ਚੰਡੀਗੜ੍ਹ / ਲੁਧਿਆਣਾ, 27 ਫਰਵਰੀ 2024 (ਨਿਊਜ਼ ਟੀਮ): ਸੋਨੀ ਇੰਡੀਆ ਨੇ ਅੱਜ ਦੁਨੀਆਂ ਦੇ ਪਹਿਲੇ1 ਫੁੱਲ-ਫ੍ਰੇਮ ਗਲੋਬਲ ਸ਼ਟਰ ਈਮੇਜ ਸੈਂਸਰ ਨਾਲ ਲੈਸ ਨਵਾਂ ਅਲਫ਼ਾ 9 III ਕੈਮਰਾ ਲਾਂਚ ਕੀਤਾ। ਨਵੇਂ ਗਲੋਬਲ ਸ਼ਟਰ ਫੁੱਲ-ਫ੍ਰੇਮ ਈਮੇਜ ਸੈਂਸਰ ਨਾਲ ਕੈਮਰੇ ਨੂੰ ਡਿਸਟਰਸ਼ਨ ਜਾਂ ਕੈਮਰਾ ਬਲੈਕਆਉਟ ਦੇ 120 ਐਫ.ਪੀ.ਐਸ ਤੱਕ ਦੀ ਬਰਸਟ ਗਤੀ ਨਾਲ ਸ਼ੂਟ ਕਰਨ ਵਿੱਚ ਸਮਰੱਥ ਬਣਾਉਂਦਾ ਹੈ। ਅਲਫ਼ਾ 9 III ਵਿੱਚ ਇਸ ਇਨੋਵੇਟਿਵ ਸੈਂਸਰ ਦੇ ਨਾਲ ਸੋਨੀ ਦੇ ਹੁਣ ਤੱਕ ਦੇ ਸੱਭ ਤੋਂ ਉੱਨਤ ਏ.ਐਫ. ਸਿਸਟਮ ਯਾਨੀ ਪ੍ਰਤੀ ਸੈਕੰਡ 120 ਗੁਣਾ ਏ.ਐੱਫ/ਏ.ਈ ਫੋਕਸ ਗਣਨਾ ਦੇ ਨਾਲ ਏ.ਆਈ ਆਟੋਫੋਕਸ ਵੀ ਸ਼ਾਮਿਲ ਹੈ ਨਾਲ ਹੀ ਸਾਰੇ ਸ਼ੂਟਿੰਗ ਸਪੀਡ 'ਤੇ ਫਲੈਸ਼ ਨੂੰ ਸਿੰਕ ਕਰਨ ਦੀ ਸਮਰੱਥਾ ਪੇਸ਼ੇਵਰ ਫੋਟੋਗ੍ਰਾਫਰਜ਼ ਦੇ ਲਈ ਕਿਸੇ ਵੀ ਪਲ ਨੂੰ ਕੈਦ ਕਰਨ ਦੀਆਂ ਸੰਭਾਵਨਾਵਾਂ ਦੀ ਨਵੀਂ ਦੁਨੀਆਂ ਖੋਲਦੀ ਹੈ।
ਨਵਾਂ ਅਲਫ਼ਾ 9 III ਨਵੇਂ ਡਵਲਪ ਕੀਤੇ ਗਏ ਦੁਨੀਆਂ ਦੇ ਪਹਿਲੇ1 ਗਲੋਬਲ ਸ਼ਟਰ ਫੁੱਲ-ਫ੍ਰੇਮ ਸਟੈਕਡ ਸੀ.ਐਮ.ਓ.ਐੱਸ ਈਮੇਜ ਸੈਂਸਰ ਨਾਲ ਲੈਸ ਹੈ 24.6 ਮੇਗਾਪੀਕਸਲ2 ਅਤੇ ਬਿਲਟ-ਇਨ ਮੈਮਰੀ ਮੈਮਰੀ ਦੇ ਨਾਲ ਜਿਸ ਵਿੱਚ ਨਵੀਨਤਮ ਈਮੇਜ ਪ੍ਰੋਸੈਸਿੰਗ ਇੰਜਨ 29ONZ XRO ਵੀ ਹੈ। ਇਹ ਏ.ਐੱਫ/ਏ.ਈ. ਟ੍ਰੈਕਿੰਗ3 ਲੱਗਭਗ 120 ਫ੍ਰੇਮ ਪ੍ਰਤੀ ਸੈਕੰਡ4 ਦੇ ਨਾਲ ਬਲੈਕਆਉਟ-ਫ੍ਰੀ ਲਗਾਤਾਰ ਸ਼ੂਟਿੰਗ ਸਪੀਡ ਦਿੰਦਾ ਹੈ। ਨਵਾਂ ਅਲਫ਼ਾ 9 III ਹਾਈ-ਡੇਂਸਿਟੀ ਫੋਕਲ ਪਲੇਨ ਫੇਜ ਡਿਟੈਕਸ਼ਨ ਏ.ਐੱਫ ਨਾਲ ਲੈਸ ਹੈ। ਏ.ਆਈ ਪ੍ਰੋਸੈਸਿੰਗ ਯੂਨਿਟ ਜ਼ਿਆਦਾ ਸ਼ੁੱਧਤਾ ਦੇ ਨਾਲ ਵੱਖ-ਵੱਖ ਪ੍ਰਕਾਰ ਦੇ ਸਬਜੈਕਟ ਨੂੰ ਪਹਿਚਾਨਣ ਦੇ ਲਈ ਰੀਅਲ-ਟਾਈਮ ਰਿਕਗਿਨਸ਼ਨ ਏ.ਐੱਫ (ਆਟੋਫੋਕਸ) ਦਾ ਉਪਯੋਗ ਕਰਦੀ ਹੈ। ਬਹੁਤ ਜ਼ਿਆਦਾ ਸਟੀਕ ਸਬਜੈਕਟ ਦੀ ਪਹਿਚਾਣ ਦੇ ਨਾਲ 120 ਫ੍ਰੇਮ ਪ੍ਰਤੀ ਸੈਕੰਡ ਤੱਕ ਦੇ ਹਾਈ ਸਪੀਡ ਪਰਫਾਰਮੈਂਸ ਨੂੰ ਜੋੜ ਕੇ ਉਨ੍ਹਾਂ ਪ੍ਰਮੁੱਖ ਦਿ੍ਸ਼ਾਂ ਅਤੇ ਪਲਾਂ ਦੀਆਂ ਅਸਾਲੀ ਨਾਲ ਤਸਵੀਰਾਂ ਖਿੱਚਣਾ ਸੰਭਵ ਹੈ ਜੋ ਪਲਕ ਝਪਕਦੇ ਛੁੱਟ ਜਾਂਦੇ ਹਨ ਜਾਂ ਜਿਨ੍ਹਾਂ ਨੂੰ ਨੰਗੀਆਂ ਅੱਖਾਂ ਨਾਲ ਕੈਦ ਨਹੀਂ ਕੀਤਾ ਜਾ ਸਕਦਾ। ਪਹਿਲਾਂ ਜੇਕਰ ਯੁੂਜਰ ਫਲੈਸ਼ ਦੀ ਸਿੰਕੋ੍ਰਨਾਈਜੈਸ਼ਨ ਸਪੀਡ ਨਾਲ ਤੇਜ ਗਤੀ 'ਤੇ ਸ਼ਟਰ ਰਿਲੀਜ਼ ਕਰਦਾ ਸੀ ਤਾਂ ਪ੍ਰਕਾਸ਼ ਦੀ ਮਾਤਰਾ ਤੇਜੀ ਨਾਲ ਘੱਟ ਜਾਂਦੀ ਸੀ ਪਰ ਫੁੱਲ-ਸਪੀਡ ਫਲੈਸ਼ ਸਿੰਕ੍ਰੋਲਾਈਜੈਸ਼ਨ ਫੰਕਸ਼ਨ ਦੇ ਨਾਲ ਹੁਣ ਉਨ੍ਹਾਂ ਦਿ੍ਸ਼ਾਂ ਦੀਆਂ ਤਸਵੀਰਾਂ ਲੈਣੀਆਂ ਸੰਭਵ ਹਨ ਜਿਨ੍ਹਾਂ ਨੂੰ ਪਾਰਪਰਿਕ ਤਕਨੀਕ ਨਾਲ ਅਸਾਨੀ ਨਾਲ ਕੈਪਚਰ ਨਹੀਂ ਕੀਤਾ ਜਾ ਸਕਦਾ ਸੀ। ਅਲਫ਼ਾ 9 III ਵਿੱਚ ਸਲੈਕਸ਼ਨ ਦੇ ਲਈ ਰਿਲੀਜ਼ ਲੈਗ ਮੋਡ ਦੀ ਸੁਵਿਧਾ ਹੈ ਜੋ ਯੂਜਰ ਨੂੰ ਰਿਲੀਜ਼ ਲੈਗ ਜਾਂ ਵਿਊਫਾਇੰਡਰ/ਮਾਨੀਟਰ ਡਿਸਪਲੇ ਨੂੰ ਤਰਜੀਹ ਦੇਣ ਦੀ ਅਨੁਮਤੀ ਦਿੰਦਾ ਹੈ।
ਨਵਾਂ ਇੰਸਟਾਲ ਕੀਤਾ ਗਿਆ ਪ੍ਰੀ-ਕੈਪਚਰ ਫੰਕਸ਼ਨ ਯੂਜਰ ਨੂੰ 1 ਸੈਕੰਡ ਤੱਕ ਵਾਪਿਸ ਜਾਣ ਅਤੇ ਸ਼ਟਰ ਦਵਾਉਣ ਤੋਂ ਪਹਿਲਾਂ ਪਲ ਨੂੰ ਰਿਕਾਰਡ ਕਰਨ ਵਿੱਚ ਸਮਰੱਥ ਕਰਦਾ ਹੈ ਸ਼ੂਟਿੰਗ ਦੇ ਦੌਰਾਨ ਲਗਾਤਾਰ ਸ਼ੂਟਿੰਗ ਸਪੀਡ ਬੂਸਟ ਚੇਂਜ5 ਅਤੇ ਵਧੀ ਹੋਈ ਬਰਸਟ ਇਹ ਯਕੀਨ ਦਵਾਉਂਦੀ ਹੈ ਕਿ ਮਹੱਤਵਪੂਰਨ ਪਲਾਂ ਨੂੰ ਵੱਡੇ ਪੈਮਾਨੇ 'ਤੇ ਕੈਪਚਰ ਕੀਤਾ ਜਾਵੇ। ਬਫਰ ਮੈਮਰੀ ਅਤੇ ਵਧੀ ਹੋਈ ਸਮਰਗ ਸਿਸਟਮ ਸਪੀਡ ਨਿਰੰਤਰ 30 ਐੱਫ.ਪੀ.ਐੱਸ7 ਬਰਸਟ ਵਿੱਚ ਲਗਭਗ 390 ਫਾਈਨ ਜੇ.ਪੀ.ਈ.ਜੀ ਚਿੱਤਰਾਂ6 ਨੂੰ ਕੈਪਚਰ ਕਰਨ ਦੀ ਅਨੁਮਤੀ ਦਿੰਦੀ ਹੈ। ਇਹ ਕੈਮਰਾ ਅਲਫ਼ਾTM ਸੀਰੀਜ ਵਿੱਚ ਪਹਿਲਾ ਹੈ ਜੋ ਬਿਨਾਂ ਕ੍ਰਾਪਿੰਗ 4 ਦੇ 120 ਪਿਕਸਲ ਹਾਈ-ਫ੍ਰੇਮ-ਰੇਟ ਵੀਡੀਓ ਰਿਕਾਰਡ ਕਰਨ ਵਿੱਚ ਸਮਰੱਥ ਹੈ ਇਹ ਯੂਜਰ ਨੂੰ ਲੋੜੀਦੇ ਵਿਊ ਐਂਗਲ 'ਤੇ ਸ਼ੂਟ ਕਰਨ ਦੀ ਅਜ਼ਾਦੀ ਦਿੰਦਾ ਹੈ। 