ਲੁਧਿਆਣਾ, 20 ਸਤੰਬਰ 2021 (ਨਿਊਜ਼ ਟੀਮ): ਭਾਰਤ ਦੇ ਪ੍ਰਮੁੱਖ ਲਗਜ਼ਰੀ ਲਾਈਫ ਸਟਾਈਲ ਪਲੇਟਫਾਰਮ, ਟਾਟਾ ਕ੍ਲਿਕ ਲਗਜ਼ਰੀ ਨੇ ਅੱਜ ਆਪਣੀ ਨਵੀਂ ਬ੍ਰਾਂਡ ਕੈਂਪੇਨ #TheLuxeLife ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ । ਕਾਲਕੀ ਕੋਚਲਿਨ ਦੀ ਭੂਮਿਕਾ ਵਾਲੀ ਇਹ ਫਿਲਮ, ਇਸ ਪਲੇਟਫਾਰਮ ਬਾਰੇ ਵਧੇਰੇ ਜਾਗਰੂਕਤਾ ਲਿਆਉਂਦੇ ਹੋਏ, ਲਗਜ਼ਰੀ ਸ਼ਾਪਿੰਗ ਦੌਰਾਨ ਵਿਸ਼ੇਸ਼ਤਾਵਾਂ 'ਤੇ ਧਿਆਨ ਦੇਣ ਦੀ ਵਿਚਾਰਸ਼ੀਲਤਾ 'ਤੇ ਰੌਸ਼ਨੀ ਪਾਉਂਦੀ ਹੈ। ਸ਼ਿਲਪਕਾਰੀ , ਪਰੰਪਰਾ, ਅਤੇ ਲਗਜ਼ਰੀ ਸ਼ਾਪਿੰਗ ਕਰਦੇ ਸਮੇਂ ਮਹਿਸੂਸ ਕੀਤੇ ਗਏ ਸ਼ਾਨਦਾਰ ਅਨੁਭਵ ਦੇ ਮੁੱਲ ਵਰਗੇ ਵਧੀਆ ਤੱਤਾਂ ਵੱਲ ਧਿਆਨ ਖਿੱਚ ਕੇ, ਇਹ ਕੈਂਪੇਨ 'ਸਲੋਅ ਲਗਜ਼ਰੀ' ਦਾ ਕੰਸੈਪਟ ਪੇਸ਼ ਕਰਦੀ ਹੈ, ਜੋ ਕਿ ਟਾਟਾ ਕ੍ਲਿਕ ਲਗਜ਼ਰੀ ਦੇ ਸਲੋਅ ਕਾਮਰਸ ਬ੍ਰਾਂਡ ਫਿਲਾਸਫੀ ਦਾ ਇੱਕ ਕੁਦਰਤੀ ਵਿਸਤਾਰ ਹੈ। ਇਸ ਕੈਂਪੇਨ ਰਾਹੀਂ ਉਪਭੋਗਤਾਵਾਂ ਨੂੰ 'ਸਲੋਅ ਲਗਜ਼ਰੀ' ਦਾ ਕੰਸੈਪਟ ਅਪਨਾਉਣ ਅਤੇ ਇਸਦਾ ਅਨੰਦ ਉਠਾਉਣ ਲਈ ਉਤਸਾਹਿਤ ਕੀਤਾ ਗਿਆ ਹੈ । ਡਿਜੀਟਲ-ਫਰਸਟ ਸਟ੍ਰੇਟੇਜੀ ਦੇ ਹਿੱਸੇ ਦੇ ਵਜੋਂ , ਇਸ ਬ੍ਰਾਂਡ ਫਿਲਮ ਦਾ ਵਿਆਪਕ ਤੌਰ ਤੇ ਅਤੇ ਵੱਡੇ ਪੈਮਾਨੇ ਤੇ ਡਿਜੀਟਲ ਪਲੇਟਫਾਰਮਾਂ ਉਤੇ ਪ੍ਰਚਾਰ ਕੀਤਾ ਜਾਵੇਗਾ, ਅਤੇ ਬਾਅਦ ਵਿਚ ਆਫਲਾਈਨ ਚੈਨਲਾਂ ਉਤੇ ਫਿਲਮ ਨੂੰ ਪ੍ਰਮੋਟ ਕੀਤਾ ਜਾਵੇਗਾ।
