ਲੁਧਿਆਣਾ, 30 ਜੂਨ, 2024 (ਨਿਊਜ਼ ਟੀਮ): ਐਸੋਸੀਏਸ਼ਨ ਆਫ ਮਿਊਚੁਅਲ ਫੰਡ ਇਨ ਇੰਡੀਆ (AMFI) ਦੀ ਜਾਣਕਾਰੀ ਦੇ ਅਨੁਸਾਰ, ਮਈ 2024 ਵਿੱਚ ਇਕੁਇਟੀ ਮਿਊਚੁਅਲ ਫੰਡਾਂ ਵਿਚ 34,697 ਕਰੋੜ ਰੁਪਏ ਦਾ ਰਿਕਾਰਡ ਨਿਵੇਸ਼ ਹੋਇਆ ਹੈ , ਜੋ ਅਪ੍ਰੈਲ 2024 ਦੇ ਮੁਕਾਬਲੇ 83% ਵੱਧ ਹੈ। ਇਸੇ ਮਹੀਨੇ ਦੇ ਏਐਮਐਫਆਈ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦੇਸ਼ ਭਰ ਦੇ ਨਿਵੇਸ਼ਕਾਂ ਨੇ ਇਕਵਿਟੀ ਮਿਉਚੁਅਲ ਫੰਡ ਸੈਗਮੇਂਟ ਵਿਚ ਥੀਮੈਟਿਕ ਜਾਂ ਸੈਕਟਰਲ ਫੰਡ ਸ਼੍ਰੇਣੀ ਵਿਚ ਸਭ ਤੋਂ ਵੱਧ 19,213.4 ਕਰੋੜ ਰੁਪਏ ਦਾ ਨਿਵੇਸ਼ ਦੇਖਿਆ ਗਿਆ ਹੈ । ਮਈ 2024 ਦੇ ਏਐਮਐਫਆਈ ਦੇ ਡਾਟਾ ਦਾ ਇਕ ਹੋਰ ਦਿਲਚਸਪ ਪਹਿਲੂ ਇਹ ਹੈ ਕਿ ਐਸਆਈਪੀ ਰਾਹੀਂ ਮਹੀਨਾਵਾਰ ਨਿਵੇਸ਼ ਲਗਾਤਾਰ ਦੂਜੇ ਮਹੀਨੇ 20,000 ਕਰੋੜ ਰੁਪਏ ਦੇ ਪੜਾਅ ਨੂੰ ਪਾਰ ਕਰ ਗਿਆ ਹੈ।
ਭਾਰਤ ਵਿੱਚ ਮਿਊਚਲ ਫੰਡ (ਐਮਐਫ ) ਸੰਪਤੀਆਂ ਦਾ ਆਕਾਰ ਲਗਾਤਾਰ ਵਧਦਾ ਜਾ ਰਿਹਾ ਹੈ, ਕਿਉਂਕਿ ਨਿਵੇਸ਼ਕਾਂ ਦਾ ਵੱਖ-ਵੱਖ ਇਕੁਇਟੀ ਸਕੀਮਾਂ ਵਿੱਚ ਵਿਸ਼ਵਾਸ ਵੱਧ ਗਿਆ ਹੈ। ਟਾਟਾ ਮਿਊਚੁਅਲ ਫੰਡ ਨੇ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦਾ ਰੁਝਾਨ ਦੇਖਿਆ, ਜਿੱਥੇ ਨਿਵੇਸ਼ਕਾਂ ਨੇ ਇਸ ਦੀਆਂ ਇਕੁਇਟੀ ਮਿਊਚੁਅਲ ਫੰਡ ਸਕੀਮਾਂ ਨੂੰ ਤਰਜੀਹ ਦਿੱਤੀ ਹੈ। ਪੰਜਾਬ ਵਿੱਚ ਨਿਵੇਸ਼ਕਾਂ ਨੇ ਜਨਵਰੀ ਅਤੇ ਅਪ੍ਰੈਲ 2024 ਦੇ ਵਿਚਕਾਰ ਟਾਟਾ ਮਿਊਚੁਅਲ ਫੰਡ ਦੀਆਂ ਵੱਖ-ਵੱਖ ਇਕੁਇਟੀ ਸਕੀਮਾਂ (ਇਸ ਦੇ ਆਰਬਿਟਰੇਜ ਫੰਡ ਸਮੇਤ) ਵਿੱਚ 188 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜਿਸ ਵਿੱਚੋਂ 98.3 ਕਰੋੜ ਰੁਪਏ ਲੁਧਿਆਣਾ ਦੇ ਨਿਵੇਸ਼ਕਾਂ ਵੱਲੋਂ ਨਿਵੇਸ਼ ਕੀਤੇ ਗਏ , ਇਸ ਤੋਂ ਬਾਅਦ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਨਿਵੇਸ਼ਕਾਂ ਨੇ ਕ੍ਰਮਵਾਰ 38 ਕਰੋੜ ਅਤੇ 7 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਦਿਲਚਸਪ ਗੱਲ ਇਹ ਹੈ ਕਿ ਜਨਵਰੀ ਤੋਂ ਅਪ੍ਰੈਲ 2024 ਦੌਰਾਨ ਪੰਜਾਬ ਦੇ ਨਿਵੇਸ਼ਕਾਂ ਨੇ ਟਾਟਾ ਮਿਊਚੁਅਲ ਫੰਡ ਦੇ ਆਰਬਿਟਰੇਜ ਫੰਡ ਵਿੱਚ 45.7 ਕਰੋੜ ਰੁਪਏ, ਡਿਜੀਟਲ ਇੰਡੀਆ ਫੰਡ ਵਿੱਚ 18.2 ਕਰੋੜ ਰੁਪਏ ਅਤੇ ਇੰਡੀਆ ਕੰਜ਼ਿਊਮਰ ਫੰਡ ਵਿੱਚ 3 ਕਰੋੜ ਰੁਪਏ ਦਾ ਨਿਵੇਸ਼ ਕੀਤਾ।
ਏਐਮਐਫਆਈ ਤੋਂ ਪ੍ਰਾਪਤ ਤਾਜ਼ਾ ਜਾਣਕਾਰੀ ਦੇ ਅਨੁਸਾਰ ਭਾਰਤ ਭਰ ਦੇ ਨਿਵੇਸ਼ਕਾਂ ਦੀ ਦਿਲਚਸਪੀ ਮਿਡ-ਅਤੇ ਸਮਾਲ-ਕੈਪ ਸੈਗਮੇਂਟ ਵਿੱਚ ਨਿਰੰਤਰ ਵਧੀ ਹੈ । ਪਿਛਲੇ ਇੱਕ ਸਾਲ ਵਿਚ ਮਿਡ-ਕੈਪ ਅਤੇ ਸਮਾਲ-ਕੈਪ ਸੂਚਕਾਂਕਾਂ ਨੇ ਲਾਰ੍ਜ-ਕੈਪ ਇੰਡੈਕਸ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਮਈ 2024 ਦੇ ਏਐਮਐਫਆਈ ਦੇ ਅੰਕੜਿਆਂ ਅਨੁਸਾਰ ਮਿਡ-ਕੈਪ ਫੰਡਾਂ ਵਿੱਚ 2,724.67 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ , ਜਦੋਂ ਕਿ ਸਮਾਲ-ਕੈਪ ਫੰਡਾਂ ਵਿੱਚ ਮਈ 2024 ਵਿੱਚ 2,605.70 ਕਰੋੜ ਰੁਪਏ ਦਾ ਨਿਵੇਸ਼ ਦਰਜ ਕੀਤਾ ਗਿਆ ਹੈ । ਜਦੋਂ ਕਿ ਦੂਜੇ ਪਾਸੇ ਲਾਰਜ- ਕੈਪ ਫੰਡਾਂ ਵਿਚ ਨਿਵੇਸ਼ਕਾਂ ਨੇ ਜਿਆਦਾ ਦਿਲਚਸਪੀ ਨਹੀਂ ਦਿਖਾਈ ਅਤੇ 663 ਕਰੋੜ ਰੁਪਏ ਦਾ ਨਿਵੇਸ਼ ਕੀਤਾ । ਲਾਰ੍ਜ-ਕੈਪਸ ਵਿੱਚ ਰਿਸਕ -ਰਿਵਾਰਡ ਮੁਕਾਬਲਤਨ ਆਕਰਸ਼ਕ ਬਣ ਗਿਆ ਹੈ, ਜਿਸ ਕਰਕੇ ਅੱਗੇ ਜਾ ਕੇ ਵਿਆਪਕ ਬਾਜ਼ਾਰ ਵਧੇਰੇ ਸੰਤੁਲਿਤ ਹੋਣ ਦੀ ਸੰਭਾਵਨਾ ਹੈ।
ਟਾਟਾ ਐਸੇਟ ਮੈਨੇਜਮੈਂਟ ਦੇ ਸੀਨੀਅਰ ਫੰਡ ਮੈਨੇਜਰ, ਸੋਨਮ ਉਦਾਸੀ ਨੇ ਕਿਹਾ, "ਮੈਕਰੋਇਕੋਨੋਮਿਕ ਇੰਡੀਕੇਟਰਸ , ਵਿਆਪਕ ਅਧਾਰਤ ਕਾਰਪੋਰੇਟ ਆਮਦਨੀ ਵਿੱਚ ਵਾਧਾ ਅਤੇ ਵੱਡੇ ਬੈਕਿੰਗ / ਕਾਰਪੋਰੇਟ ਸੈਕਟਰ ਦੀ ਮਜ਼ਬੂਤ ਸਿਹਤ, ਇਹ ਬਾਜ਼ਾਰਾਂ ਲਈ ਲੰਬੇ ਸਮੇਂ ਦੇ ਸਕਾਰਾਤਮਕ ਰੁਝਾਨ ਵਿੱਚ ਯੋਗਦਾਨ ਪਾਉਣ ਵਾਲੇ ਮੁੱਖ ਕਾਰਕ ਹਨ। ਸਾਲ 2031 ਤੱਕ ਭਾਰਤ ਆਪਣੀ ਪ੍ਰਤੀ ਵਿਅਕਤੀ ਆਮਦਨ ਨੂੰ ਦੁੱਗਣਾ ਕਰਕੇ ~ 5000 ਅਮਰੀਕੀ ਡਾਲਰ ਕਰਨ ਲਈ ਯਤਨਸ਼ੀਲ ਹੈ, ਇੰਕਰੀਮੈਂਟਲ ਕੰਜ਼ਮਪਸ਼ਨ ਵਿੱਚ ~53% ਮੱਧ ਵਰਗ ਤੋਂ ਆਉਂਦਾ ਹੈ। ਇਸ ਮਿਆਦ ਵਿੱਚ ਭਾਰਤ ਦੀ ਕੰਜ਼ਿਊਮਰ ਮਾਰਕੀਟ ਦੀ ਵੀ ਦੁੱਗਣੇ ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਕਾਰਜਬਲ ਵਿੱਚ ਸ਼ਾਮਲ ਹੋਣ ਵਾਲਿਆਂ ਮਹਿਲਾਵਾਂ ਦੀ ਗਿਣਤੀ ਵੀ ਵੱਧ ਰਹੀ ਹੈ, ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਦਹਾਕੇ ਵਿੱਚ ਫੂਡ ਪ੍ਰੋਸੈਸਿੰਗ, ਕੰਜ਼ਿਊਮਰ ਅਪਲਾਇੰਸਸ , ਬਾਹਰ ਖਾਣ ਅਤੇ ਰੇਡੀ ਟੁ ਈਟ ਥੀਮਸ ਸਮੇਤ ਕੁਝ ਕੰਜ਼ਿਊਮਰ ਸੈਗਮੇਂਟਸ ਤਿੰਨ ਗੁਣਾ ਹੋ ਜਾਣਗੇ। ਇਕੁਇਟੀ ਬਾਜ਼ਾਰਾਂ ਵਿਚ ਅੱਗੇ ਵੀ ਚੰਗੀ ਕਮਾਈ ਹੋਣ ਦੀ ਸੰਭਾਵਨਾ ਹੈ। ਲੰਬੇ ਸਮੇਂ ਲਈ ਨਿਵੇਸ਼ ਕਰਨ ਲਈ ਐਸਆਈਪੀ ਰੁੱਤ ਨੂੰ ਜਾਰੀ ਰੱਖਣ ਦੀ ਸਲਾਹ ਦਿੱਤੀ ਗਈ ਹੈ ।
ਮਈ 2024 ਤੱਕ ਏਐਮਐਫਆਈ ਦੇ ਅੰਕੜਿਆਂ ਅਨੁਸਾਰ, ਮਈ 2019 ਵਿੱਚ ਪੰਜਾਬ ਦੇ ਨਿਵੇਸ਼ਕਾਂ ਦੀ ਔਸਤ ਉਦਯੋਗ ਏਯੂਐਮ 29,188 ਕਰੋੜ ਰੁਪਏ ਸੀ ਅਤੇ ਮਈ 2024 ਵਿੱਚ ਵੱਧ ਕੇ 70,234 ਕਰੋੜ ਰੁਪਏ ਹੋ ਗਈ , ਪਿਛਲੇ ਪੰਜ ਸਾਲਾਂ ਵਿੱਚ 141% ਦੀ ਨਿਰੰਤਰ ਵਿਕਾਸ ਦਰ ਦਰਜ ਕੀਤੀ ਗਈ । ਟਾਟਾ ਐਸੇਟ ਮੈਨੇਜਮੈਂਟ ਨੇ ਪੂਰੇ ਭਾਰਤ ਵਿੱਚ 100 ਸ਼ਾਖਾਵਾਂ ਦਾ ਨੈੱਟਵਰਕ ਸਥਾਪਿਤ ਕੀਤਾ ਹੈ, ਇਸ ਦੀਆਂ ਪੰਜਾਬ ਵਿੱਚ 06 ਸ਼ਾਖਾਵਾਂ ਹਨ।