ਲੁਧਿਆਣਾ, 24 ਮਈ 2022 (ਨਿਊਜ਼ ਟੀਮ): ਓਮੈਕਸ ਰਾਇਲ ਰੇਜੀਡੈਂਸੀ ਲੁਧਿਆਣਾ ਵਿੱਚ ਹੈਪੀਨੈੱਸ ਕਲੱਬ ਵੱਲੋਂ ਸੀਨੀਅਰ ਨਾਗਰਿਕਾਂ ਲਈ ਤਿੰਨ ਦਿਨ ਦੀ ਖੁਸ਼ ਅਤੇ ਸਿਹਤਮੰਦ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਭੱਜ-ਨੱਠ ਭਰੀ ਜ਼ਿੰਦਗੀ ਦੇ ਨਾਲ ਇਕੱਲੇਪਣ ਵਿਚ ਲੋਕ ਜੀਵਨ ਜੀਣਾ ਭੁੱਲ ਗਏ ਹਨ। ਬੱਚੇ ਅਤੇ ਨੌਜਵਾਨ ਆਪਣੀ ਪੜਾਈ, ਕੰਮ, ਵੱਖ-ਵੱਖ ਆਨਲਾਈਨ ਕੰਮ, ਓਟੀਟੀ ਕੰਟੈਂਟ, ਫਿਲਮ ਇਤਿਆਦਿ ਦੇ ਮਾਧਿਅਮ ਰਾਹੀਂ ਭਲੇ ਹੀ ਵਿਅਸਤ ਰਹਿਣ ਪਰ ਪਰਿਵਾਰ ਦੇ ਸੀਨੀਅਰ ਮੈਂਬਰ ਇਕੱਲੇਪਣ ਵਿੱਚ ਜੀਵਨ ਜੀਉਣ ਲਈ ਮਜਬੂਰ ਹੋ ਜਾਂਦੇ ਹਨ। ਖੁਸ਼ ਰਹਿਣ ਦੇ ਅਧਿਕਾਰ ਸਭ ਨੂੰ ਹੈ ਅਤੇ ਇਸ ਦੇ ਲਈ ਕੋਸ਼ਿਸ਼ ਕਰਨੀ ਵੀ ਚਾਹੀਦੀ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖ ਕੇ ਇਸ ਖੁਸ਼ ਅਤੇ ਸਿਹਤਮੰਦ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਥੇ ਇੱਕ ਪਾਸੇ ਵਰਕਸ਼ਾਪ ਵਿੱਚ ਜ਼ਿੰਦਾਗੀ ਨੂੰ ਜੀਨ ਅਤੇ ਖੁਸ਼ ਰਹਿਣ ਲਈ ਸੀਨੀਅਰ ਨਾਗਰਿਕਾਂ ਨੂੰ ਉਤਸ਼ਾਹਿਤ ਕੀਤਾ ਗਿਆ ਦੂੱਜੇ ਪਾਸੇ ਸਹੀ ਖਾਨ-ਪਾਨ, ਕਸਰਤ ਅਤੇ ਯੋਗ ਨਾਲ ਲੋਕਾਂ ਨੂੰ ਜਾਣੂ ਕਰਾਇਆ ਗਿਆ ਅਤੇ ਸਿਹਤਮੰਦ ਰਹਿਣ ਲਈ ਸੁਝਾਅ ਦਿੱਤੇ ਗਏ।
ਸਮਾਗਮ ਵਿੱਚ ਹਾਜ਼ਰ ਸੀਨੀਅਰ ਨਾਗਰਿਕਾਂ ਨੇ ਸਾਰੀਆਂ ਗਤੀਵਿਧੀਆਂ ਵਿੱਚ ਉਤਸ਼ਾਹ ਦੇ ਨਾਲ ਭਾਗ ਲਿਆ, ਜਿਸ ਵਿੱਚ ਪੁਰਾਣੇ ਗੀਤਾਂ 'ਤੇ ਨਾਚ, ਹਾਸਰਸ ਕਵਿਤਾਵਾਂ ਦਾ ਆਨੰਦ, ਅਤੇ ਕੁਝ ਯੋਗ ਮੁਦਰਾ ਵੀ ਸ਼ਾਮਲ ਸਨ।