Home >> ਐਸਆਰਐਸ-ਐਕਸਵੀ500 >> ਸੋਨੀ >> ਚੰਡੀਗੜ੍ਹ >> ਪੰਜਾਬ >> ਯੂਟੀ >> ਲੁਧਿਆਣਾ >> ਵਪਾਰ >> ਸੋਨੀ ਨੇ 25 ਘੰਟੇ ਦੇ ਬੈਟਰੀ ਬੈਕਅਪ ਵਾਲਾ ਨਵਾਂ ਐਸਆਰਐਸ-ਐਕਸਵੀ 500 ਪੋਰਟੇਬਲ ਪਾਰਟੀ ਸਪੀਕਰ ਕੀਤਾ ਲਾਂਚ

ਸੋਨੀ ਨੇ 25 ਘੰਟੇ ਦੇ ਬੈਟਰੀ ਬੈਕਅਪ ਵਾਲਾ ਨਵਾਂ ਐਸਆਰਐਸ-ਐਕਸਵੀ 500 ਪੋਰਟੇਬਲ ਪਾਰਟੀ ਸਪੀਕਰ ਕੀਤਾ ਲਾਂਚ

ਸੋਨੀ ਨੇ 25 ਘੰਟੇ ਦੇ ਬੈਟਰੀ ਬੈਕਅਪ ਵਾਲਾ ਨਵਾਂ ਐਸਆਰਐਸ-ਐਕਸਵੀ 500 ਪੋਰਟੇਬਲ ਪਾਰਟੀ ਸਪੀਕਰ ਕੀਤਾ ਲਾਂਚ

ਚੰਡੀਗੜ੍ਹ / ਲੁਧਿਆਣਾ, 26 ਫਰਵਰੀ 2024 (ਨਿਊਜ਼ ਟੀਮ)
: ਸੋਨੀ ਇੰਡੀਆ ਨੇ ਅੱਜ ਨਵੇਂ ਐਸਆਰਐਸ-ਐਕਸਵੀ500 ਨੂੰ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ, ਅਜਿਹਾ ਸਪੀਕਰ ਜੋ ਤੁਹਾਨੂੰ ਜਬਰਦਸਤ ਸਾਊਂਡ ਦੇ ਨਾਲ ਲੰਬੇ ਸਮੇਂ ਲਈ ਕਿਤੇ ਵੀ ਪਾਰਟੀ ਕਰਨ ਦੇ ਯੋਗ ਬਣਾਏਗਾ । ਦਮਦਾਰ ਸਾਊਂਡ, ਬਿਲਟ-ਇਨ ਲਾਈਟਿੰਗ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਬੈਟਰੀ ਵਾਲੇ ਇਸ ਸਪੀਕਰ ਦੇ ਨਾਲ ਤੁਸੀਂ ਕਰਾਓਕੇ ਮਾਈਕ ਵੀ ਲਗਾ ਸਕਦੇ ਹੋ, ਅਤੇ ਸਾਰੀ ਰਾਤ ਗਾ ਸਕਦੇ ਹੋ। ਐਸਆਰਐਸ-ਐਕਸਵੀ500 ਦੇ ਨਾਲ, ਤੁਹਾਨੂੰ ਉਹ ਸਭ ਕੁਝ ਮਿਲੇਗਾ, ਜੋ ਤੁਹਾਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਦਾ ਮਨੋਰੰਜਨ ਲਈ ਚਾਹੀਦਾ ਹੈ।

ਐਸਆਰਐਸ-ਐਕਸਵੀ500 ਦੀ ਹਾਈ ਕੁਆਲਿਟੀ ਸਾਊਂਡ ਅਤੇ ਪਾਵਰਫੁੱਲ ਬਾਸ ਨਾਲ ਆਪਣੇ ਪਾਰਟੀ ਅਨੁਭਵ ਨੂੰ ਬਿਹਤਰ ਬਣਾਉ
ਐਸਆਰਐਸ-ਐਕਸਵੀ500 'ਤੇ ਸ਼ਾਨਦਾਰ ਸੰਗੀਤ ਦਾ ਅਨੁਭਵ ਹਾਸਲ ਕਰੋ, ਇਸਦੇ ਦੋ ਐਕਸ-ਬੈਲੈਂਸਡ ਸਪੀਕਰ ਯੂਨਿਟਸ ਘੱਟ ਤੋਂ -ਘੱਟ ਡਿਸਟੋਰਸ਼ਨ ਦੇ ਨਾਲ ਮਜ਼ਬੂਤ, ਦਮਦਾਸਰ ਬਾਸ ਪ੍ਰਦਾਨ ਕਰਦੇ ਹਨ ਅਤੇ ਨਾਲ ਹੀ ਦੋ ਟਵੀਟਰ ਜੋ ਸਪੱਸ਼ਟ ਵੋਕਲ ਅਤੇ ਇੱਕ ਵਿਸਤ੍ਰਿਤ ਧੁਨੀ ਖੇਤਰ ਪ੍ਰਦਾਨ ਕਰਦੇ ਹਨ। ਗੈਰ-ਸਰਕੂਲਰ ਡਾਇਆਫ੍ਰਾਮ ਨਾ ਸਿਰਫ਼ ਸਪੀਕਰ ਡਾਇਆਫ੍ਰਾਮ ਦੇ ਖੇਤਰ ਨੂੰ ਵਧਾਉਂਦਾ ਹੈ, ਸਗੋਂ ਇਹ ਡੂੰਘੇ ਅਤੇ ਪੰਚੀਅਰ ਬਾਸ, ਘੱਟ ਡਿਸਟੋਰਸ਼ਨ ਅਤੇ ਵਧੇਰੇ ਵੋਕਲ ਸਪੱਸ਼ਟਤਾ ਲਈ ਸਾਊਂਡ ਪ੍ਰੈਸ਼ਰ ਨੂੰ ਵੀ ਵਧਾਉਂਦਾ ਹੈ। ਇੱਕ ਸ਼ਾਨਦਾਰ, ਸਪਸ਼ਟ, ਅਤੇ ਵਧੇਰੇ ਅਨੰਦਮਈ ਲਿਸਨਿੰਗ ਅਨੁਭਵ ਲਈ ਇਹ ਬਿਲਕੁਲ ਢੁਕਵਾਂ ਹੈ । ਨਾਲ ਹੀ, ਐਸਆਰਐਸ-ਐਕਸਵੀ500 ਦੀ ਹਾਰਿਜੰਟਲ ਜਾਂ ਵਰਟਿਕਲ ਪੋਜਿਸ਼ਨਿੰਗ ਲਚਕਤਾ ਦੇ ਕਾਰਨ ਇਸਨੂੰ ਕਿਸੇ ਵੀ ਵਾਤਾਵਰਣ ਅਨੁਸਾਰ ਅਨੁਕੂਲਿਤ ਕੀਤਾ ਜਾ ਸਕਦਾ ਹੈ।

25 ਘੰਟੇ ਲੰਬੇ ਸਮੇਂ ਤੱਕ ਚੱਲਣ ਵਾਲੀ ਬੈਟਰੀ ਅਤੇ ਪੋਰਟੇਬਲ ਡਿਜ਼ਾਈਨ ਦੇ ਕਾਰਨ ਐਸਆਰਐਸ-ਐਕਸਵੀ500 ਤੁਹਾਨੂੰ ਕਿਤੇ ਵੀ ਪਾਰਟੀ ਕਰਨ ਦੇ ਸਮਰੱਥ ਬਣਾਉਂਦਾ ਹੈ
ਐਸਆਰਐਸ-ਐਕਸਵੀ500 ਇੱਕ ਅਜਿਹਾ ਸਪੀਕਰ ਹੈ ਜੋ ਆਪਣੀ ਲੰਬੀ ਬੈਟਰੀ ਲਾਈਫ ਦੇ ਕਾਰਨ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰੇਗਾ। ਪੂਰੀ ਤਰ੍ਹਾਂ ਚਾਰਜ ਹੋਣ ਤੋਂ ਬਾਅਦ, ਐਸਆਰਐਸ-ਐਕਸਵੀ500 25 ਘੰਟਿਆਂ ਤੱਕ ਪਲੇਬੈਕ ਦੀ ਪੇਸ਼ਕਸ਼ ਕਰਦਾ ਹੈ । ਇਸ ਤੋਂ ਇਲਾਵਾ, 10 ਮਿੰਟਾਂ ਦੀ ਕੁਇਕ ਚਾਰਜਿੰਗ ਦੇ ਨਾਲ 2.5 ਘੰਟੇ ਤੱਕ ਚਲਦਾ ਰਹਿੰਦਾ ਹੈ । ਬੈਟਰੀ ਕੇਅਰ ਫੰਕਸ਼ਨ ਇਸ ਨੂੰ ਲੰਬੇ ਸਮੇਂ ਲਈ ਵਧੇਰੇ ਭਰੋਸੇਮੰਦ ਬਣਾਉਂਦਾ ਹੈ, ਅਤੇ ਤੁਹਾਨੂੰ ਕਦੇ ਵੀ ਆਪਣੇ ਸਪੀਕਰ ਨੂੰ ਓਵਰਚਾਰਜ ਕਰਨ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ ।

ਰਿਅਰ ਪੈਨਲ 'ਤੇ ਈਕੋ ਅਤੇ ਕੀ -ਕੰਟਰੋਲ ਦੇ ਨਾਲ ਕਰਾਓਕੇ ਅਤੇ ਗਿਟਾਰ ਇਨਪੁਟ ਵਿਸ਼ੇਸ਼ਤਾ ਤੁਹਾਨੂੰ ਆਪਣੇ ਅੰਦਾਜ਼ ਵਿੱਚ ਗਾਉਣ ਦੇ ਯੋਗ ਬਣਾਉਂਦੀ ਹੈ
ਇਥੇ ਮਨੋਰੰਜਨ ਸੀਮਿਤ ਨਹੀਂ ਹੈ, ਕਿਉਂਕਿ ਤੁਸੀਂ ਇਸਦੀ ਕਰਾਓਕੇ ਵਿਸ਼ੇਸ਼ਤਾ ਨਾਲ ਆਪਣੇ ਮਨਪਸੰਦ ਗੀਤਾਂ ਨੂੰ ਆਪਣੇ ਅੰਦਾਜ਼ ਨਾਲ ਗਾ ਸਕਦੇ ਹੋ। ਆਪਣਾ ਮਨਪਸੰਦ ਗੀਤ ਗਾਉਣ ਲਈ, ਬਸ ਇੱਕ ਕਰਾਓਕੇ ਮਾਈਕ ਲਗਾਓ ਅਤੇ ਪਲੇ ਦਬਾਓ। ਦੂਜੇ ਇਨਪੁਟ ਦਾ ਮਤਲਬ ਹੈ ਕਿ ਤੁਸੀਂ ਦੂਜੇ ਮਾਈਕ 'ਤੇ ਕਿਸੇ ਦੋਸਤ ਨਾਲ ਡੁਏਟ ਕਰ ਸਕਦੇ ਹੋ, ਜਾਂ ਵਧੇਰੇ ਅਨੰਦਮਈ ਅਹਿਸਾਸ ਲਈ ਗਿਟਾਰ ਪਲੱਗ-ਇਨ ਕਰ ਸਕਦੇ ਹੋ। ਦੋਨਾਂ ਇਨਪੁਟਸ ਵਿੱਚ ਵਿਅਕਤੀਗਤ ਮਿਕਸਿੰਗ ਹੈ। ਯੂਨਿਟ ਦੇ ਰਿਅਰ ਪੈਨਲ 'ਤੇ ਈਕੋ ਅਤੇ ਕੀ- ਕੰਟਰੋਲ ਤੁਹਾਨੂੰ ਆਪਣੀ ਪਸੰਦ ਦੇ ਅਨੁਸਾਰ ਆਵਾਜ਼ ਨੂੰ ਅਨੁਕੂਲ ਕਰਨ ਦਿੰਦਾ ਹੈ।

ਐਮਬਿਇੰਟ ਲਾਈਟਿੰਗ ਵਿਸ਼ੇਸ਼ਤਾ ਦੇ ਨਾਲ ਪਾਰਟੀ ਨੂੰ ਅਨੁਕੂਲਿਤ ਰੋਸ਼ਨੀ ਦਿਓ

ਸ਼ਾਨਦਾਰ ਮਿਊਜ਼ਿਕ ਪੇਸ਼ ਕਰਨ ਤੋਂ ਇਲਾਵਾ, ਐਸਆਰਐਸ-ਐਕਸਵੀ500 ਆਪਣੀ ਐਮਬਿਇੰਟ ਲਾਈਟ ਵਿਸ਼ੇਸ਼ਤਾ ਦੇ ਨਾਲ ਸਰਬੋਤਮ ਪਾਰਟੀ ਮਾਹੌਲ ਬਣਾਉਣ ਵਿੱਚ ਵੀ ਮਦਦ ਕਰਦਾ ਹੈ। ਭਾਵੇਂ ਤੁਸੀਂ ਸਪੀਕਰ ਨੂੰ ਰੋਜ਼ਾਨਾ ਵਰਤੋਂ ਲਈ ਵਰਤਣਾ ਚਾਹੁੰਦੇ ਹੋ ਜਾਂ ਪਾਰਟੀ ਦੀ ਵਰਤੋਂ ਲਈ, ਤੁਸੀਂ ਫੀਸਟੇਬਲ ਮੋਬਾਈਲ ਐਪ ਦੁਆਰਾ ਰੋਸ਼ਨੀ ਨੂੰ ਅਨੁਕੂਲਿਤ ਕਰ ਸਕਦੇ ਹੋ।

ਰਿਅਰ ਪੈਨਲ 'ਤੇ ਨਵੇਂ ਸ਼ਾਮਲ ਕੀਤੇ ਗਏ ਯੂਆਈ ਨਾਲ ਪਾਰਟੀ ਕਮਾਂਡ ਕਰੋ
ਵਰਤੋਂ ਵਿੱਚ ਆਸਾਨ ਟੱਚ ਪੈਨਲ ਨਾਲ ਆਪਣੇ ਮੋਡਸ, ਸੈਟਿੰਗਾਂ ਅਤੇ ਲਾਈਟਿੰਗ ਨੂੰ ਕੰਟਰੋਲ ਕਰ ਸਕਦੇ ਹੋ । ਇਹ ਅਨੁਭਵੀ ਅਤੇ ਸੁਵਿਧਾਜਨਕ ਤੌਰ 'ਤੇ ਇਲਿਉਮੀਨੇਟਡ ਹੈ, ਇਸਲਈ ਤੁਸੀਂ ਇੱਕ ਹਨੇਰੇ ਵਿੱਚ ਵੀ ਪਾਰਟੀ ਨੂੰ ਕਮਾਂਡ ਕਰ ਸਕਦੇ ਹੋ।

