ਡਾਇਨਾ ਮੋਂਟੇਰੋ, ਡੀਵੀਪੀ - ਕਾਰਪੋਰੇਟ ਕਮਿਊਨੀਕੇਸ਼ਨਜ਼, ਸ਼੍ਰੀਰਾਮ ਗਰੁੱਪ, ਜੀ.ਐੱਮ. ਜਿਲਾਨੀ, ਕਾਰਜਕਾਰੀ ਨਿਰਦੇਸ਼ਕ ਅਤੇ ਪ੍ਰਵੀਨ ਕੁਮਾਰ, ਕਾਰਜਕਾਰੀ ਨਿਰਦੇਸ਼ਕ, ਸ਼੍ਰੀਰਾਮ ਸਿਟੀ ਯੂਨੀਅਨ ਫਾਈਨਾਂਸ |
ਲੁਧਿਆਣਾ, 20 ਅਪ੍ਰੈਲ, 2022 (ਨਿਊਜ਼ ਟੀਮ): ਸ਼੍ਰੀਰਾਮ ਸਮੂਹ ਦੀ ਇਕਾਈ ਸ਼੍ਰੀਰਾਮ ਸਿਟੀ ਯੂਨੀਅਨ ਫਾਈਨਾਂਸ ਲਿਮਟਿਡ (ਸ਼੍ਰੀਰਾਮ ਸਿਟੀ) ਨੇ ਪੰਜਾਬ ਦੇ 15 ਸ਼ਹਿਰਾਂ ਵਿੱਚ ਸਥਿਤ ਆਪਣੀਆਂ 15 ਸ਼ਾਖਾਵਾਂ ਵਿੱਚ ਗੋਲਡ ਲੋਨ ਪ੍ਰੋਡਕਟਸ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹਨਾਂ ਵਿਚ ਅੰਮ੍ਰਿਤਸਰ, ਬਠਿੰਡਾ, ਪਟਿਆਲਾ, ਪਠਾਨਕੋਟ, ਫਿਰੋਜ਼ਪੁਰ, ਜਲੰਧਰ, ਲੁਧਿਆਣਾ, ਮਾਨਸਾ, ਆਦਿ ਸ਼ਹਿਰ ਸ਼ਾਮਲ ਹਨ। ਕੰਪਨੀ ਨੇ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਨਵੀਂ ਦਿੱਲੀ, ਰਾਜਸਥਾਨ, ਅਤੇ ਉਤਰਾਂਚਲ ਸਮੇਤ ਛੇ ਰਾਜਾਂ ਵਿਖੇ 55 ਸ਼ਾਖਾਵਾਂ ਵਿੱਚ ਵੀ ਇਹ ਉਤਪਾਦ ਲਾਂਚ ਕੀਤੇ ਹਨ । ਗੋਲਡ ਲੋਨ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਨੇ ਇਹ ਕਦਮ ਉਠਾਇਆ ਹੈ। ਕੰਪਨੀ ਕੋਲ ਦੱਖਣੀ ਭਾਰਤ ਵਿੱਚ ਇੱਕ ਮਜ਼ਬੂਤ ਗੋਲਡ ਲੋਨ ਫਰੈਂਚਾਇਜ਼ੀ ਹੈ ਅਤੇ ਹੁਣ ਕੰਪਨੀ ਦਾ ਟੀਚਾ ਉੱਤਰੀ ਖੇਤਰ ਵਿੱਚ ਵੀ ਇਸੇ ਸਫਲਤਾ ਨੂੰ ਦੁਹਰਾਉਣਾ ਹੈ।
