ਲੁਧਿਆਣਾ, 10 ਅਕਤੂਬਰ 2022 (ਨਿਊਜ਼ ਟੀਮ): ਕੋਕਾ-ਕੋਲਾ ਕੰਪਨੀ ਦਾ ਫ੍ਰੂਟ ਨਿਉਟਰੇਸ਼ਨ ਬ੍ਰਾਂਡ, ਮਿੰਟ ਮੇਡ, ਭਾਰਤ ਵਿੱਚ ਆਪਣੇ ਪੋਰਟਫੋਲੀਓ ਦਾ ਵਿਸਤਾਰ ਕਰ ਰਿਹਾ ਹੈ, ਜਿਸ ਵਿੱਚ ਦੋ ਨਵੇਂ ਪ੍ਰੋਡੈਕਟ 'ਹਨੀ ਇਨਫਿਉਜਡ' ਅਤੇ 'ਵੀਟਾ ਪੰਚ' ਲਾਂਚ ਕੀਤੇ ਗਏ ਹਨ, ਜਿਨ੍ਹਾਂ ਨੂੰ ਸਭਤੋਂ ਪਹਿਲਾਂ ਭਾਰਤ ਵਿੱਚ ਉਪਲਬਧ ਕਰਵਾਇਆ ਜਾਵੇਗਾ। ਮਿੰਟ ਮੇਡ ਦੁਨੀਆ ਭਰ ਵਿੱਚ 100 ਤੋਂ ਜ਼ਿਆਦਾ ਦੇਸ਼ਾਂ ਵਿੱਚ ਗੁਣਵੱਤਾਪੂਰਨ ਉਤਪਾਦ ਉਪਲਬਧ ਕਰਵਾਉਣ ਦੇ ਆਪਣੇ ਇਤਿਹਾਸ ਉੱਤੇ ਗੌਰਵ ਕਰਦਾ ਹੈ।
ਸੰਤਰੇ ਦੇ ਜੂਸ ਤੋਂ ਲੈ ਕੇ ਸੇਬ ਦੇ ਜੂਸ ਤੱਕ ਅਤੇ ਨਿੰਬੂ ਪਾਣੀ ਪਾਣੀ ਤੋਂ ਲੈ ਕੇ ਪੰਚਜ਼ ਤੱਕ, ਮਿੰਟ ਮੇਡ ਦੁਨੀਆਂ ਭਰ ਵਿੱਚ 100 ਤੋਂ ਜ਼ਿਆਦਾ ਸਵਾਦਾਂ ਅਤੇ ਕਿਸਮਾਂ ਨਾਲ, ਬ੍ਰਾਂਡ ਆਪਣੇ ਸਾਰੇ ਵੈਰੀਏਂਟਸ ਵਿੱਚ ਉੱਚ ਗੁਣਵੱਤਾ ਵਾਲੀ ਸਮਗਰੀ ਦੀ ਵਰਤੋਂ ਕਰਦਾ ਹੈ। ਕਾਰਜਾਤਮਕ ਲਾਭਾਂ ਦੀ ਇਛਾਈ ਨਾਲ ਪੈਕ ਕੀਤਾ ਗਿਆ, ਹੁਣੇ-ਹੁਣੇ ਲਾਂਚ ਕੀਤਾ ਹਨੀ ਇਨਫਿਊਜ਼ਡ ਅਤੇ ਵੀਟਾ ਪੰਚ ਫਰੂਟ ਫਲੇਵਰ ਨਿਸ਼ਚਿਤ ਰੂਪ ਨਾਲ ਪੰਜਾਬ ਦੇ ਸਾਰੇ ਲੋਕਾਂ ਲਈ ਪਸੰਦੀਦਾ ਵਿਕਲਪ ਬਣ ਜਾਵੇਗਾ।
ਹਨੀ ਇਨਫਿਊਜ਼ਡ ਰੇਂਜ ਪੀਣ-ਪਦਾਰਥਾਂ ਸਿਹਤਯਾਬ ਊਰਜਾ ਪ੍ਰਦਾਨ ਕਰਨ ਦੇ ਵਾਅਦੇ ਨਾਲ ਆਉਂਦਾ ਹੈ, ਜਦੋਂ ਵੀਟਾ ਪੰਚ ਤੁਹਾਨੂੰ ਹਰ 200 ਮਿਲੀਲੀਟਰ ਵਿੱਚ ਤੁਹਾਡੀ ਦਿਨ-ਭਰ ਦੀ ਜ਼ਰੂਰਤ ਦਾ 100% ਵਿਟਾਮਿਨ ਸੀ (ਰਕਮੈਂਡਡ ਡਾਇਟਰੀ ਅਲੌਂਸ-RDA ਦੇ ਅਨੁਸਾਰ) ਪ੍ਰਦਾਨ ਕਰਨ ਦੇ ਵਾਅਦੇ ਨਾਲ ਆਉਂਦਾ ਹੈ। ਅੱਗੇ ਵੱਧਦੇ ਹੋਏ, ਨਵੇਂ ਵੈਰੀਏਂਟ ਉੱਤਰ ਭਾਰਤ ਦੇ ਹੋਰ ਹਿੱਸਿਆਂ ਵਿੱਚ ਵੀ ਉਪਲਬਧ ਹੋਣਗੇ।
