ਲੁਧਿਆਣਾ, 21 ਅਗਸਤ, 2023 (ਨਿਊਜ਼ ਟੀਮ): ਭਾਰਤ ਵਿੱਚ ਐਸਯੂਵੀ ਸੈਗਮੈਂਟ ਵਿੱਚ ਮੋਹਰੀ ਮਹਿੰਦਰਾ ਐਂਡ ਮਹਿੰਦਰਾ ਦੀ ਸਹਾਇਕ ਕੰਪਨੀ,ਮਹਿੰਦਰਾ ਇਲੈਕਟ੍ਰਿਕ ਆਟੋਮੋਬਾਈਲਜ਼ ਲਿਮਟਿਡ (ਐਮਈਏਐਲ ) ਨੇ ਅੱਜ ਪਦਮ ਭੂਸ਼ਣ ਅਤੇ ਅਕੈਡਮੀ ਅਵਾਰਡ ਵਿਜੇਤਾ ਏਆਰ. ਰਹਿਮਾਨ ਦੇ ਸਹਿਯੋਗ ਨਾਲ ਇੱਕ ਸ਼ਾਨਦਾਰ ਸੋਨਿਕ ਆਈਡੈਂਟਿਟੀ ਦਾ ਲਾਂਚ ਕੀਤਾ ਹੈ, ਇਹਨਾਂ ਸੁਰੀਲੀਆਂ ਧੁਨਾਂ ਦੁਆਰਾ ਅਰਥਪੂਰਨ ਮਨੁੱਖੀ ਅਨੁਭਵਾਂ 'ਤੇ ਜ਼ੋਰ ਦਿੱਤਾ ਗਿਆ ਹੈ।
ਇਹ ਨਵੀਂ ਸੋਨਿਕ ਆਈਡੈਂਟਿਟੀ ਮਹਿੰਦਰਾ ਦੀ ਸਥਿਰਤਾ ਅਤੇ ਗ੍ਰਹਿ ਦੀ ਦੇਖਭਾਲ ਲਈ ਇਸਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜੋ ਇਸ ਦੀਆਂ ਭਾਰਤੀ ਜੜ੍ਹਾਂ ਅਤੇ ਅਭਿਲਾਸ਼ੀ ਗਲੋਬਲ ਆਊਟਰੀਚ ਵਿਚਕਾਰ ਬ੍ਰਾਂਡ ਦੇ ਸਬੰਧ ਨੂੰ ਉਜਾਗਰ ਕਰਦੀ ਹੈ। ਸੋਨਿਕ ਆਈਡੈਂਟਿਟੀ ਨੂੰ ਮਹਿੰਦਰਾ ਦੀ ਨਵੀਂ ਵਿਜ਼ੂਅਲ ਪਛਾਣ ਦੇ ਨਾਲ, ਇਸਦੇ ਬੌਰਨ ਇਲੈਕਟ੍ਰਿਕ ਵਾਹਨਾਂ ਦੀ ਨਵੀਂ ਰੇਂਜ ਲਈ ਪੇਸ਼ ਕੀਤਾ ਗਿਆ।
ਸੋਨਿਕ ਆਈਡੈਂਟਿਟੀ ਦਾ ਵਿਸਤਾਰ ਬ੍ਰਾਂਡ ਐਂਥਮ ਤੋਂ ਕਿਤੇ ਜਿਆਦਾ ਹੈ, ਜਿਸ ਵਿੱਚ ਮਹਿੰਦਰਾ ਦੇ ਗਲੋਬਲ ਇਲੈਕਟ੍ਰਿਕ ਐਸਯੂਵੀ ਦੇ ਆਗਾਮੀ ਸਾਰੇ-ਨਵੇਂ ਪੋਰਟਫੋਲੀਓ ਦੇ ਵੱਖ-ਵੱਖ ਪਹਿਲੂਆਂ ਲਈ ਤਿਆਰ ਕੀਤੀਆਂ ਗਈਆਂ 75 