ਐਸਆਰਐਸ-ਐਕਸਵੀ500 ਸਮਾਰਟਫੋਨ ਚਲਾਉਣ ਅਤੇ ਚਾਰਜ ਕਰਨ ਲਈ ਯੂਐਸਬੀ ਕਨੈਕਟੀਵਿਟੀ ਦੀ ਪੇਸ਼ਕਸ਼ ਕਰਦਾ ਹੈ
ਯੂਐਸਬੀ ਕਨੈਕਟੀਵਿਟੀ ਨਾਲ ਪਲੱਗ ਇਨ ਕਰੋ ਅਤੇ ਮਿਊਜ਼ਿਕ ਚਲਾਓ ਇਸ ਤੋਂ ਇਲਾਵਾ ਤੁਸੀਂ ਆਪਣੇ ਹੋਰ ਡਿਵਾਈਸਾਂ ਜਿਵੇਂ ਕਿ ਸਮਾਰਟਫ਼ੋਨ ਨੂੰ ਚਾਰਜ ਕਰਨ ਲਈ ਐਸਆਰਐਸ-ਐਕਸਵੀ500 ਦੀ ਵਰਤੋਂ ਕਰ ਸਕਦੇ ਹੋ।

ਐਸਆਰਐਸ-ਐਕਸਵੀ500 ਵਿੱਚ ਆਈਪੀਐਕਸ 4 ਰੇਟਿੰਗ ਸਪਲੈਸ਼ ਪਰੂਫ ਦੇ ਨਾਲ, ਪਾਰਟੀ ਕਦੇ ਨਹੀਂ ਰੁਕਦੀ
ਐਸਆਰਐਸ-ਐਕਸਵੀ500 ਦੀ ਆਈਪੀਐਕਸ 4 ਵਾਟਰ ਰਜਿਸਟੈਂਸ ਰੇਟਿੰਗ ਦੇ ਨਾਲ ਤੁਸੀਂ ਇਸ ਨੂੰ ਬੇਫਿਕਰ ਬਾਹਰ ਵਰਤ ਸਕਦੇ ਹੋ, ਭਾਵੇਂ ਹਲਕੀ ਬੂੰਦਾਂ- ਬਾਂਦੀ ਹੋ ਜਾਵੇ । ਐਸਆਰਐਸ-ਐਕਸਵੀ500 ਨੂੰ ਪੋਰਟੇਬਿਲਟੀ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਸੀ। ਬਿਲਟ-ਇਨ ਹੈਂਡਲ ਦੇ ਨਾਲ ਸਪੀਕਰ ਨੂੰ ਆਸਾਨੀ ਨਾਲ ਕੀਤੇ ਵੀ ਲਿਜਾਇਆ ਜਾ ਸਕਦਾ ਹੈ।

ਐਪ ਸਟੋਰ ਜਾਂ ਗੂਗਲ ਪਲੇ ਤੋਂ ਸੋਨੀ ਮਿਊਜ਼ਿਕ ਸੈਂਟਰ ਅਤੇ ਫਿਸਟੇਬਲ ਐਪਸ ਦੇ ਨਾਲ ਰਿਮੋਟ ਕੰਟਰੋਲ ਦਾ ਆਨੰਦ ਲਓ

