Home >> ਇਨਜ਼ੋਨ >> ਸੋਨੀ >> ਗੇਮਿੰਗ ਈਅਰਬਡਸ >> ਚੰਡੀਗੜ੍ਹ >> ਪੰਜਾਬ >> ਯੂਟੀ >> ਲੁਧਿਆਣਾ >> ਵਪਾਰ >> ਸੋਨੀ ਨੇ ਟਰੁਲੀ ਵਾਇਰਲੈੱਸ, ਨੋਆਇਸ ਕੈਂਸਲਿੰਗ ਗੇਮਿੰਗ ਈਅਰਬਡਸ- ਇਨਜ਼ੋਨ ਬਡਸ ਕੀਤੇ ਲਾਂਚ , ਫਨੈਟਿਕ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਇਹ ਬਡਸ ਆਉਂਦੇ ਹਨ ਉਦਯੋਗ ਦੀ ਸਭ ਤੋਂ ਲੰਬੀ ਬੈਟਰੀ ਲਾਈਫ ਦੇ ਨਾਲ

ਸੋਨੀ ਨੇ ਟਰੁਲੀ ਵਾਇਰਲੈੱਸ, ਨੋਆਇਸ ਕੈਂਸਲਿੰਗ ਗੇਮਿੰਗ ਈਅਰਬਡਸ- ਇਨਜ਼ੋਨ ਬਡਸ ਕੀਤੇ ਲਾਂਚ , ਫਨੈਟਿਕ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਇਹ ਬਡਸ ਆਉਂਦੇ ਹਨ ਉਦਯੋਗ ਦੀ ਸਭ ਤੋਂ ਲੰਬੀ ਬੈਟਰੀ ਲਾਈਫ ਦੇ ਨਾਲ

ਸੋਨੀ ਨੇ ਇਨਜ਼ੋਨ ਈਅਰਬਡਸ ਲਾਂਚ ਕਰਨ ਦੀ ਘੋਸ਼ਣਾ ਕੀਤੀ

ਚੰਡੀਗੜ੍ਹ / ਲੁਧਿਆਣਾ, 20 ਜਨਵਰੀ 2024 (ਨਿਊਜ਼ ਟੀਮ)
: ਸੋਨੀ ਨੇ ਇਨਜ਼ੋਨ ਈਅਰਬਡਸ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ, ਸੋਨੀ ਦੀ ਮਸ਼ਹੂਰ ਆਡੀਓ ਤਕਨਾਲੋਜੀ ਨਾਲ ਪੈਕ੍ਡ ਨਵੇਂ ਵਾਇਰਲੈੱਸ ਗੇਮਿੰਗ ਈਅਰਬਡਸ ਤੁਹਾਨੂੰ ਜਿੱਤਣ ਵਿੱਚ ਮਦਦ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ। ਇਨਜ਼ੋਨ ਬਡਸ ਪੀਸੀ, ਮੋਬਾਈਲ ਅਤੇ ਕੰਸੋਲ ਗੇਮਪਲੇ ਲਈ ਪ੍ਰਸਨਲਾਈਜ਼ਡ ਸਾਊਂਡ , ਬੇਮਿਸਾਲ 12 ਘੰਟੇ ਦੀ ਬੈਟਰੀ ਲਾਈਫ, ਅਤੇ ਲੋ- ਲੇਟੈਂਸੀ ਦੇ ਨਾਲ ਇੱਕ ਇਮਰਸਿਵ ਗੇਮਿੰਗ ਅਨੁਭਵ ਪ੍ਰਦਾਨ ਕਰਦੇ ਹਨ। ਇਨਜ਼ੋਨ ਬਡਸ ਮਸ਼ਹੂਰ ਈਸਪੋਰਟਸ ਟੀਮ, ਫਨੈਟਿਕ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਹਨ ,ਫਨੈਟਿਕ ਸਾਲ 2024 ਵਿਚ ਆਪਣੇ ਸੰਚਾਲਨ ਦੇ 20 ਸਾਲਾਂ ਦਾ ਜਸ਼ਨ ਮਨਾ ਰਹੀ ਹੈ ਅਤੇ ਇਸ ਸਾਲ ਵੈਲੋਰੈਂਟ ਚੈਂਪੀਅਨਜ਼ ਟੂਰ ਵਿੱਚ ਬੈਕ-ਟੂ-ਬੈਕ ਅੰਤਰਰਾਸ਼ਟਰੀ ਖਿਤਾਬ ਹਾਸਲ ਕੀਤੇ ਹਨ। ਇਨਜ਼ੋਨ ਵਿਸਤ੍ਰਿਤ ਆਡੀਓ ਯਥਾਰਥਵਾਦ ਦੇ ਨਾਲ ਤੁਹਾਨੂੰ ਪੀਸੀ ਅਤੇ ਪਲੇਅਸਟੇਸ਼ਨ ਗੇਮਿੰਗ ਦਾ ਸ਼ਾਨਦਾਰ ਅਨੁਭਵ ਪ੍ਰਦਾਨ ਕਰਨਗੇ।

