲ ਐੱਨ.ਸੀ.ਏ.ਪੀ ਟੈਸਟਾਂ ਦੇ ਤਹਿਤ ਬਾਲਗਾਂ ਅਤੇ ਬੱਚਿਆਂ ਲਈ ਪੂਰੇ 5-ਸਟਾਰ ਪ੍ਰਾਪਤ ਕੀਤੇ ਹਨ, ਜੋ ਸੁਰੱਖਿਆ 'ਤੇ ਬ੍ਰਾਂਡ ਦੇ ਗੈਰ ਸਮਝੌਤਾਪੂਰਨ ਸਟੈਂਡ ਨੂੰ ਦਰਸਾਉਂਦੇ ਹਨ।
ਲਾਭ
ਮਾਡਲ, ਵੇਰੀਐਂਟਸ, ਇੰਜਣਾਂ ਅਤੇ ਟਰਾਂਸਮਿਸ਼ਨ ਦੀ ਚੋਣ ਦੇ ਆਧਾਰ 'ਤੇ ਗਾਹਕਾਂ ਨੂੰ 10% ਤੱਕ ਫਾਇਦਾ ਹੋਵੇਗਾ। ਸਭ ਤੋਂ ਵੱਧ ਲਾਭ ਕੁਸ਼ਾਕ ਮੌਂਟੀ ਕਾਰਲੋ 'ਤੇ ਹੋਵੇਗਾ, ਜਿਸਨੂੰ ਕਿ ਹੁਣ ਇੱਕ ਵਧੀਆ ਕੀਮਤ ਬਿੰਦੂ 'ਤੇ ਪੇਸ਼ ਕੀਤਾ ਜਾਵੇਗਾ, ਜਦੋਂ ਕਿ ਸਲਾਵੀਆ ਦਾ ਐਂਟਰੀ ਪੁਆਇੰਟ ਬਹੁਤ ਪਹੁੰਚਯੋਗ ਹੋਵੇਗਾ। ਇਹ ਨਵੀਆਂ ਕੀਮਤਾਂ ਗਾਹਕਾਂ ਅਤੇ ਪ੍ਰਸ਼ੰਸਕਾਂ ਨੂੰ ਰਜਿਸਟ੍ਰੇਸ਼ਨ ਅਤੇ ਬੀਮੇ ਵਿੱਚ ਵਾਧੂ ਕਟੌਤੀਆਂ ਦਾ ਲਾਭ ਉਠਾਉਣ ਦੇ ਯੋਗ ਬਣਾਉਂਦੀਆਂ ਹਨ ਅਤੇ ਸਮੁੱਚੀ ਲਾਈਨ-ਅੱਪ ਲਈ ਮੁੱਲ ਪ੍ਰਸਤਾਵ ਨੂੰ ਅੱਗੇ ਵਧਾਉਂਦੀਆਂ ਹਨ।
ਸਕੌਡਾ ਆਟੋ ਇੰਡੀਆ ਨੇ ਹਾਲ ਹੀ ਵਿੱਚ ਆਪਣੇ ਸਾਰੇ ਵੇਰੀਐਂਟਸ ਵਿੱਚ ਸਟੈਂਡਰਡ ਵਜੋਂ ਛੇ ਏਅਰਬੈਗ ਪੇਸ਼ ਕੀਤੇ ਹਨ। ਨਵੀਂ ਕੀਮਤ ਸੁਰੱਖਿਆ ਨੂੰ ਪ੍ਰਮੁੱਖ ਤਰਜੀਹ ਦੇ ਰੂਪ ਵਿੱਚ ਜਾਰੀ ਰੱਖਦੀ ਹੈ, ਅਤੇ ਪ੍ਰੀਮੀਅਮ ਵਿਸ਼ੇਸ਼ਤਾਵਾਂ ਜਿਵੇਂ ਹਵਾਦਾਰ ਸੀਟਾਂ, ਇਲੈਕਟ੍ਰਿਕ ਸੀਟ ਐਡਜਸਟ, ਵਾਇਰਲੈੱਸ ਐਂਡਰੌਇਡ ਆਟੋ ਅਤੇ ਐਪਲ ਕਾਰਪਲੇ, ਇੱਕ 25.4 ਸੈਂਟੀਮੀਟਰ ਇਨ-ਕਾਰ ਐਂਟਰਟੇਨਮੈਂਟ ਇੰਟਰਫੇਸ ਅਤੇ ਹੋਰ ਸਹੂਲਤਾਂ ਦੇ ਨਾਲ ਬੂਟ ਵਿੱਚ ਸ਼ਾਮਲ ਇੱਕ ਸਬ-ਵੂਫਰ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।
