ਲੁਧਿਆਣਾ, 06 ਸਤੰਬਰ, 2023 (ਨਿਊਜ਼ ਟੀਮ): ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਇੱਕ ਸਮਾਰੋਹ ਦੌਰਾਨ ਦੇਸ਼ ਭਰ ਦੇ 50 ਬੇਮਿਸਾਲ ਅਧਿਆਪਕਾਂ ਨੂੰ ‘ਦਿ ਨੈਸ਼ਨਲ ਅਵਾਰਡ ਟੂ ਟੀਚਰਸ’ (ਐਨ.ਏ.ਟੀ.) ਨਾਲ ਸਨਮਾਨਿਤ ਕੀਤਾ। ਭੁਪਿੰਦਰ ਗੋਗੀਆ, ਪ੍ਰਿੰਸੀਪਲ, ਸਤ ਪਾਲ ਮਿੱਤਲ ਸਕੂਲ, ਲੁਧਿਆਣਾ, ਪੰਜਾਬ, ਇਸ ਸ਼ਲਾਘਾਯੋਗ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਇੱਕ ਸਨ। ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਦ੍ਰੋਪਦੀ ਮੁਰਮੂ ਨੇ ਗੋਗੀਆ ਨੂੰ ਸ਼ਲਾਘਾਯੋਗ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ, ਜਿਸ ਵਿੱਚ ਚਾਂਦੀ ਦਾ ਤਗਮਾ, ਇੱਕ ਅਧਿਕਾਰਤ ਸਰਟੀਫਿਕੇਟ ਅਤੇ 50,000 ਰੁਪਏ ਦਾ ਨਕਦ ਇਨਾਮ ਸ਼ਾਮਲ ਸੀ। ਭਾਰਤ ਦੇ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਸਾਰੇ ਨੈਸ਼ਨਲ ਐਵਾਰਡ ਪ੍ਰਾਪਤ ਅਧਿਆਪਕਾਂ ਨਾਲ ਇੱਕ ਇੰਟਰਐਕਟਿਵ ਸੈਸ਼ਨ ਵੀ ਕੀਤਾ ਅਤੇ ਉਹਨਾਂ ਦੀ ਪ੍ਰਾਪਤੀ ਲਈ ਉਹਨਾਂ ਨੂੰ ਵਧਾਈ ਦਿੱਤੀ।
ਐਨ.ਏ.ਟੀ. ਦੇਸ਼ ਦੇ ਉੱਚ ਚੋਟੀ ਦੇ ਸਿੱਖਿਅਕਾਂ ਦੁਆਰਾ ਕੀਤੇ ਗਏ ਮਹਾਨ ਯੋਗਦਾਨਾਂ ਦੀ ਮਾਨਤਾ ਹੈ। ਇਹ ਉਨ੍ਹਾਂ ਲੋਕਾਂ ਦਾ ਜਸ਼ਨ ਮਨਾਉਂਦਾ ਹੈ, ਜਿਨ੍ਹਾਂ ਨੇ ਆਪਣੇ ਅਟੁੱਟ ਸਮਰਪਣ ਅਤੇ ਸਖ਼ਤ ਮਿਹਨਤ ਨਾਲ, ਨਾ ਸਿਰਫ਼ ਸਕੂਲੀ ਸਿੱਖਿਆ ਦੀ ਗੁਣਵੱਤਾ ਨੂੰ ਉੱਚਾ ਕੀਤਾ ਹੈ ਸਗੋਂ ਆਪਣੇ ਵਿਦਿਆਰਥੀਆਂ ਦੇ ਜੀਵਨ ਨੂੰ ਵੀ ਪਰਪੱਖ ਬਣਾਇਆ ਹੈ।