1. ਐਕਟਿਵ ਨੋਆਇਸ ਕੈਂਸਲਿੰਗ ਅਤੇ ਪ੍ਰਸਨਲਾਈਜ਼ਡ ਸਪੇਸ਼ੀਅਲ ਸਾਊਂਡ ਦੇ ਨਾਲ ਤੁਹਾਨੂੰ ਟਾਪ 'ਤੇ ਰਹਿਣ ਵਿੱਚ ਮਿਲੇਗੀ ਮਦਦ
ਸੋਨੀ ਇਨਜ਼ੋਨ ਬਡਸ ਐਕਟਿਵ ਨੋਆਇਸ ਕੈਂਸਲਿੰਗ ਅਤੇ ਪ੍ਰਸਨਲਾਈਜ਼ਡ ਸਪੇਸ਼ੀਅਲ ਸਾਊਂਡ ਦੇ ਨਾਲ ਗੇਮਿੰਗ ਆਡੀਓ ਨੂੰ ਮੁੜ ਪਰਿਭਾਸ਼ਿਤ ਕਰਦੇ ਹਨ , ਇਹ ਯਕੀਨੀ ਬਣਾਉਂਦੇ ਹਨ ਕਿ ਤੁਸੀਂ ਆਪਣੀ ਗੇਮ ਦੌਰਾਨ ਹਮੇਸ਼ਾ ਸਿਖਰ 'ਤੇ ਬਣੇ ਰਹੋ। ਬਾਹਰਲੀਆਂ ਅਵਾਜ਼ਾਂ ਦੀ ਘਟ ਤੋਂ ਘਟ ਦਖਲਅੰਦਾਜ਼ੀ ਅਤੇ ਸਹੀ ਦਿਸ਼ਾ-ਨਿਰਦੇਸ਼ਾਂ ਦੇ ਨਾਲ ਆਪਣੇ ਆਪ ਨੂੰ ਗੇਮਿੰਗ ਦੀ ਦੁਨੀਆ ਵਿੱਚ ਲੀਨ ਕਰ ਸਕੋਗੇ। ਉਦਯੋਗ-ਪ੍ਰਮੁੱਖ ਤਕਨਾਲੋਜੀ ਅਤੇ ਸਹਿਯੋਗੀ ਡਿਜ਼ਾਈਨ ਦੇ ਨਾਲ, ਇਹ ਵਾਇਰਲੈੱਸ ਈਅਰਬਡਸ ਇੱਕ ਬੇਮਿਸਾਲ ਆਡੀਟੋਰੀ ਅਨੁਭਵ ਪ੍ਰਦਾਨ ਕਰਦੇ ਹਨ, ਅਤੇ ਗੇਮਿੰਗ ਖੇਤਰ ਵਿੱਚ ਤੁਹਾਨੂੰ ਮੁਕਾਬਲੇ ਦੌਰਾਨ ਦੂਜਿਆਂ ਤੋਂ ਅੱਗੇ ਰਹਿਣ ਵਿਚ ਮਦਦ ਕਰਦੇ ਹਨ।

