ਲੁਧਿਆਣਾ, 28 ਨਵੰਬਰ, 2023 (ਨਿਊਜ਼ ਟੀਮ): ਸਤਪਾਲ ਮਿੱਤਲ ਸਕੂਲ ਵਿੱਚ ਸਲਾਨਾ ਦਿਵਸ 'ਕਸ਼ਿਤਿਜ ਕੇ ਪਾਰ' ਨਾਂ ਹੇਠ ਦਿਲ ਲੁਭਾਉਣ ਵਾਲਾ, ਰੰਗਾਰੰਗ ਪ੍ਰੋਗਰਾਮ ਬੜੇ ਧੂਮਧਾਮ ਨਾਲ ਮਨਾਇਆ ਗਿਆ। ਜਿਵੇਂ ਕਿਹਾ ਜਾਂਦਾ ਹੈ ਕਿ ਸੁਪਨੇ ਵੇਖੋ ਅਤੇ ਸਾਕਾਰ ਕਰੋ ਕਿਉਂਕਿ ਜੇ ਤੁਹਾਨੂੰ ਭਰੋਸਾ ਹੈ ਤਾਂ ਸਭ ਕੁਝ ਮੁਮਕਿਨ ਹੈ। ਸਤਪਾਲ ਮਿੱਤਲ ਸਕੂਲ ਆਪਣੀ ਸ਼ਾਨਦਾਰ ਭੂਮਿਕਾ ਦੇ ਵੀਹ ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਆਪਣੀ ਕਲਪਨਾ ਦੀ ਉਡਾਣ ਭਰਦਿਆਂ ਸੱਤਿਅਨਜ਼ ਨੇ ਬੜਾ ਹੀ ਦਿੱਲ ਖਿੱਚਵਾਂ ਅਤੇ ਸਮਾਂ ਬੰਨ੍ਹਣ ਵਾਲਾ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਤੇ ਮੁੱਖ ਮਹਿਮਾਨ, ਆਮਦਨ ਕਰ ਵਿਭਾਗ ਘਰ ਦੇ ਚੀਫ਼ ਕਮਿਸ਼ਨਰ ਆਈ. ਆਰ. ਐਸ. ਮਾਨ ਪ੍ਰਨੀਤ ਸਚਦੇਵ ਨੇ ਆਪਣੀ ਮੌਜੂਦਗੀ ਨਾਲ ਅਤੇ ਸਕੂਲ ਦੇ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਅਤੇ ਸਕੂਲ ਦੀ ਕਾਰਜਕਾਰੀ ਪਰਿਸ਼ਦ ਨੇ ਵੀ ਚਾਰ ਚੰਨ ਲਾਏ।
ਸਕੂਲ ਦੀ ਪ੍ਰਿੰਸੀਪਲ ਭੁਪਿੰਦਰ ਗੋਗੀਆ ਨੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ। ਮੰਤਰ ਉਚਾਰਣ ਅਤੇ ਦੀਵਿਆਂ ਦੀ ਲੌਅ ਰੌਸ਼ਨ ਕਰਕੇ ਇਸ ਪ੍ਰੋਗਰਾਮ ਦਾ ਸ਼ੁਭ ਆਰੰਭ ਕੀਤਾ ਗਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਅਤੇ ਅਤੇ ਸਲਾਨਾ ਰਿਪੋਰਟ ਵੀ ਗਿਆਰਵੀਂ ਦੇ ਵਿਦਿਆਰਥੀਆਂ ਨੇ ਪੜ੍ਹੀ। ਬੱਚਿਆਂ ਨੇ ਜਾਣੂ ਕਰਾਇਆ ਕਿ ਕਿਵੇਂ ਸਕੂਲ ਦੀਆਂ ਸਾਰੀਆਂ ਸਿੱਖਿਅਕ ਅਤੇ ਹੋਰ ਗਤੀਵਿਧੀਆਂ ਬੱਚਿਆਂ ਦੀ ਸ਼ਖਸ਼ੀਅਤ ਨੂੰ ਨਿਖਾਰਦੀਆਂ ਹਨ। ਆਗਾਜ਼ ਤੋਂ ਪਰਵਾਜ਼ ਤੱਕ, ਉਡਾਣ ਤੋਂ ਸਫਰ ਤੱਕ, ਅਤੁੱਲਿਆਂ ਭਾਰਤ ਦੇ ਸੁਪਨੇ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਦਾ ਯਤਨ, 'ਕਸ਼ਿਤਿਜ ਦੇ ਪਾਰ' ਦਿਖਾਇਆ ਗਿਆ। ਦੂਜੀ ਜਮਾਤ ਦੇ ਬੱਚਿਆਂ ਨੇ 'ਇਤਨੀ ਸੀ ਖੁਸ਼ੀ' ਅਤੇ 'ਹਮਨੇ ਗੀਤ ਸੁਣਾਏ' ਦੇ ਬੋਲਾਂ ਤੇ ਡਾਂਸ ਕੀਤਾ ਤੇ 'ਉਡਾਣ' ਦੀ ਵਧੀਆ ਪੇਸ਼ਕਾਰੀ ਦਿੱਤੀ।
ਪੰਜਵੀਂ ਜਮਾਤ ਵੱਲੋਂ 'ਦੀਪ ਸ਼ਿਕ੍ਸ਼ਾ ਕੇ ਹੈਂ' ਤੇ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਬੱਚਿਆਂ ਵੱਲੋਂ ਬੜੇ ਹੀ ਉਤਸ਼ਾਹ ਅਤੇ ਜੋਸ਼ ਨਾਲ ਪੇਸ਼ ਕੀਤੇ 'ਲਾਵਣੀ' ਅਤੇ ਅੰਤ ਵਿੱਚ ਭੰਗੜੇ ਨੇ ਤਾਂ ਸਭ ਦਾ ਦਿਲ ਮੋਹ ਲਿਆ। ਇਸ ਦਿਨ ਨੇ ਮੁੱਖ ਮਹਿਮਾਨ ਪ੍ਰਨੀਤ ਸਚਦੇਵ ਅਤੇ ਰਾਕੇਸ਼ ਭਾਰਤੀ ਮਿੱਤਲ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਦਾ ਆਤਮ ਵਿਸ਼ਵਾਸ ਅਤੇ ਜੋਸ਼ ਵੇਖ ਕੇ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਸਕੂਲ ਦੇ ਵੀਹ ਸਾਲ ਪੂਰੇ ਹੋਣ ਤੇ ਸਭ ਨੂੰ ਵਧਾਈ ਦਿਤੀ। ਪ੍ਰੋਗਰਾਮ ਦੇ ਅਖੀਰ ਤੇ ਸਕੂਲ ਦੀ ਪ੍ਰਿੰਸੀਪਲ ਮਤੀ ਭੁਪਿੰਦਰ ਗੋਗੀਆ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਅੰਤ ਰਾਸ਼ਟਰ ਗਾਨ ਅਤੇ ਸਕੂਲ ਗੀਤ ਨਾਲ ਹੋਇਆ।