ਲੁਧਿਆਣਾ, 26 ਜੁਲਾਈ, 2022 (ਨਿਊਜ਼ ਟੀਮ): ਕੋਕਾ-ਕੋਲਾ ਇੰਡੀਆ ਦੇ ਅਰਬ ਡਾਲਰ ਵਾਲੇ ਪਹਿਲੇ ਘਰੇਲੂ ਬ੍ਰਾਂਡ ਥਮਸ ਅੱਪ, ਨੇ ਭਾਰਤ ਦੀ ਅਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਇੱਕ ਨਵੀਂ ਮੁਹਿੰਮ ਦਾ ਉਦਘਾਟਨ ਕੀਤਾ ਹੈ। #ਹਰਹੱਥਤੂਫਾਨ ਮੁਹਿੰਮ ਉਹਨਾਂ ਪ੍ਰੇਰਣਾਦਾਇਕ ਲੋਕਾਂ ਲਈ ਇੱਕ ਸਨਮਾਨ ਪੇਸ਼ ਕਰਦੀ ਹੈ, ਜਿਨ੍ਹਾਂ ਦੇ ਹੱਥਾਂ ਨੇ ਸਾਲਾਂ ਦੌਰਾਨ ਭਾਰਤ ਦਾ ਨਿਰਮਾਣ ਕੀਤਾ ਹੈ - ਜੋ ਸਾਡੇ ਦੇਸ਼ ਦੇ ਮਾਣ-ਸਨਮਾਨ ਦੀ ਸੱਚੀ ਰੌਸ਼ਨੀ ਹਨ। ਇਸ ਕੈਂਪੇਨ ਦੇ ਜ਼ਰੀਏ, ਬ੍ਰਾਂਡ ਉਹਨਾਂ ਦੀ ਹਿੰਮਤ, ਲਗਨ ਅਤੇ ਅਸਲ ਤਾਕਤ ਦਾ ਜਸ਼ਨ ਮਨਾਉਂਦਾ ਹੈ ਜਿਸ ਨੇ ਉਹਨਾਂ ਦੇ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕੀਤਾ। ਇੱਕ ਆਕਰਸ਼ਕ ਸੰਦੇਸ਼ ਅਤੇ ਰਚਨਾਤਮਕ ਦ੍ਰਿਸ਼ਟੀਕੋਣ ਦੇ ਨਾਲ, ਥਮਸ ਅੱਪ ਦਾ ਮਕਸਦ ਦਰਸ਼ਕਾਂ ਵਿੱਚ ਗਹਿਰੀ ਦੇਸ਼ਭਗਤੀ ਪੈਦਾ ਕਰਨਾ ਹੈ।
ਇਹ ਕੈਂਪੇਨ ਇੱਕ ਜ਼ਬਰਦਸਤ ਐਨੀਮੇਟਿਡ ਕਹਾਣੀ ਸੁਣਾਉਣ ਦੀ ਸ਼ੈਲੀ ਨੂੰ ਅਪਣਾਉਂਦੀ ਹੈ, ਜੋ ਦੇਸ਼ ਦੇ ਨਾਗਰਿਕਾਂ ਵਿੱਚ ਮਾਣ ਅਤੇ ਸ਼ਰਧਾ ਦੀਆਂ ਭਾਵਨਾਵਾਂ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਹੈ।
#ਹਰਹੱਥਤੂਫਾਨ ਕੈਂਪੇਨ ਵਿੱਚ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੀ.ਸੀ.ਸੀ.