ਲੁਧਿਆਣਾ, 26 ਜੁਲਾਈ 2023 (ਨਿਊਜ਼ ਟੀਮ): ਭਾਰਤ ਦੇ ਅਭਿਲਾਸ਼ੀ ਨੌਜਵਾਨਾਂ ਨੂੰ ਬਿਹਤਰ ਭਵਿੱਖ ਲਈ ਜੀਵਨ ਵਿੱਚ ਅੱਗੇ ਵਧਣ ਵਿੱਚ ਮਦਦ ਕਰਨ ਦੇ ਆਪਣੇ ਯਤਨਾਂ ਦੇ ਤਹਿਤ, ਭਾਰਤ ਦਾ ਪ੍ਰਮੁੱਖ ਟੈਲੀਕਾਮ ਆਪਰੇਟਰ, ਵੀ ਦੇਸ਼ ਦੇ ਸਭ ਤੋਂ ਵੱਡੇ ਜਾਬ ਸਰਚ ਪਲੇਟਫਾਰਮ ' ਅਪਣਾ' ਦੇ ਨਾਲ ਸਾਂਝੇਦਾਰੀ ਵਿੱਚ, ਐਕਸਕਲਿਊਸਿਵ ਤੌਰ ਤੇ ਵੀ ਐਪ 'ਤੇ ਵੀ ਜਾਬਸ ਐਂਡ ਐਜੂਕੇਸ਼ਨ ਪਲੇਟਫਾਰਮ 'ਤੇ 10,000 ਤੋਂ ਵੱਧ ਅੰਤਰਰਾਸ਼ਟਰੀ ਨੌਕਰੀਆਂ ਦੇ ਮੌਕਿਆਂ ਤੱਕ ਪਹੁੰਚ ਪ੍ਰਦਾਨ ਕਰਨ ਦੀ ਪੇਸ਼ਕਸ਼ ਕਰ ਰਿਹਾ ਹੈ।
ਵੀ ਦੇ ਉਪਭੋਗਤਾ ਹੁਣ ਸੰਯੁਕਤ ਅਰਬ ਅਮੀਰਾਤ (ਯੂਏਈ ), ਜਾਪਾਨ, ਮਲੇਸ਼ੀਆ, ਰੂਸ, ਜਰਮਨੀ, ਦੱਖਣੀ ਅਫਰੀਕਾ, ਆਸਟ੍ਰੇਲੀਆ, ਕੈਨੇਡਾ, ਅਤੇ ਯੂਨਾਈਟਿਡ ਕਿੰਗਡਮ (ਯੂਕੇ ) ਵਰਗੇ ਦੇਸ਼ਾਂ ਵਿੱਚ ਮੈਨੂਫੈਕਚਰਿੰਗ, ਸੇਲਜ਼, ਬਿਜ਼ਨਸ ਡਿਵੈਲਪਮੈਂਟ, ਕਸਟਮਰ ਸਪੋਰਟ , ਲੌਜਿਸਟਿਕਸ ਆਦਿ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਨੌਕਰੀਆਂ ਦੇ ਲੁਭਾਵਣੇ ਅਵਸਰਾਂ ਲਈ ਅਰਜ਼ੀ ਦੇ ਸਕਦੇ ਹਨ।
ਇਹਨਾਂ ਮੌਕਿਆਂ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਕੋਲ ਗ੍ਰੈਜੂਏਸ਼ਨ ਡਿਗਰੀ, ਆਈਟੀਆਈ ਸਰਟੀਫ਼ਿਕੇਸ਼ਨ , ਜਾਂ ਇੱਕ ਸਪੇਸ਼ਿਲਾਈਜ਼ੇਸ਼ਨ ਡਿਪਲੋਮਾ ਵਿਚ ਵਿਦਿਅਕ ਯੋਗਤਾ ਹੋਣੀ ਜ਼ਰੂਰੀ ਹੈ। ਇਸ ਤੋਂ ਇਲਾਵਾ, ਉਮੀਦਵਾਰਾਂ ਕੋਲ ਭਾਰਤ ਵਿਚ ਉਸੇ ਕਾਰਜ ਖੇਤਰ ਨਾਲ ਸੰਬੰਧਿਤ ਹੁਨਰ ਅਤੇ ਪਹਿਲਾਂ ਤੋਂ ਕੰਮ ਕਰਨ ਦਾ ਤਜਰਬਾ ਹੋਣਾ ਚਾਹੀਦਾ ਹੈ।
ਹੁਨਰ ਪੱਖੋਂ ਭਾਰਤ ਨੂੰ ਵਿਸ਼ਵ ਦੀ ਰਾਜਧਾਨੀ ਬਣਾਉਣ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਵੀ ਅਤੇ ਅਪਣਾ ਇਹ ਵਿਲੱਖਣ ਪ੍ਰਸਤਾਵ ਲੈ ਕੇ ਆਏ ਹਨ , ਜੋ ਦੇਸ਼ ਦੇ ਜਨਸੰਖਿਯਕ ਲਾਭਅੰਸ਼ ਦਾ ਫਾਇਦਾ ਉਠਾਉਣ ਦੇ ਸਮਰੱਥ ਹੋਵੇਗਾ। ਬਹੁਤ ਸਾਰੇ ਦੇਸ਼ ਭਾਰਤ ਦੀ ਪ੍ਰਤਿਭਾ ਨੂੰ ਤਰਜੀਹ ਦਿੰਦੇ ਹਨ, ਕਿਉਂਕਿ ਮੰਨਿਆ ਜਾਂਦਾ ਹੈ ਕਿ ਭਾਰਤੀ ਨੌਜਵਾਨ ਮਿਹਨਤੀ ਹੋਣ ਦੇ ਨਾਲ ਨਾਲ ਸਮੱਸਿਆ-ਹੱਲ ਕਰਨ ਦੀ ਸਮਰੱਥਾ ਰੱਖਦੇ ਹਨ , ਡਿਜ਼ੀਟਲ ਤੌਰ 'ਤੇ ਪੜ੍ਹੇ-ਲਿਖੇ, ਨਵੀਆਂ ਤਕਨੀਕਾਂ ਨੂੰ ਅਪਣਾਉਣ ਦੀ ਯੋਗਤਾ ਨਾਲ ਆਪਣੇ ਆਪ ਨੂੰ ਹਰ ਸਤਿਥੀ ਵਿਚ ਢਾਲਣ ਦੇ ਯੋਗ ਹੁੰਦੇ ਹਨ।
ਵੀ ਇੰਟਰਨੈਸ਼ਨਲ ਜਾਬਸ ਓਪਨਿੰਗ ਹੁਣ ਵੀ ਦੇ ਸਾਰੇ ਗਾਹਕਾਂ ਲਈ ਬਿਨਾਂ ਕਿਸੇ ਵਾਧੂ ਕੀਮਤ ਦੇ ਉਪਲਬੱਧ ਹੈ। ਉਪਭੋਗਤਾ ਇਸ ਲਿੰਕ https://bit.ly/3RgRrQj ਰਾਹੀਂ ਵੀ ਐਪ 'ਤੇ ਵੀ ਜਾਬਸ ਪਲੇਟਫਾਰਮ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ।