ਸ਼੍ਰੀਮਤੀ ਨਵਦੀਪ ਕੌਰ |
ਕਪੂਰਥਲਾ / ਜਲੰਧਰ, 25 ਅਕਤੂਬਰ, 2021 (ਨਿਊਜ਼ ਟੀਮ): ਸ਼੍ਰੀਮਤੀ ਨਵਦੀਪ ਕੌਰ ਨੂੰ ਇਸ ਸਾਲ ਦੇ ਸਭ ਤੋਂ ਵੱਡੇ ਈਂਵੇਟਸ ਵਿੱਚੋਂ ਇੱਕ, ਮਿਸਿਜ਼ ਇੰਡੀਆ ਵਰਲਡ 2020-2021 ਦੀ ਜੇਤੂ ਦਾ ਤਾਜ ਪਹਿਨਾਇਆ ਗਿਆ ਸੀ। ਉਹ ਹੁਣ ਇੱਕ ਸਭ ਤੋਂ ਵੱਡੇ ਪਲੇਟਫਾਰਮ ਅਤੇ ਸਭ ਤੋਂ ਵੱਧ ਉਡੀਕ ਵਾਲੇ ਮਿਸਿਜ਼ ਵਰਲਡ 2021 ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਤਿਆਰ ਹੈ, ਜੋ ਕਿ 15 ਜਨਵਰੀ, 2022 ਨੂੰ ਲਾਸ ਵੇਗਾਸ, ਨੇਵਾਡਾ ਵਿੱਚ ਹੋਣ ਜਾ ਰਿਹਾ ਹੈ।
ਓਡੀਸ਼ਾ ਦੇ ਸਟੀਲ ਹੱਬ ਵਿੱਚ ਜਨਮ ਅਤੇ ਪਾਲਣ-ਪੋਸ਼ਣ ਮਗਰੋਂਉਹਨਾਂ ਨੇ ਕਪੂਰਥਲਾ ਪੰਜਾਬ ਵਿੱਚ ਆਪਣੇ ਦਾਦਾ-ਦਾਦੀ ਨਾਲ ਬਹੁਤ ਸਮਾਂ ਬਿਤਾਇਆ ਹੈ, ਨਵਦੀਪ ਨੇ ਬਿਜਨਸ ਐਡਮਿਨਿਸਟ੍ਰੇਸ਼ਨ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੈ ਅਤੇ ਇੱਕ ਕੰਪਿਊਟਰ ਸਾਇੰਸ ਇੰਜੀਨੀਅਰ ਹੈ। ਉਹਨਾਂ ਦੇ ਵਿਆਹ ਨੂੰ ਸੱਤ ਸਾਲ ਹੋ ਗਏ ਹਨ ਅਤੇ ਉਸਦੀ ਪੰਜ ਸਾਲਾ ਧੀ ਜਸਲੀਨ ਹੈ। ਪੇਸ਼ੇਵਰ ਰੂਪ ਤੋਂ, ਉਹ ਪਿਛਲੇ 6 ਸਾਲਾਂ ਤੋਂ ਸਿੱਖਿਆ ਅਤੇ ਸਿਖਲਾਈ ਦੇ ਖੇਤਰ ਨਾਲ ਜੁੜੀ ਹੋਈ ਹੈ। ਉਸਨੇ ਕੋਟਕ ਮਹਿੰਦਰਾ ਬੈਂਕ ਵਿੱਚ ਇੱਕ ਅਸਿਸਟੈਂਟ ਸਹਾਇਕ ਮੈਨੇਜਰ ਦੇ ਰੂਪ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ, ਜਿਸ ਤੋਂ ਬਾਅਦ ਉਹ ਐਚ ਆਰ ਐਂਡ ਮਾਰਕਿਟਿੰਗ ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੇ ਵਿਸ਼ਿਆਂ ਨੂੰ ਲੈ ਕੇ ਇੱਕ ਪ੍ਰਬੰਧਨ ਸੰਸਥਾ ਵਿੱਚ ਸਹਾਇਕ ਪ੍ਰੋਫੈਸਰ ਬਣੀ। ਵਰਤਮਾਨ ਵਿੱਚ, ਉਹ ਇੱਕ ਪਰਸਨੈਲਿਟੀ ਡਵੈਲਪਮੈਂਟ ਟ੍ਰੇਨਰ ਹੈ।
ਇਸ ਖੁਸ਼ੀ ਦੇ ਮੌਕੇ 'ਤੇ ਬੋਲਦੇ ਹੋਏ ਨਵਦੀਪ ਕੌਰ ਨੇ ਕਿਹਾ, "ਬਚਪਨ ਤੋਂ ਹੀ ਮੈਂ ਸੁਸ਼ਮਿਤਾ ਸੇਨ ਵਲੋਂ ਸਾਡੇ ਦੇਸ਼ ਵਿੱਚ ਲਿਆਂਦੀ ਗਈ ਸ਼ਾਨ ਤੋਂ ਹਮੇਸ਼ਾਂ ਪ੍ਰਭਾਵਿਤ ਰਹੀ ਹਾਂ ਅਤੇ ਉਹਨਾਂ ਨੇ ਸਾਡੇ ਦੇਸ਼ ਨੂੰ ਵਿਸ਼ਵ ਦੇ ਨਕਸ਼ੇ‘ਤੇ ਕਿਵੇਂ ਰੱਖਿਆ ਹੈ। ਮੈਂ ਹਮੇਸ਼ਾਂ ਔਰਤਾਂ ਨੂੰ ਪ੍ਰੇਰਿਤ ਕਰਨ ਅਤੇ ਆਪਣੇ ਦੇਸ਼ ਦਾ ਨਾਂ ਕੌਮਾਂਤਰੀ ਮੰਚ 'ਤੇ ਲਿਆਉਣ ਦੇ ਲਾਇਕ ਕੁਝ ਕਰਨ ਦਾ ਸੁਪਨਾ ਵੇਖਦੀ ਸੀ। ਇਸ ਵੇਲੇ ਸਿਰਫ ਇੰਝ ਜਾਪਦਾ ਹੈ ਕਿ ਮੈਂ ਇੱਕ ਸੁਪਨਾ ਜੀ ਰਹੀ ਹਾਂ ਅਤੇ ਹਰ ਪਹਿਲੂ 'ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਤਾਂ ਜੋ ਇਹ ਸੁਨਿਸ਼ਚਿਤ ਕਰ ਸਕਾਂ ਕਿ ਮੈਂ ਮਿਸਿਜ਼ ਵਰਲਡ ਪਲੇਟਫਾਰਮ‘ਤੇ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਦੇ ਯੋਗ ਹੋਵਾਂ।"
ਨਵਦੀਪ ਅੰਤਰਰਾਸ਼ਟਰੀ ਸੰਸਥਾ ਲੇਡੀਜ਼ ਸਰਕਲ ਇੰਡੀਆ, ਰਾਉਰਕੇਲਾ ਸ਼ਹਿਰ ਲੇਡੀਜ਼ ਸਰਕਲ 172 ਨਾਲ ਜੁੜੀ ਹੋਈ ਹੈ, ਜਿੱਥੇ ਸਮਾਨ ਸੋਚ ਵਾਲੀਆਂ ਔਰਤਾਂ ਗਰੀਬ ਬੱਚਿਆਂ ਦੀ ਸਿੱਖਿਆ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੀਆਂ ਹਨ। ਉਹ ਆਪਣੇ ਜਤਨਾਂ ਨਾਲ ਧਰਤੀ ਨੂੰ ਰਹਿਣ ਦੇ ਲਈ ਇੱਕ ਬਿਹਤਰ ਜਗ੍ਹਾ ਬਣਾਉਣ ਦੀ ਇੱਛਾ ਰੱਖਦੀ ਹੈ। ਉਹ ਮਿਸਿਜ਼ ਵਰਲਡ 2021 ਵਿੱਚ ਦਿਲ ਜਿੱਤਣ ਅਤੇ ਭਾਰਤ ਨੂੰ ਮਾਣ ਦਿਵਾਉਣ ਲਈ ਹਰ ਦਿਨ ਸਖ਼ਤ ਮਿਹਨਤ ਕਰ ਰਹੀ ਹੈ।
ਮਿਸਿਜ਼ ਵਰਲਡ 1984 ਵਿੱਚ ਵਿਆਹੁਤਾ ਔਰਤਾਂ ਲਈ ਬਣਿਆ ਵਿਸ਼ਵ ਦਾ ਪਹਿਲਾ ਸੁੰਦਰਤਾ ਮੁਕਾਬਲਾ ਹੈ ਅਤੇ 80 ਦੇਸ਼ਾਂ ਤੋਂ ਇਸ ਵਿਚ ਔਰਤਾਂ ਇਸ ਵਿਚ ਭਾਗ ਲੈਂਦੀਆਂ ਹਨ। ਇਹ ਮੁਕਾਬਲਾ ਵਿਆਪਕ ਤੌਰ 'ਤੇ ਔਰਤਾਂ ਦੀ ਸਮਰੱਥਾ ਦੀ ਪਛਾਣ ਕਰਨ ਅਤੇ ਪਰਿਵਰਤਨ ਅਤੇ ਸਵੈ-ਵਿਕਾਸ ਦੀ ਯਾਤਰਾ' ਤੇ ਕੇਂਦਰਤ ਹੈ। ਇਹ ਮੁਕਾਬਲਾ ਹਰ ਖੇਤਰ ਦੀਆਂ ਔਰਤਾਂ ਨੂੰ ਉਨ੍ਹਾਂ ਦੀ ਖੂਬਸੂਰਤੀ, ਮੁੱਲ ਅਤੇ ਨਸਲ ਨੂੰ ਅਪਨਾਉਣ ਅਤੇ ਉਨ੍ਹਾਂ ਦੇ ਰਾਸ਼ਟਰ ਦੀ ਨੁਮਾਇੰਦਗੀ ਕਰਨ ਵਿੱਚ ਉੱਚਾ ਉੱਠਣ ਵਿੱਚ ਸਹਾਇਤਾ ਕਰਦਾ ਹੈ। ਉਨ੍ਹਾਂ ਦਾ ਮਿਸ਼ਨ ਲੱਖਾਂ ਔਰਤਾਂ ਨੂੰ ਖੂਬਸੂਰਤੀ ਅਤੇ ਸੋਚਣ ਅਤੇ ਬਣਾਉਣ ਦੀ ਸ਼ਕਤੀ ਦੇ ਅਸਲ ਤੱਤ ਦੇ ਪ੍ਰਚਾਰ ਕਰਨ ਲਈ ਉਤਸਾਹਿਤ ਅਤੇ ਪ੍ਰੇਰਿਤ ਕਰਨ 'ਤੇ ਧਿਆਨ ਕੇਂਦਰਤ ਕਰਨਾ ਹੈ।