ਲੁਧਿਆਣਾ, 10 ਮਾਰਚ, 2023 (ਨਿਊਜ਼ ਟੀਮ): ਭਾਰਤ ਦੇ ਪ੍ਰਮੁੱਖ ਰੀਅਲ ਅਸਟੇਟ ਡਿਵੈਲਪਰਾਂ ਵਿੱਚੋਂ ਇੱਕ, ਓਮੈਕਸ ਲਿਮਟਿਡ, ਨੇ ਲੁਧਿਆਣਾ ਵਿੱਚ ਆਪਣਾ ਸਭ ਤੋਂ ਨਵਾਂ ਲਗਜ਼ਰੀ ਪ੍ਰੋਜੈਕਟ ਰਾਇਲ ਸਿਗਨੇਚਰ ਲਾਂਚ ਕੀਤਾ ਹੈ। 1.85 ਏਕੜ ਵਿੱਚ ਫੈਲਿਆ, ਇਹ ਸ਼ਾਨਦਾਰ ਪ੍ਰੋਜੈਕਟ ਓਮੈਕਸ ਦੀ ਪੂਰੀ ਤਰ੍ਹਾਂ ਨਾਲ ਏਕੀਕ੍ਰਿਤ ਲਗਜ਼ਰੀ ਟਾਊਨਸ਼ਿਪ "ਰਾਇਲ ਰੈਜ਼ੀਡੈਂਸੀ" ਦੇ ਅੰਦਰ ਹੈ, ਜੋ ਕਿ ਲੁਧਿਆਣਾ ਦੇ ਇੱਕ ਪ੍ਰਮੁੱਖ ਰਿਹਾਇਸ਼ੀ ਖੇਤਰ ਪੱਖੋਵਾਲ ਰੋਡ 'ਤੇ ਸਥਿਤ ਹੈ। ਇਹ 120 ਮੀਟਰ ਉੱਚੀ ਇਮਾਰਤ ਲੁਧਿਆਣਾ ਅਤੇ ਪੰਜਾਬ ਵਿੱਚ ਸਭ ਤੋਂ ਉੱਚੇ ਟਾਵਰ ਵਜੋਂ ਖੜ੍ਹੀ ਹੈ।
ਰਾਇਲ ਸਿਗਨੇਚਰ ਇੱਕ ਆਲੀਸ਼ਾਨ ਰਿਹਾਇਸ਼ੀ ਪ੍ਰੋਜੈਕਟ ਹੈ ਜੋ ਸ਼ਾਨਦਾਰ, ਜਾਨਦਾਰ ਬੁਨਿਆਦੀ ਢਾਂਚੇ ਅਤੇ ਵਿਸ਼ਵ ਪੱਧਰੀ ਸਹੂਲਤਾਂ ਦਾ ਦਾਵਾ ਕਰਦਾ ਹੈ। ਇਸ ਪ੍ਰੋਜੈਕਟ ਵਿੱਚ ਸੁਪਰ ਲਗਜ਼ਰੀ ਅਪਾਰਟਮੈਂਟਸ ਦੇ 60 ਯੂਨਿਟ ਸ਼ਾਮਲ ਹਨ ਜਿਸ ਵਿਚ 5ਬੀਐਚਕੇ, 5ਬੀਐਚਕੇ + ਏਵੀ ਸ਼ਾਮਿਲ ਹਨ ਦੇ ਕ੍ਰਮਵਾਰ 5985 ਵਰਗ ਫੁੱਟ ਅਤੇ 6950 ਵਰਗ ਫੁੱਟ ਦੇ ਵਿਸ਼ਾਲ ਖੇਤਰ ਵਿੱਚ ਫੈਲੇ ਹੋਏ ਹਨ ਅਤੇ 11700 ਵਰਗ ਫੁੱਟ ਅਤੇ 13100 ਵਰਗ ਫੁੱਟ ਦੇ ਖੇਤਰ ਵਿਚ ਬੇਹਤਰੀਨ ਪੇਂਟਹਾਊਸ ਹਨ। ਬੈੱਡਰੂਮਾਂ ਵਿੱਚੋਂ ਇੱਕ ਨੂੰ ਵਰਕ ਫਰੋਮ ਹੋਮ ਸਿਸਟਮ ਦੇ ਲਈ ਇੱਕ ਸਮਰਪਿਤ ਵਰਕਸਪੇਸ ਵਜੋਂ ਤਿਆਰ ਕੀਤਾ ਗਿਆ ਹੈ। ਓਮੈਕਸ ਨੇ ਪ੍ਰੋਜੈਕਟ ਦੇ ਨਿਰਮਾਣ ਲਈ 105 ਕਰੋੜ ਰੁਪਏ ਅਲਾਟ ਕੀਤੇ ਹਨ, ਅਤੇ ਇਸ ਦੇ 2027 ਤੱਕ ਮੁਕੰਮਲ ਹੋਣ ਦੀ ਉਮੀਦ ਹੈ।
ਪ੍ਰਮੋਦ ਗੁਪਤਾ, ਬਿਜ਼ਨਸ ਹੈੱਡ, ਓਮੈਕਸ ਲਿਮਟਿਡ, ਲੁਧਿਆਣਾ ਨੇ ਕਿਹਾ, “ਸਾਨੂੰ ਓਮੈਕਸ ਰਾਇਲ ਰੈਜ਼ੀਡੈਂਸੀ ਵਿਚ ਸਾਡੇ ਨਵੇਂ ਲਗਜ਼ਰੀ ਪ੍ਰੋਜੈਕਟ ਰਾਇਲ ਸਿਗਨੇਚਰ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਲੁਧਿਆਣਾ ਵਿੱਚ ਲਗਜ਼ਰੀ ਹਾਊਸਿੰਗ ਦੀ ਵਧਦੀ ਮੰਗ ਦੇ ਨਾਲ, ਰਾਇਲ ਸਿਗਨੇਚਰ ਉੱਚ-ਪੱਧਰ ਦੀਆਂ ਸੁਵਿਧਾਵਾਂ ਅਤੇ ਬਿਹਤਰੀਨ ਸ਼੍ਰੇਣੀ ਦੇ ਘਰਾਂ ਦਾ ਇੱਕ ਸੰਪੂਰਨ ਮਿਸ਼ਰਣ ਹੈ। ਇਹ ਉੱਚ ਪੱਧਰੀ ਬੁਨਿਆਦੀ ਢਾਂਚੇ ਅਤੇ ਸੂਬਾ ਸਰਕਾਰ ਦੁਆਰਾ ਲਾਗੂ ਕੀਤੇ ਪ੍ਰਗਤੀਸ਼ੀਲ ਉਪਾਵਾਂ ਅਤੇ ਨੀਤੀਆਂ ਦੇ ਕਾਰਨ, ਲੁਧਿਆਣਾ ਵਿਚ ਹੌਲੀ-ਹੌਲੀ ਸੰਭਾਵੀ ਘਰ ਖਰੀਦਦਾਰਾਂ ਲਈ ਇੱਕ ਆਕਰਸ਼ਕ ਮੰਜ਼ਿਲ ਵਜੋਂ ਵਿਕਸਤ ਹੋ ਰਿਹਾ ਹੈ। ਗਾਹਕ-ਕੇਂਦ੍ਰਿਤ ਕਦਰਾਂ-ਕੀਮਤਾਂ ਅਤੇ ਉੱਤਮਤਾ ਪ੍ਰਤੀ ਵਚਨਬੱਧਤਾ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਅਸੀਂ ਅਜਿਹੇ ਪ੍ਰੋਜੈਕਟ ਲਿਆਉਣ 'ਤੇ ਕੇਂਦ੍ਰਿਤ ਹਾਂ ਜੋ ਘਰੇਲੂ ਖਰੀਦਦਾਰਾਂ ਦੀ ਗਤੀਸ਼ੀਲ ਲੋੜਾਂ ਅਤੇ ਜੀਵਨ ਸ਼ੈਲੀ ਨੂੰ ਪੂਰਾ ਕਰਦੇ ਹਨ।"