ਲੁਧਿਆਣਾ, 22 ਅਪ੍ਰੈਲ 2023 (ਨਿਊਜ਼ ਟੀਮ): ਸਾਲ 2022 ਵਿੱਚ ਡਬਲਯੂਐਚ -1000ਐਕਸਐਮ5 ਦੇ ਲਾਂਚ ਹੋਣ ਤੋਂ ਬਾਅਦ, ਵਾਇਰਲੈੱਸ ਹੈੱਡਫੋਨਸ ਨੇ ਆਪਣੀ ਉਦਯੋਗ-ਮੋਹਰੀ ਨੋਆਇਸ- ਕੇਂਸਲੇਸ਼ਨ ਅਤੇ ਵਧੀਆ ਆਵਾਜ਼ ਦੀ ਗੁਣਵੱਤਾ ਲਈ ਬਹੁਤ ਸਾਰੇ ਪੁਰਸਕਾਰ ਅਤੇ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ। ਹੁਣ ਸੋਨੀ ਆਪਣੇ ਬਹੁਤ ਹੀ ਮਸ਼ਹੂਰ ਡਬਲਯੂਐਚ -1000ਐਕਸਐਮ5 ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਅਤੇ ਇਸਦੀ ਪਸੰਦੀਦਾ ਟੈਕਨੋਲੋਜੀ ਨੂੰ ਇੱਕ ਨਵੇਂ ਸਟਾਈਲਿਸ਼ ਮਿਡਨਾਈਟ ਬਲੂ ਰੰਗ ਵਿੱਚ ਪੇਸ਼ ਕਰ ਰਿਹਾ ਹੈ, ਜਿਸ ਨਾਲ ਤੁਸੀਂ ਆਪਣੇ ਸੁਣਨ ਦੇ ਅਨੁਭਵ ਨੂੰ ਹੋਰ ਵੀ ਨਿੱਜੀ ਬਣਾ ਸਕਦੇ ਹੋ। ਸੋਨੀ ਨੇ ਨਾ ਸਿਰਫ਼ ਡਬਲਯੂਐਚ -1000ਐਕਸਐਮ5 ਮਿਡਨਾਈਟ ਬਲੂ ਨੂੰ ਸਟਾਈਲਿਸ਼ ਬਣਾਇਆ ਹੈ, ਸਗੋਂ ਸਥਿਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਈਨ ਕੀਤਾ ਹੈ। ਦੋਵਾਂ ਮਾਡਲਾਂ ਦੀ ਪੈਕੇਜਿੰਗ ਸਮੱਗਰੀ ਵਿੱਚ ਜ਼ੀਰੋ ਪਲਾਸਟਿਕ ਦੀ ਵਰਤੋਂ ਕੀਤੀ ਗਈ ਹੈ, ਜੋ ਆਪਣੇ ਉਤਪਾਦਾਂ ਅਤੇ ਅਭਿਆਸਾਂ ਦਾ ਵਾਤਾਵਰਣ 'ਤੇ ਪ੍ਰਭਾਵ ਨੂੰ ਘਟਾਉਣ ਲਈ ਸੋਨੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਭਾਰਤ ਵਿੱਚ ਡਬਲਯੂਐਚ -1000ਐਕਸਐਮ5 ਮਿਡਨਾਈਟ ਬਲੁ ਕਲਰ ਵਿੱਚ14 ਅਪ੍ਰੈਲ 2023 ਤੋਂ ਸਿਰਫ਼ ਐਮਾਜ਼ਾਨ .ਇਨ 'ਤੇ ਉਪਲਬੱਧ ਹੋਵੇਗਾ।