ਲੁਧਿਆਣਾ, 29 ਫਰਵਰੀ 2024 (ਨਿਊਜ਼ ਟੀਮ): ਕੋਵਿਡ ਤੋਂ ਬਾਅਦ ਦੇ ਦੌਰ ਵਿੱਚ, ਭਾਰਤੀਆਂ ਵਿਚ ਯਾਤਰਾ ਦੇ ਰੁਝਾਨ ਬਹੁਤ ਵੱਧ ਗਏ ਹਨ। ਯਾਤਰਾ ਲਈ ਵਧਦੇ ਰੁਝਾਨ ਹਾਲਾਂਕਿ ਸਕਾਰਾਤਮਕ ਹੈ, ਪਰ ਬੈਗੇਜ ਗੁੰਮ ਹੋਣ ਦਾ ਖਤਰਾ ਵੀ ਚਿੰਤਾ ਦਾ ਕਾਰਨ ਬਣਿਆ ਰਹਿੰਦਾ ਹੈ । ਅਸਲ ਵਿੱਚ, ਏਅਰਪੋਰਟ ਟ੍ਰਾਂਸਪੋਰਟ ਕਮਿਊਨੀਕੇਸ਼ਨ ਅਤੇ ਆਈਟੀ ਵਿੱਚ ਵਿਸ਼ਵ ਦੀ ਪ੍ਰਮੁੱਖ ਮਾਹਰ ਐਸਆਈਟੀਏ ਦੁਆਰਾ ਇੱਕ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ 2022 ਵਿੱਚ 26 ਮਿਲੀਅਨ ਤੋਂ ਵੱਧ ਲਗੇਜ ਪੀਸ ਗੁੰਮ ਹੋ ਗਏ ਜਾਂ ਖਰਾਬ ਹੋਏ ਜਾਂ ਆਪਣੀ ਮੰਜਿਲ 'ਤੇ ਦੇਰੀ ਨਾਲ ਪਹੁੰਚੇ ਸਨ।
ਅਜਿਹੀ ਸਤਿਥੀ ਵਿਚ , ਸਮੁੱਚੇ ਯਾਤਰਾ ਅਨੁਭਵ ਨੂੰ ਬਿਹਤਰ ਬਣਾਉਣ ਲਈ ਪ੍ਰਭਾਵੀ ਲਗੇਜ ਪ੍ਰਬੰਧਨ ਬਹੁਤ ਮਹੱਤਵਪੂਰਨ ਬਣ ਗਿਆ ਹੈ। ਯਾਤਰੀਆਂ ਦੇ ਸਮਾਨ ਦੀ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਕਈ ਤਰਾਂ ਦੇ ਹੱਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਦੇ ਚਲਦੇ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਯੂਐਸ ਦੀ ਲੋਸਟ ਬੈਗੇਜ ਕੰਸਿਯਰਜ਼ ਸਰਵਿਸ ਕੰਪਨੀ , ਬਲੂ ਰਿਬਨ ਬੈਗਜ਼ ਨਾਲ ਭਾਈਵਾਲੀ ਕਰਨ ਵਾਲੀ ਆਪਣੀ ਉਦਯੋਗ ਵਿੱਚ ਪਹਿਲੀ ਕੰਪਨੀ ਬਣ ਗਈ ਹੈ । ਵੀ ਪੋਸਟ ਪੇਡ ਅੰਤਰਰਾਸ਼ਟਰੀ ਯਾਤਰੀਆਂ ਨੂੰ ਯਾਤਰਾ ਦਾ ਚਿੰਤਾ-ਮੁਕਤ ਅਨੁਭਵ ਪ੍ਰਦਾਨ ਕਰੇਗੀ ।
ਵੀ ਦੇ ਪੋਸਟਪੇਡ ਉਪਭੋਗਤਾ 7 ਅਪ੍ਰੈਲ, 2024 ਤੋਂ ਪਹਿਲਾਂ ਯੋਜਨਾਬੱਧ ਯਾਤਰਾ ਲਈ ਇੰਟਰਨੈਸ਼ਨਲ ਰੋਮਿੰਗ (ਆਈਆਰ ) ਪੈਕ ਪ੍ਰੀ-ਬੁੱਕ ਕਰ ਸਕਦੇ ਹਨ ਅਤੇ ਬੈਗੇਜ ਗੁੰਮ ਹੋਣ ਜਾਂ ਦੇਰੀ ਹੋ ਜਾਣ 'ਤੇ ਕੰਪਲੀਮੈਂਟਰੀ ਕਵਰ ਦਾ ਲਾਭ ਲੈ ਸਕਦੇ ਹਨ। ਇਹ ਸੇਵਾ ਰੁਪਏ ਦੇ ਮੁਆਵਜ਼ੇ ਦੀ ਪੇਸ਼ਕਸ਼ ਕਰਦੀ ਹੈ। ਇਸ ਸਰਵਿਸ ਦੇ ਤਹਿਤ ਜੇਕਰ ਸ਼ਿਕਾਇਤ ਦਰਜ ਕਰਨ ਦੇ 96 ਘੰਟਿਆਂ ਦੇ ਅੰਦਰ ਬੈਗ ਨਹੀਂ ਮਿਲਦਾ ਤਾਂ ਰੁ.19,800 ਪ੍ਰਤੀ ਬੈਗ ਦੀ ਭਰਭਾਈ ਕੀਤੀ ਜਾਵੇਗੀ । ਇਹ ਵਿਸ਼ੇਸ਼ ਪੇਸ਼ਕਸ਼ 26 ਫਰਵਰੀ, 2024 ਤੋਂ ਸ਼ੁਰੂ ਹੋ ਕੇ 21 ਮਾਰਚ, 2024 ਤੱਕ ਚੌਣਵੇਂ ਅਨਲਿਮਿਟਡ ਅੰਤਰਰਾਸ਼ਟਰੀ ਰੋਮਿੰਗ ਪਲਾਨ - 3999 ਵਿਚ 10 ਦਿਨ , 4999 ਵਿਚ 14 ਦਿਨ, ਅਤੇ 5999 ਵਿਚ 30- ਦਿਨਾਂ ਦੇ ਲਈ ਵੈਧ ਹੈ।
ਇਹ ਭਾਈਵਾਲੀ ਆਧੁਨਿਕ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ, ਉਨ੍ਹਾਂ ਦੀਆਂ ਅੰਤਰਰਾਸ਼ਟਰੀ ਯਾਤਰਾਵਾਂ ਦੌਰਾਨ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਅਤੇ ਭਰੋਸਾ ਪ੍ਰਦਾਨ ਕਰਨ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਦਰਸਾਉਂਦੀ ਹੈ। ਵੀ ਦੀਆਂ ਗਾਹਕ-ਕੇਂਦ੍ਰਿਤ ਨਵੀਨਤਾਵਾਂ ਦੇ ਚਲਦੇ , ਇਹ ਬੈਗੇਜ ਪ੍ਰੋਟੈਕਸ਼ਨ ਸਰਵਿਸ ਇੱਕ ਸ਼ਲਾਘਾਯੋਗ ਕਦਮ ਹੈ ਅਤੇ ਆਪਣੇ ਗਾਹਕਾਂ ਨੂੰ ਬੇਮਿਸਾਲ ਮੁੱਲ ਅਤੇ ਸਹੂਲਤ ਪ੍ਰਦਾਨ ਕਰਨ ਲਈ ਵੀ ਦੀ ਦ੍ਰਿੜ ਵਚਨਬੱਧਤਾ ਦਾ ਪ੍ਰਮਾਣ ਹੈ।
ਇਸ ਤੋਂ ਇਲਾਵਾ, ਵੀ ਦੇ ਪੋਸਟਪੇਡ ਉਪਭੋਗਤਾ ਵੀ ਦੇ ਅੰਤਰਰਾਸ਼ਟਰੀ ਰੋਮਿੰਗ ਪਲਾਨ ਦੇ ਹੋਰ ਲਾਭਾਂ ਦਾ ਆਨੰਦ ਲੈ ਸਕਦੇ ਹਨ , ਜਿਵੇਂ ਕਿ 29 ਦੇਸ਼ਾਂ ਵਿੱਚ ਅਸੀਮਤ ਡੇਟਾ ਅਤੇ ਕਾਲਾਂ, 100 ਤੋਂ ਵੱਧ ਦੇਸ਼ਾਂ ਵਿੱਚ ਅਸੀਮਤ ਇਨਕਮਿੰਗ ਕਾਲਾਂ ਅਤੇ ਵਹਟਸਐਪ ਦੁਆਰਾ 24/7 ਲਾਈਵ ਏਜੰਟ ਕਸਟਮਰ ਸਪੋਰਟ ਆਦਿ । ਇਸ ਸੇਵਾ ਦਾ ਲਾਭ ਲੈਣ ਲਈ, ਇੱਥੇ ਕਲਿੱਕ ਕਰੋ: https://www.myvi.in/content/vodafoneideadigital/in/en/vil-homepage/static-pages/Travel-with-Vi-get-FREE-lost-baggage-protection।