ਪਿਛਲੇ ਦੋ ਸਾਲਾਂ ਤੋਂ ਖਾਸ ਤੌਰ 'ਤੇ ਗੋਲਡ ਲੋਨ ਦੀ ਮੰਗ ਵਧੀ ਹੈ, ਜਿੱਥੇ ਸ਼੍ਰੀਰਾਮ ਸਿਟੀ ਦੇ ਪੋਰਟਫੋਲੀਓ ਨੇ ਪਿਛਲੇ ਸਾਲ 10 ਫਿਸਦੀ ਦੇ ਮੁਕਾਬਲੇ ਦਸੰਬਰ 2021 ਤੱਕ ਏਯੂਐਮ ਦਾ 13 ਫੀਸਦੀ ਦਾ ਯੋਗਦਾਨ ਪਾਇਆ ਹੈ। ਕੁੱਲ ਮਿਲਾ ਕੇ, ਵਿਤੀ ਵਰ੍ਹੇ 22 ਦੇ ਨੌਂ ਮਹੀਨਿਆਂ ਵਿੱਚ ਗੋਲਡ ਲੋਨ ਵੰਡ ਵਿਚ 4,610 ਕਰੋੜ ਰੁਪਏ ਦਾ ਬਿਹਤਰ ਵਾਧਾ ਦਰਜ ਕੀਤਾ ਗਿਆ ਹੈ , ਜਦੋਂ ਕਿ ਸਾਲ-ਦਰ-ਸਾਲ 4,140 ਕਰੋੜ ਰੁਪਏ ਦਾ ਵਾਧਾ ਰਿਹਾ ਹੈ । ਜਿਸਦਾ ਅਰਥ ਹੈ ਕਿ ਵਿਤੀ ਵਰ੍ਹੇ 23 ਵਿੱਚ ਗੋਲਡ ਲੋਨ ਦੇ ਬਿਹਤਰ ਰੁਝਾਨ ਵੇਖਣ ਨੂੰ ਮਿਲ ਸਕਦੇ ਹਨ । ਦਿਲਚਸਪ ਗੱਲ ਇਹ ਹੈ ਕਿ, ਗੋਲਡ ਲੋਨ ਲੈਣ ਬਾਰੇ ਲੋਕਾਂ ਦੀ ਧਾਰਨਾ ਹੌਲੀ-ਹੌਲੀ ਬਦਲ ਰਹੀ ਹੈ, ਅਤੇ ਗੋਲਡ ਲੋਨ ਵੀ ਆਲ-ਵੇਦਰ ਲੋਨ ਵਜੋਂ ਉਭਰ ਰਹੇ ਹਨ। ਅੱਜ, ਇੱਕ ਐਸੇਟ ਕਲਾਸ ਦੇ ਰੂਪ ਵਿੱਚ ਗੋਲਡ ਲੋਨ ਵਿਅਕਤੀਆਂ/ਕਾਰੋਬਾਰਾਂ ਦੀਆਂ ਫੌਰੀ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਆਸਾਨ ਕ੍ਰੈਡਿਟ ਪ੍ਰਾਪਤ ਕਰਨ ਦੇ ਲਿਹਾਜ ਪੱਖੋਂ ਸਭ ਤੋਂ ਸੁਵਿਧਾਜਨਕ ਤਰੀਕਿਆਂ ਵਿੱਚੋਂ ਇੱਕ ਹੈ।
ਇਸ ਦਿਸ਼ਾ ਵਿਚ ਅੱਗੇ ਵਧਦੇ ਹੋਏ ਕੰਪਨੀ 75% ਲਿਮਟਡ ਲੋਨ ਟੂ ਵੈਲਿਊ (ਐਲਟੀਵੀ ) ਦੇ ਨਾਲ 50,000 ਰੁਪਏ ਦੀ ਰੇਂਜ ਵਿੱਚ ਔਸਤ ਗੋਲਡ ਲੋਨ ਟਿਕਟ ਆਕਾਰ ਨੂੰ ਟਾਰਗੇਟ ਕਰ ਰਹੀ ਹੈ। ਸੋਨੇ ਦੀ ਕੀਮਤ ਦੇ ਉਤਰਾਅ-ਚੜ੍ਹਾਅ ਦੇ ਸਮੇਂ ਵਿੱਚ ਵਾਧੂ ਮਾਰਜਿਨਾਂ ਲਈ ਮਾਮੂਲੀ ਲੋੜ ਦੇ ਦਾਇਰੇ ਨੂੰ ਛੱਡ ਕੇ ਇਹ ਟੀਚਾ ਤੈਅ ਕੀਤਾ ਗਿਆ ਹੈ । ਕੰਪਨੀ ਨੇ ਆਪਣੇ ਲੋਨ ਦੀ ਮਿਆਦ 5-6 ਮਹੀਨਿਆਂ ਦੀ ਰੇਂਜ ਵਿੱਚ ਹੀ ਵੇਖੀ ਹੈ, ਜਦੋਂ ਕਿ ਆਮ ਤੋਰ 'ਤੇ 12 ਮਹੀਨਿਆਂ ਦੀ ਮਿਆਦ ਹੀ ਮੰਨੀ ਜਾਂਦੀ ਹੈ, ਜੋ ਕਰਜ਼ਾ ਲੈਣ ਵਾਲੇ ਦੀ ਮੁੜ ਅਦਾਇਗੀ ਦੀ ਪ੍ਰਵਿਰਤੀ ਨੂੰ ਦਰਸਾਉਂਦਾ ਹੈ। ਸ਼੍ਰੀਰਾਮ ਸਿਟੀ ਦੁਆਰਾ ਪੇਸ਼ ਕੀਤੇ ਗਏ ਜ਼ਿਆਦਾਤਰ ਗੋਲਡ ਲੋਨ ਵਿੱਚ ਬੁਲੇਟ ਰੀਪੇਮੈਂਟ ਸ਼ਾਮਲ ਹਨ, ਅਤੇ ਵਿਆਜ ਦਰਾਂ ਬਹੁਤ ਵਾਜਬ ਹਨ।
ਗੋਲਡ ਲੋਨ ਦੇ ਲਾਂਚ 'ਤੇ ਟਿੱਪਣੀ ਕਰਦਿਆਂ ਸ਼੍ਰੀਰਾਮ ਸਿਟੀ ਦੇ ਐੱਮਡੀ ਅਤੇ ਸੀਈਓ, ਸ੍ਰੀ ਵਾਈ.ਐਸ. ਚੱਕਰਵਰਤੀ ਨੇ ਕਿਹਾ: “ਭਾਰਤ ਵਿੱਚ ਫਿਜੀਕਲ ਅਸੇਟ੍ਸ ਪ੍ਰਤੀ ਲੋਕਾਂ ਦੇ ਮਨ ਵਿਚ ਅਥਾਹ ਲਗਾਵ ਵੇਖਣ ਨੂੰ ਮਿਲਦਾ ਹੈ, ਅਤੇ ਸੋਨਾ ਉਹਨਾਂ ਵਿੱਚੋਂ ਸਭ ਤੋਂ ਵੱਧ ਚਮਕਦਾ ਹੈ। ਅਸੀਂ ਸ਼੍ਰੀਰਾਮ ਦੇ ਕ੍ਰੈਡਿਟ-ਟੈਸਟਡ ਗਾਹਕਾਂ ਨੂੰ ਉਧਾਰ ਦੇਣ ਦੇ ਆਪਣੇ ਦ੍ਰਿਸ਼ਟੀਕੋਣ ਦੀ ਸ਼ੁਰੂਆਤ ਕੀਤੀ, ਅਤੇ ਮਜ਼ਬੂਤ ਮੰਗ, ਚੰਗੀ ਕ੍ਰੈਡਿਟ ਕੁਆਲਿਟੀ, ਅਤੇ ਮੁੜ ਅਦਾਇਗੀ 'ਤੇ ਕੋਈ ਤਣਾਅ ਨਹੀਂ ਦੇਖਿਆ ਹੈ। ਦਸੰਬਰ-21 ਤੱਕ ਸਾਡੀ ਗੋਲਡ ਲੋਨ ਬੁੱਕ 4,110 ਕਰੋੜ ਰੁਪਏ ਦੀ ਹੈ। ਅਗਲੇ ਪੰਜ ਸਾਲਾਂ ਵਿੱਚ ਅਸੀਂ ਗੋਲਡ ਬੁੱਕ ਨੂੰ 15,000-20,000 ਕਰੋੜ ਰੁਪਏ ਤੱਕ ਵਧਾਉਣ ਦਾ ਟੀਚਾ ਰੱਖਾਂਗੇ । ਦੱਖਣੀ ਭਾਰਤ ਵਿੱਚ, ਸਾਡੇ ਕੋਲ ਗੋਲਡ ਲੋਨ ਲਈ ਇੱਕ ਮਜ਼ਬੂਤ ਫਰੈਂਚਾਇਜ਼ੀ ਹੈ, ਅਤੇ ਸਾਡਾ ਜ਼ਿਆਦਾਤਰ ਕਾਰੋਬਾਰ ਇਸ ਖੇਤਰ ਤੋਂ ਆਉਂਦਾ ਹੈ।ਹੁਣ ਅਸੀਂ ਉੱਤਰ ਭਾਰਤ ਵਿੱਚ ਵੀ ਉਨ੍ਹਾਂ ਸਾਰੀਆਂ ਪ੍ਰਥਾਵਾਂ ਨੂੰ ਅਪਣਾਵਾਂਗੇ ਜਿਨ੍ਹਾਂ ਕਰਕੇ ਸਾਨੂੰ ਸ਼ਾਨਦਾਰ ਕਾਮਯਾਬੀ ਪ੍ਰਾਪਤ ਹੋਈ ਹੈ ਅਤੇ ਪੂਰੇ ਭਾਰਤ ਵਿੱਚ ਲਾਭਦਾਇਕ ਵਿਕਾਸ ਨੂੰ ਦੇਖਾਂਗੇ।”