ਲੁਧਿਆਣਾ, 13 ਮਾਰਚ 2023 (ਨਿਊਜ਼ ਟੀਮ): ਆਈਡੀਐਫਸੀ ਮਿਉੂਅਲ ਫੰਡ ਸੋਮਵਾਰ 13 ਮਾਰਚ 2023 ਨੂੰ ਬੰਧਨ ਮਿਊਚੁਅਲ ਫੰਡ ਦੇ ਰੂਪ ਵਿੱਚ ਆਪਣੀ ਨਵੀਂ ਬ੍ਰਾਂਡ ਪਹਿਚਾਣ ਅਪਨਾਉਣ ਲਈ ਤਿਆਰ ਹੈ। ਇਸਦੇ ਨਤੀਜੇ ਵਜੋਂ ਫੰਡ ਹਾਊਸ ਦੀ ਹਰੇਕ ਯੋਜਨਾ ਦੇ ਨਾਮ ਵਿਚੋਂ ‘ਆਈਡੀਐਫਸੀ’ ਸ਼ਬਦ ਨੂੰ ‘ਬੰਧਨ’ ਸ਼ਬਦ ਨਾਲ ਬਦਲ ਦਿੱਤਾ ਜਾਵੇਗਾ। ਕਿਉਂਕਿ ਅੰਡਰਲਾਈਂਗ ਨਿਵੇਸ਼ ਰਣਨੀਤੀ, ਪ੍ਰਕਿਰਿਆਵਾਂ ਅਤੇ ਟੀਮ ਬਰਾਬਰ ਰਹਿੰਦੀ ਹੈ, ਨਿਵੇਸ਼ਕ ਉਸ ਉਚ ਗੁਣਵੱਤਾ ਵਾਲਾ ਨਿਵੇਸ਼ ਦਿ੍ਰਸ਼ਟੀਕੋਣ ਤੋਂ ਲਾਭ ਲੈ ਸਕਦੇ ਹਨ ਜਿਸ ਲਈ ਫੰਡ ਹਾਊਸ ਬੇਹੱਦ ਵੱਕਾਰੀ ਹਨ।
ਬ੍ਰਾਂਡ ਪਹਿਚਾਣ ਵਿੱਚ ਬਦਲਾਅ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਸਾਂਝੀ ਕਰਦੇ ਹੋਏ ਸ੍ਰੀ ਵਿਸ਼ਾਲ ਕਪੂਰ ਸੀਈਓ, ਏਐਮਸੀ ਨੇ ਕਿਹਾ ਕਿ ਸਾਡਾ ਨਵਾਂ ਨਾਮ ਸਾਡੀ ਨਵੀਂ ਸਪਾਂਸਰਸ਼ਿਪ ਨੂੰ ਦਰਸਾਉਂਦਾ ਹੈ ਅਤੇ ਹੁਣ ਸਾਨੂੰ ਬੰਧਨ ਸਮੂਹ ਦਾ ਹਿੱਸਾ ਬਣਨ ’ਤੇ ਮਾਣ ਹੈ। ਵਿਰਾਸਤ, ਸਦਭਾਵਨਾ ਅਤੇ ਸਾਡੇ ਪ੍ਰਾਯੋਜਕ ਜਿਸ ਸਮਗਰਤਾ ਦੀ ਅਗਵਾਈ ਕਰਦੇ ਹਨ, ਸਾਨੂੰ ਵਿਸ਼ਵਾਸ ਹੈ ਕਿ ਸਾਡੇ ਨਿਵੇਸ਼ਕ ਉਸ ਜਨੂਨ, ਮਹਾਰਤ ਅਤੇ ਫੋਕਸ ਤੋਂ ਲਾਭ ਲੈਂਦੇ ਰਹਿਣਗੇ ਜੋ ਉਨਾਂ ਨੂੰ ਸਾਲਾਂ ਦਾ ਤਜ਼ਰਬਾ ਕੀਤਾ ਹੈ। ਇਸਦੇ ਨਾਲ ਹੀ ਹੋਰ ਵੀ ਤੇਜੀ ਨਾਲ ਵਧਣ ਦੀ ਸਾਮੂਹਿਕ ਇੱਛਾ ਨਾਲ ਅਸੀਂ ਅੱਗੇ ਦੀ ਯਾਤਰਾ ਅਤੇ ਮੌਕਿਆਂ ਨੂੰ ਲੈ ਕੇ ਉਤਸ਼ਾਹਿਤ ਹਾਂ। ਸਾਡੀ ਨਵੀਂ ਬ੍ਰਾਂਡ ਪਹਿਚਾਣ ਸਾਡੀ ਵਚਨਬੱਧਤਾ ਦੀ ਵਿਆਪਕਤਾ ਅਤੇ ਹਰ ਬਚਤਕਰਤਾ ਨੂੰ ਨਿਵੇਸ਼ਕ ਬਣਨ ਵਿਚ ਮਦਦ ਕਰਨ ਲਈ ਸਾਡੇ ਸੰਕਲਪ ਦੀ ਤਾਕਤ ਦਾ ਇਕ ਪ੍ਰਮਾਣ ਹੈ।
ਫੰਡ ਹਾਊਸ ਚੰਗੀ ਤਰਾਂ ਨਾਲ ਸੁਗਠਿਤ ਵਿੱਤੀ ਉਤਪਾਦਾਂ ਅਤੇ ਸਮੂਦਾਇਆਂ ਨੂੰ ਮਜ਼ਬੂਤ ਬਣਾਉਣ ਲਈ ਡੂੰਘੀ ਵਚਨਬੱਧਤਾ ਦੇ ਮਾਧਿਅਮ ਨਾਲ ਨਿਵੇਸ਼ਕਾਂ ਦੀ ਸੇਵਾ ਕਰਨ ਵਿਚ ਇਕ ਮਜ਼ਬੂਤ ਨੀਂਹ ਰੱਖਦਾ ਹੈ। ਇਸ ਰੀਬ੍ਰਾਂਡਿੰਗ ਦੇ ਦਿਲ ਵਿੱਚ, ਜਿਸ ਵਿੱਚ ਨਾਮ ਅਤੇ ਲੋਕਾਂ ਦਾ ਪਰਿਵਰਤਨ ਸ਼ਾਮਲ ਹੈ, ਇਹ ਵਿਸ਼ਵਾਸ ਹੈ ਕਿ ਵਿੱਤੀ ਸੁਰੱਖਿਆ ਅਤ ਖੁਸ਼ਹਾਲੀ ਸਿਰਫ਼ ਕੁਝ ਲੋਕਾਂ ਲਈ ਨਹੀਂ, ਬਲਕਿ ਸਾਰਿਆਂ ਲਈ ਹੈ। ਬੰਧਨ ਮਿਊਚੁਅਲ ਫੰਡ ਬਣਨ ਲਈ ਇਹ ਰੀਬ੍ਰਾਂਡਿੰਗ ਫੰਡ ਹਾਊਸ ਦੀ ਯਾਤਰਾ ਵਿੱਚ ਇਕ ਨਵਾਂ ਅਧਿਆਇ ਹੈ ਅਤ ਇਸ ਨਾਲ ਇਸਦੇ ਬਿਜੇਨਸ ਵਿਚ ਨਵੀਂ ਊਰਜਾ ਆਉਣ ਦੀ ਉਮੀਦ ਹੈ।