ਨਵਾਂ ਐਸਆਰਐਸ-ਐਕਸਵੀ500 ਸੋਨੀ ਮਿਊਜ਼ਿਕ ਸੈਂਟਰ ਅਤੇ ਫੀਸਟੇਬਲ ਐਪਸ ਦੋਵਾਂ ਦੇ ਅਨੁਕੂਲ ਹੈ। ਸੋਨੀ | ਮਿਊਜ਼ਿਕ ਸੈਂਟਰ,ਨਾਲ ਤੁਸੀਂ ਡਾਂਸ ਫਲੋਰ ਤੋਂ ਪਲੇਲਿਸਟਸ ਚੁਣ ਸਕਦੇ ਹੋ, ਲਾਈਟਿੰਗ ਪੈਟਰਨ ਅਤੇ ਸਾਊਂਡ ਮੋਡ ਵੀ ਬਦਲ ਸਕਦੇ ਹੋ। ਫੀਸਟੇਬਲ ਤੁਹਾਨੂੰ ਸ਼ਾਨਦਾਰ ਪਾਰਟੀ ਮਾਹੌਲ ਬਣਾਉਣ ਵਿੱਚ ਮਦਦ ਕਰਨ ਲਈ ਮਜ਼ੇਦਾਰ ਵਿਸ਼ੇਸ਼ਤਾਵਾਂ ਜਿਵੇਂ ਕਿ ਪਲੇਲਿਸਟ ਬਣਾਉਣਾ, ਵਾਇਸ ਚੇਂਜਰ ਅਤੇ ਈਕੋ ਸਮੇਤ ਕਰਾਓਕੇ ਫੰਕਸ਼ਨ, ਨਾਲ ਹੀ ਸਾਊਂਡ ਇਫ਼ੇਕਟ ਜੋੜਨ ਲਈ ਡੀਜੇ ਕੰਟਰੋਲ ਆਦਿ ਤੱਕ ਪਹੁੰਚ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦਾ ਹੈ।

ਨਵਾਂ ਵਾਤਾਵਰਣ ਅਨੁਕੂਲ ਡਿਜ਼ਾਈਨ
ਸੋਨੀ ਉਤਪਾਦ ਨਾ ਸਿਰਫ਼ ਵਧੀਆ ਸਾਊਂਡ ਕੁਆਲਿਟੀ ਦੀ ਪੇਸ਼ਕਸ਼ ਕਰਨ ਲਈ ਤਿਆਰ ਕੀਤੇ ਜਾਂਦੇ ਹਨ, ਸਗੋਂ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੇ ਜਾਂਦੇ ਹਨ। ਮੂਲ ਰੂਪ ਵਿੱਚ ਸੋਨੀ ਲਈ ਵਿਕਸਤ ਕੀਤਾ ਗਿਆ ਰੀਸਾਈਕਲਡ ਪਲਾਸਟਿਕ ਅੰਸ਼ਕ ਤੌਰ 'ਤੇ ਐਸਆਰਐਸ-ਐਕਸਵੀ500 ਦੀ ਬੜੀ ਲਈ ਵਰਤਿਆ ਗਿਆ ਹੈ। ਇਹ ਦਰਸਾਉਂਦਾ ਹੈ ਕਿ ਕਿਵੇਂ ਸੋਨੀ ਵਾਤਾਵਰਨ 'ਤੇ ਆਪਣੇ ਉਤਪਾਦਾਂ ਦੇ ਪ੍ਰਭਾਵ ਨੂੰ ਘਟਾਉਣ ਦੀ ਕੋਸ਼ਿਸ਼ ਕਰਦਾ ਹੈ।

ਕੀਮਤ ਅਤੇ ਉਪਲਬੱਧਤਾ

ਐਸਆਰਐਸ-ਐਕਸਵੀ500 ਪਾਰਟੀ ਸਪੀਕਰ 23 ਫਰਵਰੀ 2024 ਤੋਂ ਭਾਰਤ ਭਰ ਦੇ ਸੋਨੀ ਰਿਟੇਲ ਸਟੋਰਾਂ (ਸੋਨੀ ਸੈਂਟਰ ਅਤੇ ਸੋਨੀ ਐਕਸਕਿਉਸਿਵ ), www.ShopatSC.com ਪੋਰਟਲ, ਪ੍ਰਮੁੱਖ ਇਲੈਕਟ੍ਰਾਨਿਕ ਸਟੋਰਾਂ ਅਤੇ ਹੋਰ ਈ-ਕਾਮਰਸ ਵੈੱਬਸਾਈਟਾਂ 'ਤੇ ਉਪਲਬਧ ਹੋਵੇਗਾ।
 

Model

Best Buy (in INR)

Availability Date

SRS-XV500

Rs.31,990/-

23rd February 2024 onwards