ਲਾਂਚ ਦੌਰਾਨ ਟਿੱਪਣੀ ਕਰਦੇ ਹੋਏ, ਅਜੇ ਕੋਨਾਲੇ, ਡਾਇਰੈਕਟਰ ਮਾਰਕਿਟਿੰਗ, ਨਿਊਟ੍ਰੀਸ਼ਨ ਕੈਟਾਗਰੀ, ਕੋਕਾ-ਕੋਲਾ ਇੰਡੀਆ ਅਤੇ ਦੱਖਣ-ਪੱਛਮੀ ਏਸ਼ੀਆ, ਨੇ ਕਿਹਾ, “ਕੋਕਾ-ਕੋਲਾ ਕੰਪਨੀ ਵਿਖੇ, ਸਾਡਾ ਦ੍ਰਿਸ਼ਟੀਕੋਣ ਅਜਿਹੇ ਡ੍ਰਿੰਕਸ ਦੇ ਬ੍ਰਾਂਡਾਂ ਨੂੰ ਤਿਆਰ ਕਰਨਾ ਹੈ ਜੋ ਦੇ ਲਈ ਪਸੰਦੀਦਾ ਹੋਣ, ਜੋ ਉਹਨਾਂ ਦੇ ਸਰੀਰ ਅਤੇ ਆਤਮਾ ਨੂੰ ਤਰੋਤਾਜ਼ਾ ਕਰ ਦੇਣ। ਸਾਡਾ 'ਬੇਵਰੇਜੇਜ ਫਾੱਰ ਲਾਈਫ' ਅਸਲ ਵਿੱਚ ਸਾਡਾ ਵਾਜ਼ੂਦ ਹੈ ਅਤੇ ਇਸਨੂੰ ਭਾਰਤ ਵਿੱਚ ਵਿਆਪਕ ਮਾਰਕੀਟ ਟੈਸਟਿੰਗ ਅਤੇ ਖਪਤਕਾਰਾਂ ਦੀ ਸੂਝ ਦੀ ਮੰਗ ਦੇ ਅਧਾਰ 'ਤੇ ਕਈ ਉਤਪਾਦ ਨਵੀਨਤਾਵਾਂ ਦੁਆਰਾ ਅਪਣਾਇਆ ਜਾ ਰਿਹਾ ਹੈ। ਮਿੰਟ ਮੇਡ ਪੋਰਟਫੋਲੀਓ ਤਹਿਤ ਸਾਡੀ ਨਵੀਂ ਸ਼ੁਰੂਆਤ ਸਾਡੀ ਨਵੀਨਤਾ ਦੀ ਰਣਨੀਤੀ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ।"
ਮਿੰਟ ਮੇਡ ਹਨੀ ਇਨਫਿਊਜ਼ਡ ਰੇਂਜ ਸਭ ਤੋਂ ਵਧੀਆ ਤਾਜ਼ੇ ਫਲਾਂ ਨਾਲ ਬਣਾਈ ਗਈ ਹੈ। ਪ੍ਰੀਜ਼ਰਵੇਟਿਵ-ਮੁਕਤ ਬੇਵਰੇਜੇਜ ਤਿੰਨ ਸੁਆਦੀ ਫਲੇਵਰਾਂ ਵਿੱਚ ਉਪਲਬਧ ਹੈ - ਐਪਲ, ਮਿਕਸ ਫਰੂਟ, ਅਤੇ ਗੁਅਵਾ। ਮਿੰਟ ਮੇਡ ਦੀ ਵੀਟਾ ਪੰਚ ਰੇਂਜ ਵਿੱਚ ਉਪਭੋਗਤਾਵਾਂ ਲਈ ਦਿਨ ਭਰ ਲਈ ਵਿਟਾਮਿਨ ਸੀ-ਇਨਫਿਊਜ਼ਡ ਫਰੂਟੀ ਫਿਕਸ ਬਣਨ ਦੀ ਸਮਰੱਥਾ ਹੈ। ਇਹ ਵੇਰੀਐਂਟ ਦੋ ਰੁਮਾਂਚਕ ਸੁਆਦਾਂ ਵਿੱਚ ਉਪਲਬਧ ਹੈ - ਮਿਕਸਡ ਫਰੂਟ, ਜੋ ਚੁਣੀਦਾ ਫਲਾਂ ਦੇ ਮੇਲ ਨਾਲ ਬਣਾਇਆ ਗਿਆ ਹੈ; ਅਤੇ ਐਪਲ-ਬੇਰੀ, ਇੱਕ ਅਜਿਹਾ ਸੁਆਦ ਜੋ ਏਨਾਂ ਵਿਲੱਖਣ ਹੈ ਕਿ ਇਹ ਪੀਣ ਵਾਲਿਆਂ 'ਤੇ ਜਾਦੂ ਪੈਦਾ ਕਰਨਯੋਗ ਹੈ।
ਦੋਵੇਂ ਨਵੇਂ ਉਤਪਾਦ 1-ਲੀਟਰ ਟੈਟਰਾ ਪੈਕ ਦੇ ਵਿਲੱਖਣ ਪੈਕ ਸਾਈਜ਼ਾਂ ਵਿੱਚ ਉਪਲਬਧ ਹੋਣਗੇ। ਭਾਰਤ ਵਿੱਚ ਕੋਕਾ-ਕੋਲਾ ਕੰਪਨੀ ਨਿਊਟ੍ਰੀਸ਼ਨ ਕੈਟਾਗਰੀ ਵਿੱਚ ਤੇਜੀ ਨਾਲ ਨਿਵੇਸ਼ ਉੱਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖੇਗੀ, ਜਿਸ ਮਿੰਟ ਮੇਡ ਅਤੇ ਮਾਜ਼ਾ ਪੋਰਟਫੋਲੀਓ ਦੋਨਾਂ ਦੇ ਤਹਿਤ ਨਵੇਂ ਉਤਪਾਦ ਲਾਂਚ ਕਰਨ ਦੀ ਯੋਜਨਾ ਹੈ।