ਆਈ ਦੇ ਮੌਜੂਦਾ ਪ੍ਰਧਾਨ - ਸੌਰਵ ਗਾਂਗੁਲੀ ਵਰਗੇ ਐਥਲੀਟਾਂ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਸ਼ਾਮਲ ਹਨ, ਜਿਸ ਨੇ ਭਾਰਤੀ ਕ੍ਰਿਕੇਟ ਟੀਮ ਵਿੱਚ ਆਤਮ ਵਿਸ਼ਵਾਸ ਅਤੇ ਨਿਡਰਤਾ ਪੈਦਾ ਕੀਤੀ, ਉਸਨੂੰ ਜਿੱਤ ਦੀਆਂ ਨਵੀਆਂ ਉਚਾਈਆਂ ਤੱਕ ਪਹੁੰਚਾਇਆ। ; ਅਵਨੀ ਲੇਖਾਰਾ, ਪੈਰਾਲੰਪਿਕ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ, ਜਦੋਂ ਉਹ 11 ਸਾਲ ਦੀ ਸੀ ਤਾਂ ਇੱਕ ਦੁਰਘਟਨਾ ਵਿੱਚ ਆਪਣੀਆਂ ਲੱਤਾਂ ਗਵਾਉਣ ਦੇ ਬਾਵਜੂਦ ਵੀ ਸਿਖਰ 'ਤੇ ਪਹੁੰਚ ਗਈ। ; ਅਤੇ ਨਿਖਤ ਜ਼ਰੀਨ, ਭਾਰਤੀ ਮੁੱਕੇਬਾਜ਼ ਅਤੇ ਆਈਬੀਏ ਮਹਿਲਾ ਵਿਸ਼ਵ ਮੁੱਕੇਬਾਜ਼ੀ 2022 ਦੀ ਸੋਨ ਤਗਮਾ ਜੇਤੂ, ਜੋ ਉਸ ਖੇਡ ਵਿੱਚ ਮਹਾਨ ਧੀਰਜ-ਸੰਤੋਖ ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਕਰਕੇ ਵਿਸ਼ਵ ਚੈਂਪੀਅਨ ਬਣੀ, ਜਿਸ ਨੂੰ ਰਵਾਇਤੀ ਤੌਰ 'ਤੇ ਮਰਦਾਂ ਦੀ ਖੇਡ ਮੰਨਿਆ ਜਾਂਦਾ ਸੀ। ਬ੍ਰਾਂਡ ਦੀ ਨਵੀਂ ਕੈਂਪੇਨ ਇਸਦੀ #ਪਲਟਦੇਅੰਬ੍ਰੇਲਾ ਦੇ ਅਧੀਨ ਇੱਕ ਵਿਸਥਾਰ ਹੈ, ਜਿਸ ਨੂੰ ਸ਼ੁਰੂ ਵਿੱਚ ਪਿਛਲੇ ਸਾਲ ਥਮਸ ਅੱਪ ਦੀ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਟੋਕੀਓ 2020 ਦੇ ਨਾਲ ਵਿਸ਼ਵਵਿਆਪੀ ਪਾਰਟਨਰ-ਸ਼ਿਪ ਦੌਰਾਨ ਖੋਲ੍ਹਿਆ ਗਿਆ ਸੀ।
ਨਵੀਂ ਕੈਂਪੇਨ ਦੀ ਘੋਸ਼ਣਾ ਕਰਦੇ ਹੋਏ, ਟਿਸ਼ ਕੋਂਡੇਨੋ, ਸੀਨੀਅਰ ਡਾਇਰੈਕਟਰ, ਸਪਾਰਕਲਿੰਗ ਫਲੇਵਰਜ਼ ਸ਼੍ਰੇਣੀ, ਕੋਕਾ-ਕੋਲਾ ਇੰਡੀਆ ਅਤੇ ਦੱਖਣ-ਪੱਛਮੀ ਏਸ਼ੀਆ ਨੇ ਕਿਹਾ।