ਲੁਧਿਆਣਾ, 15 ਮਈ, 2024 (ਨਿਊਜ਼ ਟੀਮ): ਮਸ਼ਹੂਰ ਦੂਰਸੰਚਾਰ ਸੇਵਾ ਪ੍ਰਦਾਤਾ ਵੋਡਾਫੋਨ ਆਈਡੀਆ (ਵੀ) ਨੇ ਅੱਜ ਘੋਸ਼ਣਾ ਕੀਤੀ ਕਿ ਇਸ ਨੂੰ ਐੱਸ.ਓ.ਸੀ 2 ਟਾਈਪ 2 ਪ੍ਰਮਾਣੀਕਰਨ ਪ੍ਰਾਪਤ ਹੋਇਆ ਹੈ। ਵਰਤਮਾਨ ਵਿੱਚ ਇਹ ਭਾਰਤ ਦਾ ਇਕਲੌਤਾ ਦੁਰਸੰਚਾਰ ਸੇਵਾ ਪ੍ਰਦਾਤਾ ਹੈ ਜਿਸਨੇ ਸਫਲਤਾਪੂਰਵਕ ਐੱਸ.ਓ.ਸੀ 2 ਟਾਈਪ 2 ਅਟੇਸਟੈਸ਼ਨ ਨੂੰ ਪੂਰਾ ਕਰ ਲਿਆ ਹੈ। ਇਹ ਗਾਹਕਾਂ ਦੀ ਸੰਵੇਦਨਸ਼ੀਲ ਜਾਣਕਾਰੀ ਅਤੇ ਗੋਪਨੀਯਤਾ ਨੂੰ ਸੁਰੱਖਿਅਤ ਰੱਖਦੇ ਹੋਏ ਅਤੇ ਡਿਸਟ੍ਰੀਬਿਊਟੇਡ ਡੇਨੀਅਲ-ਆਫ ਸਰਵਿਸੀਜ਼ (ਡੀ.ਡੀ.ਓ.ਐੱਸ) ਅਟੈਕ ਨੂੰ ਘੱਟ ਕਰਦੇ ਹੋਏ ਡੇਟਾ ਸੁਰੱਖਿਆ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਣ ਦੀ ਵੀ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਵੋਡਾਫੋਨ ਆਈਡੀਆ (ਵੀ), ਭਾਰਤ ਦੀ ਇਕਲੌਤੀ ਦੂਰਸੰਚਾਰ ਅਤੇ ਇੰਟਰਨੈਟ ਸੇਵਾ ਪ੍ਰਦਾਤਾ (ਆਈ.ਐਸ.ਪੀ) ਜਿਸਨੂੰ ਇਹ ਆਧੁਨਿਕ ਵਿਸ਼ਵ ਪੱਧਰੀ ਮਾਨਤਾ ਪ੍ਰਾਪਤ ਹੈ, ਇਹ ਮਾਨਤਾ ਖਪਤਕਾਰਾਂ ਦੇ ਵਿਸ਼ਵਾਸ ਅਤੇ ਡੇਟਾ ਸੁਰੱਖਿਆ ਪ੍ਰਤੀ ਕੰਪਨੀ ਦੀ ਵਚਨਬੱਧਤਾ ਨੂੰ ਮਜ਼ਬੂਤ ਬਣਾਉਂਦੀ ਹੈ।
ਏ.ਆਈ.ਸੀ.ਪੀ.ਏ (ਐਸੋਸੀਏਸ਼ਨ ਆਫ ਇੰਟਰਨੈਸ਼ਨਲ ਸਰਟੀਫਾਈਡ ਪ੍ਰੋਫੈਸ਼ਨਲ ਅਕਾਊਂਟੈਂਟਸ) ਦੇ ਨਾਲ ਰਜਿਸਟਰਡ ਸੁਤੰਤਰ ਸੀ.ਪੀ.ਏ ਅਤੇ ਵਿਸਤਾ ਇੰਫੋਸੈਕ ਦੁਆਰਾ ਸੰਚਾਲਿਤ ਸਖਤ ਮੁਲਾਂਕਣ ਪ੍ਰਕਿ੍ਰਆ ਦੇ ਬਾਅਦ ਪ੍ਰਾਪਤ ਇਹ ਮਾਨਤਾ ਐੱਸ.ਓ.ਸੀ 2 ‘ਟਰੱਸ ਸਰਵਿਸ’ ’ਤੇ ਆਧਾਰਿਤ ਹੈ ਜਿਸਦੇ ਤਹਿਤ ਮੁੱਖ ਮਾਨਕਾਂ ਜਿਵੇਂ ਸੁਰੱਖਿਆ ਉਪਲਬੱਧਤਾ ਪ੍ਰੋਸੈਸਿੰਗ ਇੰਟੇਗਿ੍ਰਟੀ ਗੋਪਨੀਯਤਾ ਆਦਿ ’ਤੇ ਗਾਹਕਾਂ ਦੇ ਡੇਟਾ ਪ੍ਰਬੰਧਨ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਹ ਮਾਨਤਾ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਕੰਪਨੀ ਨਾ ਸਿਰਫ਼ ਜਟਿਲ ਸੁਰੱਖਿਆ ਨੀਤੀਆਂ ਦੇ ਐਗਜ਼ੀਕਿਉਸ਼ਨ ਵਿੱਚ ਸਮਰੱਥ ਹੈ ਬਲਕਿ ਵਧੀ ਹੋਈ ਮਿਆਦ ਦੇ ਲਈ ਅਨੁਪਾਲਨ ਨੂੰ ਵੀ ਪ੍ਰਮਾਣਿਤ ਕਰਦੀ ਹੈ।
ਐੱਸ.ਓ.ਸੀ 2 ਟਾਈਪ 2 ਆਡਿਟ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਵੀ ਦਾ ਅੰਦਰੂਨੀ ਨਿਯੰਤਰਣ ਨੀਤੀਆਂ ਅਤੇ ਪ੍ਰਕਿਰਿਆਵਾਂ ਸੁਰੱਖਿਆ ਅਤੇ ਸੰਚਾਲਨ ਕੁਸ਼ਨਤਾ ਦੇ ਉੱਚੇ ਮਿਆਰਾਂ ’ਤੇ ਆਧਾਰਿਤ ਹਨ। ਇਹ ਇਸ ਗੱਲ ਦਾ ਸੰਕੇਤ ਹੈ ਕਿ ਡੀ.ਡੀ.ਓ.ਐੱਸ ਸੁਰੱਖਿਆ ਦੇ ਉੱਚੇ ਪੱਧਰ ਦੇ ਨਾਲ ਸੁਰੱਖਿਆ ਨਿਯੰਤਰਣ ਦੇ ਲਈ ਵੀ ਕੋਲ ਮਜ਼ਬੂਤ ਡਿਜ਼ਾਈਨ ਅਤੇ ਸੰਚਾਲਨ ਕੁਸ਼ਲਤਾ ਹੈ। ਸੁਰੱਖਿਆ ਦੇ ਲਈ ਕਿਸੇ ਵੀ ਖਤਰੇ ਨੂੰ ਇਹ ਤੇਜ਼ੀ ਨਾਲ ਪਹਿਚਾਣ ਲੈਂਦਾ ਹੈ ਇਸ ਤਰ੍ਹਾਂ ਇਹ ਸਾਰੇ ਕਾਰੋਬਾਰਾਂ ਦੇ ਲਈ ਭਰੋਸੇਮੰਦ ਸੇਵਾ ਪ੍ਰਦਾਤਾ ਹੈ।
ਵੀ ਨੂੰ 2022 ਵਿੱਚ ਐੱਸ.ਓ.ਸੀ ਟਾਈਪ 1 ਅਟੇਸਟੈਸ਼ਨ ਮਿਲਿਆ ਸੀ ਜਿਸਨੇ ਇਹ ਸਪੱਸ਼ਟ ਕੀਤਾ ਸੀ ਕਿ ਵੀ ਦੁਆਰਾ ਗਾਹਕਾਂ ਨੂੰ ਉਪਲਬੱਧ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਪੂਰੀ ਤਰ੍ਹਾਂ ਸੁਰੱਖਿਤ ਅਤੇ ਨਿਯਮਾਂ ਦੇ ਅਨੁਸਾਰ ਹਨ। ਹੁਣ ਐੱਸ.ਓ.ਸੀ 2 ਟਾਈਮ 2 ਅਟੇਸਟੈਸ਼ਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਕੰਪਨੀ ਲਗਾਤਾਰ ਸੁਰੱਖਿਆ ਪ੍ਰਕਿਰਿਆਵਾਂ ਦਾ ਅਨੁਪਾਲਨ ਕਰ ਰਹੀ ਹੈ ਜਿਸਦਾ ਮਾਪਨ 6 ਤੋਂ 12 ਮਹੀਨਿਆਂ ਦੀ ਮਿਆਦ ਦੇ ਲਈ ਕੀਤਾ ਗਿਆ ਹੈ।
