ਲੁਧਿਆਣਾ, 10 ਅਕਤੂਬਰ, 2023 (ਨਿਊਜ਼ ਟੀਮ): ਕੋਟਕ ਮਿਉਚਲ ਫੰਡ ਨੇ ਬੀ.ਸੀ.ਐਮ ਸਕੂਲ, ਲੁਧਿਆਣਾ ਵਿੱਚ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ) ਦੇ ਨਾਲ ਸਾਂਝਦੇਾਰੀ ਵਿੱਚ ਨਿਵੇਸ਼ਕ ਸਿੱਖਿਆ ਅਤੇ ਜਾਗਰੂਕਤਾ ਪਹਿਲ 'ਸਿੱਖੋ ਪੈਸੇ ਦੀ ਭਾਸ਼ਾ' ਦਾ ਆਯੋਜਨ ਕੀਤਾ | ਇਹ ਪਹਿਲਕਦਮੀ ਸਿੱਖਿਆ ਅਤੇ ਜਾਗਰੂਕਤਾ ਪ੍ਰੋਗਰਾਮਾਂ ਦੀ ਇੱਕ ਵਿਆਪਕ ਸੀਰੀਜ਼ ਆਯੋਜਿਤ ਕਰਕੇ ਵਿੱਤੀ ਸਾਖਰਤਾ ਦਾ ਪ੍ਰਸਾਰ ਕਰੇਗੀ | ਇਸ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਨੂੰ ਉਨ੍ਹਾਂ ਦੀ ਵਿੱਤੀ ਸਮਝ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਮਜ਼ਬੂਤ ਬਣਾਉਣਾ ਹੈ | ਇਸਦੇ ਨਤੀਜ਼ੇ ਵੱਜੋ ਉਹ ਭਾਰਤ ਦੇ ਪ੍ਰਗਤੀਸ਼ੀਲ ਭਵਿੱਖ ਦੀ ਦਿਸ਼ਾ ਵਿੱਚ ਵਧਣ ਦੇ ਸਫਰ ਵਿੱਚ ਯੋਗਦਾਨ ਕਰਨ ਵਿੱਚ ਮਦਦ ਕਰ ਸਕਦਾ ਹੈ
ਇਸ ਪਹਿਲਕਦਮੀ ਦਾ ਉਦੇਸ਼ ਪੰਜਾਬ ਵਿੱਚ 4800 ਤੋਂ ਜ਼ਿਆਦਾ ਸੀ.ਬੀ.ਐਸ.ਈ ਅਧਿਆਪਕਾਂ ਅਤੇ ਲੁਧਿਆਣਾ ਵਿੱਚ 1050 ਤੋਂ ਜ਼ਿਆਦਾ ਅਧਿਆਪਕਾਂ ਵਿੱਚ ਵਿੱਤੀ ਸਾਖਰਤਾ ਦੇ ਵਾਰੇ ਸਿੱਖਿਆ ਅਤੇ ਜਾਗਰੂਕਤਾ ਪੈਦਾ ਕਰਨਾ ਹੈ | ਇਨ੍ਹਾਂ ਵਿੱਚੋਂ 50% ਔਰਤਾਂ ਦੇ ਹੋਣ ਦੀ ਉਮੀਦ ਹੈ ਜੋ ਬਰਾਬਰੀ ਦੇ ਵਾਧੇ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ 'ਤੇ ਜੋਰ ਦਿੰਦੀ ਹੈ |ਇਸ ਪਹਿਲਕਦਮੀ ਦੇ ਹਿੱਸੇ ਵਜੋਂ ਕੋਟਕ ਮਿਉਚਲ ਫੰਡ ਨੇ ਸੈਂਟਰ ਫਾਰ ਇਨਵੈਸਟਮੈਂਟ ਐਜੂਕੇਸ਼ਨ ਐਂਡ ਲਰਨਿੰਗ (ਸੀ.ਆਈ.ਈ.ਐੱਲ) ਦੇ 500 ਤੋਂ ਜ਼ਿਆਦਾ ਹੁਨਰਮੰਦ ਟ੍ਰੇਨਰਾਂ ਨੂੰ ਆਪਣੇ ਨਾਲ ਜੋੜਿਆ ਹੈ ਜੋ ਪ੍ਰਭਾਵਸ਼ਾਲੀ ਸੈਸ਼ਨ ਦਾ ਆਯੋਜਨ ਕਰਦੇ ਹਨ | ਇਸਦੇ ਨਾਲ ਹੀ ਉਹ ਇਹ ਵੀ ਯਕੀਨੀ ਬਣਾਉਂਦੇ ਹਨ ਕਿ ਪੂਰੇ ਪ੍ਰੋਗਰਾਮ ਵਿੱਚ ਗੁਣਵੱਤਾ ਅਤੇ ਪ੍ਰਸੰਗਿਕਤਾ ਨੂੰ ਬਣਾਈ ਰੱਖਿਆ ਜਾਵੇ |