ਅੱਜ ਦੇ ਖਪਤਕਾਰ ਉਨ੍ਹਾਂ ਬ੍ਰਾਂਡਾਂ ਅਤੇ ਪਲੇਟਫਾਰਮਾਂ ਨਾਲ ਜੁੜਣ ਦੀ ਉਮੀਦ ਰੱਖਦੇ ਹਨ ਜੋ ਉਨ੍ਹਾਂ ਦੇ ਵਿਅਕਤੀਗਤ ਵੈਲਿਊ ਸਿਸਟਮ ਨੂੰ ਦਰਸਾਉਂਦੇ ਹੋਏ ਉਨ੍ਹਾਂ ਦੀ ਪਸੰਦ ਅਤੇ ਉੱਭਰ ਰਹੀ ਸਖਸ਼ੀਅਤ ਅਨੁਸਾਰ ਉਹਨਾਂ ਨੂੰ ਵਿਆਪਕ ਵਿਕਲਪਾਂ ਦੀ ਖੋਜ ਕਰਨ ਦੇ ਯੋਗ ਬਣਾਉਂਦੇ ਹਨ। ਇਸ ਉਤਸ਼ਾਹ ਨੂੰ ਵੇਖਦੇ ਹੋਏ, ਟਾਟਾ ਕ੍ਲਿਕ ਲਗਜ਼ਰੀ ਕੈਂਪੇਨ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਕਿਸ ਤਰਾਂ ਗੁਣਵੱਤਾ ਅਤੇ ਸ਼ਿਲਪਕਾਰੀ ਵਰਗੇ ਵਧੀਆ ਵੇਰਵਿਆਂ 'ਤੇ ਧਿਆਨ ਕੇਂਦ੍ਰਤ ਕਰਕੇ ਸ਼ਾਂਤੀ ਨਾਲ ਉਤਪਾਦ ਦੇ ਰੂਬਰੂ ਹੋ ਕੇ ਇੱਕ ਵਿਲੱਖਣ , ਸ਼ਾਨਦਾਰ ਅਤੇ ਵਿਚਾਰਸ਼ੀਲ ਲਗਜ਼ਰੀ ਸ਼ਾਪਿੰਗ ਦਾ ਤਜ਼ੁਰਬਾ ਪ੍ਰਦਾਨ ਕੀਤਾ ਜਾਂਦਾ ਹੈ।
ਇਸ ਬ੍ਰਾਂਡ ਫਿਲਮ ਵਿਚ ਕਾਲਕੀ ਕੋਚਲਿਨ ਸਲੋਅ ਲਗਜ਼ਰੀ ਦਾ ਅਨੰਦ ਮਾਣਦੇ ਹੋਏ ਦਿਖਾਈ ਗਈ ਹੈ, ਉਹ ਟਾਟਾ ਕ੍ਲਿਕ ਲਗਜ਼ਰੀ ਐਪ ਅਤੇ ਸ਼ਾਪਸ ਉਤੇ ਬੜੇ ਅਰਾਮ ਨਾਲ ਉਤਪਾਦ ਦੀ ਨਿਰਖ-ਪਰਖ ਕਰਦੇ ਹੋਏ ਬ੍ਰਾਉੱਜ ਕਰ ਰਹੀ ਹੈ। ਇਸ ਫਿਲਮ ਰਾਹੀਂ ਵਿਚਾਰਸ਼ੀਲਤਾ ਅਤੇ ਗੁਣਵੱਤਾ ਮੁੱਲਾਂ ਦਾ ਮਿਲਾਪ ਦਰਸ਼ਾਇਆ ਗਿਆ ਹੈ , ਫਿਲਮ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਲਗਜ਼ਰੀ ਸ਼ਾਪਿੰਗ ਤੇਜੀ ਨਾਲ ਨਹੀਂ ਕਰਨੀ ਚਾਹੀਦੀ , ਬਲਕਿ ਸਮਾਂ ਕੱਢ ਕੇ ਉਤਪਾਦ ਨੂੰ ਚੰਗੀ ਤਰਾਂ ਪਰਖ ਕੇ ਉਸ ਦੀਆਂ ਵਿਸ਼ੇਸ਼ਤਾਵਾਂ ਦੀ ਪ੍ਰਸ਼ੰਸ਼ਾ ਕਰਦੇ ਹੋਏ ਉਨ੍ਹਾਂ ਚੀਜ਼ਾਂ ਦੀ ਚੋਣ ਕਰਨੀ ਚਾਹੀਦੀ ਹੈ ਜੋ ਸਿਰਫ ਦੇਖਣ ਨੂੰ ਹੀ ਨਹੀਂ ਬਣੇ ਬਲਕਿ ਮਹਿਸੂਸ ਕਰਨ ਅਤੇ ਅਨੰਦ ਉਠਾਉਣ ਦਾ ਸ਼ਾਨਦਾਰ ਅਨੁਭਵ ਪ੍ਰਦਾਨ ਕਰਦੇ ਹੋਣ । ਇਸ ਫਿਲਮ ਕਥਾ ਵਿਚ ਟਾਟਾ ਕ੍ਲਿਕ ਲਗਜ਼ਰੀ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਜਿਵੇਂ ਕਿ ਸ਼੍ਰੇਣੀਆਂ ਅਤੇ ਕਲੈਕਸ਼ਨਸ ਦੀ ਵਿਸ਼ਾਲ ਰੇਂਜ , ਐਪ 'ਤੇ ਨਿਰਵਿਘਨ ਖਰੀਦਾਰੀ ਦਾ ਤਜ਼ੁਰਬਾ , ਲਗਜ਼ਰੀ ਪੈਕਜਿੰਗ ਅਤੇ ਵਾਈਟ ਗਲਵ ਸਰਵਿਸ ਆਦਿ ਵੱਲ ਵੀ ਧਿਆਨ ਆਕਰਸ਼ਿਤ ਕੀਤਾ ਗਿਆ ਹੈ।
ਇਸ ਕੈਂਪੇਨ ਦੀ ਸ਼ੁਰੂਆਤ 'ਤੇ ਬੋਲਦਿਆਂ,ਟਾਟਾ ਕ੍ਲਿਕ ਲਗਜ਼ਰੀ ਦੀ ਬ੍ਰਾਂਡ ਮਾਰਕੇਟਿੰਗ- ਹੈੱਡ , ਸ਼੍ਰੀਮਤੀ ਮੋਹੁਆ ਦਾਸ ਗੁਪਤਾ ਨੇ ਕਿਹਾ ਕਿ , "ਲਗਜ਼ਰੀ ਦੀ ਨਵੀਂ ਦੁਨੀਆਂ ਰਵਾਇਤੀ ਨਿਯਮਾਂ ਤੋਂ ਪਰੇ ਹੈ। ਅੱਜ ਦੇ ਖਪਤਕਾਰ ਆਪਣੀਆਂ ਸ਼ਾਪਿੰਗ ਦੀਆਂ ਆਦਤਾਂ ਪ੍ਰਤੀ ਕਾਫੀ ਸੁਚੇਤ ਹਨ , ਅਤੇ ਉਨ੍ਹਾਂ ਉਤਪਾਦਾਂ ਅਤੇ ਬ੍ਰਾਂਡਾਂ ਦੀ ਭਾਲ ਕਰਦੇ ਹਨ ਜੋ ਓਹਨਾ ਦੇ ਵਿਅਕਤੀਗਤ ਮੂਲ ਪ੍ਰਣਾਲੀਆਂ ਨੂੰ ਦਰਸ਼ਾਉਂਦੇ ਹੋਣ । ਟਾਟਾ ਕ੍ਲਿਕ ਲਗਜ਼ਰੀ ਵਿਖੇ, ਅਸੀਂ ਓਹਨਾ ਦੀ ਇਸ ਜਰੂਰਤ ਨੂੰ ਸਮਝਦੇ ਹਾਂ, ਅਤੇ ਉਪਭੋਗਤਾਵਾਂ ਦੀ ਉੱਭਰ ਰਹੀ ਪਸੰਦ ਅਨੁਸਾਰ ਓਹਨਾ ਨੂੰ ਕਿਉਰੇਟਡ ਵਿਕਲਪਾਂ ਦੀ ਖੋਜ ਕਰਨ ਦੇ ਸਮਰੱਥ ਬਣਾਉਂਦੇ ਹਾਂ ।#TheLuxeLife ਕੈਂਪੇਨ ਦੇ ਨਾਲ, ਅਸੀਂ ਸਲੋਅ ਲਗਜ਼ਰੀ ਦੇ ਸੰਕਲਪ ਨੂੰ ਪੇਸ਼ ਕਰ ਰਹੇ ਹਾਂ, ਜੋ ਲਗਜ਼ਰੀ ਅਤੇ ਵਧੀਆ ਉਤਪਾਦਾਂ ਲਈ ਬਿਹਤਰੀਨ ਸ਼ਾਪਿੰਗ ਡੇਸਟੀਨੇਸ਼ਨ ਵਜੋਂ ਟਾਟਾ ਕ੍ਲਿਕ ਲਗਜ਼ਰੀ ਦੇ ਸਥਾਨ ਨੂੰ ਦਰਸ਼ਾਉਂਦੀ ਹੈ , ਜਿੱਥੇ ਬ੍ਰਾਉਜ਼ਿੰਗ ਇੱਕ ਖੁਸ਼ੀ ਹੈ, ਅਤੇ ਨਾਲ ਹੀ ਗੁਣਵੱਤਾ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ”
ਅਦਾਕਾਰਾ ਅਤੇ ਲੇਖਿਕਾ, ਕਾਲਕੀ ਕੋਚਲਿਨ ਨੇ ਕਿਹਾ, "ਮੈਂ ਹਮੇਸ਼ਾਂ ਇਹ ਮੰਨਦੀ ਆਈ ਹਾਂ ਕਿ ਜੋ ਵੀ ਚੀਜ਼ ਤੁਹਾਡੇ ਲਈ ਮੁੱਲਵਾਨ ਹੈ ਉਸ ਲਈ ਜਲਦਬਾਜ਼ੀ ਨਹੀਂ ਕੀਤੀ ਜਾ ਸਕਦੀ , ਅਤੇ ਅਜਿਹੀ ਚੀਜ਼ ਤਿਆਰ ਕਰਨ ਵਿੱਚ ਸਮਾਂ ਲੱਗਦਾ ਹੈ ਜੋ ਸੱਚਮੁੱਚ ਹੀ ਸਦੀਵੀ ਹੋਵੇ । ਇਹੀ ਕਾਰਨ ਹੈ ਕਿ ਮੈਨੂੰ ਟਾਟਾ ਕ੍ਲਿਕ ਲਗਜ਼ਰੀ ਦੇ ਨਾਲ ਕੰਮ ਕਰਨਾ ਬੇਹੱਦ ਪਸੰਦ ਹੈ ,ਕਿਓਂਕਿ ਇਹ ਇੱਕ ਅਜਿਹਾ ਬ੍ਰਾਂਡ ਹੈ ਜਿਸਨੇ ਹਮੇਸ਼ਾਂ ਸਲੋਅ ਕਾਮਰਸ ਅਤੇ ਅਨੁਭਵ ਅਧਾਰਤ ਲਗਜ਼ਰੀ ਦੇ ਨਾਲ-ਨਾਲ ਨਿਰਵਿਘਨ ਸ਼ਾਪਿੰਗ ਤਜਰਬਾ ਵੀ ਪ੍ਰਦਾਨ ਕੀਤਾ ਹੈ। ”
ਹਵਾਸ ਗਰੁੱਪ ਇੰਡੀਆ ਦੇ ਚੇਅਰਮੈਨ ਅਤੇ ਚੀਫ ਕ੍ਰਿਏਟਿਵ ਅਫਸਰ, ਬੌਬੀ ਪਵਾਰ ਨੇ ਕਿਹਾ, "ਹਵਾਸ ਵਿਖੇ, ਅਸੀਂ ਅੱਜ ਦੇ ਉਪਭੋਗਤਾਵਾਂ ਲਈ ਹਮੇਸ਼ਾਂ ਵਿਕਸਤ ਹੋ ਰਹੇ ਅਰਥਪੂਰਨ ਬ੍ਰਾਂਡ ਅਤੇ ਸੁਨੇਹੇ ਬਣਾਉਣ 'ਤੇ ਧਿਆਨ ਕੇਂਦਰਤ ਕਰ ਰਹੇ ਹਾਂ।