, “ਭਾਰਤ ਦੇ ਮਸ਼ਹੂਰ ਘਰੇਲੂ ਬ੍ਰਾਂਡਾਂ ਵਿੱਚੋਂ ਇੱਕ ਹੋਣ ਦੇ ਨਾਤੇ, ਥਮਸ ਅੱਪ ਹਮੇਸ਼ਾ ਤਾਕਤ ਅਤੇ ਲਚਕੀਲੇਪਣ ਦੇ ਮੁੱਲਾਂ ਲਈ ਡਟਿਆ ਰਿਹਾ ਹੈ। ਥਮਸ ਅੱਪ ਦੀ 2021 #ਪਲਟਦੇ ਕੈਂਪੇਨ ਨੇ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੇ ਨਾਲ ਪਾਰਟਨਰ-ਸ਼ਿਪ ਦੌਰਾਨ ਬਹੁਤ ਸਾਰਾ ਪਿਆਰ ਅਤੇ ਤਰੀਫ਼ ਹਾਸਲ ਕੀਤੀ। ਇਸ ਸਾਲ, ਥਮਸ ਅੱਪ ਭਾਰਤ ਦੀ ਅਜ਼ਾਦੀ ਦੇ 75 ਬਦਲਾਅ ਭਰੇ ਸਾਲਾਂ ਦਾ ਜਸ਼ਨ ਮਨਾ ਰਿਹਾ ਹੈ, ਜਿਸ ਵਿੱਚ ਭਾਰਤ ਦਾ ਨਿਰਮਾਣ ਕਰਨ ਵਾਲੇ ਬਹੁਤ ਸਾਰੇ ਹੱਥਾਂ ਦੇ ਬਾਰੇ ਇੱਕ ਵਿਸ਼ੇਸ਼ #ਪਲਟਦੇ ਕੈਂਪੇਨ ਹੈ। ਸਾਨੂੰ ਭਾਰਤ ਦੀਆਂ ਕਈ ਪ੍ਰੇਰਣਾਦਾਇਕ ਸ਼ਖਸੀਅਤਾਂ ਨਾਲ ਪਾਰਟਨਰ-ਸ਼ਿਪ ਕਰਨ 'ਤੇ ਮਾਣ ਮਹਿਸੂਸ ਹੁੰਦਾ ਹੈ, ਜਿਨ੍ਹਾਂ ਨੇ ਸਾਲਾਂ ਦੇ ਦੌਰਾਨ ਦੇਸ਼ ਨੂੰ ਬਹੁਤ ਮਾਣ-ਸਨਮਾਨ ਦਿਵਾਇਆ ਹੈ - ਸੌਰਵ ਗਾਂਗੁਲੀ, ਅਵਨੀ ਲੇਖਰਾ, ਅਤੇ ਨਿਖਤ ਜ਼ਰੀਨ, ਅਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ।”
ਨਵੀਂ ਮੁਹਿੰਮ ਬਾਰੇ ਬੋਲਦਿਆਂ, ਸਾਬਕਾ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਮੌਜੂਦਾ ਪ੍ਰਧਾਨ - ਬੀ.ਸੀ.ਸੀ.ਆਈ, ਸੌਰਵ ਗਾਂਗੁਲੀ ਨੇ ਕਿਹਾ, “ਮੈਨੂੰ 2017 ਤੋਂ ਕੋਕਾ-ਕੋਲਾ ਇੰਡੀਆ ਦੇ ਨਾਲ ਬ੍ਰਾਂਡ ਅੰਬੈਸਡਰ ਵਜੋਂ ਜੁੜੇ ਹੋਣ 'ਤੇ ਮਾਣ ਹੈ। ਅੱਜ, ਮੈਂ ਥਮਸ ਅੱਪ ਦੀ ਨਵੀਂ ਕੈਂਪੇਨ #ਹਰਹੱਥਤੂਫਾਨ ਦਾ ਹਿੱਸਾ ਬਣ ਕੇ ਖੁਸ਼ ਹਾਂ, ਜੋ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨ ਨੂੰ ਖੂਬਸੂਰਤ ਤਰੀਕੇ ਨਾਲ ਦਰਸਾਉਂਦੀ ਹੈ।”