ਡਾ. ਵੰਦਨਾ ਸ਼ਾਹੀ ਪਿ੍ੰਸੀਪਲ ਬੀ.ਸੀ.ਐਮ ਸਕੂਲ (ਬਸੰਤ ਐਵੇਨਿਊ ਦੁਗਰੀ ਰੋਡ) ਨੇ ਕਿਹਾ ਕਿ 'ਕੋਟਕ ਮਿਉਚਲ ਫੰਡ ਅਤੇ ਸੀ.ਬੀ.ਐਸ.ਈ ਦੁਆਰਾ ਕੀਤੀ ਗਈ ਪਹਿਲਕਦਮੀ ਵਿੱਚ ਸ਼ਾਮਿਲ ਹੋਣਾ ਸੱਚਮੁੱਚ ਇੱਕ ਸਨਮਾਨ ਦੀ ਗੱਲ ਹੈ | ਇਹ ਪਹਿਲਕਦਮੀ ਸਾਡੇ ਅਧਿਆਪਕਾਂ ਨੂੰ ਮਹੱਤਵਪੂਰਨ ਨਿਵੇਸ਼ ਸਿੱਖਿਆ ਦੇ ਲਈ ਜ਼ਰੂਰੀ ਜਾਣਕਾਰੀ ਅਤੇ ਸਰੋਤ ਪ੍ਰਦਾਨ ਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ | ਇਹ ਵਿੱਤੀ ਸਾਖਰਤਾ ਨੂੰ ਉਤਸ਼ਾਹਿਤ ਕਰਨ ਅਤੇ ਸਾਡੇ ਦੇਸ਼ ਦੀ ਪ੍ਰਗਤੀ ਵਿੱਚ ਸਮੁੱਚੇ ਤੌਰ ਤੇ ਯੋਗਦਾਨ ਦੇਣ ਦੇ ਸਾਡੇ ਮਿਸ਼ਨ ਦੇ ਨਾਲ ਪੂਰੀ ਤਰ੍ਹਾਂ ਨਾਲ ਮੇਲ ਖਾਂਦਾ ਹੈ |''
ਕਿੰਜਲ ਸ਼ਾਹ ਹੈੱਡ ਡਿਜੀਟਲ ਬਿਜ਼ਨਸ ਮਾਰਕੀਟਿੰਗ ਅਤੇ ਐਨਾਲੀਟਕਸ, ਕੋਟਕ ਮਿਉਚਲ ਫੰਡ, ਨੇ ਕਿਹਾ ''ਇਸ ਨਿਵੇਸ਼ਕ ਸਿੱਖਿਆ ਅਤੇ ਜਾਗਰੂਕਤਾ ਪ੍ਰੋਗਰਾਮ 'ਸਿੱਖੋ ਪੈਸੇ ਦੀ ਭਾਸ਼ਾ' ਦੁਆਰਾ ਅਸੀਂ ਵਿੱਤੀ ਸ਼ਕਤੀਕਰਨ ਦੀ ਖੇਤੀ ਲਈ ਡੂੰਘਾਈ ਨਾਲ ਪ੍ਰਤੀਬੱਧ ਹਾਂ | ਸਾਡਾ ਮੰਨਣਾ ਹੈ ਕਿ ਅਧਿਆਪਕ ਸਾਡੇ ਦੇਸ਼ ਦੀ ਕਿਸਮਤ ਨੂੰ ਘੜਨ ਅਤੇ ਨਵੀਂ ਪੀੜ੍ਹੀ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਸੀ.ਬੀ.ਐਸ.ਈ ਦੇ ਨਾਲ ਸਾਡੀ ਸਾਂਝੇਦਾਰੀ ਵਿੱਤੀ ਸਾਖਰਤਾ ਅਤੇ ਨਿਵੇਸ਼ ਦੇ ਵਾਰੇ ਸਤਿਕਾਰਯੋਗ ਅਧਿਆਪਕਾਂ ਨੂੰ ਸਿੱਖਿਅਤ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਲਈ ਹੈ | ਸਮੂਹਿਕ ਤੌਰ 'ਤੇ ਅਸੀਂ ਇੱਕ ਅਜਿਹਾ ਭਵਿੱਖ ਬਣਾ ਸਕਦੇ ਹਾਂ ਜਿੱਥੇ ਵਿੱਤੀ ਤੌਰ 'ਤੇ ਜਾਗਰੂਕ ਅਧਿਆਪਕ ਆਰਥਿਕਤਾ ਨੂੰ ਵਧੀਆ ਬਣਾਉਣ ਵਿੱਚ ਮਦਦ ਕਰ ਸਕਦੇ ਹਨ | ''
ਇਹ ਪਹਿਲਕਦਮੀ ਆਰਥਿਕ ਤੌਰ 'ਤੇ ਮਜ਼ਬੂਤ ਭਾਰਤ ਦੀ ਪ੍ਰਾਪਤੀ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦਾ ਪ੍ਰਤੀਨਿਧਤਾ ਕਰਦੀ ਹੈ ਜਿਸਦਾ ਉਦੇਸ਼ ਪ੍ਰਗਤੀ ਅਤੇ ਵਿਕਾਸ ਦੇ ਲਈ ਦੇਸ਼ ਦੀ ਇੱਛਾਵਾਂ ਦੇ ਨਾਲ ਪੂਰੀ ਤਰ੍ਹਾਂ ਨਾਲ ਤਾਲਮੇਲ ਬਿਠਾਉਣਾ ਹੈ | 'ਸਿੱਖੋ ਪੈਸੇ ਦੀ ਭਾਸ਼ਾ' ਤੋਂ ਉਮੀਦ ਹੈ ਕਿ ਇਹ ਦੇਸ਼ ਦੇ ਵਿੱਤੀ ਢਾਂਚੇ ਨੂੰ ਅਕਾਰ ਦੇਣ ਵਿੱਚ ਮਦਦ ਕਰੇਗੀ |