ਇਸ ਤਸਦੀਕ ’ਤੇ ਟਿੱਪਣੀ ਕਰਦੇ ਹੋਏ, ਮਥਨ ਕਸੀਲਿੰਗਮ ਸੀ.ਟੀ.ਐਸ.ਓ, ਵੀ ਨੇ ਕਿਹਾ ‘‘ਸਾਡੇ ਗਾਹਕ ਆਪਣੀ ਸਭ ਤੋਂ ਸੰਵੇਦਨਸ਼ੀਲ ਜਾਣਕਾਰੀ ਅਤੇ ਗੁਪਤ ਡੇਟਾ ਦੇ ਲਈ ਸਾਡੇ ’ਤੇ ਭਰੋਸਾ ਕਰਦੇ ਹਨ। ਇਹ ਮਾਨਤਾ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਸਾਡੇ ਦੁਆਰਾ ਅਪਣਾਏ ਜਾਣ ਵਾਲੇ ਸੁਰੱਖਿਆ ਦੇ ਉਪਾਅ ਉੱਚ ਮਿਆਰਾਂ ਨਾਲ ਲੈਸ ਹਨ ਜੋ ਸਾਡੇ ਗਾਹਕਾਂ ਨੂੰ ਵਧੀਆ ਭਰੋਸਾ ਦਿੰਦੇ ਹਨ ਕਿ ਉਨ੍ਹਾਂ ਦਾ ਡੇਟਾ ਸੁਰੱਖਿਅਤ ਹੱਥਾਂ ਵਿੱਚ ਹੈ।
ਨਰੇਂਦਰ ਸਾਹੂ ਸੰਸਥਾਪਕ ਅਤੇ ਨਿਦੇਸ਼ਕ ਵਿਸਤਾ ਇੰਫੋਸੇਕ ਨੇ ਕਿਹਾ ਕਿ ‘‘ਐੱਸ.ਓ.ਸੀ 2 ਕੰਪਲਾਇੰਸ ਬਦਲਦੇ ਖਤਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਅਭਿਲਾਸਾਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਸਾਡੇ ਨਿਰੰਤਰ ਸਮਰਪਣ ਨੂੰ ਦਰਸ਼ਾਉਂਦਾ ਹੈ। ਵੀ ਟੀਮ ਤੋਂ ਮਿਲਿਆ ਸਹਿਯੋਗ ਅਤੇ ਵਚਨਬੱਧਤਾ ਸ਼ਲਾਘਾਯੋਗ ਹੈ।’’
ਵੀ ਸੁਰੱਖਿਆ ਅਤੇ ਅਖੰਡਤਾ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਦੇ ਹੋਏ ਆਧੁਨਿਕ ਹੱਲ ਪ੍ਰਦਾਨ ਕਰਵਾਉਣ ਲਈ ਆਪਣੇ ਮਿਸ਼ਨ ਦੀ ਦਿਸ਼ਾ ਵਿੱਚ ਨਿਰੰਤਰ ਵਾਧਾ ਹੈ। ਡੇਟਾ ਸੁਰੱਖਿਆ ਅੱਜ ਦੇ ਡਿਜੀਟਲ ਦੌਰ ਵਿੱਚ ਸੱਭ ਤੋਂ ਜ਼ਰੂਰੀ ਹੋ ਗਈ ਹੈ। ਇਸੇ ਦੇ ਮੱਦੇਨਜ਼ਰ ਵੀ ਆਪਣੀ ਸੁਰੱਖਿਆ ਪ੍ਰਕਿਰਿਆਵਾਂ ਨੂੰ ਮਜ਼ਬੂਤ ਬਣਾਉਣ ਅਤੇ ਗਾਹਕਾਂ ਦੇ ਡੇਟਾ ਦੇ ਲਈ ਭਰੋਸੇਮੰਦ ਕਸਟੋਡੀਅਨ ਦੇ ਰੂਪ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਯਤਨਸ਼ੀਲ ਹੈ।