ਲੁਧਿਆਣਾ, 07 ਸਤੰਬਰ 2022 (ਨਿਊਜ਼ ਟੀਮ): ਆਪਣੇ ਉਪਭੋਗਤਾਵਾਂ ਦੀਆਂ ਲਗਾਤਾਰ ਬਦਲਦੀਆਂ ਜਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ , ਪ੍ਰਮੁੱਖ ਟੈਲੀਕਾਮ ਪਲੇਅਰ ਵੀ ਨੇ ਵੀ ਐਪ 'ਤੇ ਵੀ ਗੇਮ੍ਸ ਦੇ ਤਹਿਤ ਮਲਟੀਪਲੇਅਰ ਅਤੇ ਕੰਪੀਟਿਟਿਵ ਗੇਮਿੰਗ ਦਾ ਨਵਾਂ ਕੰਟੇਂਟ ਲਾਂਚ ਕੀਤਾ ਹੈ। ਮੈਕਸੇਮਾਟੈਕ ਡਿਜੀਟਲ ਵੈਂਚਰਸ ਦੇ ਨਾਲ ਸਾਂਝੇਦਾਰੀ ਵਿੱਚ ਲਾਂਚ ਕੀਤਾ ਗਿਆ, ਵੀ ਗੇਮ੍ਸ ਹੁਣ 40 ਤੋਂ ਵੱਧ ਪ੍ਰਸਿੱਧ, ਕੰਮਪੀਟਿਟਿਵ ਅਤੇ ਕੁਸ਼ਲ ਮਲਟੀਪਲੇਅਰ ਗੇਮਾਂ ਜਿਵੇਂ ਕਿ ਐਕਸਪ੍ਰੈਸ ਲੂਡੋ, ਕਵਿਜ਼ ਮਾਸਟਰ, ਸੋਲੀਟੇਅਰ ਕਿੰਗ, ਗੋਲਡਨ ਗੋਲ ਅਤੇ ਕ੍ਰਿਕਟ ਲੀਗ ਦੀ ਪੇਸ਼ਕਸ਼ ਕਰਦਾ ਹੈ।
ਵੀ ਗੇਮਾਂ 'ਤੇ ਮਲਟੀਪਲੇਅਰ ਗੇਮਿੰਗ ਲਈ ਭਾਗੀਦਾਰੀ ਦੇ ਮੌਕਿਆਂ ਨੂੰ ਵਧਾਉਂਦੇ ਹੋਏ, ਵੀ ਨਾਨ -ਵੀ ਯੂਜ਼ਰਸ ਲਈ ਵੀ ਇਹ ਸੇਵਾਵਾਂ ਲੈ ਕੇ ਆਇਆ ਹੈ। ਵੀ ਉਪਭੋਗਤਾ ਕਿਸੇ ਨੂੰ ਵੀ ਗੇਮਿੰਗ ਲਈ ਇਨਵਾਈਟ ਕਰ ਸਕਦੇ ਹਨ, ਚਾਹੇ ਉਹ ਵੀ ਦੇ ਉਪਭੋਗਤਾ ਹੋਣ ਜਾਂ ਨਾਨ -ਵੀ ਯੂਜ਼ਰਸ ਹੋਣ ।
ਵੀ ਗੇਮ੍ਸ ਨੇ ਆਪਣੇ ਗੇਮਿੰਗ ਪਾਰਟਨਰ ਮੈਕਸੇਮਾਟੈਕ ਡਿਜਿਟਲ ਵੈਂਚਰਸ ਦੇ ਨਾਲ ਮਿਲ ਕੇ ਮਲਟੀਪਲੇਅਰ ਅਤੇ ਪ੍ਰਤੀਯੋਗੀ ਗੇਮਾਂ ਨੂੰ ਤਿੰਨ ਵਿਲੱਖਣ ਮੋਡਾਂ ਵਿੱਚ ਲਾਂਚ ਕੀਤਾ ਹੈ।
1. ਟੂਰਨਾਮੈਂਟ ਮੋਡ: ਖਿਡਾਰੀ ਲੀਡਰ ਬੋਰਡ 'ਤੇ ਸਭ ਤੋਂ ਵਧੀਆ ਪਰਫਾਰਮੈਂਸ ਦਿੰਦੇ ਹੋਏ ਹੈੱਡ ਟੂ ਹੈੱਡ ਜਾ ਸਕਦੇ ਹਨ
2. ਬੈਟਲ ਮੋਡ: ਉਪਭੋਗਤਾ ਔਨਲਾਈਨ ਕਿਸੇ ਨਾਲ ਵੀ ਕੰਮਪੀਟਿਟਿਵ ਖੇਡਾਂ ਖੇਡ ਸਕਦੇ ਹਨ
3. ਫ੍ਰੈਂਡਸ ਮੋਡ: ਗੇਮਰ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਖੇਡਣ ਲਈ ਸੱਦਾ ਜਾਂ ਚੁਣੌਤੀ ਦੇ ਸਕਦੇ ਹਨ
ਉਪਭੋਗਤਾ ਨੂੰ ਰਿਵਾਰ੍ਡ ਕੋਆਇੰਸ ਮਿਲਦੇ ਹਨ, ਅਤੇ ਜਿਨ੍ਹਾਂ ਨੂੰ ਉਹ ਜਿਆਦਾ ਗੇਮਾਂ ਖੇਡਣ, ਵੱਡੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ, ਜਾਂ ਦਿਲਚਸਪ ਤੋਹਫ਼ੇ ਜਿੱਤਣ ਦਾ ਮੌਕਾ ਪਾਉਣ ਲਈ ਰੀਡੀਮ ਕਰਵਾ ਸਕਦੇ ਹਨ।
ਇਸ ਪਹਿਲ 'ਤੇ ਟਿੱਪਣੀ ਕਰਦੇ ਹੋਏ, ਵੋਡਾਫੋਨ ਆਈਡੀਆ ਦੇ ਚੀਫ ਮਾਰਕੀਟਿੰਗ ਅਫਸਰ ਅਵਨੀਸ਼ ਖੋਸਲਾ ਨੇ ਕਿਹਾ, "ਗੇਮਿੰਗ ਮਨੋਰੰਜਨ ਸ਼੍ਰੇਣੀ ਦੇ ਸਭ ਤੋਂ ਵੱਡੇ ਸੇਗਮੇੰਟ੍ਸ ਵਿੱਚੋਂ ਇੱਕ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਇਹ ਲੋਕਾਂ ਦੀ ਜਿਆਦਾ ਪਸੰਦੀਦਾ ਬਣ ਜਾਏਗੀ ਅਤੇ ਕੁਝ ਸਾਲਾਂ ਵਿਚ ਉਪਭੋਗਤਾਵਾਂ ਇਸ ਲਈ ਜਿਆਦਾ ਪੈਸੇ ਖਰਚ ਕਰਣਗੇ । ਮੋਬਾਈਲ ਗੇਮਿੰਗ ਸਾਡੇ ਖਪਤਕਾਰਾਂ ਨਾਲ ਜੁੜੇ ਰਹਿਣ ਦਾ ਨਵਾਂ ਤਰੀਕਾ ਹੈ। ਕੁਝ ਮਹੀਨੇ ਪਹਿਲਾਂ ਅਸੀਂ ਵੀ ਗੇਮ੍ਸ ਨੂੰ ਲਾਂਚ ਕੀਤਾ ਸੀ ਅਤੇ ਹੁਣ ਅਸੀਂ ਆਪਣੀ ਇਸ ਪੇਸ਼ਕਸ਼ 'ਤੇ ਸੋਸ਼ਲ ਜਾਂ ਮਲਟੀਪਲੇਅਰ ਗੇਮਿੰਗ ਦਾ ਵਿਸਤਾਰ ਕਰਨ ਜਾ ਰਹੇ ਹਾਂ । ਇਹ ਵੀ ਦਾ ਕੈਜ਼ੂਅਲ ਅਤੇ ਗੰਭੀਰ ਗੇਮਰਸ ਦੋਵਾਂ ਨਾਲ ਜੁੜਨ ਦੇ ਉਦੇਸ਼ ਦੀ ਦਿਸ਼ਾ ਵੱਲ ਇੱਕ ਸੁਵਾਵਿਕ ਕਦਮ ਹੈ।"