ਕਸਟਮਾਈਜ਼ਡ ਅਤੇ ਟੇਲਰ-ਮੇਡ ਪੇਸ਼ਕਸ਼ਾਂ
ਕੁਸ਼ਾਕ ਅਤੇ ਸਲਾਵੀਆ 'ਤੇ ਨਵਾਂ ਮੁੱਲ ਪ੍ਰਸਤਾਵ ਗਾਹਕਾਂ ਲਈ ਉਨ੍ਹਾਂ ਦੀਆਂ ਤਰਜੀਹਾਂ ਦੇ ਅਨੁਕੂਲ ਸਭ ਤੋਂ ਵਧੀਆ ਚੁਣਨ ਦੀ ਪੂਰੀ ਆਜ਼ਾਦੀ ਨਾਲ ਪੇਸ਼ ਕੀਤਾ ਜਾਵੇਗਾ। ਇਸ ਨੂੰ ਤਿੰਨ ਵੱਡੇ ਥੰਮ੍ਹਾਂ ਵਿੱਚ ਜੋੜਿਆ ਜਾ ਸਕਦਾ ਹੈ। ਪਹਿਲਾ ਹੈ ਬੇਮਿਸਾਲ ਕੀਮਤ ਲੀਵਰੇਜ ਜਿਸਦਾ ਗਾਹਕ ਆਨੰਦ ਲੈ ਸਕਦੇ ਹਨ। ਦੂਜਾ, ਵਿਕਰੀ ਤੋਂ ਬਾਅਦ ਦੀਆਂ ਪੇਸ਼ਕਸ਼ਾਂ, ਰੱਖ-ਰਖਾਅ ਪੈਕੇਜ ਅਤੇ ਮਲਕੀਅਤ ਦੀ ਸਮੁੱਚੀ ਲਾਗਤ ਦੇ ਰੂਪ ਵਿੱਚ ਹੋਵੇਗਾ। ਅਤੇ ਤੀਜਾ, ਸੇਲਜ਼ ਲੀਵਰ ਅਤੇ ਵੈਲਯੂ-ਐਡਡ ਸੇਵਾਵਾਂ ਦੇ ਰੂਪ ਵਿੱਚ ਹੋਵੇਗਾ।
ਗਾਹਕ ਐਕਸਚੇਂਜ ਅਤੇ ਕਾਰਪੋਰੇਟ ਬੋਨਸ ਵਿਕਲਪਾਂ, ਬੈਂਕਿੰਗ ਭਾਈਵਾਲਾਂ ਦੁਆਰਾ ਚਲਾਈਆਂ ਜਾਂਦੀਆਂ ਵਿਸ਼ੇਸ਼ ਵਿੱਤ ਅਤੇ ਬੀਮਾ ਯੋਜਨਾਵਾਂ, ਵਿਸਤ੍ਰਿਤ ਵਾਰੰਟੀ ਅਤੇ ਸੇਵਾ ਅਤੇ ਰੱਖ-ਰਖਾਅ ਪੈਕੇਜਾਂ ਦੇ ਇੱਕ ਵਿਕਲਪ ਵਿੱਚੋਂ ਚੋਣ ਕਰ ਸਕਦੇ ਹਨ। ਮਲਕੀਅਤ ਅਤੇ ਗਾਹਕ ਅਨੁਭਵ ਦੀ ਸਮੁੱਚੀ ਲਾਗਤ ਵਿੱਚ, ਕੁਸ਼ਾਕ (*19.76 ਕਿ.ਮੀ/ਲੀਟਰ ਤੱਕ) ਅਤੇ ਸਲਾਵੀਆ (**20.32 ਕਿ.ਮੀ/ਲੀਟਰ ਤੱਕ) ਦੋਵਾਂ 'ਤੇ ਪੇਸ਼ ਕੀਤੀ ਗਈ ਉੱਤਮ ਮਾਈਲੇਜ, ਪਾਰਦਰਸ਼ਤਾ, ਤੇਜ਼ ਸਰਵਿਸਿੰਗ ਟਾਈਮਲਾਈਨਾਂ, ਅਤੇ ਵਿਸਤ੍ਰਿਤ ਡੀਲਰ ਫੁੱਟਪ੍ਰਿੰਟ ਦੇ ਨਾਲ, ਗਾਹਕਾਂ ਦੀ ਖੁਸ਼ੀ 'ਤੇ ਸਕੌਡਾ ਆਟੋ ਇੰਡੀਆ ਦੇ ਮਜ਼ਬੂਤ ਫੋਕਸ ਨੂੰ ਅੱਗੇ ਵਧਾਇਆ ਗਿਆ ਹੈ।