2. ਉਦਯੋਗ ਦੀ ਸਭ ਤੋਂ ਲੰਬੀ ਬੈਟਰੀ ਲਾਈਫ ਦੇ ਨਾਲ ਟਰੂਲੀ ਵਾਇਰਲੈੱਸ ਗੇਮਿੰਗ ਈਅਰਬਡਸ ਲਗਾਤਾਰ ਵਰਤੋਂ ਤੇ 12 ਘੰਟੇ ਤੱਕ ਚਲਦੇ ਹਨ
ਸੋਨੀ ਇਨਜ਼ੋਨ ਬਡਸ ਆਪਣੇ ਵਾਇਰਲੈੱਸ ਹੈੱਡਸੈੱਟ ਨਾਲ ਗੇਮਿੰਗ ਆਡੀਓ ਨੂੰ ਮੁੜ ਪਰਿਭਾਸ਼ਿਤ ਕਰਦੇ ਹਨ, ਲਗਾਤਾਰ ਵਰਤੋਂ ਤੇ 12 ਘੰਟੇ ਤੱਕ ਚਲਣ ਵਾਲੇ ਇਹ ਉਦਯੋਗ ਦੀ ਸਭ ਤੋਂ ਲੰਬੀ ਬੈਟਰੀ ਲਾਈਫ ਦੇ ਨਾਲ ਆਉਂਦੇ ਹਨ। ਘੱਟ ਖਪਤ ਵਾਲੇ ਐਲ1 ਪ੍ਰੋਸੈਸਰ ਦੁਆਰਾ ਸੰਚਾਲਿਤ, ਇਹ ਬਡਸ ਬਿਨਾਂ ਕਿਸੇ ਰੁਕਾਵਟ ਦੇ ਵਿਸਤ੍ਰਿਤ ਗੇਮਿੰਗ ਸੈਸ਼ਨਾਂ ਨੂੰ ਯਕੀਨੀ ਬਣਾਉਂਦੇ ਹਨ। ਕੁਵਿਕ ਚਾਰਜਿੰਗ ਵਿਸ਼ੇਸ਼ਤਾਵਾਂ ਦੇ ਨਾਲ ਸਿਰਫ਼ 5-ਮਿੰਟ ਦੇ ਚਾਰਜ ਦੇ ਨਾਲ ਇੱਕ ਘੰਟੇ ਤੱਕ ਖੇਡਣ ਮਿਲਦਾ ਹੈ , ਜਿਸ ਨਾਲ ਗੇਮਰਜ਼ ਨੂੰ ਸ਼ਾਨਦਾਰ ਅਤੇ ਨਿਰਵਿਘਨ ਗੇਮਪਲੇ ਲਈ ਬੇਮਿਸਾਲ ਸਹਿਜਤਾ ਮਿਲਦੀ ਹੈ।

3. ਗੇਮਿੰਗ ਦੌਰਾਨ ਵਧੇਰੇ ਸੁਵਿਧਾ ਲਈ ਈਅਰ ਕੰਟੈਕਟ ਨੂੰ ਘਟਾਇਆ ਗਿਆ
ਵਧੇਰੇ ਸਹੂਲੀਅਤ ਪ੍ਰਦਾਨ ਕਰਨ ਲਈ ਸੋਨੀ ਇਨਜ਼ੋਨ ਬਡਸ ਨੂੰ ਇਸ ਤਰਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਈਅਰ ਕੰਟੈਕਟ ਨੂੰ ਘਟਾਇਆ ਜਾਵੇ , ਜਿਸ ਨਾਲ ਗੇਮਰਜ਼ ਬਿਨਾਂ ਕਿਸੇ ਪਰੇਸ਼ਾਨੀ ਦੇ ਵਿਸਤ੍ਰਿਤ ਸੈਸ਼ਨਾਂ ਵਿੱਚ ਗੇਮਿੰਗ ਦਾ ਅਨੰਦ ਲੈ ਸਕਦੇ ਹਨ। ਹਲਕੇ ਭਾਰ ਵਾਲੇ ਅਤੇ ਟਰੂਲੀ ਵਾਇਰਲੈੱਸ ਈਅਰਬਡ ਪਹਿਨਣ ਵਿਚ ਬਹੁਤ ਹੀ ਆਰਾਮਦਾਇਕ ਹਨ ਯਾਨੀ ਮਹਿਸੂਸ ਨਹੀਂ ਹੁੰਦਾ ਕਿ ਟੂਲ ਪਾਇਆ ਹੋਇਆ ਹੈ , ਈਅਰ ਕੰਟੈਕਟ ਘੱਟ ਹੋਣਾ ਆਰਾਮ ਨੂੰ ਹੋਰ ਵਧਾਉਂਦਾ ਹੈ। ਸੋਚ-ਸਮਝ ਕੇ ਚੁਣਿਆ ਗਿਆ ਇਹ ਡਿਜ਼ਾਈਨ ਗੇਮਿੰਗ ਦੇ ਸ਼ੌਕੀਨਾਂ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ , ਲੰਬੇ ਸਮੇਂ ਦੇ ਗੇਮਿੰਗ ਸੈਸ਼ਨਾਂ ਲਈ ਇੱਕ ਆਰਾਮਦਾਇਕ ਅਤੇ ਸ਼ਾਨਦਾਰ ਵਾਤਾਵਰਨ ਪ੍ਰਦਾਨ ਕਰਦਾ ਹੈ।