ਤੋਂ ਵੱਧ ਵਿਲੱਖਣ ਧੁਨਾਂ ਸ਼ਾਮਲ ਹਨ। ਇਹਨਾਂ ਧੁਨਾਂ ਵਿੱਚ ਅੰਦਰੂਨੀ ਅਤੇ ਬਾਹਰੀ ਡਰਾਈਵ ਸਾਊਂਡਸ ,ਐਕਸਪੀਰੀਐਂਸ ਜ਼ੋਨ ਮੋਡ, ਇਨਫੋਟੇਨਮੈਂਟ ਸੰਕੇਤ, ਅਤੇ ਕਾਰਜਸ਼ੀਲ ਸਿਗਨਲ ਜਿਵੇਂ ਕਿ ਸੀਟ-ਬੈਲਟ ਅਲਰਟ ਅਤੇ ਟਰਨ ਇੰਡੀਕੇਟਰ ਸ਼ਾਮਲ ਹਨ। ਮਹਿੰਦਰਾ ਦੇ ਬ੍ਰਾਂਡ ਨਾਲ ਮੇਲ ਖਾਣ ਅਤੇ ਸੰਗੀਤ ਅਤੇ ਜੀਵਨ ਸ਼ੈਲੀ ਰਾਹੀਂ ਗਾਹਕਾਂ ਨਾਲ ਜੁੜਨ ਲਈ ਹਰੇਕ ਸਾਊਂਡ ਨੂੰ ਬੜੇ ਹੀ ਧਿਆਨ ਨਾਲ ਤਿਆਰ ਕੀਤਾ ਗਿਆ ਹੈ।
ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦੇ ਆਟੋ ਐਂਡ ਫਾਰਮ ਸੈਕਟਰ ਦੇ ਐਗਜ਼ੀਕਿਊਟਿਵ ਡਾਇਰੈਕਟਰ ਅਤੇ ਸੀਈਓ, ਰਾਜੇਸ਼ ਜੇਜੂਰੀਕਰ ਨੇ ਕਿਹਾ, " ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਗਲੋਬਲ ਮਿਊਜ਼ਿਕ ਸੇਲਿਬ੍ਰਿਟੀ ਅਤੇ ਅਕੈਡਮੀ ਅਵਾਰਡ ਵਿਜੇਤਾ, ਏਆਰ ਰਹਿਮਾਨ ਨੇ ਮਹਿੰਦਰਾ ਦੇ ਆਗਾਮੀ ਆਲ-ਨਿਊ ਬੌਰਨ ਇਲੈਕਟ੍ਰਿਕ ਵਹੀਕਲਜ਼ ਦੀ ਰੇਂਜ ਵਾਸਤੇ ਇੱਕ ਸੋਨਿਕ ਆਈਡੈਂਟਿਟੀ ਅਤੇ ਬ੍ਰਾਂਡ ਐਂਥਮ ਬਣਾਉਣ ਲਈ ਸਾਡੇ ਨਾਲ ਸਹਿਯੋਗ ਕੀਤਾ ਹੈ। ਇਹ ਧੁਨਾਂ ਸੰਗੀਤਮਈ ਅਨੋਖੇ ਅੰਦਾਜ਼ ਨੂੰ ਦਰਸਾਉਂਦੀਆਂ ਹਨ, ਜੋ ਸਾਡੇ ਬ੍ਰਾਂਡ ਦੀ ਧੜਕਣ, ਕਦਰਾਂ-ਕੀਮਤਾਂ ਅਤੇ ਵਿਜ਼ਿਨ ਦਾ ਪ੍ਰਤੀਕ ਹਨ। ਨਵੀਂ ਸੋਨਿਕ ਆਈਡੈਂਟਿਟੀ ਅਤੇ ਬ੍ਰਾਂਡ ਐਂਥਮ ਸੰਗੀਤ ਦੀ ਸਰਵ ਵਿਆਪਕ ਭਾਸ਼ਾ ਰਾਹੀਂ ਸਾਡੇ ਨਵੇਂ ਯੁੱਗ ਦੇ ਗਾਹਕਾਂ ਨਾਲ ਜੁੜਨ ਦੀ ਦਿਸ਼ਾ ਵਲ ਇੱਕ ਮਹੱਤਵਪੂਰਨ ਕਦਮ ਹੈ।
