ਨੌਜਵਾਨ ਲੇਖਕ ਜੇਪੀ ਚਾਹਲ ਆਪਣੀ ਪਹਿਲੀ ‘ਜ਼ਿੰਦੇ ਮੇਰੀਏ’ ਨੂੰ ਚੰਡੀਗੜ੍ਹ ਵਿਚ ਰਿਲੀਜ਼ ਕਰਦੇ ਹੋਏ |
ਚੰਡੀਗੜ੍ਹ, 11 ਜਨਵਰੀ 2022 (ਨਿਊਜ਼ ਟੀਮ): ਨੌਜਵਾਨ ਲੇਖਕ ਜੇਪੀ ਚਾਹਲ ਦੀ ਪਲੇਠੀ ਪੁਸਤਕ ‘ਜ਼ਿੰਦੇ ਮੇਰੀਏ’ ਸੋਮਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਲਾਂਚ ਕੀਤੀ ਗਈ। ਊਰਦੁ ਭਾਸ਼ਾ ਵਿਚ ਦੱਖਤਾ ਪ੍ਰਾਪਤ 27 ਸਾਲਾ ਚਾਹਲ ਇਸ ਸਮੇਂ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ.) ਵਿੱਚ ਐਮ.ਏ.- ਰਾਜਨੀਤੀ ਸ਼ਾਸਤਰ ਦਾ ਵਿਦਿਆਰਥੀ ਹੈ ਅਤੇ ਇਹ ਉਸ ਦੁਆਰਾ ਲਿਖੀ ਗਈ ਪਹਿਲੀ ਪੁਸਤਕ ਹੈ ਜੋ ਜੀਵਨ ਦੇ ਸਮਾਜਿਕ ਸਰੋਕਾਰਾਂ ਨੂੰ ਛੋਹਣ ਵਾਲੇ ਢੰਗ ਨਾਲ ਛੂਹਦੀ ਹੈ।
144 ਪੰਨਿਆਂ ਦੀ ਇਸ ਪੁਸਤਕ ਨੂੰ ਪੰਜਾਬੀ ਭਾਸ਼ਾ ਵਿੱਚ ਲਿਖਣ ਦੀ ਪ੍ਰੇਰਨਾ ਨੌਜਵਾਨ ਲੇਖਕ ਚਾਹਲ ਨੂੰ ਸ਼ਿਵ ਕੁਮਾਰ ਬਟਾਲਵੀ ਤੋਂ ਮਿਲੀ। ਇਸ ਪੁਸਤਕ ਵਿਚ ਚਾਹਲ ਨੇ ਆਪਣੇ ਅਨੁਭਵਾਂ ਦੇ ਨਾਲ-ਨਾਲ ਜ਼ਿੰਦਗੀ ਦੀ ਹਕੀਕਤ ਨੂੰ ਗ਼ਜ਼ਲਾਂ ਅਤੇ ਸ਼ਾਇਰੀ ਵਿਚ ਬਿਆਨ ਕੀਤਾ ਹੈ। ਸਮਾਜਿਕ ਸਰੋਕਾਰਾਂ ਦੇ ਨਿਘਾਰ ਨੂੰ ਬਚਾਉਣ ਲਈ ਇਸ ਪੁਸਤਕ ਵਿਚ ਲੇਖਕ ਨੇ ਮਿਸਾਲ ਦੇ ਕੇ ਸੰਦੇਸ਼ ਪੇਸ਼ ਕੀਤਾ ਹੈ।