4. ਇਨਜ਼ੋਨ ਬਡਸ ਸਿਰਫ਼ ਯੂਐਸਬੀ ਟਾਈਪ-ਸੀ ਡੋਂਗਲ ਅਤੇ ਬਲੂਟੁੱਥ ਐਲਈ ਆਡੀਓ ਕਨੈਕਸ਼ਨ (ਕੋਡੇਕ: ਐਲਸੀ 3) ਰਾਹੀਂ 2.4 GHz ਵਾਇਰਲੈੱਸ ਕਨੈਕਸ਼ਨ ਦਾ ਸਮਰਥਨ ਕਰਦੇ ਹਨ।
ਇਨਜ਼ੋਨ ਬਡਸ ਵਿਸ਼ੇਸ਼ ਤੌਰ 'ਤੇ ਇੱਕ ਯੂਐਸਬੀ ਟਾਈਪ-ਸੀ ਡੋਂਗਲ ਦੁਆਰਾ ਇੱਕ 2.4 GHz ਵਾਇਰਲੈੱਸ ਕਨੈਕਸ਼ਨ ਦਾ ਸਮਰਥਨ ਕਰਦੇ ਹਨ, ਗੇਮਿੰਗ ਲਈ ਲੋ -ਲੇਟੈਂਸੀ ਕਨੈਕਟੀਵਿਟੀ ਨੂੰ ਯਕੀਨੀ ਬਣਾਉਂਦੇ ਹਨ। ਇਸ ਤੋਂ ਇਲਾਵਾ, ਉਹ ਕੋਡਕ ਐਲਸੀ 3 ਦੀ ਵਰਤੋਂ ਕਰਦੇ ਹੋਏ ਬਲੂਟੁੱਥ ਐਲਈ ਆਡੀਓ ਦੇ ਅਨੁਕੂਲ ਹਨ, ਊਰਜਾ-ਕੁਸ਼ਲ ਵਾਇਰਲੈੱਸ ਪ੍ਰਦਰਸ਼ਨ ਨੂੰ ਅਨੁਕੂਲ ਬਣਾਉਂਦੇ ਹੋਏ। ਖਾਸ ਤੌਰ 'ਤੇ, ਐਸਬੀਸੀ , ਏਏਸੀ , ਏਪੀਟੀਐਕਸ , ਅਤੇ ਐਲਡੀਏਸੀ ਸਮੇਤ ਰਿਵਾਇਤੀ ਬਲੂਟੁੱਥ ਕੋਡੇਕਸ ਸਮਰਥਿਤ ਨਹੀਂ ਹਨ, ਇੱਕ ਵਿਸਤ੍ਰਿਤ ਆਡੀਓ ਅਨੁਭਵ ਲਈ ਵਿਸ਼ੇਸ਼ ਗੇਮਿੰਗ ਕਨੈਕਟੀਵਿਟੀ 'ਤੇ ਫੋਕਸ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ।

