ਲੁਧਿਆਣਾ, 22 ਅਗਸਤ 2022 (ਨਿਊਜ਼ ਟੀਮ):“ਸਾਰੇ ਲੋਕਾਂ ਲਈ ਆਪਣੇ ਨਾਲ ਆਨੰਦ ਤੇ ਖੁਸ਼ੀ ਲਿਆਉਣ ਵਾਲੇ ਤਿਉਹਾਰ ਭਾਰਤੀ ਭਾਈਚਾਰਿਆਂ ਵਿਚ ਇਸਦਾ ਦਿਲ ਤੇ ਆਤਮਾ ਹਨ ।ਉਸ਼ਾ ਵਿਖੇ ਅਸੀਂ ਰਕਸ਼ਾਬੰਧਨ, ਅੋਨਮ ਤੇ ਗਨੇਸ਼ ਚਤੁੱਰਥੀ ਤੋਂ ਸ਼ੁਰੂ ਕਰਦਿਆਂ ਦੁਰਗਾ ਪੂਜਾ, ਨਵਰਾਤਰੀ, ਦੁਸ਼ਿਹਰਾ, ਦੀਵਾਲੀ, ਗੁਰਪੁਰਬ ਤੇ ਦਸੰਬਰ ਵਿਚ ਕਿੱਰਸਮਸ ਤੱਕ ਮੰਗ ਵਿਚ ਵਾਧਾ ਦੇਖਦੇ ਹਾਂ ।ਇਹ ਕਹਿਣਾ ਸੁਰੱਖਿਅਤ ਹੋਵੇਗਾ ਕਿ ਸਾਡੇ ਵਰਗੇ ਪ੍ਰਮੁੱਖਾਂ ਲਈ ਉਪਭੋਗਤਾ ਚੀਜ਼ਾਂ ਲਈ ਇਹ ਮੌਸਮ ਬਹੁਤ ਹੀ ਨਾਜ਼ੁਕ ਹੈ ।ਮੰਗ ਦੀ ਪੂਰਤੀ ਲਈ ਅਸੀਂ ਪਹਿਲਾਂ ਹੀ ਆਪਣੀਆਂ ਲੌਜ਼ਿਸਟਿਕਲ ਰਣਨੀਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਅਤੇ ਇਸ ਸਾਲ H2 ਦੌਰਾਨ ਆਪਣੀ ਸਮੂਚੀ ਵਿਕਰੀ/ਆਮਦਨ ਵਿਚ 25% ((Y-O-Y) ਵਾਧੇ ਦੀ ਉੱਮੀਦ ਕਰਦੇ ਹਾਂ ।
ਸਾਨੂੰ ਉੱਮੀਦ ਹੈ ਕਿ ਇਸ ਸਾਲ ਸ਼ਹਿਰੀ ਤੇ ਪੇਂਡੂ ਮਾਰਕੀਟਾਂ ‘ਚ ਉਪਭੋਗਤਾਵਾਂ ਵਿਚ ਅਜਿਹੀਆਂ ਚੀਜ਼ਾਂ ਦੀ ਖਰੀਦ ਵਿਚ ਝੁਕਾਅ ਹੋਵੇਗਾ ਜਿਹੜੀਆਂ ਉਹਨਾਂ ਦੀ ਰੋਜ਼ਾਨਾ ਜਿੰਦਗੀ ਵਿਚ ਕਦਰ, ਆਸਾਨੀ ਤੇ ਸਹੂਲਤ ਪ੍ਰਦਰਸ਼ਿਤ ਕਰਨਗੀਆਂ । ਪਿਛਲੇ ਥੋੜ੍ਹੇ ਸਮੇਂ ਵਿਚ ਨਵੀਂ ਉਮਰ ਦੇ ਖਰੀਦਦਾਰ ਕੀਮਤ-ਕੇਂਦ੍ਰਿਤ ਹੋਣ ਦੀ ਜਗ੍ਹਾ ਕਦਰ-ਕੇਂਦ੍ਰਿਤ ਜ਼ਿਆਦਾ ਹੋ ਗਏ ਨੇ ਅਤੇ ਇਹ ਰੁਝਾਨ ਮੌਸਮੀ ਵਿਕਰੀ ਬਾਬਤ ਵੀ ਬਹੁਤ ਹੱਦ ਤੱਕ ਜ਼ਾਰੀ ਰਹੇਗਾ ।