6ਦੇ ਓਵਰਸੈਂਪਲਿੰਗ ਦੇ ਨਾਲ ਹਾਈ-ਰਿਜਾਲਯੂਸ਼ਨ 4 ਦੇ 60 ਪਿਕਸਲ ਵੀਡੀਓ ਸ਼ੂਟ ਕਰਨਾ ਵੀ ਸੰਭਵ ਹੈ।
ਅਲਫ਼ਾ 9 III ਇੱਕ 4-ਐਕਿਸਸ ਮਲਟੀ-ਐਂਗਲ ਐੱਲ.ਸੀ.ਡੀ ਮੋਨੀਟਰ ਨਾਲ ਲੈਸ ਹੈ ਜਿਸਨੂੰ ਸਪਰਸ਼ ਦੁਆਰਾ ਸੰਚਾਲਿਤ ਕੀਤਾ ਜਾ ਸਕਦਾ ਹੈ ਨਵੇਂ ਟੱਚ ਮੀਨੁ ਦਾ ਉਪਯੋਗ ਕਰਕੇ ਇਹ ਕੰਮ ਅਸਾਨੀ ਨਾਲ ਕੀਤਾ ਜਾ ਸਕਦਾ ਹੈ। ਇਲੈਕਟ੍ਰਾਨਿਕ ਵਿਊਫਾਇੰਡਰ 9.44 ਮਿਲੀਅਨ-ਡਾਟ ਕਵਾਡ ਐਕਸ.ਜੀ.ਏ ਓ.ਐੱਲ.ਈ.ਡੀ ਦਾ ਉਪਯੋਗ ਕਰਦਾ ਹੈ ਅਤੇ ਏ.7.ਆਰ ਵੀ ਦੇ ਸਮਾਨ ਬ੍ਰਾਈਟਨੈੱਸ ਅਤੇ ਲੱਗਭਗ 0.90& ਦੇ ਮੈਗਨੀਫਿਕੈਸ਼ਨ ਦੇ ਨਾਲ ਹਾਈ ਵਿਜੀਬੀਲਿਟੀ ਦਿੰਦਾ ਹੈ।
ਮੁੱਲ ਅਤੇ ਉਪਲਬੱਧਤਾ
ਅਲਫ਼ਾ 9 III 26 ਫਰਵਰੀ 2024 ਤੋਂ ਭਾਰਤ ਵਿੱਚ ਸੋਨੀ ਰਿਟੇਲ ਸਟੋਰਜ਼ (ਸੋਨੀ ਸੈਂਟਰ ਅਤੇ ਸੋਨੀ ਐਕਸਕਲੁਸਿਵ) www.ShopatS3.com ਪੋਰਟਲ ਪ੍ਰਮੁੱਖ ਇਲੈਕਟ੍ਰੋਨਿਕ ਸਟੋਰਜ਼ ਅਤੇ ਹੋਰ ਈ-ਕਮਰਸ ਵੈਬਸਾਈਟਾਂ 'ਤੇ ਉਪਲਬੱਧ ਹੋਵੇਗਾ।
Model |
Best Buy (in INR) |
Availability Date |
Alpha 9 III Camera |
529,990/- |
26th February 2024 |