5. ਏਆਈ -ਅਸਿਸਟਡ ਮਾਈਕ੍ਰੋਫੋਨ ਤੁਹਾਨੂੰ ਐਕਸ਼ਨ ਦੌਰਾਨ ਵੀ ਬਿਹਤਰ ਸਾਊਂਡ ਦਾ ਅਨੰਦ ਲੈਣ ਵਿੱਚ ਮਦਦ ਕਰਦੇ ਹਨ
ਸੋਨੀ ਇਨਜ਼ੋਨ ਬਡਸ ਵਿੱਚ ਏਆਈ -ਅਸਿਸਟਡ ਮਾਈਕ੍ਰੋਫੋਨ ਗੇਮਿੰਗ ਐਕਸ਼ਨ ਦੌਰਾਨ ਸਪਸ਼ਟ ਸੰਚਾਰ ਨੂੰ ਯਕੀਨੀ ਬਣਾਉਂਦੇ ਹਨ। 500 ਮਿਲੀਅਨ ਤੋਂ ਵੱਧ ਅਵਾਜ਼ ਦੇ ਨਮੂਨਿਆਂ ਤੋਂ ਤਿਆਰ ਇੱਕ ਉੱਨਤ ਏਆਈ ਡੀਐਨਐਨ ਐਲਗੋਰਿਦਮ ਨੂੰ ਏਕੀਕ੍ਰਿਤ ਕਰਕੇ ਉਪਭੋਗਤਾ ਦੀ ਆਵਾਜ਼ ਨੂੰ ਵੱਖ ਤੋਂ ਪਹਿਚਾਣਦੇ ਹੋਏ ਵਧਾਉਂਦੇ ਹਨ , ਅਤੇ ਆਸ ਪਾਸ ਦੀਆਂ ਆਵਾਜ਼ਾਂ ਦੇ ਪ੍ਰਭਾਵ ਨੂੰ ਖਤਮ ਕਰਦੇ ਹਨ। ਇਹ ਤਕਨੀਕ ਇਨ-ਗੇਮ ਸੰਚਾਰ ਨੂੰ ਵਧਾਉਂਦੀ ਹੈ, ਜਿਸ ਨਾਲ ਗੇਮਰਜ਼ ਬੇਮਿਸਾਲ ਸਪੱਸ਼ਟਤਾ ਨਾਲ ਸੁਣ ਸਕਦੇ ਹਨ , ਇੱਕ ਇਮਰਸਿਵ ਅਤੇ ਦਿਲਚਸਪ ਗੇਮਿੰਗ ਅਨੁਭਵ ਵਿੱਚ ਯੋਗਦਾਨ ਪਾਉਂਦਾ ਹੈ।

6. ਲੋ-ਲੇਟੈਂਸੀ ਨਾਲ ਸਟੀਕਤਾ ਚ ਵਾਧਾ

ਸੋਨੀ ਇਨਜ਼ੋਨ ਬਡਸ ਲੋ-ਲੇਟੈਂਸੀ ਕਨੈਕਟੀਵਿਟੀ ਦੇ ਨਾਲ ਗੇਮਿੰਗ ਸ਼ੁੱਧਤਾ ਨੂੰ ਵਧਾਉਂਦੇ ਹਨ। ਯੂਐਸਬੀ ਟਾਈਪ -ਸੀ ਡੋਂਗਲ 30 ਐਮਐਸ ਤੋਂ ਘੱਟ ਲੇਟੈਂਸੀ ਦੇ ਨਾਲ ਇੱਕ ਸਹਿਜ, ਰੀਅਲ-ਟਾਈਮ ਗੇਮਿੰਗ ਅਨੁਭਵ ਨੂੰ ਯਕੀਨੀ ਬਣਾਉਂਦਾ ਹੈ। ਹਰ ਮਿਲੀਸਕਿੰਟ ਮਹੱਤਵਪੂਰਨ ਹੈ, ਅਤੇ ਇਹ ਵਿਸ਼ੇਸ਼ਤਾ ਗੇਮਰਜ਼ ਨੂੰ ਤੇਜ਼ੀ ਨਾਲ ਜਵਾਬ ਦੇਣ, ਮੁਕਾਬਲੇ ਤੋਂ ਅੱਗੇ ਰਹਿਣ, ਅਤੇ ਨਿਰਵਿਘਨ ਗੇਮਪਲੇ ਦਾ ਅਨੰਦ ਲੈਣ ਦੀ ਆਗਿਆ ਦਿੰਦੀ ਹੈ। ਘੱਟੋ-ਘੱਟ ਲੇਟੈਂਸੀ ਲਈ ਵਚਨਬੱਧਤਾ ਇਨਜ਼ੋਨ ਬਡਜ਼ ਦੀ ਸਮੁੱਚੀ ਗੇਮਿੰਗ ਕਾਰਗੁਜ਼ਾਰੀ ਅਤੇ ਜਵਾਬਦੇਹੀ ਨੂੰ ਬਿਹਤਰ ਬਣਾਉਂਦੀ ਹੈ।

