ਲੁਧਿਆਣਾ, 09 ਜੂਨ, 2023 (ਨਿਊਜ਼ ਟੀਮ): ਅੱਜ ਦੇ ਡਿਜੀਟਲ ਸੰਸਾਰ ਵਿੱਚ, ਮੋਬਾਈਲ ਇੰਟਰਨੈਟ ਰੋਜ਼ਾਨਾ ਦੇ ਕੰਮਕਾਜ ਲਈ ਬੇਹੱਦ ਮਹੱਤਵਪੂਰਨ ਕਾਰਕ ਬਣ ਗਿਆ ਹੈ - ਭਾਵੇਂ ਗੱਲ ਕੰਮ ਦੀ ਹੋਵੇ ਜਾਂ ਮਨੋਰੰਜਨ ਦੀ । ਹਾਈਬ੍ਰਿਡ ਵਰਕ ਕਲਚਰ, ਬਹੁਤ ਜ਼ਿਆਦਾ ਕੰਟੇਂਟ ਦੀ ਵਰਤੋਂ , ਸਮਾਜਿਕ ਚੈਟ ਅਤੇ ਸਰਫਿੰਗ, ਇਮਰਸਿਵ ਗੇਮਿੰਗ, ਆਦਿ ਦੇ ਨਾਲ, ਪ੍ਰੀਪੇਡ ਗਾਹਕਾਂ ਨੂੰ ਹਮੇਸ਼ਾ ਚਿੰਤਾ ਰਹਿੰਦੀ ਹੈ ਕਿ ਉਹਨਾਂ ਦਾ ਡਾਟਾ ਖਤਮ ਨਾ ਹੋ ਜਾਵੇ । ਇਸ ਤੋਂ ਇਲਾਵਾ ਸਮਾਜ ਦੇ ਹੇਠਲੇ ਵਰਗ ਦੇ ਉਪਭੋਗਤਾਵਾਂ ਨੂੰ ਅਜੇ ਵੀ ਆਪਣੀਆਂ ਬੁਨਿਆਦੀ ਲੋੜਾਂ ਲਈ ਡੇਟਾ ਤੱਕ ਪਹੁੰਚ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ ।
ਡੇਟਾ ਸਬੰਧੀ ਲੋੜਾਂ ਨੂੰ ਪੂਰਾ ਕਰਨ ਅਤੇ ਸਮਾਜ ਦੇ ਸਾਰੇ ਵਰਗਾਂ ਤੱਕ ਡੇਟਾ ਦੀ ਪਹੁੰਚ ਨੂੰ ਇੱਕ ਸਾਮਾਨ ਕਰਨ ਦੇ ਯਤਨਾਂ ਵਿਚ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ, ਵੀ ਨੇ ਦੋ ਨਵੇਂ ਅਨਲਿਮਟਿਡ ਨਾਈਟ ਡਾਟਾ ਪੈਕਸ , 'ਵੀ ਛੋਟਾ ਹੀਰੋ ਪੈਕਸ' ਲਾਂਚ ਕਰਨ ਦੇ ਨਾਲ ਆਪਣੇ 'ਹੀਰੋ' ਪ੍ਰਸਤਾਵ ਦਾ ਵਿਸਤਾਰ ਕੀਤਾ ਹੈ।
ਇਹ ਪੈਕਸ ਪ੍ਰੀਪੇਡ ਗਾਹਕਾਂ ਲਈ ਡਿਜ਼ਾਈਨ ਕੀਤੇ ਗਏ ਹਨ , ਜਿਸਦੇ ਰਾਹੀਂ ਉਹ ਅੱਧੀ ਰਾਤ ਤੋਂ ਸਵੇਰੇ 6:00 ਵਜੇ ਤੱਕ ਸਾਰੀ ਰਾਤ ਬਿੰਜ ਕਰ ਸਕਦੇ ਹਨ । ਉਹ ਸਿਰਫ 17 ਰੁਪਏ ਵਿਚ ਇੱਕ ਦਿਨ ਅਤੇ 57 ਰੁਪਏ ਵਿਚ 7 ਦਿਨਾਂ ਲਈ ਨਾਈਟ ਬਿੰਜ ਦਾ ਲਾਭ ਲੈ ਸਕਦੇ ਹਨ । ਇਸ ਵਿਲੱਖਣ ਪਹਿਲ ਰਾਹੀਂ ਵੀ ਸਮਾਜ ਦੇ ਹੇਠਲੇ ਵਰਗ ਦੇ ਉਪਭੋਗਤਾਵਾਂ ਨੂੰ ਅਸੀਮਤ ਡੇਟਾ ਐਕਸੈਸ ਦੀਆਂ ਵਧੀਆ ਸੁਵਿਧਾਵਾਂ ਪ੍ਰਦਾਨ ਕਰਕੇ , ਪ੍ਰੀਪੇਡ ਗਾਹਕਾਂ ਲਈ ਤਰਜੀਹੀ ਦੂਰਸੰਚਾਰ ਪ੍ਰਦਾਤਾ ਬਣਨਾ ਚਾਹੁੰਦਾ ਹੈ ।
ਇਹ ਪੈਕ ਵਿਸ਼ੇਸ਼ ਤੌਰ 'ਤੇ ਕਾਲਜ/ਹੋਸਟਲ ਦੇ ਵਿਦਿਆਰਥੀਆਂ ਜਾਂ ਓਹਨਾ ਨੌਜਵਾਨਾਂ ਲਈ ਡਿਜ਼ਾਈਨ ਕੀਤੇ ਗਏ ਹਨ ਜਿਨ੍ਹਾਂ ਨੇ ਹੁਣੇ-ਹੁਣੇ ਨੌਕਰੀ ਸ਼ੁਰੂ ਕੀਤੀ ਹੈ ,ਅਤੇ ਜਿਨ੍ਹਾਂ ਕੋਲ ਬ੍ਰੌਡਬੈਂਡ ਸੇਵਾਵਾਂ ਤੱਕ ਪਹੁੰਚ ਪ੍ਰਾਪਤ ਨਹੀਂ ਹੈ, ਪਰ ਉਹਨਾਂ ਨੂੰ ਰਾਤ ਨੂੰ ਫਿਲਮਾਂ ਦੇਖਣ, ਵੀਡੀਓ ਸਟ੍ਰੀਮ ਕਰਨ, ਸੰਗੀਤ ਸੁਣਨ, ਗੇਮਾਂ ਖੇਡਣ, ਸਰਫਿੰਗ, ਚੈਟਿੰਗ , ਕੰਮ ਕਰਨ ਜਾਂ ਅਧਿਐਨ ਲਈ ਹਾਈ ਸਪੀਡ ਡੇਟਾ ਦੀ ਲੋੜ ਹੁੰਦੀ ਹੈ। ਵੀ ਦੇ ਗਾਹਕ ਇਹਨਾਂ ਪੈਕਸ ਦੀ ਵਰਤੋਂ ਵੀ ਗੇਮਾਂ ਖੇਡਣ, ਵੀ ਮੂਵੀਜ਼ ਅਤੇ ਟੀਵੀ 'ਤੇ ਨਵੀਨਤਮ ਫ਼ਿਲਮਾਂ ਅਤੇ ਵੀਡੀਓਜ਼ ਦਾ ਆਨੰਦ ਲੈਣ ਜਾਂ ਵੀ ਐਪ 'ਤੇ ਵੀ ਮਿਊਜ਼ਿਕ 'ਤੇ ਆਪਣੇ ਮਨਪਸੰਦ ਗਾਣੇ ਸੁਣਨ ਲਈ ਵੀ ਕਰ ਸਕਦੇ ਹਨ।
ਵੀ ਦਾ ਉਦੇਸ਼ ਭਾਰਤੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਅਰਥਪੂਰਨ ਹੱਲ ਤਿਆਰ ਕਰਨਾ ਹੈ , ਅਤੇ ਉਹਨਾਂ ਲਈ ਅੱਜ ਅਤੇ ਆਉਣ ਵਾਲੇ ਕੱਲ੍ਹ ਵਿਚ ਤਰੱਕੀ ਕਰਨ ਵਿੱਚ ਮਦਦ ਕਰਨ ਲਈ ਬੇਅੰਤ ਸੰਭਾਵਨਾਵਾਂ ਪ੍ਰਦਾਨ ਕਰਨਾ ਹੈ । ਇਸ ਵੱਖਰੀ ਪੇਸ਼ਕਸ਼ ਦਾ ਉਦੇਸ਼ ਇੱਕ ਤਰਜੀਹੀ ਪ੍ਰੀਪੇਡ ਟੈਲੀਕਾਮ ਉਪਭੋਗਤਾ ਬਣਨਾ ਹੈ।