ਲੁਧਿਆਣਾ, 21 ਜੂਨ, 2024 (ਨਿਊਜ਼ ਟੀਮ): ਕਾਟਨ ਕਾਉਂਸਲ ਇੰਟਰਨੈਸ਼ਨਲ (ਸੀਸੀਆਈ ) ਦੀ ਅਗਵਾਈ ਹੇਠ ਆਯੋਜਿਤ ਇੱਕ ਮੀਡੀਆ ਰਾਉਂਡਟੇਬਲ ਮੀਟਿੰਗ ਵਿੱਚ ਰਣਨੀਤਕ ਭਾਰਤ- ਅਮਰੀਕਾ ਕਪੜਾ ਵਪਾਰ ਭਾਈਵਾਲੀ ਨੂੰ ਹੁਲਾਰਾ ਦਿੱਤਾ ਗਿਆ ਅਤੇ ਅਮਰੀਕੀ ਕਪਾਹ ਨੂੰ ਭਾਰਤੀ ਸਪਿੰਨਰਾਂ ਲਈ ਦਰਾਮਦ ਕੀਤੀ ਕਪਾਹ ਦੇ ਪਸੰਦੀਦਾ ਵਿਕਲਪ ਦੇ ਰੂਪ ਵਿੱਚ ਉਜਾਗਰ ਕੀਤਾ ਗਿਆ। ਕੱਲ੍ਹ, 19 ਜੂਨ ਨੂੰ ਨਵੀਂ ਦਿੱਲੀ ਵਿੱਚ ਤਿੰਨ ਭਾਗਾਂ ਵਿਚ ਆਯੋਜਿਤ " ਕਾਟਨ ਯੂਐਸਏ : ਅਮਰੀਕੀ ਕਪਾਹ ਅਤੇ ਭਾਰਤ ਟੈਕਸਟਾਈਲ ਉਦਯੋਗ ਦੇ ਵਿਚ ਏਕਤਾ ਦੇ ਧਾਗੇ ਬੁਣਨਾ " ਪ੍ਰੋਗਰਾਮ ਦੌਰਾਨ ਇਸ ਭਾਈਵਾਲੀ ਬਾਰੇ ਹੋਰ ਡੂੰਘਾਈ ਨਾਲ ਚਰਚਾ ਹੋਵੇਗੀ ।
ਸੀਸੀਆਈ ਦੇ ਕਾਰਜਕਾਰੀ ਡਾਇਰੈਕਟਰ,ਬਰੂਸ ਅਥਰਲੇ ਨੇ ਕਿਹਾ, "ਭਾਰਤ ਦੇ ਟੈਕਸਟਾਈਲ ਉਦਯੋਗ ਦਾ ਸਾਲ 2025 ਤੱਕ 350 ਬਿਲੀਅਨ ਡਾਲਰ ਤੱਕ ਵਧਣ ਦਾ ਅਨੁਮਾਨ ਹੈ, ਅਤੇ ਭਾਰਤ ਅਮਰੀਕੀ ਕਪਾਹ ਲਈ ਇੱਕ ਪ੍ਰਮੁੱਖ ਬਾਜ਼ਾਰ ਹੈ, ਇਸ ਲਈ ਸਾਡੇ ਸਹਿਯੋਗ ਨੂੰ ਹੋਰ ਵਧਾਉਣ ਦੇ ਕਾਫ਼ੀ ਮੌਕੇ ਹਨ । "ਅੱਜ ਸਾਡੀ ਚਰਚਾ ਵਿਚ ਦੋਵਾਂ ਦੇਸ਼ਾਂ ਵਿੱਚ ਟਿਕਾਊ ਅਭਿਆਸਾਂ ਅਤੇ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਇਸ ਭਾਈਵਾਲੀ ਦੇ ਰਣਨੀਤਕ ਮਹੱਤਵ 'ਤੇ ਜ਼ੋਰ ਦਿੱਤਾ ਗਿਆ ।
ਸੀਸੀਆਈ ਕੱਲ੍ਹ ਆਪਣੇ ਕਾਟਨ ਯੂਐੱਸਏ ਈਵੈਂਟ ਵਿੱਚ ਇਸ ਏਜੰਡੇ ਨੂੰ ਅੱਗੇ ਵਧਾਉਣ ਲਈ ਯੂਐਸ ਦੂਤਾਵਾਸ ਦੇ ਕਰਮਚਾਰੀਆਂ ਨਾਲ ਮੁਲਾਕਾਤ ਕਰੇਗਾ ਅਤੇ ਫਿਰ ਪੰਜ ਚੋਟੀ ਦੇ ਭਾਰਤੀ ਟੈਕਸਟਾਈਲ ਨਿਰਮਾਤਾਵਾਂ, ਯੂਐਸ ਕਾਟਨ ਟਰੱਸਟ ਪ੍ਰੋਟੋਕੋਲ, ਸੁਪੀਮਾ ਅਤੇ ਹੋਰ ਗਲੋਬਲ ਕਾਟਨ ਟੈਕਸਟਾਈਲ ਸਪਲਾਈ ਚੇਨ ਦੇ ਦਿੱਗਜਾਂ ਨਾਲ ਆਪਸੀ ਦਿਲਚਸਪੀ ਦੇ ਵਿਸ਼ਿਆਂ 'ਤੇ ਚਰਚਾ ਕਰਨ ਅਤੇ ਅੱਗੇ ਵਧਣ ਲਈ ਸਹਿਯੋਗ ਦਾ ਇੱਕ ਰਸਤਾ ਤਿਆਰ ਕਰਨ ਲਈ ਸ਼ਾਮਲ ਹੋਵੇਗਾ। ਇਸ ਪ੍ਰੋਗਰਾਮ ਵਿੱਚ "ਫੈਸ਼ਨ ਅਤੇ ਟੈਕਸਟਾਈਲ ਉਦਯੋਗ 'ਤੇ ਔਰਤਾਂ ਦੇ ਪ੍ਰਭਾਵ ਦਾ ਜਸ਼ਨ ਮਨਾਉਣ " ਦੇ ਵਿਸ਼ੇ 'ਤੇ ਇੱਕ ਉੱਚ ਪੱਧਰੀ ਪੈਨਲ ਚਰਚਾ ਵੀ ਹੋਵੇਗੀ।
" ਭਾਰਤ ਦੇ ਟੈਕਸਟਾਈਲ ਨਿਰਯਾਤ ਨੇ ਤੇਜ਼ੀ ਵੇਖੀ ਗਈ ਹੈ, ਮਾਰਚ ਵਿੱਚ ਸਾਲ-ਦਰ-ਸਾਲ ਅਧਾਰ 'ਤੇ 6.91% ਦਾ ਵਾਧਾ ਦਰਜ ਕੀਤਾ ਹੈ, ਸਾਲ 2030 ਤੱਕ ਟੈਕਸਟਾਈਲ ਨਿਰਯਾਤ ਵਿੱਚ 100 ਬਿਲੀਅਨ ਡਾਲਰ ਦੇ ਇਸ ਦੇ ਅਭਿਲਾਸ਼ੀ ਟੀਚੇ ਲਈ ਸਹਿਯੋਗੀ ਕਾਰਵਾਈ ਅਤੇ ਮਜ਼ਬੂਤ ਅੰਤਰਰਾਸ਼ਟਰੀ ਵਪਾਰ ਮਾਰਗਾਂ ਦੀ ਲੋੜ ਹੋਵੇਗੀ। ਅੱਜ ਵਿਚਾਰ ਵਟਾਂਦਰੇ ਨੇ ਯੂਐਸ ਕਪਾਹ ਅਤੇ ਭਾਰਤੀ ਹਿੱਸੇਦਾਰਾਂ ਦਰਮਿਆਨ ਤਾਲਮੇਲ ਦੇ ਮੌਕਿਆਂ ਨੂੰ ਉਜਾਗਰ ਕੀਤਾ ਅਤੇ ਯੂਐਸ ਅਤੇ ਭਾਰਤ ਦਰਮਿਆਨ ਇੱਕ ਕੁਸ਼ਲ ਅਤੇ ਲਾਭਕਾਰੀ ਭਾਈਵਾਲੀ ਲਈ ਇੱਕ ਰੋਡਮੈਪ ਤਿਆਰ ਕੀਤਾ ਜੋ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਭਾਰਤੀ ਸਪਿੰਨਰਾਂ, ਟੈਕਸਟਾਈਲ ਮਿੱਲਾਂ ਅਤੇ ਨਿਰਮਾਤਾਵਾਂ ਨੂੰ ਸਮਰੱਥਾ ਪ੍ਰਦਾਨ ਕਰਦਾ ਹੈ।
ਸੁਪੀਮਾ ਦੇ ਪ੍ਰਧਾਨ ਅਤੇ ਸੀਈਓ ਮਾਰਕ ਲੇਵਕੋਵਿਟਜ਼ ਨੇ ਕਿਹਾ, "ਭਾਰਤ ਦਾ ਪ੍ਰਭਾਵਸ਼ਾਲੀ ਟੈਕਸਟਾਈਲ ਨਿਰਮਾਣ ਈਕੋਸਿਸਟਮ ਵਿਸਤਾਰ ਦੇ ਮੌਕਿਆਂ ਨਾਲ ਊਰਜਾਵਾਨ ਹੈ, ਅਤੇ ਅਸੀਂ ਸੁਪੀਮਾ ਵਿੱਚ ਇਸ ਵਧ ਰਹੇ ਉਦਯੋਗ ਤੋਂ ਪੈਦਾ ਹੋਣ ਵਾਲੀਆਂ ਭਾਈਵਾਲੀ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਉਤਸ਼ਾਹਿਤ ਹਾਂ। "ਪ੍ਰੀਮੀਅਮ ਗੁਣਵੱਤਾ ਲਈ ਤਸਦੀਕਯੋਗ ਸੁਪੀਮਾ® ਕਪਾਹ ਦੀ ਵੱਧ ਰਹੀ ਮੰਗ ਵਿਸ਼ਵਵਿਆਪੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਤਪਾਦਨ ਨੂੰ ਵਧਾਉਣ ਦੀ ਜ਼ਰੂਰਤ ਨੂੰ ਉਜਾਗਰ ਕਰਦੀ ਹੈ।
ਭਾਰਤ ਅਤੇ ਸ਼੍ਰੀਲੰਕਾ ਵਿੱਚ ਸੀਸੀਆਈ ਦੇ ਪ੍ਰੋਗਰਾਮ ਪ੍ਰਤੀਨਿਧੀ, ਸ਼੍ਰੀ ਪੀਯੂਸ਼ ਨਾਰੰਗ ਨੇ ਅੱਗੇ ਕਿਹਾ, "ਭਾਰਤੀ ਟੈਕਸਟਾਈਲ ਉਦਯੋਗ ਦੇ ਨਾਲ ਸਾਡੀ ਕੀਮਤੀ ਭਾਈਵਾਲੀ ਦੋਵਾਂ ਉਦਯੋਗਾਂ ਨੂੰ ਅੱਗੇ ਵਧਾਏਗੀ; ਅਮਰੀਕੀ ਕਪਾਹ ਦੀ ਵਰਤੋਂ ਕਰਕੇ, ਭਾਰਤੀ ਟੈਕਸਟਾਈਲ ਨਿਰਮਾਤਾ ਨਾ ਸਿਰਫ ਗਲੋਬਲ ਗੁਣਵੱਤਾ ਦੇ ਮਿਆਰਾਂ ਨੂੰ ਪੂਰਾ ਕਰ ਸਕਦੇ ਹਨ ਬਲਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਆਪਣੀ ਮੁਕਾਬਲੇਬਾਜ਼ੀ ਨੂੰ ਵੀ ਵਧਾ ਸਕਦੇ ਹਨ। ਭਾਰਤੀ ਟੈਕਸਟਾਈਲ ਨਿਰਮਾਤਾ ਸੁੰਦਰ ਕਪੜੇ ਬਣਾਉਣ ਲਈ ਉੱਚ ਗੁਣਵੱਤਾ ਵਾਲੇ ਅਮਰੀਕੀ ਕਾਟਨ ਫਾਈਬਰ ਦੀ ਵਰਤੋਂ ਕਰ ਰਹੇ ਹਨ। ਅਤੇ ਯੂਐਸ ਕਪਾਹ ਦੀ ਵਰਤੋਂ ਕਰਕੇ, ਉਹ ਪੂਰੇ ਕਾਟਨ ਯੂਐਸਏ ਦੇ ਹਰ ਤਰਾਂ ਦੇ ਤਜ਼ਰਬੇ ਦੇ ਲਾਭ ਵੀ ਪ੍ਰਾਪਤ ਵੀ ਮਿਲਦਾ ਹੈ -ਜਿਸ ਵਿੱਚ ਸਪਲਾਈ ਚੇਨ ਦੀ ਪੂਰੀ ਟ੍ਰੇਸੇਬਿਲਟੀ , ਵਿਲੱਖਣ ਕਾਟਨ ਯੂਐਸਏ ਹੱਲ ਤਕਨੀਕੀ ਸਰਵਿਸਿੰਗ ਪ੍ਰੋਗਰਾਮ, ਅਤੇ ਸੇਵਾਵਾਂ, ਡੇਟਾ ਅਤੇ ਇੰਟੈਲੀਜੈਂਸ ਦਾ ਇੱਕ ਪੈਕੇਜ ਸ਼ਾਮਲ ਹੈ-ਜੋ ਹੋਰ ਕਿਸੇ ਕਪਾਹ 'ਤੇ ਉਪਲਬੱਧ ਨਹੀਂ ਹੈ ।