7. ਤੁਹਾਡੇ ਓਪੋਨੈਂਟਸ 'ਤੇ ਜਿੱਤ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਪੇਸ਼ੇਵਰ ਗੇਮਰਾਂ ਦੇ ਸਹਿਯੋਗ ਨਾਲ ਡਿਜ਼ਾਈਨ ਕੀਤਾ ਗਿਆ ਹੈ
ਸੋਨੀ ਇਨਜ਼ੋਨ ਬਡਸ ਨੂੰ ਤੁਹਾਡੇ ਗੇਮਿੰਗ ਅਨੁਭਵ ਨੂੰ ਬਿਹਤਰ ਬਣਾਉਣ ਲਈ ਪੇਸ਼ੇਵਰ ਗੇਮਰਾਂ, ਖਾਸ ਤੌਰ 'ਤੇ ਫਨੈਟਿਕ ਪ੍ਰੋ-ਪਲੇਅਰਜ਼ ਦੇ ਸਹਿਯੋਗ ਨਾਲ ਸਾਵਧਾਨੀ ਨਾਲ ਤਿਆਰ ਕੀਤਾ ਗਿਆ ਹੈ। ਇਹ ਭਾਈਵਾਲੀ ਯਕੀਨੀ ਬਣਾਉਂਦੀ ਹੈ ਕਿ ਈਅਰ ਬਡਸ ਵਿੱਚ ਗੇਮਿੰਗ ਮਾਹਰਾਂ ਦੁਆਰਾ ਪ੍ਰਵਾਨਿਤ ਵਿਸ਼ੇਸ਼ਤਾਵਾਂ ਅਤੇ ਡਿਜ਼ਾਈਨ ਤੱਤਾਂ ਨੂੰ ਸ਼ਾਮਲ ਕੀਤਾ ਜਾਵੇ , ਜੋ ਉਪਭੋਗਤਾਵਾਂ ਨੂੰ ਆਪਣੇ ਓਪੋਨੈਂਟਸ ਦੇ ਮੁਕਾਬਲੇ ਦੋ ਕਦਮ ਅੱਗੇ ਰੱਖਣ। ਸਥਾਨਿਕ ਧੁਨੀ ਦੀ ਸ਼ੁੱਧਤਾ ਤੋਂ ਲੈ ਕੇ ਏਆਈ -ਅਸਿਸਟਡ ਮਾਈਕ੍ਰੋਫੋਨ ਤੱਕ, ਹਰ ਪਹਿਲੂ ਨੂੰ ਵਧੀਆ ਗੇਮਿੰਗ ਪ੍ਰਦਰਸ਼ਨ ਲਈ ਟਿਊਨ ਕੀਤਾ ਗਿਆ ਹੈ, ਜਿਸ ਨਾਲ ਇਨਜ਼ੋਨ ਬਡਜ਼ ਗੇਮਿੰਗ ਖੇਤਰ ਵਿੱਚ ਜਿੱਤ ਪ੍ਰਾਪਤ ਕਰਨ ਵਾਲਿਆਂ ਲਈ ਇੱਕ ਭਰੋਸੇਯੋਗ ਵਿਕਲਪ ਹਨ।

8. ਬਿਹਤਰ ਗੇਮਿੰਗ ਅਨੁਭਵ ਦੇ ਲਈ ਕੰਟਰੋਲ ਤੁਹਾਡੀਆਂ ਫਿੰਗਰਟਿਪਸ 'ਤੇ
ਸੋਨੀ ਇਨਜ਼ੋਨ ਬਡਸ ਤੁਹਾਡੀਆਂ ਉਂਗਲਾਂ 'ਤੇ ਸਹਿਜ ਕੰਟਰੋਲ ਪ੍ਰਦਾਨ ਕਰਦੇ ਹਨ, ਜਿਸ ਨਾਲ ਗੇਮਿੰਗ ਅਨੁਭਵ ਬਿਹਤਰ ਹੁੰਦਾ ਹੈ। ਅਨੁਕੂਲਿਤ ਟੈਪ ਫੰਕਸ਼ਨਾਂ ਦੇ ਨਾਲ, ਉਪਭੋਗਤਾ ਇੱਕ ਸਧਾਰਨ ਛੋਹ ਨਾਲ ਮਹੱਤਵਪੂਰਣ ਨਿਯੰਤਰਣਾਂ ਨੂੰ ਅਸਾਨੀ ਨਾਲ ਐਕਸੈਸ ਕਰ ਸਕਦੇ ਹਨ। ਭਾਵੇਂ ਇਨ-ਗੇਮ ਵੌਲਯੂਮ ਨੂੰ ਵਿਵਸਥਿਤ ਕਰਨਾ ਹੋਵੇ , ਸੰਗੀਤ ਪਲੇਬੈਕ ਦਾ ਪ੍ਰਬੰਧਨ ਕਰਨਾ, ਜਾਂ ਇਨਜ਼ੋਨ ਹੱਬ ਦੁਆਰਾ ਵਿਅਕਤੀਗਤ ਸੈਟਿੰਗਾਂ ਨੂੰ ਐਕਟਿਵ ਕਰਨਾ ਹੋਵੇ , ਸਹਿਜ ਟੱਚ ਨਿਯੰਤਰਣ ਇੱਕ ਇਮਰਸਿਵ ਅਤੇ ਮਜ਼ੇਦਾਰ ਗੇਮਪਲੇ ਲਈ ਇੱਕ ਜਵਾਬਦੇਹ ਅਤੇ ਅਨੁਕੂਲਿਤ ਗੇਮਿੰਗ ਇੰਟਰਫੇਸ ਨੂੰ ਯਕੀਨੀ ਬਣਾਉਂਦੇ ਹਨ।

9. ਇਨਜ਼ੋਨ ਹੱਬ ਸੌਫਟਵੇਅਰ ਰਾਹੀਂ ਆਪਣੇ ਅਨੁਭਵ ਨੂੰ ਨਿਜੀ ਬਣਾਓ
ਇਨਜ਼ੋਨ ਹੱਬ ਸੌਫਟਵੇਅਰ ਦੁਆਰਾ ਆਪਣੇ ਅਨੁਭਵ ਨੂੰ ਵਿਅਕਤੀਗਤ ਬਣਾ ਕੇ ਸੋਨੀ ਇਨਜ਼ੋਨ ਬਡਸ ਨਾਲ ਆਪਣੀ ਗੇਮਿੰਗ ਯਾਤਰਾ ਨੂੰ ਬਿਹਤਰ ਬਣਾਉ। ਇਹ ਅਨੁਭਵੀ ਪਲੇਟਫਾਰਮ ਉਪਭੋਗਤਾਵਾਂ ਨੂੰ ਧੁਨੀ ਅਤੇ ਹਾਰਡਵੇਅਰ ਸੈਟਿੰਗਾਂ ਨੂੰ ਅਨੁਕੂਲਿਤ ਕਰਨ, ਉੱਚ ਸਪੱਸ਼ਟਤਾ ਲਈ ਵਧੀਆ-ਟਿਊਨ ਗੇਮ ਸਾਊਂਡ ਫ੍ਰੀਕੁਐਂਸੀ, ਅਤੇ ਸੁਵਿਧਾਜਨਕ ਨਿਯੰਤਰਣ ਲਈ ਟੈਪ ਫੰਕਸ਼ਨ ਨਿਰਧਾਰਤ ਕਰਨ ਦੀ ਆਗਿਆ ਦਿੰਦਾ ਹੈ। ਇਨਜ਼ੋਨ ਹੱਬ ਦੇ ਨਾਲ, ਤੁਹਾਡੇ ਸਮੁੱਚੇ ਗੇਮਿੰਗ ਅਨੁਭਵ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਉਂਦੇ ਹੋਏ, ਇੱਕ ਸੱਚਮੁੱਚ ਇਮਰਸਿਵ ਅਤੇ ਵਿਅਕਤੀਗਤ ਗੇਮਿੰਗ ਵਾਤਾਵਰਣ ਬਣਾਉਣ ਲਈ ਆਪਣੀ ਆਡੀਓ ਤਰਜੀਹਾਂ ਨੂੰ ਅਨੁਕੂਲ ਬਣਾਓ।