ਖਪਤਕਾਰਾਂ ਦੀ ਸੂਝ ਤੇ ਨਿਰਭਰ ਕਰਦੇ ਹੋਏ ‘ਪਹਿਲਾਂ-ਉਪਭੋਗਤਾ’ ਵਾਲੀ ਆਪਣੀ ਪਹੁੰਚ ਨਾਲ ਅਸੀਂ ਗਾਹਕ-ਇੱਛਾਵਾਂ ਦੇ ਸਮਕਾਲੀ ਉਹਨਾਂ ਉਤਪਾਦਾਂ ਦੇ ਵਿਕਾਸ ਲਈ ਇਕਸਾਰ ਹੁੰਦੇ ਹਾਂ ਅਤੇ ਸਾਡੀਆਂ ਉਤਪਾਦ ਪੇਸ਼ਕਸ਼ਾਂ ਉਹਨਾਂ ਦੇ ਵਰਗਾਂ ਤੇ ਕੀਮਤ ਬਿੰਦੂਆਂ ਤੇ ਵੀ ਕੇਂਦ੍ਰਿਤ ਹੁੰਦੀਆਂ ਨੇ ।ਇਹਨਾਂ ਮਹੀਨਿਆਂ ਦੌਰਾਨ ਅਸੀਂ ਆਪਣੇ ਵਰਗਾਂ ਬਾਬਤ ਖਪਤਕਾਰਾਂ ਲਈ ਉਤਪਾਦਾਂ ਦੇ ਮੱਦੇਨਜ਼ਰ ਰੋਮਾਂਚਕ ਪੇਸ਼ਕਸ਼ਾਂ ਦੀ ਘੋਸ਼ਣਾ ਵੀ ਕਰਾਂਗੇ ।
ਭਾਰਤ ਵਿਚ ਅਸੀਂ ਖੁਦਰਾ ਤੇ ਕੰਪਨੀ ਦੇ ਆਪਣੇ ਵਿਕਰੀ ਕੇਂਦਰਾਂ ਵਿਖੇ ਆਪਣੇ ਇੰਨ-ਸਟੋਰ ਖਰੀਦਦਾਰ ਅਨੁਭਵ ਨੂੰ ਵਧਾਉਣ ਲਈ ਕੋਸ਼ਿਸ਼ ਕਰ ਰਹੇ ਹਾਂ । ਅੱਗੋਂ ਹੋਰ, ਜੇ ਪੇਂਡੂ ਕਸਬਿਆਂ ਅਤੇ ਉੱਚ ਗੁਣਵੱਤਾ ਵਾਲੇ ਬਰਾਂਡਡ ਘਰੇਲੂ ਚੀਜ਼ਾਂ ਬਾਬਤ ਉਹਨਾਂ ਦੇ ਯੋਗਦਾਨ ਦੇ ਵਧਣ ਦੀ ਅਹਿੰਮਤਾ ਜਾਰੀ ਰਹਿੰਦੀ ਹੈ, ਤਾਂ, ਉਸ਼ਾ ਇਸ ਤਿਉਹਾਰੀ ਮੌਸਮ ਵਿਚ ਅੰਤਮ-ਮੀਲ ਜੋੜ ਨੂੰ ਯਕੀਨੀ ਬਣਉਣ ਲਈ ਆਪਣੇ ਡਿਸਟ੍ਰੀਬਿਯੂਟਰਾਂ ਨਾਲ ਕੰਮ ਕਰ ਰਹੀ ਹੈ । ਇਸ ਸਾਲ ਭਾਰਤ ਦੇ ਅੰਦਰਲੇ ਖੇਤਰਾਂ ‘ਚ ਇਸਦਾ ਪ੍ਰਵੇਸ਼ ਵਪਾਰ ਲਈ ਵਿਕਾਸ ਦੇ ਨਵੇਂ ਰਸਤੇ ਖੋਲ੍ਹਣ ਨੂੰ ਯਕੀਨੀ ਬਣਾਏਗਾ ਕਿਉਂਕਿ ਵਿੱਤੀ ਵਿਕਾਸ ਤੇ ਉੱਨਤੀ ਲਈ ਪੇਂਡੂ ਦਾ ਮੁੱਡਲੇ ਡਰਾਇਵਰਾਂ ਚੋਂ’ ਇਕ ਹੋਣ ਦਾ ਅਨੁਮਾਨ ਹੈ ।”