ਟਾਟਾ ਕ੍ਲਿਕ ਲਗਜ਼ਰੀ ਇੱਕ ਅਜਿਹੇ ਸਾਥੀ ਦੀ ਤਲਾਸ਼ ਵਿਚ ਸੀ, ਜਿਸ ਕੋਲ ਗਲੋਬਲ ਲਗਜ਼ਰੀ ਬ੍ਰਾਂਡਾਂ ਨੂੰ ਸੰਭਾਲਣ ਦਾ ਤਜਰਬਾ ਅਤੇ ਈ-ਕਾਮਰਸ ਸਪੇਸ ਦੀ ਸਮਝ ਹੋਵੇ । ਔਨਲਾਈਨ ਸ਼ਾਪਿੰਗ ਨੂੰ ਤੇਜ ਅਤੇ ਤੁਰੰਤ ਹੋਣ ਲਈ ਹੀ ਜਾਇਆਂ ਜਾਂਦਾ ਹੈ ਅਜਿਹੀ ਸਤਿਥੀ ਵਿੱਚ 'ਸਲੋਅ ਕਾਮਰਸ ' ਦੇ ਵਿਚਾਰ ਨੂੰ ਵਿਕਸਤ ਕਰਨਾ ਅਤੇ ਇਸਦੀ ਕਹਾਣੀ ਔਨਲਾਈਨ ਸ਼ਾਪਿੰਗ ਲਾਈਫ ਸਟਾਈਲ ਵਿਚ ਪ੍ਰਭਾਵਸ਼ਾਲੀ ਅਤੇ ਆਕਰਸ਼ਕ ਢੰਗ ਨਾਲ ਪੇਸ਼ ਕਰਨਾ ਅਤੇ ਆਨਲਾਈਨ ਲਗਜ਼ਰੀ ਸਪੇਸ ਦੇ ਲਈ ਬਿਲਕੁਲ ਨਵਾਂ ਟਾਰਗੇਟ ਹੇਬਿਟ ਗਰੁੱਪ ਤਿਆਰ ਕਰਨਾ ਇੱਕ ਵੱਡੀ ਚੁਣੌਤੀ ਸੀ । ਹਵਾਸ ਵਰਲਡਵਾਈਡ ਇੰਡੀਆ ਦੁਆਰਾ ਬਣਾਈ ਗਈ ਫਿਲਮ, #TheLuxeLife, ਜਿਸ ਵਿੱਚ ਕਾਲਕੀ ਮੁਖ ਭੂਮਿਕਾ ਵਿਚ ਲਗਜ਼ਰੀ ਪ੍ਰਤੀਨਿਧੀ ਹੁੰਦੀ ਹੈ, ਇਸ ਵਿਚਾਰ ਨੂੰ ਪ੍ਰਗਟ ਕਰਦੀ ਹੈ, ਅਤੇ ਫਿਲਮ ਵਿਚ ਟਾਟਾ ਕ੍ਲਿਕ ਲਗਜ਼ਰੀ ਨੂੰ ਆਨਲਾਈਨ ਲਗਜ਼ਰੀ ਸ਼ਾਪਿੰਗ ਲਈ ਸਭ ਤੋਂ ਪ੍ਰਮਾਣਿਕ ਅਤੇ ਸਰਬੋਤਮ ਡੇਸਟੀਨੇਸ਼ਨ ਦਰਸ਼ਾਇਆ ਗਿਆ ਹੈ। ਦੂਸਰੇ ਡਿਜੀਟਲ ਬ੍ਰਾਂਡ ਦੀਆਂ ਫਿਲਮਾਂ ਬਣਾਈਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਰਿਲੀਜ਼ ਕੀਤੀਆਂ ਜਾਣਗੀਆਂ। ”
ਬ੍ਰਾਂਡਾਂ ਦੀ ਸਾਵਧਾਨੀਪੂਰਵਕ ਵਿਵਸਥਾ, ਸੋਚ -ਸਮਝ ਕੇ ਵਿਕਸਤ ਕੀਤੇ ਗਏ ਬ੍ਰਾਂਡ ਸਟੋਰਸ , ਲਗਜ਼ਰੀ ਡਿਲਿਵਰੀ ਅਤੇ ਅਨਬਾਕਸਿੰਗ ਅਨੁਭਵ, ਅਤੇ ਰਿਲੇਸ਼ਨਸ਼ਿਪ ਮੈਨੇਜਰ ਦੁਆਰਾ ਪ੍ਰਬੰਧਿਤ ਵਿਸ਼ੇਸ਼ ਪ੍ਰੀਵਲਿਜ਼ ਪ੍ਰੋਗਰਾਮਾਂ ਜ਼ਰੀਏ , ਟਾਟਾ ਕ੍ਲਿਕ ਲਗਜ਼ਰੀ ਇੱਕ ਅਨੋਖਾ, ਸ਼ਾਨਦਾਰ ਅਤੇ ਬੇਮਿਸਾਲ ਲਗਜ਼ਰੀ ਸ਼ਾਪਿੰਗ ਤਜ਼ੁਰਬਾ ਪ੍ਰਦਾਨ ਕਰਦਾ ਹੈ।