#ਹਰਹੱਥਤੂਫਾਨ ਫਿਲਮ ਦੀ ਪਰਿਕਲਪਨਾ ਓਗਿਲਵੀ ਦੁਆਰਾ ਕੀਤੀ ਗਈ ਹੈ। ਮੁਹਿੰਮ ਦੇ ਪਿੱਛੇ ਰਚਨਾਤਮਕ ਸੂਝ-ਬੂਝ 'ਤੇ ਚਾਨਣਾ ਪਾਉਂਦੇ ਹੋਏ, ਰਿਤੂ ਸ਼ਾਰਦਾ, ਚੀਫ ਕ੍ਰਿਏਟਿਵ ਅਫਸਰ, ਓਗਿਲਵੀ ਇੰਡੀਆ- ਨੌਰਥ, ਨੇ ਅੱਗੇ ਕਿਹਾ, “ਪਿਛਲੇ 75 ਸਾਲਾਂ ਤੋਂ, ਜਦੋਂ ਵੀ ਵਿਰੋਧੀਆਂ ਨੇ ਭਾਰਤ ਦੀ ਸਮਰੱਥਾ 'ਤੇ ਸ਼ੱਕ ਕੀਤਾ ਹੈ, ਤਾਂ ਦੇਸ਼ ਦੇ ਹੱਥ ਅੱਗੇ ਆਏ ਹਨ ਅਤੇ #ਪਲਟਦੇ ਕਰਕੇ ਉਨ੍ਹਾਂ ਨੂੰ ਉਲਟਾ ਦਿੱਤਾ ਹੈ। ਥਮਸ ਅੱਪ ਦੇਸ਼ ਦੇ ਸਭ ਤੋਂ ਮਸ਼ਹੂਰ ਬ੍ਰਾਂਡਾਂ ਵਿੱਚੋਂ ਇੱਕ ਹੈ ਅਤੇ ਇਸਦੇ ਚਿੰਨ੍ਹ ਵਜੋਂ ਮਸ਼ਹੂਰ 'ਥਮਜ਼ ਅੱਪ' ਦਾ ਹੱਥ ਹੈ। ਇਸ ਲਈ ਅਜ਼ਾਦੀ ਦੇ 75 ਸਾਲਾਂ ਦੇ ਇਸ ਮੌਕੇ 'ਤੇ, ਸਾਨੂੰ ਇਸ ਹੱਥ ਨੂੰ ਉਨ੍ਹਾਂ ਬਹੁਤ ਸਾਰੇ ਹੱਥਾਂ ਵਿਚ ਬਦਲਣ 'ਤੇ ਮਾਣ ਹੈ ਜੋ ਕਿ ਤੂਫਾਨੀ ਹਨ। ਅਤੇ ਇਹ ਸਾਡੀ ਕੈਂਪੇਨ #ਹਰਹੱਥਤੂਫਾਨ ਵਿੱਚ ਖੂਬਸੂਰਤੀ ਨਾਲ ਜੁੜਦੇ ਹਨ।
ਇਹ ਕੈਂਪੇਨ 360-ਡਿਗਰੀ ਮਾਰਕੀਟਿੰਗ ਦਾ ਤਰੀਕਾ ਅਪਣਾਏਗੀ, ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਟੈਲੀਵਿਜ਼ਨ, ਡਿਜੀਟਲ, ਪ੍ਰਿੰਟ ਅਤੇ ਯੂਨੀਕ ਓਓਐਚ ਸਮੇਤ ਪਹੁੰਚ ਅਤੇ ਖਪਤਕਾਰਾਂ ਦੀ ਸ਼ਮੂਲੀਅਤ ਨੂੰ ਅਨੁਕੂਲ ਬਣਾਉਣ ਲਈ ਮਲਟੀਪਲ ਟੱਚਪੁਆਇੰਟਸ ਦਾ ਲਾਭ ਉਠਾਏਗੀ।ਬ੍ਰਾਂਡ, ਇਸ ਕੈਂਪੇਨ ਦੇ ਹਿੱਸੇ ਵਜੋਂ, ਡਿਜੀਟਲ ਮੀਡੀਆ 'ਤੇ ਪ੍ਰਚਾਰਿਤ ਛੇ ਲਘੂ ਫਿਲਮਾਂ ਦਾ ਵੀ ਉਦਘਾਟਨ ਕਰੇਗਾ, ਜਿਸ ਵਿੱਚ ਭਾਰਤ ਦੀ ਸ਼ਾਨਦਾਰ ਯਾਤਰਾ ਸ਼ਾਮਲ ਹੈ।