ਮਸ਼ਹੂਰ ਸੰਗੀਤਕਾਰ ਏਆਰ. ਰਹਿਮਾਨ ਨੇ ਕਿਹਾ, "ਜਦੋਂ ਵੀ ਮੈਂ ਵਿਦੇਸ਼ਾਂ ਵਿੱਚ ਨਵੀਨਤਾਕਾਰੀ ਇਲੈਕਟ੍ਰਿਕ ਵਾਹਨਾਂ ਦੇ ਡਿਜ਼ਾਈਨ ਵੇਖਦਾ ਹਾਂ, ਤਾਂ ਮੈਂ ਅਕਸਰ ਸੋਚਦਾ ਹਾਂ ਕਿ ਭਾਰਤ ਨੇ ਅਜੇ ਤੱਕ ਇਹ ਛਲਾਂਗ ਕਿਉਂ ਨਹੀਂ ਲਗਾਈ। ਮਹਿੰਦਰਾ ਦੇ ਨਾਲ ਸਹਿਯੋਗ ਕਰਕੇ ਮੇਰੀ ਇਹ ਧਾਰਨਾ ਬਦਲ ਗਈ ਹੈ। ਮਹਿੰਦਰਾ ਦੇ ਕਮਾਲ ਦੇ ਡਿਜ਼ਾਈਨਾਂ ਤੋਂ ਇਲਾਵਾ, ਉਹਨਾਂ ਨੇ ਸੋਨਿਕ ਐਕਸਪੀਰੀਐਂਸ ਬਾਰੇ ਮੇਰੀ ਸੂਝ ਨੂੰ ਵੀ ਮਹੱਤਵ ਦਿੱਤਾ ਹੈ। ਵਿਸ਼ਵ ਦੀ ਸਭ ਤੋਂ ਵਧੀਆ ਅਤੇ ਵਾਤਾਵਰਣ-ਅਨੁਕੂਲ, ਸ਼ਾਂਤ ਐਸਯੂਵੀ ਵਿੱਚ ਸਸ਼ਕਤੀਕਰਨ ਅਨੁਭਵ ਅਤੇ ਇਮਰਸਿਵ ਅਹਿਸਾਸ ਦੋਨਾਂ 'ਤੇ ਜ਼ੋਰ ਦਿੱਤਾ ਗਿਆ ਹੈ, ਸਾਡੀ ਭਾਈਵਾਲੀ ਸਿਰਫ਼ ਧੁਨਾਂ ਤਿਆਰ ਕਰਨ ਤੋਂ ਕਿਤੇ ਜਿਆਦਾ ਹੈ; ਇਹ ਭਾਰਤੀ ਨਵੀਨਤਾ ਦੇ ਸਰਬੋਤਮ ਤੱਤਾਂ ਨੂੰ ਦਰਸਾਉਂਦੀ ਹੈ। ਹਾਲਾਂਕਿ ਕਿ ਮੈਂ ਜਾਪਾਨ, ਅਮਰੀਕਾ ਅਤੇ ਯੂਰਪ ਦੇ ਇੰਸਟਰੂਮੈਂਟਸ ਦੀ ਵਰਤੋਂ ਵੀ ਕੀਤੀ ਹੈ, ਭਾਰਤ ਨੂੰ ਮੋਹਰੀ ਕਾਢਾਂ ਨਾਲ ਇੱਕ ਨੇਤਾ ਵਜੋਂ ਉਭਰਦਾ ਦੇਖ ਕੇ ਮੈਨੂੰ ਬਹੁਤ ਮਾਣ ਹੁੰਦਾ ਹੈ। ਮਹਿੰਦਰਾ ਦੇ ਸਹਿਯੋਗ ਨਾਲ, ਸਾਡਾ ਉਦੇਸ਼ ਇੱਕ ਅਜਿਹਾ ਸੋਨਿਕ ਐਕਸਪੀਰੀਐਂਸ ਪ੍ਰਦਾਨ ਕਰਨਾ ਹੈ ਜੋ ਵਿਸ਼ਵਵਿਆਪੀ ਅਤੇ ਵਿਲੱਖਣ ਤੌਰ 'ਤੇ ਭਾਰਤੀ ਹੋਵੇ - ਇੱਕ ਅਜਿਹੀ ਧੁਨ ਜੋ ਮਾਣ ਨਾਲ ਗੂੰਜਦੀ ਹੋਵੇ ਅਤੇ ਭਾਰਤ ਦੇ ਮਹੱਤਵਪੂਰਨ ਬਦਲਾਅ ਦਾ ਜਸ਼ਨ ਮਨਾਏ।”
ਪ੍ਰਮੁੱਖ ਇਲੈਕਟ੍ਰਿਕ ਵਾਹਨਾਂ ਦੇ ਸਾਊਂਡਸਕੇਪ ਦਾ ਵਿਸ਼ਲੇਸ਼ਣ ਕਰਦੇ ਹੋਏ , ਰਹਿਮਾਨ ਨੇ ਕਾਂਚੀਪੁਰਮ ਵਿੱਚ ਮਹਿੰਦਰਾ ਦੀ ਟੈਸਟਿੰਗ ਸਹੂਲਤ ਵਿੱਚ ਸਮਾਂ ਬਿਤਾਉਣ ਤੋਂ ਬਾਅਦ ਸੋਨਿਕ ਰਚਨਾਵਾਂ ਨੂੰ ਵਿਕਸਤ ਕੀਤਾ। ਸਾਡਾ ਟੀਚਾ ਯਾਤਰੀਆਂ ਨੂੰ ਉਨ੍ਹਾਂ ਦੇ ਡ੍ਰਾਈਵਿੰਗ ਮੋਡ ਨਾਲ ਜੋੜਦੇ ਹੋਏ ਵਾਹਨ ਦੀਆਂ ਆਵਾਜ਼ਾਂ ਦੀ ਨਕਲ ਕਰਦੇ ਹੋਏ, ਕਾਰ ਦੇ ਅੰਦਰ ਦੇ ਤਜਰਬੇ ਦੇ ਨਾਲ ਅਤਿ-ਆਧੁਨਿਕ ਤਕਨੀਕ ਨੂੰ ਮਿਲਾਉਣਾ ਸੀ। ਇਸ ਨੇ ਇੱਕ ਸੁਮੇਲ ਵਾਲਾ ਮਿਸ਼ਰਣ ਬਣਾਇਆ ਜੋ ਆਤਮਾ ਨੂੰ ਮੋਹ ਲੈਂਦਾ ਹੈ ਅਤੇ ਵਿਜ਼ੂਅਲ ਸੁਧਾਰਾਂ ਜਿਵੇਂ ਕਿ ਸਰਗਰਮ ਐਮਬਿਐਂਟ ਲਾਈਟਿੰਗ ਅਤੇ ਉੱਚ-ਰੈਜ਼ੋਲੂਸ਼ਨ ਐਨੀਮੇਸ਼ਨਾਂ ਦਾ ਪੂਰਕ ਹੈ।
ਡਾਲਬੀ ਐਟਮਸ, ਜੋ ਆਪਣੀ ਸਿਨੇਮੈਟਿਕ ਅਤੇ ਜੀਵੰਤ ਸਾਊਂਡ ਗੁਣਵੱਤਾ ਲਈ ਮਸ਼ਹੂਰ ਹਨ , ਨੂੰ ਹਰਮਨ ਦੇ 360 ਡਿਗਰੀ ਸਰਾਊਂਡ ਸਾਊਂਡ ਸਲਿਊਸ਼ਨ ਦੇ ਨਾਲ ਡ੍ਰਾਈਵਿੰਗ ਅਨੁਭਵ ਵਿੱਚ ਸਰਲਤਾ ਦੇ ਨਾਲ ਜੋੜਿਆ ਗਿਆ ਹੈ। ਮਹਿੰਦਰਾ ਨੇ ਇੱਕ ਸ਼ਾਂਤ ਕਾਰ ਕੈਬਿਨ ਦੇ ਅੰਦਰ ਇੱਕ ਬੇਮਿਸਾਲ ਆਡੀਟੋਰੀ ਯਾਤਰਾ ਪ੍ਰਦਾਨ ਕਰਨ ਲਈ ਡੌਲਬੀ ਐਟਮਸ ਦੇ ਉੱਨਤ ਆਡੀਓ ਪ੍ਰੋਸੈਸਿੰਗ ਐਲਗੋਰਿਦਮ ਦੀ ਵਰਤੋਂ ਕੀਤੀ ਹੈ। ਇਲੈਕਟ੍ਰਿਕ ਐਸਯੂਵੀ ਵਿੱਚ ਸਾਊਂਡਸਕੇਪ ਦੀ ਇੱਕ ਫੈਕਟਰੀ ਹੋਵੇਗੀ, ਜੋ ਇੱਕ ਬਹੁ-ਸੰਵੇਦੀ ਅਨੁਭਵ ਪ੍ਰਦਾਨ ਲਈ ਤਿਆਰ ਕੀਤੀ ਗਈ ਹੈ, ਜੋ ਸਥਿਰ ਸ਼ਾਂਤੀ ਤੋਂ ਲੈ ਕੇ ਇੰਟਰਐਕਟਿਵ, ਸੰਵੇਦਕ ਸਾਊਂਡ ਦਾ ਅਨੁਭਵ ਪ੍ਰਦਾਨ ਕਰਦੀ ਹੈ। ਇਹ ਵਿਜ਼ੂਅਲ ਇਂਨ੍ਹਾਂਸਮੈਂਟਸ ਦੁਆਰਾ ਪੂਰਕ ਹਨ ਜਿਵੇਂ ਕਿ ਸਰਗਰਮ ਐਮਬਿਐਂਟ ਲਾਈਟਿੰਗ ਅਤੇ ਉੱਚ-ਰੈਜ਼ੋਲੂਸ਼ਨ ਐਨੀਮੇਸ਼ਨ, ਜੋ ਦਿਲ ਨੂੰ ਛੁਹ ਲੈਣ ਵਾਲਾ ਇੱਕ ਸੁਮੇਲ ਮਿਸ਼ਰਣ ਬਣਾਉਂਦੇ ਹਨ।
ਹਰਮਨ ਅਤੇ ਡੌਲਬੀ ਲੈਬਾਰਟਰੀਆਂ ਦੇ ਨਾਲ ਇਹ ਮਹੱਤਵਪੂਰਨ ਸਹਿਯੋਗ ਡਰਾਈਵਰਾਂ ਅਤੇ ਯਾਤਰੀਆਂ ਨੂੰ ਤਿੰਨ-ਅਯਾਮੀ ਆਡੀਓ ਵਾਤਾਵਰਣ ਵਿੱਚ ਲਿਜਾਂਦਾ ਹੈ, ਜੋ ਸਮੁੱਚੇ ਡਰਾਈਵਿੰਗ ਅਨੁਭਵ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਂਦਾ ਹੈ। ਭਾਵੇਂ ਇਹ ਕਿਸੇ ਮਨਪਸੰਦ ਧੁਨ ਦਾ ਆਨੰਦ ਲੈਣਾ ਹੋਵੇ, ਸਟੀਕ ਨੈਵੀਗੇਸ਼ਨ ਸੰਕੇਤਾਂ ਨਾਲ ਜੁੜਨਾ ਹੋਵੇ, ਜਾਂ ਇੱਕ ਰੋਮਾਂਚਕ ਪੋਡਕਾਸਟ ਦਾ ਅਨੰਦ ਲੈਣਾ ਹੋਵੇ, ਡੌਲਬੀ ਐਟਮਸ ਡੂੰਘਾਈ ਅਤੇ ਯਥਾਰਥਵਾਦ ਦੀਆਂ ਪਰਤਾਂ ਨੂੰ ਜੋੜਦਾ ਹੈ। ਇਹ ਨਵੀਨਤਾਕਾਰੀ ਸੋਨਿਕ ਆਈਡੈਂਟਟੀ ਹਰ ਯਾਤਰਾ ਨੂੰ ਇੱਕ ਵਿਅਕਤੀਗਤ ਸੰਗੀਤ ਸਮਾਰੋਹ ਜਾਂ ਨਿੱਜੀ ਸਕ੍ਰੀਨਿੰਗ ਵਿੱਚ ਬਦਲ ਦਿੰਦੀ ਹੈ, ਜੋ ਸੜਕ 'ਤੇ ਸੰਗੀਤ ਦਾ ਅਨੰਦ ਲੈਣ ਦੇ ਅਨੁਭਵ ਦੇ ਇੱਕ ਨਵੇਂ ਯੁੱਗ ਨੂੰ ਪਰਿਭਾਸ਼ਿਤ ਕਰਦੀ ਹੈ।
ਮਹਿੰਦਰਾ ਦੀਆਂ ਸੋਨਿਕ ਰਚਨਾਵਾਂ ਦੇ ਮੂਲ ਵਿੱਚ ਸਥਿਰਤਾ ਅਧਾਰ ਹੈ; ਹਰੇਕ ਧੁਨੀ ਨਵੀਨਤਾ ਅਤੇ ਉੱਤਮਤਾ ਦੇ ਪ੍ਰਤੀ ਇਸਦੇ ਵਿਸ਼ਵਵਿਆਪੀ ਇਰਾਦੇ ਨਾਲ ਗੂੰਜਦੇ ਹੋਏ, ਗ੍ਰਹਿ ਪ੍ਰਤੀ ਬ੍ਰਾਂਡ ਦੀ ਵਚਨਬੱਧਤਾ ਨੂੰ ਦਰਸ਼ਾਉਂਦੀ ਹੈ। ਇਕੱਠੇ ਮਿਲ ਕੇ, ਇਹ ਤੱਤ ਡ੍ਰਾਈਵਿੰਗ ਦੇ ਤਜ਼ਰਬੇ ਨੂੰ ਵਿਲੱਖਣ ਬਣਾਉਂਦੇ ਹਨ ਅਤੇ ਹਰੇ ਭਰੇ ਭਵਿੱਖ ਲਈ ਮਹਿੰਦਰਾ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਛਲਾਂਗ ਲਗਾਉਂਦੇ ਹਨ।
ਇਸ ਪਹਿਲ ਦੇ ਨਾਲ, ਮਹਿੰਦਰਾ ਨੇ ਆਟੋਮੋਟਿਵ ਬ੍ਰਾਂਡਿੰਗ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਥਾਪਤ ਕੀਤਾ, ਜੋ ਸੰਗੀਤ ਅਤੇ ਸਾਊਂਡ ਦੀ ਸਰਵਵਿਆਪੀ ਭਾਸ਼ਾ ਦੁਆਰਾ ਨਵੀਨਤਾ, ਸਥਿਰਤਾ ਅਤੇ ਵਿਸ਼ਵਵਿਆਪੀ ਜੁੜਾਵ ਦੇ ਲਈ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ।
ਮਹਿੰਦਰਾ ਬ੍ਰਾਂਡ ਐਂਥਮ ਦਾ ਲਿੰਕ: https://youtu.be/4ZwTJWa6ZLo