10. ਵਾਤਾਵਰਣ ਲਈ ਬਿਹਤਰ

ਇਨਜ਼ੋਨ ਨੂੰ ਨਾ ਸਿਰਫ਼ ਇੱਕ ਸ਼ਾਨਦਾਰ ਗੇਮਿੰਗ ਅਨੁਭਵ ਲਈ ਤਿਆਰ ਕੀਤਾ ਗਿਆ ਹੈ, ਸਗੋਂ ਵਾਤਾਵਰਣ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਸੋਨੀ ਆਪਣੇ ਉਤਪਾਦਾਂ ਅਤੇ ਪੈਕੇਜਿੰਗ ਵਿੱਚ ਘੱਟ ਪਲਾਸਟਿਕ ਦੀ ਵਰਤੋਂ ਕਰਨ ਲਈ ਵਚਨਬੱਧ ਹੈ। ਸਾਡੇ ਇਨਜ਼ੋਨ ਬਡਸ ਦੀ ਪੈਕੇਿਜੰਗ ਵਿੱਚ ਕੋਈ ਪਲਾਸਟਿਕ ਨਹੀਂ ਹੈ, ਇਸਦੇ ਲਈ ਰੀਸਾਈਕਲ ਕੀਤੀ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਰੀਸਾਈਕਲ ਕੀਤੇ ਪਲਾਸਟਿਕ ਨੂੰ ਹੈੱਡਸੈੱਟ ਬਾਡੀ ਦੇ ਕੁਝ ਹਿੱਸਿਆਂ, ਕੇਸ ਅਤੇ ਯੂਐਸਬੀ ਟ੍ਰਾਂਸਸੀਵਰ ਲਈ ਰੇਜਿਨ ਸਮੱਗਰੀ ਵਜੋਂ ਵੀ ਵਰਤਿਆ ਜਾਂਦਾ ਹੈ।

ਕੀਮਤ ਅਤੇ ਉਪਲਬਧਤਾ
ਇਨਜ਼ੋਨ ਬਡਸ 16 ਜਨਵਰੀ 2024 ਤੋਂ ਭਾਰਤ ਵਿੱਚ ਸੋਨੀ ਰਿਟੇਲ ਸਟੋਰਾਂ (ਸੋਨੀ ਸੈਂਟਰ ਅਤੇ ਸੋਨੀ ਐਕਸਕਲੂਸਿਵ), www.ShopatSC.com ਪੋਰਟਲ, ਪ੍ਰਮੁੱਖ ਇਲੈਕਟ੍ਰਾਨਿਕ ਸਟੋਰਾਂ ਅਤੇ ਹੋਰ ਈ-ਕਾਮਰਸ ਵੈੱਬਸਾਈਟਾਂ 'ਤੇ ਉਪਲਬੱਧ ਹੋਣਗੇ।
 

Model

Best Buy (in INR)

Availability Date

Available Colors

INZONE Buds

17,990/-

16th Jan 2024 onwards

Black and White