ਅਵਾਰਡ ਪ੍ਰਾਪਤ ਕਰਨ ਤੇ, ਭੁਪਿੰਦਰ ਗੋਗੀਆ ਨੇ ਆਪਣੇ ਮਨੋਭਾਵ ਸ਼ਬਦ ਪੇਸ਼ ਕੀਤੇ ਕਿ 'ਇਹ ਪ੍ਰਸ਼ੰਸਾਯੋਗ ਪੁਰਸਕਾਰ ਪ੍ਰਾਪਤ ਕਰਕੇ ਮੈਂ ਭਾਗਸ਼ਾਲੀ ਤੇ ਖੁਸ਼ਕਿਸਮਤ ਮਹਿਸੂਸ ਕਰ ਰਹੀ ਹਾਂ। ਮੈਂ ਸੀ.ਆਈ.ਐੱਸ.ਸੀ.ਈ. ਦੇ ਕਾਰਜਕਾਰੀ ਅਤੇ ਸਕੱਤਰ ਸ਼੍ਰੀ ਗੇਰੀ ਅਰਾਥੂਨ ਦਾ ਤਹਿ ਦਿਲ ਤੋਂ ਇਸ ਪੁਰਸਕਾਰ ਲਈ ਮੇਰੇ ਨਾਂ ਦੀ ਤਰਜ਼ਮਾਨੀ ਕਰਨ ਲਈ ਧੰਨਵਾਦ ਕਰਦੀ ਹਾਂ। ਇਸਦੇ ਨਾਲ ਹੀ ਗਵਰਨਿੰਗ ਕਾਉਂਸਿਲ ਦੇ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਜੀ ਦਾ ਮੇਰਾ ਮਾਰਗਦਰਸ਼ਨ ਕਰਨ ਲਈ ਅਤੇ ਸਕੂਲ ਦਾ ਹਿੱਸਾ ਬਣਨ ਦਾ ਅਵਸਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ। ਮੈਂ ਆਪਣੇ ਸਟਾਫ ਅਤੇ ਮੇਰੇ ਪਰਿਵਾਰ ਦੀ ਰਿਣੀ ਹਾਂ ਜਿਹਨਾਂ ਨੇ ਮੈਨੂੰ ਆਪਣਾ ਭਰਪੂਰ ਯੋਗਦਾਨ ਦਿੱਤਾ। ਅੰਤ ਵਿੱਚ ਮੈਂ ਇਸ ਮਹਾਨ ਪ੍ਰਾਪਤੀ ਨੂੰ ਹਾਸਿਲ ਕਰਨ ਵਿੱਚ ਸਾਰੇ ਸੱਤਿਅਨਾਂ ਦਾ ਧੰਨਵਾਦ ਕਰਦੀ ਹਾਂ'।
ਭੁਪਿੰਦਰ ਗੋਗੀਆ, ਹੈਦਰਾਬਾਦ ਯੂਨੀਵਰਸਿਟੀ ਦੇ ਇੱਕ ਪ੍ਰਸਿੱਧ ਸਿੱਖਿਅਕ ਹਨ। 1991 ਵਿੱਚ ਉਹਨਾਂ ਨੇ ਆਪਣੇ ਅਧਿਆਪਨ ਕਰੀਅਰ ਦੀ ਸ਼ੁਰੂਆਤ ਕੀਤੀ। ਉਹਨਾਂ ਦੀ ਪਾਰਖੂ ਦ੍ਰਿਸ਼ਟੀ, ਪ੍ਰਤੀਬਿੰਬਤ ਅਤੇ ਮਹਾਨ ਪਹੁੰਚ ਨੇ ਲੁਧਿਆਣਾ ਦੇ ਮਾਣਮੱਤੇ ਵਿਦਿਅਕ ਅਦਾਰਿਆਂ 'ਤੇ ਮਹੱਤਵਪੂਰਣ ਪ੍ਰਭਾਵ ਛੱਡਿਆ ਹੈ। 2010 ਵਿੱਚ, ਉਹਨਾਂ ਨੇ ਸਤ ਪਾਲ ਮਿੱਤਲ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਕਰਨ ਦੀ ਚੁਣੌਤੀ ਨੂੰ ਸਵੀਕਾਰ ਕੀਤਾ, ਆਪਣੀ ਦ੍ਰਿੜਤਾ ਅਤੇ ਪੱਕੇ ਇਰਾਦਿਆਂ ਨਾਲ ਵਿਦਿਆ ਦੇ ਪੱਧਰ ਨੂੰ ਮਹਾਨ ਪ੍ਰਾਪਤੀਆਂ ਤੱਕ ਪਹੁੰਚਾਇਆ ਹੈ।