“ਸਕੌਡਾ ਆਟੋ ਇੰਡੀਆ ਕੰਪੈਕਟ ਐੱਸ.ਯੂ.ਵੀ ਦੇ ਆਗਾਮੀ ਲਾਂਚ ਦੇ ਨਾਲ ਉੱਚ ਵੌਲੀਅਮ ਵਿੱਚ ਵਾਧੇ ਲਈ ਤਿਆਰ ਹੋਣ ਲਈ ਨੈੱਟਵਰਕ ਅਤੇ ਕਰਮਚਾਰੀਆਂ ਨੂੰ ਵਧਾ ਰਿਹਾ ਹੈ। ਉੱਚ ਸਿਖਲਾਈ ਪ੍ਰਾਪਤ ਅਤੇ ਤਜਰਬੇਕਾਰ ਵਿਕਰੀ ਸਲਾਹਕਾਰਾਂ ਦੇ ਨਾਲ ਸਾਡੇ ਡੀਲਰਾਂ ਨੂੰ ਪ੍ਰੇਰਿਤ ਅਤੇ ਲਾਭਦਾਇਕ ਹੋਣ ਦੀ ਲੋੜ ਹੈ। ਅਤੇ ਇਹੀ ਕਾਰਨ ਹੈ ਕਿ ਅਸੀਂ ਗਾਹਕਾਂ ਦੀਆਂ ਲੋੜਾਂ ਅਤੇ ਤਰਜੀਹਾਂ ਦੇ ਅਨੁਸਾਰ ਟੇਲਰ-ਮੇਡ, ਵਿਲੱਖਣ ਗਾਹਕ ਪੇਸ਼ਕਸ਼ਾਂ ਦੇ ਨਾਲ ਸਮਰਥਤ, ਪੂਰੇ ਦੇਸ਼ ਵਿੱਚ, ਕੁਸ਼ਾਕ 'ਤੇ ਹੁਣ ਤੱਕ ਦਾ ਸਭ ਤੋਂ ਵਧੀਆ ਮੁੱਲ ਪ੍ਰਸਤਾਵ ਲਾਂਚ ਕੀਤਾ ਹੈ," ਸ਼੍ਰੀ ਜਨੇਬਾ ਨੇ ਅੱਗੇ ਕਿਹਾ।
ਵਧੇਰੇ ਟਿਕਾਊ
ਕੰਪਨੀ ਦੇ 1.0 ਟੀ.ਐੱਸ.ਆਈ ਇੰਜਣ ਨੂੰ ਹਾਲ ਹੀ ਵਿੱਚ ਏ.ਆਰ.ਏ.ਆਈ (ਆਟੋਮੋਟਿਵ ਰਿਸਰਚ ਅਥਾਰਟੀ ਆਫ਼ ਇੰਡੀਆ) ਦੁਆਰਾ ਈ20 ਅਨੁਕੂਲ ਵਜੋਂ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਇਸਨੇ ਜਲਦੀ ਹੀ ਪੇਸ਼ ਕੀਤੇ ਜਾਣ ਲਈ ਤਿਆਰ ਹੋਰ 1.0 ਟੀ.ਐੱਸ.ਆਈ ਕਾਰਾਂ ਦੇ ਨਾਲ ਨਵੀਂ ਕੁਸ਼ਾਕ ਓਨਿਕਸ ਏ.ਟੀ ਵਿੱਚ ਸ਼ੁਰੂਆਤ ਕੀਤੀ ਗਈ ਹੈ। 1.5 ਟੀ.ਐੱਸ.ਆਈ ਵਰਤਮਾਨ ਵਿੱਚ ਟੈਸਟਿੰਗ ਅਧੀਨ ਹੈ, ਜਿਸ ਦੇ ਨਤੀਜੇ ਤਿਮਾਹੀ 4 2024 ਤੱਕ ਉਪਲਬਧ ਕਰਵਾਏ ਜਾਣਗੇ।
