ਲੁਧਿਆਣਾ, 03 ਨਵੰਬਰ, 2022 (ਨਿਊਜ਼ ਟੀਮ): ਭਾਰਤ ਦੇ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰ੍ਦਾਤਾ , ਵੋਡਾਫੋਨ ਆਈਡੀਆ (ਵੀ) ਨੇ ਅੱਜ ਡਿਜੀਟਲ ਯੁੱਗ ਵਿੱਚ ਮੋਬਾਈਲ ਖ਼ਪਤਕਾਰਾਂ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦੇਸ਼ ਦਾ ਸਭ ਤੋਂ ਵਧੀਆ ਵੈਲਿਊ ਪੋਸਟਪੇਡ ਪਲਾਨ - ਵੀ ਮੈਕਸ ਨੂੰ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ। ਜਿਸਦੇ ਤਹਿਤ ਉਪਭੋਗਤਾ ਵਧੇਰੇ ਡੇਟਾ, ਵਧੇਰੇ ਨਿਯੰਤਰਣ, ਵਧੇਰੇ ਸੁਵਿਧਾਵਾਂ ਅਤੇ ਬੇਮਿਸਾਲ ਕੰਟੇਂਟ ਪੇਸ਼ਕਸ਼ਾਂ ਦਾ ਲਾਭ ਉਠਾ ਸਕਣਗੇ।
ਆਪਣੇ ਨਾਮ ਦੇ ਅਨੁਸਾਰ, ਵੀ ਮੈਕਸ ਪਿਛਲੀ ਜੇਨਰੇਸ਼ਨ ਦੇ ਪੋਸਟਪੇਡ ਪਲਾਨ ਦੇ ਮੁਕਾਬਲੇ ਉਸੇ ਕੀਮਤ 'ਤੇ ਜ਼ਿਆਦਾ ਫਾਇਦੇ ਪੇਸ਼ ਕਰ ਰਿਹਾ ਹੈ।
ਨਵੇਂ ਵੀ ਮੈਕਸ ਪ੍ਰਸਤਾਵ ਬਾਰੇ ਬੋਲਦੇ ਹੋਏ, ਅਵਨੀਸ਼ ਖੋਸਲਾ, ਸੀਐਮਓ , ਵੋਡਾਫੋਨ ਆਈਡੀਆ ਲਿਮਟਿਡ ਨੇ ਕਿਹਾ, "ਅਸੀਂ ਉਪਭੋਗਤਾ ਦੀਆਂ ਬਦਲਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਦੇ ਅਨੁਸਾਰ ਲਗਾਤਾਰ ਆਪਣੀਆਂ ਪੇਸ਼ਕਸ਼ਾਂ ਵਿੱਚ ਨਵੀਨਤਾ ਲਿਆ ਕੇ ਆਧੁਨਿਕ ਸੇਵਾਵਾਂ ਪੇਸ਼ ਕਰਦੇ ਰਹੇ ਹਾਂ। ਵੀ ਮੈਕਸ ਨਾਲ ਸਾਡੇ ਪੋਸਟਪੇਡ ਪੋਰਟਫੋਲੀਓ ਨੂੰ ਮਜ਼ਬੂਤ ਕਰਕੇ, ਅਸੀਂ ਉੱਚ ਏਆਰਪੀਯੂ ਪੋਸਟਪੇਡ ਉਪਭੋਗਤਾਵਾਂ ਨੂੰ 5 ਜੀ ਰੈਡੀ ਵੀ ਨੈੱਟਵਰਕ ਦੇ ਨਾਲ ਉਹਨਾਂ ਨੂੰ ਵਧੇਰੇ ਸ਼ਕਤੀ , ਮੂਲ ਅਤੇ ਸੁਵਿਧਾਵਾਂ ਦਾ ਲਾਭ ਦੇਣਾ ਚਾਹੁੰਦੇ ਹਾਂ। ਡੋਮੇਨ ਮਾਹਰਾਂ ਦੇ ਨਾਲ ਡੂੰਘੀ-ਏਕੀਕ੍ਰਿਤ ਸਾਂਝੇਦਾਰੀ ਦੇ ਨਤੀਜੇ ਵਜੋਂ ਤਿਆਰ ਕੀਤੀ ਗਈ ਵਿਭਿੰਨ ਡਿਜੀਟਲ ਪੇਸ਼ਕਸ਼ਾਂ ਦੀ ਵਿਆਪਕ ਰੇਂਜ ਹੁਣ ਸਾਰੇ ਵੀ ਮੈਕਸ ਪੋਸਟਪੇਡ ਉਪਭੋਗਤਾਵਾਂ ਲਈ ਉਪਲਬੱਧ ਹੋਵੇਗੀ, ਜੋ ਉਹਨਾਂ ਲਈ ਅੱਜ ਦੇ ਡਿਜੀਟਲ ਯੁੱਗ ਵਿੱਚ ਫਾਇਦੇਮੰਦ ਰਹੇਗੀ।"
ਨਵੇਂ ਵੀ ਮੈਕਸ ਪਲਾਨ ਸਾਰੇ ਮੌਜੂਦਾ ਅਤੇ ਨਵੇਂ ਵੀ ਪੋਸਟਪੇਡ ਉਪਭੋਗਤਾਵਾਂ ਲਈ 1 ਨਵੰਬਰ, 2022 ਤੋਂ ਪੂਰੇ ਭਾਰਤ ਵਿੱਚ ਉਪਲਬੱਧ ਹੋਣਗੇ।
ਵੀ ਮੈਕਸ ਪਲਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠਾਂ ਦਿੱਤੀਆਂ ਹਨ:
ਵਧੇਰੇ ਡੇਟਾ ਅਤੇ ਐਸਐਮਐਸ - ਵੀ ਦੇ ਗਾਹਕ ਹੁਣ ਵੀ ਦੇ ਪ੍ਰਸਿੱਧ ਨਾਈਟ ਅਸੀਮਤ ਲਾਭਾਂ ਦੇ ਨਾਲ ਜਿਆਦਾ ਡੇਟਾ ਕੋਟੇ ਦਾ ਆਨੰਦ ਲੈ ਸਕਦੇ ਹਨ, , ਉਪਭੋਗਤਾਵਾਂ ਵੀ ਦੇ 5 ਜੀ ਰੈਡੀ ਨੈੱਟਵਰਕ 'ਤੇ ਬਹੁਤ ਕੁਝ ਕਰ ਸਕਦੇ ਹਨ। ਵੀ ਮੈਕਸ ਪਲਾਨ ਪ੍ਰਤੀ ਮਹੀਨਾ 3000 ਐਸਐਮਐਸ ਦਾ ਲਾਭ ਵੀ ਦਿੰਦਾ ਹੈ।
ਵੌਇਸ ਅਤੇ ਡੇਟਾ ਤੋਂ ਇਲਾਵਾ ਹੋਰ ਲਾਭ, ਜਿਵੇਂ ਕਿ ਮਨੋਰੰਜਨ, ਟਰੈਵਲ ਡਿਸਕਾਉਂਟ ਏਅਰਪੋਰਟ ਲਾਉਂਜ ਐਕਸੈਸ - ਵੀ ਮੈਕਸ ਪੋਸਟਪੇਡ ਪਲਾਂਸ ਐਂਟਰਟੇਂਨਮੈਂਟ ਦੀ ਇੱਕ ਵਿਸ਼ਾਲ ਸ਼੍ਰੇਣੀ ਦੇ ਨਾਲ ਆਉਂਦੇ ਹਨ, ਜਿੱਸ ਵਿੱਚ ਵੀ ਮੂਵੀਜ਼ ਅਤੇ ਟੀਵੀ ਤੋਂ ਇਲਾਵਾ ਸੋਨੀ ਲਿਵ , ਐਮਾਜ਼ਾਨ ਪ੍ਰਾਈਮ ਡਿਜ਼ਨੀ ਹੋਟ ਸਟਾਰ ਲਈ ਮੁਫਤ ਸਬਸਕ੍ਰਿਪਸ਼ਨ ਵਰਗੀਆਂ ਸੇਵਾਵਾਂ ਸ਼ਾਮਲ ਹਨ। ਵੀ ਮੈਕਸ ਦੇ ਉਪਭੋਗਤਾ ਵੀ-ਮਿਊਜ਼ਿਕ ਦੁਆਰਾ ਉਪਲਬਧ 20 ਭਾਸ਼ਾਵਾਂ ਵਿੱਚ ਹੰਗਾਮਾ ਮਿਊਜ਼ਿਕ ਦੀ ਵਿਸ਼ਾਲ ਲਾਇਬ੍ਰੇਰੀ ਦੁਆਰਾ ਵਿਗਿਆਪਨ-ਮੁਕਤ ਸੰਗੀਤ ਦਾ ਆਨੰਦ ਲੈ ਸਕਦੇ ਹਨ , ਨਾਲ ਹੀ ਵੀ ਐਪ ਅਤੇ ਵੀ ਗੇਮਾਂ ਰਾਹੀਂ 1000 ਤੋਂ ਵੱਧ ਗੇਮਾਂ ਦਾ ਆਨੰਦ ਲੈ ਸਕਦੇ ਹਨ। ਵੀ ਮੈਕਸ ਪਲਾਨ ਮੇਕਮਾਈਟ੍ਰਿਪ ਰਾਹੀਂ ਫਲਾਈਟ ਅਤੇ ਹੋਟਲ ਬੁਕਿੰਗ 'ਤੇ ਵਿਸ਼ੇਸ਼ ਛੁਟ ਦਾ ਲਾਭ ਦਿੰਦਾ ਹੈ। ਨਵੇਂ ਰੈਡ ਐਕਸ 1101 ਪਲਾਨ 'ਤੇ ਹੋਰ ਯਾਤਰਾ ਲਾਭ ਜਾਰੀ ਰਹਿਣਗੇ ,ਜਿਵੇਂ ਕਿ 2999 ਰੁਪਏ ਪ੍ਰਤੀ ਸਾਲ 7 ਦਿਨ ਦਾ ਅੰਤਰਰਾਸ਼ਟਰੀ ਰੋਮਿੰਗ ਪੈਕ ਅਤੇ ਘਰੇਲੂ ਅਤੇ ਅੰਤਰਰਾਸ਼ਟਰੀ ਏਅਰਪੋਰਟ ਲਾਉਂਜ ਦੀ ਕੰਪਲੀਮੈਂਟਰੀ ਐਕਸੈਸ।
ਮਾਸਿਕ ਬਿੱਲਾਂ 'ਤੇ ਵਧੇਰੇ ਨਿਯੰਤਰਣ - ਵੀ ਉਪਭੋਗਤਾ ਵੀ ਐਪ ਦੁਆਰਾ ਆਪਣੀ ਖੁਦ ਦੀ ਕ੍ਰੈਡਿਟ ਸੀਮਾ ਵੀ ਨਿਰਧਾਰਤ ਕਰ ਸਕਦੇ ਹਨ, ਜੋ ਉਹਨਾਂ ਨੂੰ ਆਪਣੇ ਮਾਸਿਕ ਖਰਚਿਆਂ 'ਤੇ ਬਹੁਤ ਜ਼ਿਆਦਾ ਨਿਯੰਤਰਣ ਕਰਨ ਦੇ ਯੋਗ ਬਣਾਏਗਾ।
ਪ੍ਰਾਥਮਿਕਤਾ ਗਾਹਕ ਸੇਵਾ - ਸਾਰੇ ਵੀ ਮੈਕਸ ਪੋਸਟਪੇਡ ਪਲਾਨ ਉਪਭੋਗਤਾ ਵੀ ਸਟੋਰਾਂ 'ਤੇ ਤਰਜੀਹੀ ਸੇਵਾਵਾਂ ਦਾ ਆਨੰਦ ਲੈਣਗੇ, ਕਸਟਮਰ ਕੇਅਰ ਵਿਖੇ 20 ਸਕਿੰਟਾਂ ਦੇ ਅੰਦਰ ਓਹਨਾ ਦੀ ਕਾਲ ਪਿਕ ਕੀਤੀ ਜਾਵੇਗੀ ਅਤੇ ਯੋਜਨਾ ਦੀ ਕਿਸਮ ਦੇ ਆਧਾਰ 'ਤੇ ਗਾਹਕ ਦੇਖਭਾਲ ਕਾਰਜਕਾਰੀ ਅਧਿਕਾਰੀਆਂ ਤੱਕ ਸਿੱਧੀ ਪਹੁੰਚ ਪ੍ਰਾਪਤ ਕਰ ਸਕਣਗੇ।
ਫੈਮਿਲੀ ਪਲਾਨ: ਵੀ ਨੇ ਆਪਣੇ ਫੈਮਿਲੀ ਪਲਾਨ ਨੂੰ ਵੀ ਅਪਗ੍ਰੇਡ ਕੀਤਾ ਹੈ, ਜਿਸ ਦੇ ਤਹਿਤ 999 ਰੁਪਏ ਵਿੱਚ 4 ਕਨੈਕਸ਼ਨ ਅਤੇ 1149 ਰੁਪਏ ਵਿੱਚ 5 ਕੁਨੈਕਸ਼ਨਸ ਦਾ ਲਾਭ ਐਮਾਜ਼ਾਨ ਪ੍ਰਾਈਮ ਅਤੇ ਡਿਜ਼ਨੀ + ਹੌਟਸਟਾਰ ਦੇ ਨਾਲ ਉਪਲਬੱਧ ਹੈ।