“ਆਪਣੀ ਵਿਕਾਸ ਰਣਨੀਤੀ ਦੇ ਤਹਿਤ ਅਸੀਂ ਆਪਣੇ ਉਪਭੋਗਤਾਵਾਂ ਲਈ ਕੰਟੇਂਟ ਦੇ ਢੇਰਾਂ ਵਿਕਲਪ ਉਪਲਬੱਧ ਕਰਾਉਣ ਲਈ ਨਵੀਆਂ ਸਾਝੇਦਾਰੀਆਂ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ । ਸਾਨੂੰ ਭਰੋਸਾ ਹੈ ਕਿ ਇਹ ਨਵੀਂ ਸਾਂਝੇਦਾਰੀ ਨਾ ਸਿਰਫ਼ ਸਾਡੇ ਖਪਤਕਾਰਾਂ ਦੇ ਗੇਮਿੰਗ ਅਨੁਭਵ ਨੂੰ ਬਿਹਤਰੀਨ ਕਰੇਗੀ ਸਗੋਂ ਸਾਨੂੰ ਸਾਡੇ ਡਿਜੀਟਲ ਰੋਡਮੈਪ 'ਤੇ ਵੀ ਅੱਗੇ ਲੈ ਜਾਵੇਗੀ।
ਵੀ ਐਪ 'ਤੇ ਵੀ ਗੇਮ੍ਸ , 10 ਪ੍ਰਸਿੱਧ ਸ਼੍ਰੇਣੀਆਂ ਜਿਵੇਂ ਕਿ - ਐਕਸ਼ਨ, ਐਡਵੈਂਚਰ, ਆਰਕੇਡ, ਕੈਜ਼ੁਅਲ, ਐਜੂਕੇਸ਼ਨ, ਫਨ, ਪਜ਼ਲ, ਰੇਸਿੰਗ, ਸਪੋਰਟਸ ਅਤੇ ਸਟ੍ਰੇਟੇਜੀ ਵਿੱਚ 1200 ਤੋਂ ਵੱਧ ਐਂਡਰਾਇਡ ਅਤੇ ਐਚਟੀਐਮਐਲ ਆਧਾਰਿਤ ਮੋਬਾਈਲ ਗੇਮਾਂ ਦੇ ਨਾਲ ਇੱਕ ਇਮਰਸਿਵ ਗੇਮਿੰਗ ਅਨੁਭਵ ਪ੍ਰਦਾਨ ਕਰਦਾ ਹੈ।
ਹਾਲੀਆ ਅਧਿਐਨ:
• ਕੇਪੀਐਮਜੀ ਦੁਆਰਾ ਕੀਤੇ ਗਏ ਇੱਕ ਤਾਜ਼ਾ ਅਧਿਐਨ ਦੇ ਅਨੁਸਾਰ, ਸਮਾਰਟਫੋਨ ਦੀ ਪਹੁੰਚ ਵਿੱਚ ਵਾਧਾ ਅਤੇ ਸਹਿਜ ਨੈਟਵਰਕ ਕਨੈਕਟੀਵਿਟੀ ਦੇ ਚਲਦੇ ਭਾਰਤ ਵਿੱਚ ਮੋਬਾਈਲ ਗੇਮਿੰਗ ਉਦਯੋਗ ਸਾਲ 2025 ਤੱਕ 29,000 ਕਰੋੜ ਰੁਪਏ ਦੇ ਆਂਕੜੇ ਤੱਕ ਪਹੁੰਚ ਜਾਏਗਾ ।
• ਰਿਪੋਰਟ ਦੇ ਅਨੁਸਾਰ ਫ੍ਰੀਮੀਅਮ ਮਾਡਲ ਅਤੇ ਸਪਲਾਈ ਸਾਈਡ ਕਾਰਕ ਜਿਵੇਂ ਕਿ ਵਿਸ਼ਵ ਪੱਧਰੀ ਟਾਈਟਲ, ਸੋਸ਼ਲ ਗੇਮਿੰਗ ਭਾਰਤ ਵਿੱਚ ਮੋਬਾਈਲ ਗੇਮਿੰਗ ਦੇ ਵਿਕਾਸ ਨੂੰ ਹੁਲਾਰਾ ਦੇਣ ਦੇ ਮੁੱਖ ਕਾਰਕ ਹਨ।
ਉਪਭੋਗਤਾ ਵੀ ਐਪ ਤੇ ਵੀ ਗੇਮ੍ਸ ਨੂੰ ਐਕਸੈਸ ਕਰ ਸਕਦੇ ਹਨ। ਉਪਭੋਗਤਾ ਗੂਗਲ ਪਲੇ ਸਟੋਰ ਜਾਂ ਐਪਲ ਸਟੋਰ ਤੋਂ ਵੀ ਐਪ ਨੂੰ ਡਾਊਨਲੋਡ ਕਰ ਸਕਦੇ ਹਨ।