ਇਹ ਪ੍ਰਮਾਣੀਕਰਣ 1.0 ਟੀ.ਐੱਸ.ਆਈ ਨੂੰ ਭਾਰਤ ਵਿੱਚ ਇੱਕ ਗਵਰਨਿੰਗ ਅਥਾਰਟੀ ਤੋਂ ਪ੍ਰਮਾਣੀਕਰਣ ਪ੍ਰਾਪਤ ਕਰਨ ਵਾਲਾ ਪਹਿਲਾ ਪਾਵਰ ਪਲਾਂਟ ਬਣਾਉਂਦਾ ਹੈ। ਇਹ ਸਰਕਾਰੀ ਨੀਤੀ ਦੇ ਅਨੁਸਾਰ ਹੈ ਜਿਸ ਵਿੱਚ 1 ਅਪ੍ਰੈਲ, 2025 ਤੋਂ ਭਾਰਤ ਵਿੱਚ ਹਰੇਕ ਕਾਰ ਨੂੰ ਈ20 ਅਨੁਕੂਲ ਹੋਣ ਦੀ ਲੋੜ ਹੁੰਦੀ ਹੈ। ਈ20 ਅਨੁਕੂਲ ਇੰਜਣ 20% ਈਥਾਨੌਲ ਅਤੇ 80% ਪੈਟਰੋਲ 'ਤੇ ਚੱਲਦੇ ਹਨ, ਖਪਤ ਕੀਤੇ ਜਾਣ ਵਾਲੇ ਜੈਵਿਕ ਬਾਲਣ ਦੀ ਮਾਤਰਾ ਨੂੰ ਘਟਾਉਂਦੇ ਹਨ, ਨਿਕਾਸ ਨੂੰ ਘਟਾਉਂਦੇ ਹਨ ਅਤੇ ਸਥਿਰਤਾ ਨੂੰ ਵਧਾਉਂਦੇ ਹ।
ਸਕੌਡਾ ਪੀਸ ਆਫ਼ ਮਾਈਂਡ
ਸਕੌਡਾ ਆਟੋ ਇੰਡੀਆ ਕੋਲ ਇੱਕ ਫਲੀਟ ਹੈ ਜੋ ਗਲੋਬਲ ਐੱਨ.ਸੀ.ਏ.ਪੀ ਅਤੇ ਯੂਰੋ ਐੱਨ.ਸੀ.ਏ.ਪੀ ਦੁਆਰਾ ਜਾਂਚੇ ਅਨੁਸਾਰ ਬਾਲਗਾਂ ਅਤੇ ਬੱਚਿਆਂ ਦੋਵਾਂ ਲਈ ਪੂਰੀ ਤਰ੍ਹਾਂ 5-ਸਟਾਰ ਸੁਰੱਖਿਅਤ ਹੈ। ਕੰਪਨੀ 6-ਸਾਲ/150,000ਕਿ.ਮੀ ਤੱਕ ਵਧਾਉਣ ਦੇ ਵਿਕਲਪ ਦੇ ਨਾਲ ਕੁਸ਼ਾਕ ਅਤੇ ਸਲਾਵੀਆ 'ਤੇ 4-ਸਾਲ/100,000ਕਿ.ਮੀ ਸਟੈਂਡਰਡ ਵਾਰੰਟੀ ਦੀ ਵੀ ਪੇਸ਼ਕਸ਼ ਕਰਦੀ ਹੈ, ਜੋ ਮਾਲਕੀ ਅਤੇ ਰੱਖ-ਰਖਾਅ ਦਾ ਮੁਸ਼ਕਲ ਤੋਂ ਮੁਕਤ ਤਜਰਬਾ ਪੇਸ਼ ਕਰਨ ਦੇ ਕੰਪਨੀ ਦੇ ਯਤਨਾਂ ਵਿੱਚ ਇਸਨੂੰ ਸਭ ਤੋਂ ਵਿਆਪਕ ਵਾਰੰਟੀ ਪੈਕੇਜਾਂ ਵਿੱਚੋਂ ਇੱਕ ਬਣਾਉਂਦਾ ਹੈ। ਨਵੀਂ ਕੀਮਤ ਇਹਨਾਂ ਗਾਹਕ-ਅਨੁਕੂਲ ਪੈਕੇਜਾਂ ਤੱਕ ਇਸ ਪਹੁੰਚ ਨੂੰ ਜਾਰੀ ਰੱਖਦੀ ਹੈ।